ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਨਾ ਮਿਲਣ ’ਤੇ ਵਿਭਾਗ ਨਾਲ ਸੰਪਰਕ ਕਰਨ ਕਿਸਾਨ-ਮੁੱਖ ਖੇਤੀਬਾੜੀ ਅਫ਼ਸਰ
ਮਾਨਸਾ, 23 ਨਵੰਬਰ :
ਮੁੱਖ ਖੇਤੀਬਾੜੀ ਅਫਸਰ ਮਾਨਸਾ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਪਰਾਲੀ ਦਾ ਪ੍ਰਬੰਧ ਕਰਨ ਲਈ ਲੋੜੀਂਦੀ ਮਸ਼ੀਨਰੀ ਸਹਿਕਾਰੀ ਸਭਾਵਾਂ, ਕਿਸਾਨ ਗਰੁੱਪਾਂ ਅਤੇ ਨਿੱਜੀ ਕਿਸਾਨਾਂ ਕੋਲ ਉਪਲਭਧ ਹੈ। ਕਿਸਾਨ ਇਹ ਮਸ਼ੀਨਾਂ ਸਰਕਾਰ ਵੱਲੋਂ ਨਿਰਧਾਰਤ ਕੀਤੇ ਰੇਟਾਂ ਅਨੁਸਾਰ ਕਿਰਾਏ ’ਤੇੇ ਲੈ ਕੇ ਪਰਾਲੀ ਦਾ ਖੇਤ ਅੰਦਰ ਹੀ ਜਾਂ ਪਰਾਲੀ ਨੂੰ ਖੇਤ ਤੋਂ ਬਾਹਰ ਕੱਢ ਕੇ ਯੋਗ ਪ੍ਰਬੰਧਨ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਬੇਲਰ ਮਸ਼ੀਨਾਂ ਵੀ ਉਪਲਭਧ ਹਨ, ਜਿੰਨ੍ਹਾਂ ਦੁਆਰਾ ਪਰਾਲੀ ਦੀਆਂ ਗੰਢਾਂ ਬਣਾ ਕੇ ਪਰਾਲੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਬਲਾਕ ਝੁਨੀਰ ਦੇ ਪਿੰਡ ਭੰਮੇ ਕਲਾਂ ਵਿੱਚ ਹੀ ਬੇਲਰ ਮਾਲਕਾਂ ਵੱਲੋਂ ਕਿਸਾਨ ਸ਼੍ਰੀ ਸੁਖਦੇਵ ਸਿੰਘ, ਸ੍ਰੀ ਸਿੰਗਾਰਾ ਸਿੰਘ, ਸ੍ਰੀ ਜੀਵਨ ਸਿੰਘ, ਸ੍ਰੀ ਲੱਖਾ ਸਿੰਘ, ਸ੍ਰੀ ਜਗਸੀਰ ਸਿੰਘ, ਸ੍ਰੀ ਭੋਲਾ ਸਿੰਘ, ਸ੍ਰੀ ਬਲਜੀਤ ਸਿੰਘ ਆਦਿ ਦੇ ਖੇਤਾਂ ਵਿੱਚ ਲੱਗਭੱਗ 1400 ਏਕੜ ਰਕਬੇ ਵਿੱਚ ਬੇਲਰ ਦੁਆਰਾ ਗੰਢਾਂ ਬਣਾ ਕੇ ਪਰਾਲੀ ਦਾ ਪ੍ਰਬੰਧਨ ਕੀਤਾ ਗਿਆ ਹੈ। ਇਸੇ ਤਰ੍ਹਾਂ ਜਿਲ੍ਹੇ ਅੰਦਰ ਪਰਾਲੀ ਪ੍ਰਬੰਧਨ ਲਈ ਅਲੱਗ-ਅਲੱਗ ਤਰ੍...








