ਐੱਸ.ਐੱਸ.ਡੀ ਕਾਲਜ ਬਰਨਾਲਾ ਵਿਖੇ “ਮੈਡੀਟੇਸ਼ਨ ਅਤੇ ਯੋਗਾ ਸਾਇੰਸਜ਼ ਡਿਪਲੋਮਾ ਦੀ ਹੋਈ ਸ਼ੁਰੂਆਤ
ਬਰਨਾਲਾ, 9 ਜਨਵਰੀ
ਸੀ.ਐੱਮ. ਦੀ ਯੋਗਸ਼ਾਲਾ ਜ਼ਿਲ੍ਹਾ ਕੋਆਰਡੀਨੇਟਰ ਮੈੱਡਮ ਰਸ਼ਪਿੰਦਰ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈੱਟੇਲਾਇਟ ਸਟੱਡੀ ਸੈਂਟਰ ਐੱਸ.ਐੱਸ.ਡੀ ਕਾਲਜ ਬਰਨਾਲਾ ਵਿਖੇ “ਮੈਡੀਟੇਸ਼ਨ ਅਤੇ ਯੋਗਾ ਸਾਇੰਸਜ਼ ਡਿਪਲੋਮਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਡਿਪਲੋਮਾ ਦੀ ਸ਼ੁਰੂਆਤ ਡਾਕਟਰ ਸੰਜੀਵ ਗੋਇਲ ਰਜਿਸਟਰਾਰ ਗੁਰੂ ਰਵੀਦਾਸ ਆਯੂਰਵੈਦ ਯੂਨੀਵਰਸਿਟੀ ਪੰਜਾਬ,ਅਸਿਸਟੈਂਟ ਪ੍ਰੋਫ਼ੈਸਰ ਗਗਨ ਧਾਕੜ, ਸੀ.ਐੱਮ. ਦੀ ਯੋਗਸ਼ਾਲਾ ਸਟੇਟ ਕੰਨਸਲਟੈੱਟ ਕਮਲੇਸ਼ ਮਿਸ਼ਰਾ, ਸੀ.ਐੱਮ.ਦੀ ਯੋਗਸ਼ਾਲਾ ਸਟੇਟ ਕੰਨਸਲਟੈੱਟ ਅਮਰੇਸ ਕੁਮਾਰ ਝਾਅ ਅਤੇ ਸੀ.ਐੱਮ ਯੋਗਸ਼ਾਲਾ ਟੀਮ ਦੁਆਰਾ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਹ 1 ਸਾਲ ਦਾ ਡਿਪਲੋਮਾ ਕੋਰਸ ਸ਼ੁਰੂ ਹੋਇਆ ਹੈ। ਜਿਸ ਵਿੱਚ ਪਹਿਲੇ ਸ਼ੈਸਨ ਲਈ 40 ਵਿਦਿਆਰਥੀਆਂ ਨੂੰ ਮੈਰਿਟ ਅਤੇ ਇੰਟਰਵਿਊ ਦੇ ਆਧਾਰ ਉੱਤੇ ਸਿਲੈੱਕਟ ਕੀਤਾ ਗਿਆ ਹੈ। ਇਹਨਾਂ ਸਿਲੈੱਕਟ ਹੋਏ ਵਿਦਿਆਰਥੀਆਂ ਨੂੰ ਕੋਰਸ ਦੇ ਦੌਰਾਨ ਇੰਨਟਰਨਸੈੱਪ ਵੀ ਮਿਲੇਗੀ। ਇਹ ਡਿਪਲੋਮਾ ਕੋਰਸ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵਧੀਆ ਰੋਜ਼ਗਾਰ ਦੇ ਮੌਕੇ...








