ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰਗੰਲ ਵੱਲੋਂ ʻਮੰਜ਼ਿਲ-2025ʼ ਮੁਹਿੰਮ ਦੀ ਰਸਮੀ ਸ਼ੁਰੂਆਤ
ਮੋਗਾ, 10 ਜਨਵਰੀ (000) -
ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ਦੇ ਭਵਿੱਖ ਲਈ ਆਪਣੀ ਅਭਿਲਾਸ਼ੀ ਦ੍ਰਿਸ਼ਟੀ ਦੀ ਰੂਪ ਰੇਖਾ ਉਲੀਕੀ ਹੈ, ਜਿਸ ਵਿੱਚ ਵਸਨੀਕਾਂ ਨੂੰ ਆਪਣੇ ਵਿਚਾਰਾਂ ਅਤੇ ਸੁਝਾਵਾਂ ਵਿੱਚ ਯੋਗਦਾਨ ਪਾਉਣ ਲਈ ਸੱਦਾ ਦਿੱਤਾ ਗਿਆ ਹੈ। ਇਸ ਲਈ ਉਨ੍ਹਾਂ ਜ਼ਿਲ੍ਹਾ ਵਾਸੀਆਂ ਤੋਂ ਸੁਝਾਅ ਅਤੇ ਵਿਚਾਰ ਮੰਗਣ ਦੀ ਯੋਜਨਾ ਬਣਾਈ ਹੈ ਤਾਂ ਜੋ ਮੋਗਾ ਨੂੰ ਦੇਸ਼ ਦੇ ਹਰ ਪੱਖ ਤੋਂ ਵਿਕਸਤ ਜ਼ਿਲ੍ਹਾ ਬਣਾਉਣ ਲਈ ਰੂਪ-ਰੇਖਾ ਤਿਆਰ ਕੀਤੀ ਜਾ ਸਕੇ। ਇਸ ਮੁਹਿੰਮ ਦਾ ਨਾਮ ʻਮੰਜ਼ਿਲ-2025ʼ ਰੱਖਿਆ ਗਿਆ ਹੈ, ਦੀ ਡਿਪਟੀ ਕਮਿਸ਼ਨਰ ਵੱਲੋਂ ਅੱਜ ਰਸਮੀ ਤੌਰ ਉਪਰ ਸ਼ੁਰੂਆਤ ਕੀਤੀ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਚਾਰੂਮਿਤਾ, ਸਹਾਇਕ ਕਮਿਸ਼ਨਰ (ਜ) ਹਿਤੇਸ਼ਵੀਰ ਗੁਪਤਾ, ਜ਼ਿਲ੍ਹਾ ਵਿਕਾਸ ਫੈਲੋ ਅਨੁਰਾਗਸਿੰਘ ਚੰਦੇਲ, ਐਸਪੀਰੇਸ਼ਨਲ ਬਲਾਕ ਫੈਲੋ, ਗੁਰਗੀਤ ਸਿੰਘ ਭੋਗਲ ਸ਼ਾਮਲ ਹੋਏ।
ਇਹ ਪਹਿਲਕਦਮੀ ਤਹਿਤ ਸਿੱਖਿਆ, ਸਿਹਤ ਸੰਭਾਲ, ਟਿਕਾਊ ਵਿਕਾਸ, ਸੈਰ-ਸਪਾਟਾ, ਖੇਤੀਬਾੜੀ, ਵਾਤਾਵਰਣ ਸੰਭਾਲ, ਬੁਨਿਆਦੀ ਢਾਂਚਾ ਅਤੇ ਕਾਨੂੰਨ ਵਿਵਸਥਾ ਸਮੇਤ ਵੱਖ-ਵੱਖ ...








