ਪਲੇਸਮੈਂਟ ਕੈਂਪ 31 ਦਸੰਬਰ ਨੂੰ : ਡਿਪਟੀ ਕਮਿਸ਼ਨਰ
ਬਠਿੰਡਾ, 26 ਦਸੰਬਰ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜਗਾਰ ਦੇਣ ਅਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਇੰਦਰਾ ਇੰਨਫਰਾਟੈਕ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ 31 ਦਸੰਬਰ 2024 ਨੂੰ ਸਥਾਨਕ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ਼੍ਰੀ ਸੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਸ਼੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਇੰਦਰਾ ਇੰਨਫਰਾਟੈਕ ਪ੍ਰਾਈਵੇਟ ਲਿਮਟਿਡ ਵੱਲੋਂ ਸੀਨੀਅਰ ਅਕਾਊਟੈਂਟ, ਲੀਗਲ ਅਸਿਸਟੈਂਟ, ਸਾਈਟ ਇੰਜੀਨੀਅਰ, ਅਕਾਊਂਟ ਅਸਿਸਟੈਂਟ, ਮੇਨਟੀਨੈਂਸ ਮੈਨੇਜਰ, ਸੀ.ਆਰ.ਐਮ. ਸੇਲਜ਼ ਐਗਜ਼ੀਕਿਊਟਿਵ, ਸੇਲਜ਼ ਕਲਰਕ, ਸਿਸਟਮ ਇੰਪਲੀਮੈਂਟਰ, ਕੰਪਿਊਟਰ ਅਪਰੇਟਰ ਦੀਆਂ ਅਸਾਮੀਆਂ ਲਈ ਲੜਕੇ ਤੇ ਲੜਕੀਆਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾ ਅਸਾਮੀਆਂ ਲਈ ਯੋਗਤਾ ਸਬੰਧਤ ਵਿਸ਼ੇ ਨਾਲ ਡਿਪਲੋਮਾ ਜਾਂ ਗਰੈਜੂਏਸ਼ਨ ਹੋਣੀ ਜ਼ਰੂਰੀ ਹੈ ਅਤੇ ਉਮਰ ਹੱਦ 22 ਤੋ...








