ਸਿਵਲ ਸਰਜਨ ਦਫਤਰ ਫਾਜ਼ਿਲਕਾ ਵਿਖ਼ੇ ਹੈਡ ਕਾਉਂਟ ਸਰਵੇ ਅਤੇ ਵੈਕਸੀਨ ਪ੍ਰੀਵੈਂਟੇਬਲ ਡਿਜੀਜ਼ ਸੰਬਧਿਤ ਸਟਾਫ ਦੀ ਹੋਈ ਟ੍ਰੇਨਿੰਗ
ਫਾਜ਼ਿਲਕਾ 22 ਫਰਵਰੀ 2025 ( )ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ! ਵਿਭਾਗ ਵੱਲੋਂ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਮਾਰੂ ਬੀਮਾਰੀਆਂ ਤੋਂ ਬਚਾਉਣ ਲਈ ਰੋਜ਼ਾਨਾ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਇਸ ਟੀਕਾਕਰਨ ਮੁਹਿੰਮ ਦੌਰਾਨ ਵਾਂਝੇ ਰਹਿ ਗਏ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਨ ਲਈ ਹੈਡ ਕਾਉਂਟ ਸਰਵੇ ਅਤੇ ਵੈਕਸੀਨ ਪ੍ਰੀਵੈਂਟੇਬਲ ਡਿਜੀਜ਼ ਸੰਬਧਿਤ ਸਟਾਫ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈl. ਇਸ ਵਿਚ ਡਬਲਯੂ ਐਚ ਓ ਵਲੋਂ ਡਾ. ਮੇਘਾ ਪ੍ਰਕਾਸ਼ ਨੇ ਭਾਗ ਲਿਆ!
ਮੁਹਿੰਮ ਦੇ ਸਬੰਧ ਵਿਚ ਅੱਜ ਜਿਲ੍ਹੇ ਦੇ ਸਮੂਹ ਸਟਾਫ ਦੀ ਟ੍ਰੇਨਿੰਗ ਸਿਵਿਲ ਸਰਜਨ ਦਫਤਰ ਫਾਜ਼ਿਲਕਾ ਵਿਖੇ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਨੇ ਸਮੂਹ ਅਧਿਕਾਰੀਆ ਅਤੇ ਸਟਾਫ ਨੂੰ ਹਦਾਇਤ ਕੀਤੀ ਕਿ ਆਪਣੇ ਆਪਣੇ ਏਰੀਏ ਵਿਚ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਪਛਾਣ ਕਰਕੇ ਲਿਸਟਾਂ ਤਿਆਰ ਕੀਤੀਆਂ ਜਾਣ ਅਤੇ ਉਨ੍ਹਾ ਲਈ ਸ਼ੈਸ਼ਨ ਪਲਾਨ ਕਰਕੇ ਮਾਈਕਰੋ ਪਲਾਨ ਤਿਆਰ ਕੀਤਾ ਜਾਵੇ ।ਉਨ੍ਹਾ ਦੱਸਿਆ ਕਿ ਇਸ...








