Shadow

Author: admin

ਜਿਲ੍ਹੇ ਦੇ ਸਕੂਲਾਂ ਦੇ ਵਿਕਾਸ ਤੇ  ਖਰਚੀ ਜਾਵੇਗੀ ਇਕ ਕਰੋੜ ਤੋਂ ਵੱਧ ਦੀ ਰਾਸ਼ੀ- ਗੁਰਦਿੱਤ ਸਿੰਘ ਸੇਖੋਂ

ਜਿਲ੍ਹੇ ਦੇ ਸਕੂਲਾਂ ਦੇ ਵਿਕਾਸ ਤੇ ਖਰਚੀ ਜਾਵੇਗੀ ਇਕ ਕਰੋੜ ਤੋਂ ਵੱਧ ਦੀ ਰਾਸ਼ੀ- ਗੁਰਦਿੱਤ ਸਿੰਘ ਸੇਖੋਂ

National, Politics, Punjab
ਫ਼ਰੀਦਕੋਟ 14 ਮਾਰਚ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਿੱਥੇ ਰਾਜ ਤੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ,ਉਥੇ ਹੀ ਰਾਜ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰਾਂ ਵਿੱਚ ਤਰਜੀਹੀ ਤੌਰ ਤੇ ਵਿਕਾਸ ਕੀਤਾ ਜਾ ਰਿਹਾ ਹੈ ।ਇਹ ਪ੍ਰਗਟਾਵਾ ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋ ਨੇ ਪੰਜਾਬ ਸਰਕਾਰ ਵੱਲੋਂ ਜਿਲੇ ਦੇ ਸੈਕੈਂਡਰੀ ਅਤੇ ਹਾਈ ਸਕੂਲਾਂ ਦੇ ਵਿਕਾਸ ਲਈ ਇੱਕ ਕਰੋੜ ਰੁਪਏ ਦੀ ਰਾਸ਼ੀ ਖਰਚਣ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ ।ਵਿਧਾਇਕ ਸ. ਸੇਖੋ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਲੇ ਦੇ ਹਾਈ ਤੇ ਸਕੈਂਡਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਇਕ ਕਰੋੜ ਰੁਪਏ ਤੋਂ ਵਧੇਰੇ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਉਨ੍ਹਾਂ ਹੋਰ  ਜਾਣਕਾਰੀ ਦਿੰਦਿਆਂ ਦੱਸਿਆ ਕਿ ਨਬਾਰਡ ਪ੍ਰੋਜੈਕਟ ਆਰ.ਆਈ.ਡੀ.ਐਫ ਅਧੀਨ ਜ਼ਿਲ੍ਹਾ ਫ਼ਰੀਦਕੋਟ ਦੇ ਵੱਖ ਵੱਖ ਸਕੂਲਾਂ ਵਿੱਚ ਕਲਾਸਰੂਮਾਂ ਦੀ ਉਸਾਰੀ ਲਈ 1 ਕਰੋੜ 8 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਜਿਸ ਨਾਲ ਇਨ੍ਹਾਂ ਸਕੂਲਾਂ ਦੀ ਦਿੱਖ ਹੋਰ ਸੁੰਦਰ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ...
ਵਿਦੇਸ਼ੀ ਗੈਗਸਟਰ ਗੌਰਵ ਉਰਫ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਗ ਦੇ ਸੂਟਰ ਮਨਪ੍ਰੀਤ ਸਿੰਘ ਉਰਫ਼ ਮਨੀ ਨੂੰ ਮੁਠਭੇੜ ਉਪਰੰਤ ਕੀਤਾ ਕਾਬੂ-ਐਸਐਸਪੀ

ਵਿਦੇਸ਼ੀ ਗੈਗਸਟਰ ਗੌਰਵ ਉਰਫ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਗ ਦੇ ਸੂਟਰ ਮਨਪ੍ਰੀਤ ਸਿੰਘ ਉਰਫ਼ ਮਨੀ ਨੂੰ ਮੁਠਭੇੜ ਉਪਰੰਤ ਕੀਤਾ ਕਾਬੂ-ਐਸਐਸਪੀ

National, Politics, Punjab
ਫਰੀਦਕੋਟ 14 ਮਾਰਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ  ਦੇ ਦਿਸ਼ਾ ਨਿਰਦੇਸ਼ਾ ਤਹਿਤ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਮੁਹਿੰਮ ਦੀ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਲਗਾਤਾਰ ਅਪਰਾਧਿਕ ਅਨਸਰਾ ਨੂੰ ਕਾਬੂ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਐਟੀ ਗੈਗਸਟਰ ਟਾਸਕ ਫੋਰਸ ਅਤੇ ਸੀ.ਆਈ.ਏ ਜੈਤੋ ਦੇ ਇੱਕ ਸਾਝੇ ਆਪਰੇਸ਼ਨ ਵਿੱਚ ਵਿਦੇਸ਼ੀ ਗੈਗਸਟਰ ਗੌਰਵ ਉਰਫ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਗ ਦੇ ਸ਼ੂਟਰ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਗੁਰਵਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਭਾਨਗੇਰੀਆ, ਮੋਗਾ ਨੂੰ  ਪਿੰਡ ਘੁਗਿਆਣਾ ਤੋ ਸਾਦਿਕ ਨਜਦੀਕ ਮੁਠਭੇੜ ਤੋ ਬਾਅਦ ਕਾਬੂ ਕੀਤਾ ਗਿਆ। ਇਹ ਜਾਣਕਾਰੀ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦਿੱਤੀ। ਉਹਨਾਂ ਦੱਸਿਆ ਕਿ ਵਿਦੇਸ਼ੀ ਗੈਗਸਟਰ ਗੌਰਵ ਉਰਫ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਗ ਦੇ ਸ਼ੂਟਰ ਮਨਪ੍ਰੀਤ ਸਿੰਘ ਉਰਫ਼ ਮਨੀ ਜਿਸ ਉੱਪਰ ਕਤਲ ਅਤੇ ਅਸਲੇ ਐਕਟ ਤਹਿਤ ਮੁਕੱਦਮੇ ਦਰਜ ਰਜਿਸਟਰ ਹਨ, ਸੂਚਨਾ ਮਿਲੀ ਸੀ ਕਿ ਉਹ ਫਰੀਦਕੋਟ ਦੇ ਏਰੀਆਂ ਵਿੱਚ ਘੁੰਮ ਰਿਹਾ ਹੈ। ਜਿਸ ਤੇ ਏ.ਜੀ.ਟੀ.ਐਫ ਅਤੇ ਸੀ.ਆਈ.ਏ ਜੈਤੋ ਵੱਲੋਂ ਪਿੰਡ ਘੁਗਿਆਣਆ ਤੋ ਸਾਦਿਕ...
ਹੋਲਾ ਮਹੱਲਾ ਦੇ ਦੂਸਰੇ ਦਿਨ ਵਿਰਾਸਤ ਏ ਖਾਲਸਾ ਵਿੱਚ ਸੈਲਾਨੀਆਂ ਨੇ ਘੱਤੀਆਂ ਵਹੀਰਾ

ਹੋਲਾ ਮਹੱਲਾ ਦੇ ਦੂਸਰੇ ਦਿਨ ਵਿਰਾਸਤ ਏ ਖਾਲਸਾ ਵਿੱਚ ਸੈਲਾਨੀਆਂ ਨੇ ਘੱਤੀਆਂ ਵਹੀਰਾ

National, Politics, Punjab
ਸ਼੍ਰੀ ਅਨੰਦਪੁਰ ਸਾਹਿਬ 14 ਮਾਰਚ () ਹੋਲਾ ਮਹੱਲਾ ਦੇ ਦੂਜੇ ਦਿਨ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਚ ਵਿਸ਼ਵ ਪ੍ਰਸਿੱਧ ਵਿਰਾਸਤ ਏ ਖਾਲਸਾ ਨੂੰ ਦੇਖਣ ਲਈ ਵੱਡੀ ਗਿਣਤੀ ਸੈਲਾਨੀਆਂ ਨੇ ਵਹੀਰਾ ਘੱਤੀਆਂ ਹੋਈਆਂ ਹਨ। ਟਿਕਟ ਖਿੜਕੀ ਉਤੇ ਬੇਸੂਮਾਰ ਭੀੜ ਲੱਗੀ ਹੋਈ ਹੈ ਤੇ ਲੋਕ ਘੰਟੀਆਂ ਬੱਧੀ ਆਪਣੀ ਵਾਰੀ ਦਾ ਇੰਤਜਾਰ ਕਰ ਰਹੇ ਹਨ।    ਜ਼ਿਕਰਯੋਗ ਹੈ ਕਿ ਸੰਸਾਰ ਭਰ ਵਿੱਚ ਸਭ ਤੋ ਤੇਜ਼ੀ ਨਾਲ ਵੇਖੇ ਜਾਣ ਵਾਲੇ ਵਿਰਾਸਤ ਏ ਖਾਲਸਾ ਮਿਊਜੀਅਮ ਨੂੰ ਵਰਲਡ ਬੁੱਕ, ਲਿਮਕਾ ਬੁੱਕ ਤੇ ਹੋਰ ਕਈ ਸਾਰੇ ਐਵਾਰਡ ਨਾਲ ਨਵਾਜਿਆ ਗਿਆ ਹੈ। ਇਸ ਦੇ ਬੇਮਿਸਾਲ ਰੱਖ ਰਖਾਓ ਕਾਰਨ ਸੰਸਾਰ ਭਰ ਤੋਂ ਆਈਆਂ ਨਾਮਵਰ ਹਸਤੀਆਂ ਨੇ ਇੱਥੇ ਪਹੁੰਚ ਕੇ ਆਪਣੇ ਵਿਚਾਰ ਵਿਜੀਟਰ ਬੁੱਕ ਵਿੱਚ ਦਰਜ ਕਰਵਾਏ ਹਨ। ਭਾਵੇਂ ਰੋਜ਼ਾਨਾ 4 ਤੋ 5 ਹਜਾਰ ਸੈਲਾਨੀ ਵਿਰਾਸਤ ਏ ਖਾਲਸਾ ਦੇਖਣ ਲਈ ਆਉਦੇ ਹਨ ਪ੍ਰੰਤੂ ਸੈਰ ਸਪਾਟਾ ਵਿਭਾਗ ਵੱਲੋਂ ਕੀਤੇ ਉਚੇਚੇ ਪ੍ਰਬੰਧਾਂ ਕਾਰਨ ਇਸ ਵਾਰ ਹੋਲਾ ਮਹੱਲਾ ਦੌਰਾਨ ਵਿਰਾਸਤ ਏ ਖਾਲਸਾ ਦੇਖਣ ਲਈ ਸੈਲਾਨੀਆਂ ਦੀ ਆਮਦ ਤੇਜੀ ਨਾਲ ਵੱਧ ਰਹੀ ਹੈ। ਪ੍ਰਬੰਧਕਾਂ ਵੱਲੋਂ ਸੈਲਾਨੀਆਂ ਦੀ ਸਹੂਲਤ ਅਤੇ ਸੁਰੱਖਿਆਂ ਦੇ ਢੁਕਵੇ ਪ੍ਰਬੰਧ ਕੀਤੇ ਗਏ ਹਨ।...
75 ਸ਼ਟਲ ਬੱਸਾਂ, 100 ਈ ਰਿਕਸ਼ਾ ਸ਼ਰਧਾਲੂਆਂ ਨੂੰ ਕਰਵਾ ਰਹੇ ਹਨ ਧਾਰਮਿਕ ਅਸਥਾਨਾ ਦੇ ਦਰਸ਼ਨ

75 ਸ਼ਟਲ ਬੱਸਾਂ, 100 ਈ ਰਿਕਸ਼ਾ ਸ਼ਰਧਾਲੂਆਂ ਨੂੰ ਕਰਵਾ ਰਹੇ ਹਨ ਧਾਰਮਿਕ ਅਸਥਾਨਾ ਦੇ ਦਰਸ਼ਨ

National, Politics, Punjab
ਸ਼੍ਰੀ ਅਨੰਦਪੁਰ ਸਾਹਿਬ 14 ਮਾਰਚ () ਹੋਲਾ ਮਹੱਲਾ ਦੇ ਦੂਜੇ ਦਿਨ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨਾ ਲਈ ਲੱਖਾਂ ਸੰਗਤਾਂ ਇੱਥੇ ਪੁੱਜ ਰਹੀ ਰਹੀਆਂ। ਜਿਲ੍ਹਾ ਪ੍ਰਸਾਸ਼ਨ ਵੱਲੋਂ ਇਸ ਵਾਰ ਸ਼ਰਧਾਲੂਆਂ ਲਈ ਬਣਾਈਆਂ ਗਈਆਂ 22 ਪਾਰਕਿੰਗਾਂ ਤੋ ਸ਼ਟਲ ਬੱਸ ਸਰਵਿਸ ਤੇ ਈ ਰਿਕਸ਼ਾ ਦੀ ਸਹੂਤਲ ਸੁਰੂ ਕੀਤੀ ਗਈ ਹੈ, ਜਿਸ ਰਾਹੀ ਸ਼ਰਧਾਲੂ ਗੁਰੂ ਘਰਾਂ ਦੇ ਦਰਸ਼ਨਾਂ ਲਈ ਆ ਜਾ ਸਕਦੇ ਹਨ। ਇਹ ਜਿਲ੍ਹਾ ਪ੍ਰਸਾਸ਼ਨ ਦਾ ਨਿਵੇਕਲਾ ਉਪਰਾਲਾ ਹੈ, ਜਿਸ ਦੀ ਹਰ ਪਾਸੀਓ ਸ਼ਲਾਘਾ ਹੋ ਰਹੀ ਹੈ।      ਸ੍ਰੀ ਅਨੰਦਪੁਰ ਸਾਹਿਬ ਦੀਆਂ ਤਿੰਨ ਪ੍ਰਮੁੱਖ ਪਾਰਕਿੰਗਾਂ ਝਿੰਜੜੀ, ਅਗੰਮਪੁਰ ਤੇ ਚੰਡੇਸਰ ਤੋਂ ਵੱਖ ਵੱਖ ਕਲਰ ਕੋਡ ਕਰਕੇ ਇਹ ਵਾਹਨ ਧਾਰਮਿਕ ਅਸਥਾਨਾ ਤੱਕ ਚਲਾਂਏ ਗਏ ਹਨ, ਜ਼ਿਨ੍ਹਾਂ ਵਿਚ ਸ਼ਰਧਾਲੂ ਮੁਫਤ ਸਫਰ ਕਰ ਰਹੇ ਹਨ। ਸ਼ਰਧਾਲੂ ਜਿਸ ਰੰਗ ਦੇ ਪੋਸਟਰ ਵਾਲੀ ਈ ਰਿਕਸ਼ਾ ਜਾਂ ਸ਼ਟਲ ਬੱਸ ਵਿਚ ਬੈਠ ਜਾਂਦੇ ਹਨ ਦਰਸ਼ਨਾਂ ਉਪਰੰਤ ਉਸ ਰੰਗ ਦੇ ਕਿਸੇ ਵੀ ਹੋਰ ਵਾਹਨ ਵਿੱਚ ਸਫਰ ਕਰਕੇ ਮੁੜ ਆਪਣੀ ਅਸਲੀ ਪਾਰਕਿੰਗ ਵਿਚ ਪਹੁੰਚ ਰਹੇ ਹਨ। ਜਿੱਥੇ ਉਨ੍ਹਾਂ ਦੇ ਪ੍ਰਾਈਵੇਟ ਵਾਹਨ ਖੜ੍ਹੇ ਕੀਤੇ ਹੋਏ ਹਨ।ਪਾਰਕਿੰਗ ਵਾਲੀਆ ਥਾਵਾਂ ਤੇ ਪੀਣ ਵਾ...
ਸੇਫ ਸਕੂਲ ਵਾਹਨ ਪਾਲਿਸੀ ਤਹਿਤ 04 ਸਕੂਲੀ ਬੱਸਾਂ ਦੇ ਕੀਤੇ ਗਏ ਚਲਾਨ

ਸੇਫ ਸਕੂਲ ਵਾਹਨ ਪਾਲਿਸੀ ਤਹਿਤ 04 ਸਕੂਲੀ ਬੱਸਾਂ ਦੇ ਕੀਤੇ ਗਏ ਚਲਾਨ

National, Politics, Punjab
ਫ਼ਤਿਹਗੜ੍ਹ ਸਾਹਿਬ, 14 ਮਾਰਚ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਅਤੇ ਸਕੂਲੀ ਬੱਸਾਂ ਨੂੰ ਬੱਚਿਆਂ ਲਈ ਸੁਰੱਖਿਅਤ ਬਣਾਉਣ ਤੇ ਅਣਸੁਖਾਵੀਂਆਂ ਘਟਨਾਵਾਂ ਨੂੰ ਰੋਕਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰੀ ਕਮੇਟੀ ਵਲੋਂ ਬਸੀ ਪਠਾਣਾ ਵਿਖੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜਰੂਰੀ ਉਪਕਰਣ ਨਾ ਹੋਣ ਤੇ 04 ਬੱਸਾਂ ਦੇ ਚਲਾਨ ਵੀ ਕੀਤੇ ਗਏ।  ਇਸ ਸਬੰਧੀ ਸ਼੍ਰੀ ਹਰਭਜਨ ਸਿੰਘ ਮਹਿਮੀ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਕਿਹਾ ਕਿ ਅੱਜ ਸੜਕ ਸੁਰੱਖਿਆ ਸਭ ਤੋਂ ਅਹਿਮ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਸੜਕ ਦੁਰਘਟਨਾਵਾਂ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਜੋ ਕਿ ਬਹੁਤ ਅਫਸੋਸਜਨਕ ਹੈ। ਉਹਨਾਂ ਕਿਹਾ ਕਿ ਬਾਲ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਬਹੁਤ ਜਰੂਰੀ ਹੋ ਜਾਦਾ ਹੈ ਕਿ ਬੱਚਿਆਂ ਦੇ ਮਾਪੇ ਉਹਨਾਂ ਨੂੰ ਛੋਟੀ ਉਮਰ ਵਿੱਚ ਵਾਹਨ ਚਲਾਉਣ ਦੀ ਆਗਿਆ ਨਾ ਦੇਣ ਅਤੇ ਜਿਹੜੀਆਂ ਸਕੂਲੀ ਬੱਸਾਂ ਵਿੱਚ ਬੱਚੇ ਸਫਰ ਕਰ ਰਹੇ ਹਨ, ਉਹ ਸੇਫ ਸਕੂਲ ਵਾਹਨ ਪਾਲਿਸੀ ਮੁਤ...
ਕ੍ਰਿਸ਼ੀ ਵਿਗਿਆਨ ਕੇਂਦਰ ਨੇ ਜੈਵਿਕ ਖਾਦ ਸਬੰਧੀ ਬਧੌਛੀ ਕਲਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਜੈਵਿਕ ਖਾਦ ਸਬੰਧੀ ਬਧੌਛੀ ਕਲਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ

National, Politics, Punjab
ਫਤਹਿਗੜ੍ਹ ਸਾਹਿਬ, 14 ਮਾਰਚ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਡਾਇਰੈਕਟੋਰੇਟ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਆਈ.ਸੀ.ਏ.ਆਰ, ਅਟਾਰੀ ਜ਼ੋਨ-1 ਦੇ ਸਹਿਯੋਗ ਨਾਲ ਪਿੰਡ ਬਧੋਛੀ ਕਲਾਂ ਵਿਖੇ ਖਮੀਰੀਕ੍ਰਿਤ ਜੈਵਿਕ ਖਾਦ ਸਬੰਧੀ ਸਿਖਲਾਈ ਕੈਂਪ ਲਗਾਇਆ ਗਿਆ।ਇਸ ਪ੍ਰੋਗਰਾਮ ਵਿੱਚ ਲਗਭਗ 70 ਕਿਸਾਨਾਂ ਨੇ ਭਾਗ ਲਿਆ। ਡਾ. ਅਜੈ ਕੁਮਾਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਵੱਲੋਂ ਕਿਸਾਨਾਂ ਨੂੰ ਖਮੀਰੀਕ੍ਰਿਤ ਜੈਵਿਕ ਖਾਦ ਦੀ ਮਹੱਤਤਤਾ, ਖਾਦ ਵਿਚਲੇ ਖੁਰਾਕੀ ਤੱਤਾਂ ਬਾਰੇ ਜਾਗਰੂਕ ਕੀਤਾ ਗਿਆ।ਇਸ ਮੋਕੇ ਸ਼੍ਰੀ ਉਦੇਵੀਰ ਸਿੰਘ, ਆਰ.ਐਨ.ਜੀ. ਪਟਿਆਲਾ ਨੇ ਕਿਹਾ ਕਿ ਇਹ ਖਾਦ ਰਵਾਇਤੀ ਰੂੜੀ ਵਾਲੀ ਖਾਦ ਦੇ ਮੁਕਾਬਲੇ ਘੱਟ ਮਿਕਦਾਰ ਵਿਚ ਪਾਉਣੀ ਪੈਂਦੀ ਹੈ, ਜਿਸ ਵਿਚ ਫਲਵਿਕ ਅਤੇ ਹਿਊਮਿਕ ਐਸਿਡ ਹੁੰਦੇ ਜਨ ਜੋ ਕਿ ਮਿੱਟੀ ਨੂੰ ਉਪਜਾਊ ਬਣਾਉਂਦੇ ਹਨ। ਡਾ. ਮਨੀਸ਼ਾ ਭਾਟਿਆ (ਗ੍ਰਹਿ ਵਿਗਿਆਨ) ਨੇ ਲੜਕੀਆਂ/ਔਰਤਾਂ ਲਈ ਵੱਖ-ਵੱਖ ਸਿਖਲਾਈਆਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿਚ ਪਿੰਡ ਦੇ ਕਿਸਾਨ ਵੀਰਾਂ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਸਮੂਚੀ ਟੀਮ ਦਾ ਧੰਨਵਾਦ ਕੀਤਾ ਗਿਆ।...
ਨੇਚਰ ਪਾਰਕ ਤੇ ਪੰਜ ਪਿਆਰਾ ਪਾਰਕ ਬਣੇ ਖਿੱਚ ਦਾ ਕੇਂਦਰ

ਨੇਚਰ ਪਾਰਕ ਤੇ ਪੰਜ ਪਿਆਰਾ ਪਾਰਕ ਬਣੇ ਖਿੱਚ ਦਾ ਕੇਂਦਰ

National, Politics, Punjab
ਸ਼੍ਰੀ ਅਨੰਦਪੁਰ ਸਾਹਿਬ 14 ਮਾਰਚ () ਪੰਜਾਬ ਦੇ ਸੈਰ ਸਪਾਟਾ ਵਿਭਾਗ ਵੱਲੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਿਆਰ ਕੀਤੇ ਨੇਚਰ ਪਾਰਕ ਅਤੇ ਪੰਜ ਪਿਆਰਾ ਪਾਰਕ ਹੋਲਾ ਮਹੱਲਾ ਮੌਕੇ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਨੌਜਵਾਨ ਇਨ੍ਹਾਂ ਦੋਵੇ ਰੋਸ਼ਨੀਆਂ ਵਿਚ ਨਹਾਏ ਪਾਰਕਾਂ ਵਿੱਚ ਸੈਲਫੀਆਂ ਲੈ ਰਹੇ ਹਨ ਤੇ ਰੀਲਾ ਬਣਾ ਕੇ ਸੋਸ਼ਲ ਮੀਡੀਆਂ ਤੇ ਪੋਸਟ ਕਰ ਰਹੇ ਹਨ।      ਸ੍ਰੀ ਅਨੰਦਪੁਰ ਸਾਹਿਬ ਨੂੰ ਹੋਲਾ ਮਹੱਲਾ ਮੌਕੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਰੰਗ ਬਰੰਗੀਆਂ ਰੋਸ਼ਨੀਆਂ ਨਾਲ ਲਿਸ਼ਕਾਇਆ ਹੋਇਆ ਹੈ, ਸ਼ਹਿਰ ਦੇ ਦੁਆਰ ਨੂੰ ਵੀ ਸ਼ੁੰਦਰ ਰੰਗ ਵਿਚ ਰੰਗਿਆ ਹੈ, ਰੁੱਖਾਂ ਦੀ ਕਟਾਈ, ਧੁਲਾਈ ਤੇ ਫੁੱਟਪਾਥਾਂ ਤੇ ਰੰਗ ਰੋਗਨ ਕਰਕੇ ਸ਼ਹਿਰ ਨੂੰ ਸੁੰਦਰ ਬਣਾਇਆ ਗਿਆ ਹੈ। ਨੇਚਰ ਪਾਰਕ ਅਤੇ ਪੰਜ ਪਿਆਰਾ ਪਾਰਕ ਵਿੱਚ ਸੰਗੀਤ ਤੇ ਰੋਸ਼ਨੀਆਂ ਨੇ ਸ਼ਰਧਾਲੂਆਂ ਦਾ ਆਕਰਸ਼ਣ ਹੋਰ ਵਧਾ ਦਿੱਤਾ ਹੈ। ਇਨ੍ਹਾਂ ਦੋਵੇ ਪਾਰਕਾਂ ਵਿਚ ਬੇਮਿਸਾਲ ਰੱਖ ਰਖਾਓ ਨਾਲ ਸ੍ਰੀ ਅਨੰਦਪੁਰ ਸਾਹਿਬ ਆ ਰਹੇ ਸ਼ਰਧਾਲੂ ਬਹੁਤ ਪ੍ਰਭਾਵਿਤ ਹੋ ਰਹੇ ਹਨ। ਨੇਚਰ ਪਾਰਕ ਵਿੱਚ ਉਹ ਰੁੱਖ ਲਗਾਏ ਗਏ ਹਨ ਜ਼ਿਨ੍ਹਾਂ ਦਾ ਗੁਰਬਾਣੀ ਵਿਚ ਵਰਨਣ ਮਿਲਦਾ ਹੈ, ਪੰਜ...
ਵੱਡੀਆਂ ਐਲ.ਈ.ਡੀ ਸਕਰੀਨਾਂ ਤੋਂ ਮੇਲਾ ਪ੍ਰਬੰਧਾਂ ਬਾਰੇ ਮਿਲ ਰਹੀ ਹੈ ਹਰ ਜਾਣਕਾਰੀ

ਵੱਡੀਆਂ ਐਲ.ਈ.ਡੀ ਸਕਰੀਨਾਂ ਤੋਂ ਮੇਲਾ ਪ੍ਰਬੰਧਾਂ ਬਾਰੇ ਮਿਲ ਰਹੀ ਹੈ ਹਰ ਜਾਣਕਾਰੀ

National, Politics, Punjab
ਸ਼੍ਰੀ ਅਨੰਦਪੁਰ ਸਾਹਿਬ 14 ਮਾਰਚ () ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਵੱਲੋਂ ਹੋਲਾ ਮਹੱਲਾ ਮੌਕੇ ਸ਼ਰਧਾਲੂਆਂ ਨੂੰ ਸਮੁੱਚੇ ਮੇਲਾ ਖੇਤਰ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦੇਣ ਲਈ ਵੱਡੀਆ ਐਲ.ਈ.ਡੀ ਸਕਰੀਨਾ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਲ੍ਹਾਂ ਐਲਈਡੀ ਸਕਰੀਨ ਦੇ ਨਾਲ 24/7 ਹੈਲਪ ਡੈਸਕ, ਲੋਸਟ ਐਂਡ ਫਾਊਡ ਸਥਾਪਿਤ ਕੀਤੇ ਹੋਏ ਹਨ, ਜਿੱਥੇ ਸ਼ਰਧਾਲੂਆਂ ਨੂੰ ਹੋਰ ਵਧੇਰੇ ਜਾਣਕਾਰੀ ਮੁਹੱਇਆ ਕਰਵਾਈ ਜਾ ਰਹੀ ਹੈ।    ਜਾਣਕਾਰੀ ਅਨੁਸਾਰ ਤਹਿਸੀਲ ਕੰਪਲੈਕਸ, ਸ੍ਰੀ ਗੁਰੂ ਤੇਗ ਬਹਾਦਰ ਮਿਊਜੀਅਮ, ਬੱਸ ਅੱਡਾ, ਨਗਰ ਕੋਂਸਲ ਦੇ ਬਾਹਰ, ਪੰਜ ਪਿਆਰਾ ਪਾਰਕ, ਵਿਰਾਸਤ ਏ ਖਾਲਸਾ ਦੇ ਬਾਹਰ ਵੱਡੀਆ ਸਕਰੀਨਾ ਲਗਾਈਆਂ ਹੋਇਆਂ ਹਨ, ਜਿਨ੍ਹਾ ਤੇ ਹੋਲਾ ਮਹੱਲਾ ਦੋਰਾਂਨ ਮੇਲਾ ਖੇਤਰ ਵਿਚ ਵਿਸੇਸ ਆਕਰਸ਼ਦ ਦਾ ਕੇਦਰ ਬਣੇ ਐਡਵੈਚਰ ਸਪੋਰਟਸ, ਵਿਰਾਸਤੀ ਖੇਡਾਂ, ਕਰਾਫਟ ਮੇਲਾ, ਪੰਜ ਪਿਆਰਾ ਪਾਰਕ, ਨੇਚਰ ਪਾਰਕ, ਵੋਟਿੰਗ, ਹੋਟ ਏਅਰ ਵੈਲੂਨ ਆਦਿ ਵਰਗੀਆਂ ਜਾਣਕ...
ਮੈਰੀਟੋਰੀਅਸ ਤੇ ਸਕੂਲ ਆਫ ਐਮੀਨੈਂਸ ਦੀ ਪ੍ਰਵੇਸ਼ ਪ੍ਰੀਖਿਆ ਲਈ ਬਣਾਏ ਕੇਂਦਰਾਂ ਦੁਆਲੇ ਵਿਦਿਆਰਥੀਆਂ ਤੇ ਡਿਊਟੀ ਸਟਾਫ ਤੋਂ ਬਿਨਾਂ ਆਮ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ

ਮੈਰੀਟੋਰੀਅਸ ਤੇ ਸਕੂਲ ਆਫ ਐਮੀਨੈਂਸ ਦੀ ਪ੍ਰਵੇਸ਼ ਪ੍ਰੀਖਿਆ ਲਈ ਬਣਾਏ ਕੇਂਦਰਾਂ ਦੁਆਲੇ ਵਿਦਿਆਰਥੀਆਂ ਤੇ ਡਿਊਟੀ ਸਟਾਫ ਤੋਂ ਬਿਨਾਂ ਆਮ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ

National, Politics, Punjab
ਮੋਗਾ 14 ਮਾਰਚ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ  ਮੈਰੀਟੋਰੀਅਸ ਅਤੇ ਸਕੂਲ ਆਫ ਐਮੀਨੈਂਸ ਵਿੱਚ ਨੌਵੀਂ ਅਤੇ ਗਿਆਰਵੀਂ ਸ਼੍ਰੇਣੀ ਦੇ ਦਾਖਲੇ ਲਈ ਪ੍ਰਵੇਸ਼ ਪਰੀਖਿਆ ਕਰਵਾਈ ਜਾ ਰਹੀ ਹੈ।ਨੌਵੀਂ ਸ਼੍ਰੇਣੀ ਲਈ ਮਿਤੀ 16 ਮਾਰਚ 2025 ਅਤੇ ਗਿਆਰਵੀਂ ਸ਼੍ਰੇਣੀ ਲਈ ਮਿਤੀ 6 ਅਪ੍ਰੈਲ 2025 ਨੂੰ ਸਵੇਰੇ 11 ਵਜੇ ਤੋਂ 2 ਵਜੇ ਤੱਕ  ਕੁੱਲ 16 ਸੈਂਟਰਾਂ ਵਿੱਚ ਜਿਲ੍ਹਾ ਮੋਗਾ ਵਿਖੇ ਕਰਵਾਈ ਜਾ ਰਹੀ ਹੈ। ਇਹਨਾਂ ਪ੍ਰੀਖਿਆਵਾਂ ਨੂੰ ਅਮਨ ਅਮਾਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ- ਕਮ ਵਧੀਕ ਡਿਪਟੀ ਕਮਿਸ਼ਨਰ ਮੋਗਾ ਸ਼੍ਰੀਮਤੀ ਚਾਰੂਮਿਤਾ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬੋਰਡ ਵੱਲੋਂ  ਮੋਗਾ ਅੰਦਰ ਸਥਾਪਿਤ ਪ੍ਰੀਖਿਆ ਕੇਂਦਰਾਂ ਦੇ ਆਸ-ਪਾਸ 100 ਮੀਟਰ ਦੇ ਘੇਰੇ ਅੰਦਰ ਵਿਦਿਆਰਥੀਆਂ ਅਤੇ ਡਿਊਟੀ ਸਟਾਫ ਤੋਂ ਬਿਨਾਂ ਆਮ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਮਿਤੀ 16 ਮਾਰਚ 2025 ਅਤੇ ਮਿਤੀ 06 ਅਪ੍ਰੈਲ 2025 ਲਈ ਲਾਗੂ ਹੋਵੇਗਾ। ਜਿਕਰਯੋਗ ਹੈ ਕਿ ਇਹ ਪ੍ਰੀਖਿਆ ਸਰਕ...
ਮੁੱਖ ਮੰਤਰੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ

ਮੁੱਖ ਮੰਤਰੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ

National, Politics, Punjab
ਸ੍ਰੀ ਅਨੰਦਪੁਰ ਸਾਹਿਬ, 14 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਹੋਲਾ ਮੁਹੱਲਾ ਦੇ ਤਿਉਹਾਰ 'ਤੇ ਲੋਕਾਂ ਨੂੰ ਨਿੱਘੀ ਵਧਾਈ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਕ ਦਿਹਾੜਾ ਸਾਨੂੰ ਸਾਰਿਆਂ ਨੂੰ ਪਵਿੱਤਰ 'ਹੋਲਾ ਮੁਹੱਲਾ' ਤਿਉਹਾਰ ਨਾਲ ਜੁੜੀ ਅਮੀਰ ਵਿਰਾਸਤ ਦੀ ਯਾਦ ਦਿਵਾਉਂਦਾ ਹੈ, ਜੋ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਵਿਚਾਰਧਾਰਾ ਅਤੇ ਸਿੱਖ ਸੰਗਤ ਵਿੱਚ ਚੜ੍ਹਦੀ ਕਲਾ ਦੀ ਭਾਵਨਾ ਭਰਨ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮਹਾਨ ਸਿੱਖ ਗੁਰੂਆਂ ਵੱਲੋਂ ਦਿਖਾਏ ਰਸਤੇ 'ਤੇ ਚੱਲ ਕੇ ਮਨੁੱਖਤਾ ਪ੍ਰਤੀ ਜ਼ਿੰਮੇਵਾਰੀ ਅਤੇ ਸੇਵਾ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਤਸੱਲੀ ਦੀ ਗੱਲ ਹੈ ਕਿ ਪੰਜਾਬ, ਦੇਸ਼ ਦਾ ਇਕਲੌਤਾ ਸੂਬਾ ਹੈ ਜੋ 'ਸਮਾਜਵਾਦ ਅਤੇ ਧਰਮ ਨਿਰਪੱਖਤਾ' ਦੀ ਵੱਡੀ ਮਿਸਾਲ ਹੋਣ ਦੇ ਨਾਲ-ਨਾਲ ਫਿਰਕੂ ਸਦਭਾਵਨਾ, ਸ਼ਾਂਤੀ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਮੁੱਖ ਮੰਤਰੀ ਨੇ ਸੂਬੇ ਵਿੱਚ ਸ਼ਾਂਤੀ, ਤਰੱਕੀ ਅਤੇ ਖੁਸ਼...