ਭਗਵੰਤ ਮਾਨ ਸਰਕਾਰ ਨੇ ਨਵਾਂ ਮਾਪਦੰਡ ਕੀਤਾ ਸਥਾਪਤ, 16 ਮਾਰਚ, 2022 ਤੋਂ ਔਸਤਨ ਰੋਜ਼ਾਨਾ 45 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ
ਜਲੰਧਰ, 11 ਜਨਵਰੀ:
ਜਦੋਂ ਜ਼ਿਆਦਾਤਰ ਸੂਬਿਆਂ ਵਿੱਚ ਨੌਜਵਾਨਾਂ ਲਈ ਸਰਕਾਰੀ ਨੌਕਰੀ ਇੱਕ ਹੁਸੀਨ ਖ਼ੁਆਬ ਬਣ ਗਈ ਹੈ ਤਾਂ ਪੰਜਾਬ ਇਸ ਤੋਂ ਉਲਟ ਤਸਵੀਰ ਪੇਸ਼ ਕਰਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਲੰਧਰ ਦੇ ਪੀ.ਏ.ਪੀ. ਗਰਾਊਂਡ ਵਿਖੇ 1,746 ਪੁਲਿਸ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੰਡੇ, ਜੋ ਕਿ ਇੱਕ ਰਿਕਾਰਡ ਹੈ ਅਤੇ ਇਹ ਐਲਾਨਾਂ ਦੀ ਬਜਾਏ ਨਤੀਜਾ ਮੁਖੀ ਪਹੁੰਚ ਉੱਤੇ ਆਧਾਰਿਤ ਹੈ।
ਪੰਜਾਬ ਸਰਕਾਰ 16 ਮਾਰਚ, 2022 ਤੋਂ ਰੋਜ਼ਾਨਾ ਔਸਤਨ 45 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕਰ ਰਹੀ ਹੈ, ਜਿਸ ਨਾਲ ਚਾਰ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ 63,027 ਨਿਯੁਕਤੀਆਂ ਕਰਕੇ ਇਤਿਹਾਸ ਰਚਿਆ ਗਿਆ ਹੈ। ਇਹ ਸਮੂਹਿਕ ਭਰਤੀ ਨਾ ਸਿਰਫ਼ ਪੰਜਾਬ ਪੁਲਿਸ ਨੂੰ ਮਜ਼ਬੂਤ ਕਰਦੀ ਹੈ, ਸਗੋਂ ਯੋਗਤਾ-ਆਧਾਰਤ, ਪਾਰਦਰਸ਼ੀ ਭਰਤੀ ਦੇ ਸਪੱਸ਼ਟ ਸੰਦੇਸ਼ ਨੂੰ ਵੀ ਮਜ਼ਬੂਤ ਕਰਦੀ ਹੈ, ਜਦੋਂ ਕਿ ਨਵੀਂ ਸ਼ਾਮਲ ਕੀਤੀ ਗਈ ਫੋਰਸ ਨੂੰ ਨਸ਼ਿਆਂ, ਸਾਈਬਰ ਅਪਰਾਧ ਅਤੇ ਗੈਂਗਸਟਰਾਂ ਵਿਰੁੱਧ ਲੜਾਈ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਉਣ ਦਾ ਕੰਮ ਸੌਂਪਿਆ ਗਿਆ ਹੈ।
ਐਤਵਾਰ ਨੂੰ ਪੰਜਾਬ ਪੁਲਿਸ ਦੇ ਹਥਿਆਰਬੰਦ ਅਤੇ ਜ਼...








