ਜ਼ਿਲ੍ਹਾ ਪ੍ਰਸ਼ਾਸ਼ਨ ਤੇ ਅਲਿਮਕੋ ਵੱਲੋਂ ਦਿਵਿਆਂਗਜਨਾਂ ਲਈ ਸਹਾਇਕ ਸਮੱਗਰੀ ਵੰਡ ਕੈਂਪ ਦਾ ਆਯੋਜਨ
· ਸਮੱਗਰ ਸਿੱਖਿਆ ਅਭਿਆਨ ਤਹਿਤ 16 ਲੋੜਵੰਦ ਬੱਚਿਆਂ ਨੂੰ 22 ਮੁਫ਼ਤ ਸਹਾਇਤਾ ਉਪਕਰਨ ਤਕਸ਼ੀਮ
ਮਾਲੇਰਕੋਟਲਾ 21 ਫਰਵਰੀ :
ਸਮੱਗਰ ਸਿੱਖਿਆ ਅਭਿਆਨ ਵੱਲੋਂ ਚਲਾਏ ਜਾ ਰਹੇ ਆਈ. ਈ. ਡੀ./ ਆਈ. ਈ. ਡੀ. ਐਸ. ਐਸ ਕੰਪੋਨੈਟ ਅਧੀਨ ਦਿਵਿਆਂਗ ਬੱਚਿਆਂ ਲਈ ਮੁਫਤ ਸਹਾਇਤਾ ਉਪਕਰਨ ਕੈਂਪ ਤਕਸ਼ੀਮ ਕਰਨ ਲਈ ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਸਦਰਾਬਾਦ ਵਿਖੇ ਵਿਸ਼ੇਸ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਐਲਿਮਕੋ ਦੀ ਮਾਹਿਰ ਡਾਕਟਰਾਂ ਦੀ ਟੀਮ ਵਲੋਂ 16 ਲੋੜਵੰਦ ਬੱਚਿਆਂ ਨੂੰ 22 ਮੁਫਤ ਸਹਾਇਤਾ ਉਪਕਰਨ ਵੰਡੇ ਗਏ । ਜਿਨ੍ਹਾਂ ਵਿੱਚ 04 ਵੀਲ ਚੇਅਰ, 01 ਸੀ.ਪੀ ਚੇਅਰ, 01 ਟੀ.ਐਲ.ਐਮ ਕਿੱਟ, 01 ਸਮਾਰਟ ਫੋਨ, 01 ਸਮਾਰਟ ਕੈਂਨ, 01 ਬਰੇਲ ਕਿੱਟ, 10 ਹੀਰਿੰਗ ਏਡ, 03 ਬੱਚਿਆਂ ਨੂੰ ਕੈਲੀਪਰ ਸ਼ਾਮਲ ਹਨ ।
ਡੀ. ਐਸ. ਈ. ਮੁਹੰਮਦ ਰਿਜ਼ਵਾਨ ਨੇ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਿਸੇ਼ਸ ਲੋੜਾਂ ਵਾਲੇ ਬੱਚਿਆ ਦੀ ਭਲਾਈ ਲਈ ਹਰ ਯੋਗ ਉਪਰਾਲੇ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਉਪਕਰਨਾਂ ਨਾਲ ਉਹਨਾਂ ਨੂੰ ਆਪਣੇ ਰੋਜਮਰਾ ਦੇ ਕੰ...








