‘ਸਕੂਲ ਆਫ਼ ਐਮੀਨੈਂਸ’ ਕਿਲਾ ਮੰਡੀ ਕੈਂਪਸ ਵਿਖੇ ਵਿਦਿਆਰਥੀਆਂ ਦੇ ਦੁਪਹਿਰ ਦੇ ਖਾਣੇ ਮਿਡ ਡੇ ਮੀਲ ਲਈ ਉਸਾਰੇ ਨਵੇਂ ਹਾਲ ਦਾ ਉਦਘਾਟਨ
ਬਟਾਲਾ, 22 ਮਾਰਚ ( ) 'ਸਕੂਲ ਆਫ਼ ਐਮੀਨੈਂਸ' ਕਿਲਾ ਮੰਡੀ ਕੈਂਪਸ ਬਟਾਲਾ ਵਿਖੇ ਮਿਡ ਡੇ ਮੀਲ ਹਾਲ ਦਾ ਉਦਘਾਟਨ, ਜਿੱਥੇ ਕਿ 6ਵੀਂ ਤੋਂ 8ਵੀਂ ਸ਼ਰੇਣੀ ਦੇ ਵਿਦਿਆਰਥੀ ਪੜ੍ਹਦੇ ਹਨ, ਵਿਖੇ ਵਿਦਿਆਰਥੀਆਂ ਦੇ ਦੁਪਹਿਰ ਦੇ ਖਾਣੇ ਮਿਡ ਡੇ ਮੀਲ ਲਈ ਸਮੱਗਰਾਂ ਸਿੱਖਿਆ ਅਭਿਆਨ 2024-25 ਦੌਰਾਨ ਨਵਾਂ ਹਾਲ ਤਿਆਰ ਕਰਵਾਇਆ ਗਿਆ ਹੈ, ਜਿਸਦਾ ਉਦਘਾਟਨ ਸ੍ਰੀਮਤੀ ਰਾਜਬੀਰ ਕੌਰ ਕਲਸੀ ਧਰਮ ਪਤਨੀ ਵਿਧਾਇਕ ਬਟਾਲਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਅਮਨ ਸ਼ੇਰ ਸਿੰਘ ਕਲਸੀ ਵਲੋਂ ਕੀਤਾ ਗਿਆ।
ਇਸ ਉਦਘਾਟਨ ਸਮਾਗਮ ਵਿਖੇ ਪਹੁੰਚਣ ਮੌਕੇ 'ਸਕੂਲ ਆਫ ਐਮੀਨੈਂਸ' ਬਟਾਲਾ ਦੇ ਪਿ੍ਰੰਸੀਪਲ ਬਲਵਿੰਦਰ ਕੌਰ ਸਟੇਟ ਐਵਾਰਡੀ, ਸ੍ਰੀਮਤੀ ਕਵਲਜੀਤ ਕੌਰ, ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਜੋਗਿੰਦਰ ਸਿੰਘ ਅੱਚਲੀਗੇਟ ਸਮੇਤ ਸਮੂਹ ਮੈਂਬਰ ਸਾਹਿਬਾਨ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਮੁੱਖ ਮਹਿਮਾਨ ਸ੍ਰੀਮਤੀ ਰਾਜਬੀਰ ਕੌਰ ਅਤੇ ਨਾਲ ਆਏ ਮਹਿਮਾਨਾਂ ਸ੍ਰੀਮਤੀ ਗੁਰਪ੍ਰੀਤ ਕੌਰ ਅਤੇ ਸ੍ਰੀ ਨਵਦੀਪ ਸਿੰਘ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ।
ਇਸ ਮੌਕੇ ਸਕੂਲ ਦੀਆਂ ਵਿਦਿਆਰ...








