ਵਿਧਾਇਕ ਜਿੰਪਾ ਨੇ ਸ਼੍ਰੀ ਸਿਧਦੇਸ਼ਵਰ ਸ਼ਿਵ ਮੰਦਰ ਵਿਖੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ
ਹੁਸ਼ਿਆਰਪੁਰ, 26 ਮਈ :
ਸ਼੍ਰੀ ਸਿਧਦੇਸ਼ਵਰ ਸ਼ਿਵ ਮੰਦਰ, ਬੱਸੀ ਗੁਲਾਮ ਹੁਸੈਨ, ਹੁਸ਼ਿਆਰਪੁਰ ਵਿਖੇ ਅੱਜ ਅਧਿਆਤਮਿਕ ਪ੍ਰਮੁੱਖ ਸਵਾਮੀ ਉਦਯਗਿਰੀ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਝੰਡਾ ਚੜ੍ਹਾਉਣ ਦੀ ਰਸਮ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਵੱਲੋਂ ਅਦਾ ਕੀਤੀ ਗਈ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬ੍ਰਹਮਲੀਨ ਸਵਾਮੀ ਵਸੰਤਗਿਰੀ ਜੀ ਮਹਾਰਾਜ ਦੇ ਪਰਮ ਸ਼ਿਸ਼ ਸਵਾਮੀ ਉਦਯਗਿਰੀ ਜੀ ਆਪਣੇ ਗੁਰੂਦੇਵ ਵੱਲੋਂ ਦਰਸਾਏ ਗਏ ਆਧਿਆਤਮਿਕ ਮਾਰਗ 'ਤੇ ਤੁਰ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਉਦਯਗਿਰੀ ਜੀ ਵਿਸ਼ਵ ਸ਼ਾਂਤੀ, ਸਾਰਵਭੌਮ ਭਲਾਈ ਅਤੇ ਰਾਸ਼ਟਰ ਹਿੱਤ ਲਈ ਕਈ ਯੱਗ ਕਰ ਚੁੱਕੇ ਹਨ।
ਉਨ੍ਹਾਂ ਭਗਤਜਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡਾ ਕਰਤੱਵ ਹੈ ਕਿ ਮਹਾਰਾਜ ਦੁਆਰਾ 1101 ਕੁੰਡ ਬਣਾ ਕੇ ਵਿਦਵਾਨਾਂ ਅਤੇ ਭਗਤਜਨਾਂ ਦੁਆਰਾ ਕੀਤੇ ਜਾਣ ਵਾਲੇ ਰੁਦ੍ਰਕੋਟੀ ਮਹਾਯੱਗ ਦਾ ਜੋ ਸੰਕਲਪ ਲਿਆ ਗਿਆ ਹੈ, ਉਸ ਯੱਗ ਵਿਚ ਅਸੀਂ ਆਪਣੀ ਤਨ, ਮਨ ਅਤੇ ਧਨ ਨਾਲ ਸਹਿਯੋਗ ਕਰੀਏ ਅਤੇ ਭਾਗ ਲਈਏ।
ਉਨ੍ਹਾਂ ਕਿਹਾ ਕਿ ਵੈਦਿਕ ਕਾਲ ਤੋਂ ਹੀ ਹੋਮ-ਹਵਨ ਰਾਹੀਂ ਹੀ ਸਾਰਵਭੌਮ ਭਲਾਈ ਅਤੇ ਪ੍ਰਾਪਤੀ ਹੁੰਦੀ ਆਈ ਹੈ।
ਉਨ੍ਹਾਂ ਕਿ...








