ਅੰਨੇ ਕਤਲ ਕੇਸ ਦੀ ਗੁੱਥੀ ਨੂੰ ਸੁਲਝੀ,ਔਰਤ ਦਾ ਕਤਲ ਕਰਨ ਵਾਲਾ ਦੋਸ਼ੀ ਗ੍ਰਿਫਤਾਰ
ਅਹਿਮਦਗੜ੍ਹ/ਮਾਲੇਰਕੋਟਲਾ 03 ਜੁਲਾਈ
ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਗਗਨਅਜੀਤ ਸਿੰਘ ਦੇ ਦਿਸ਼ਾ ਨਿਰਦੇਸਾਂ ਤਹਿਤ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਮਾਲੇਰਕੋਟਲਾ ਸਤਪਾਲ ਸ਼ਰਮਾ, ਕਪਤਾਨ ਪੁਲਿਸ ਸਬ ਡਵੀਜਨ ਅਹਿਮਦਗੜ੍ਹ ਰਾਜਨ ਸਰਮਾ ਦੀ ਨਿਗਰਾਨੀ ਤਹਿਤ ਐਸ.ਆਈ ਮੁੱਖ ਅਫਸਰ ਥਾਣਾ ਸਦਰ ਅਹਿਮਦਗੜ ਦਰਸਨ ਸਿੰਘ ਵੱਲੋਂ ਅੰਨੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਦੇ ਹੋਏ ਕਾਤਲ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਵਰਨਣਯੋਗ ਹੈ ਕਿ ਮੁਕੱਦਮਾ ਨੰਬਰ 89 ਮਿਤੀ 01.07.25 ਅ/ਧ 103,238 BNS ਥਾਣਾ ਸਦਰ ਅਹਿਮਦਗੜ ਬਰਬਿਆਨ ਬਸੀਰ ਖਾਨ ਪੁੱਤਰ ਸਿਵਰਾਤੀ ਖਾਨ ਵਾਸੀ ਦਹਿਲੀਜ ਕਲਾਂ ਬਰਖਿਲਾਫ ਅਬਦੁੱਲ ਗੁਫਾਰ ਉਰਫ ਨਿੰਮ ਪੁੱਤਰ ਲਾਲਦੀਨ ਵਾਸੀ ਦਹਿਲੀਜ ਕਲਾਂ ਜਿਲ੍ਹਾ ਮਾਲੇਰਕੋਟਲਾ ਦੇ ਦਰਜ ਰਜਿਸਟਰ ਕੀਤਾ ਗਿਆ ਕਿ "ਬਸੀਰ ਖਾਨ ਦੀ ਪਤਨੀ ਸਕੀਨਾ ਬੇਗਮ ਉਮਰ 42 ਸਾਲ ਜੋ ਕਿ ਅਹਿਮਦਗੜ ਵਿਖੇ ਝਾੜੂ ਪੋਚੇ ਲਗਾਉਣ ਦਾ ਕੰਮਕਾਰ ਕਰਦੀ ਸੀ ਅਤੇ ਪਿੰਡ ਦੇ ਹੀ ਅਕਸਰ ਅਬਦੁੱਲ ਗੁਫਾਰ ਉਰਫ ਨਿੰਮ ਨਾਲ ਉਸਦੀ ਮਹਿੰਦਰਾ ਪਿੱਕ ਅੱਪ ਗੱਡੀ ਵਿਚ ਬੈਠ ਕੇ ਅਹਿਮਦਗੜ੍ਹ ਨੂੰ ਆਉਂ...







