ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ: ਵਿਜੀਲੈਂਸ ਬਿਊਰੋ ਨੇ 10000 ਰੁਪਏ ਰਿਸ਼ਵਤ ਲੈਂਦਾ ਸਹਿਕਾਰੀ ਵਿਭਾਗ ਦਾ ਸੁਪਰਡੈਂਟ ਕੀਤਾ ਕਾਬੂ
ਚੰਡੀਗੜ੍ਹ, 3 ਜੂਨ :
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਆਪਣੀ ਮੁਹਿੰਮ ਦੌਰਾਨ ਮੰਗਲਵਾਰ ਨੂੰ ਐਸ.ਏ.ਐਸ. ਨਗਰ ਜ਼ਿਲ੍ਹੇ ਦੇ ਡੇਰਾਬੱਸੀ ਵਿਖੇ ਪੰਜਾਬ ਸਹਿਕਾਰੀ ਸਭਾਵਾਂ ਦੇ ਸਹਾਇਕ ਰਜਿਸਟਰਾਰ (ਏ.ਆਰ.) ਦੇ ਦਫ਼ਤਰ ਵਿੱਚ ਤਾਇਨਾਤ ਸੁਪਰਡੈਂਟ ਗੁਰਆਜ਼ਾਦ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ, ਡੇਰਾਬੱਸੀ ਦੇ ਪਿੰਡ ਛਛਰੋਲੀ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਸ਼ਿਕਾਇਤ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਨੇ 2012 ਵਿੱਚ ਰਾਣੀ ਮਾਜਰਾ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸੇਵਾ ਸਭਾ ਤੋਂ 2 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਪਰ ਨੇਮਬੱਧ ਢੰਗ ਨਾਲ ਅਦਾਇਗੀਆਂ ਨਾ ਕਰ ਸਕਿਆ ਜਿਸ ਕਾਰਨ ਮੂਲ ਰਕਮ ਤੇ ਵਿਆਜ ਦਾ ਬਕਾਇਆ ਜਮ੍ਹਾਂ ਹੋ ਕੇ 3,16,632 ਰੁਪਏ ਹੋ ਗਿਆ। ਬਾਅਦ ਵਿੱਚ, ਸ਼ਿਕਾਇਤਕਰਤਾ ਨੇ ਇਸ ਸਾਲ 13 ਮਾਰਚ ਨੂੰ 4,14,500 ਰੁਪਏ ਦੀ ਸਾਰੀ ਬਕਾਇਆ ਰਕਮ ਦਾ ਭੁਗਤਾਨ ਕਰ ਕਰਕੇ ਸੁਸਾਇਟੀ ਤੋਂ ਬਣਦੀ ਕਲੀਅਰੈਂਸ ਵੀ ਲੈ ਲਈ ਸੀ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ ਇਸਦੇ ਬਾਵਜੂਦ ਵੀ ਉਕਤ ਮੁਲ...








