Shadow

Author: admin

ਮਾਮਲਾ ਨਿੱਜੀ ਸਕੂਲਾਂ ਵੱਲੋਂ ਅਨੁਸੂਚਿਤ ਜਾਤੀ  ਵਰਗ ਦੇ ਬੱਚਿਆਂ ਦੇ ਸੋਸ਼ਣ ਦਾ

ਮਾਮਲਾ ਨਿੱਜੀ ਸਕੂਲਾਂ ਵੱਲੋਂ ਅਨੁਸੂਚਿਤ ਜਾਤੀ ਵਰਗ ਦੇ ਬੱਚਿਆਂ ਦੇ ਸੋਸ਼ਣ ਦਾ

National, Politics, Punjab
ਫਿਰੋਜ਼ਪੁਰ, 1 ਜੁਲਾਈ       ਅਨੁਸੂਚਿਤ ਜਾਤੀ ਵਰਗ ਨਾਲ ਸਬੰਧਿਤ ਵਿਦਿਆਰਥੀਆਂ ਲਈ ਨਿੱਜੀ ਸਕੂਲਾਂ ‘ਚ 25% ਕੋਟੇ ਚੋਂ ਹਿੱਸੇ ਆਉਦੀਂਆਂ ਤੈਅਸ਼ੁਦਾ ਰਾਖਵੀਂਆਂ 5%  ਸੀਟਾਂ ਤੋਂ ਮਨਾਫਾ ਖੱਟ ਰਹੇ ਸਕੂਲਾਂ  ਦੀ ਪੜਤਾਲ ਕਰਕੇ ਡਿਫਾਲਟਰ ਸਕੂਲਾਂ ਨੂੰ ਸੂਚੀਬੱਧ ਕੀਤਾ ਜਾਵੇਗਾ ਤਾਂ ਕਿ ਉਨਾ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ। ਉਪਰੋਕਤ ਪ੍ਰਗਟਾਵਾਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰ:ਗੁਰਪ੍ਰੀਤ ਸਿੰਘ ‘ਇੱਟਾਂਵਾਲੀ’ ਨੇ ਕੀਤਾ। ਉਨ੍ਹਾਂ ਨੇ ਕਿਹਾ ਸਾਡੇ ਧਿਆਨ ‘ਚ ਆਇਆ ਹੈ ਕਿ ਸਿੱਖਿਆ ਦਾ ਅਧਿਕਾਰ ਕਨੂੰਨ 2009 ਅਨੁਸਾਰ 18  ਦਸੰਬਰ 2010 ਨੂੰ ਜਾਰੀ ਨੋਟੀਫੀਕੇਸ਼ਨ ਅਨੁਸਾਰ ਲਾਭਪਾਤਰੀਆਂ ਦੀ ਸੂਚੀ ‘ਚ ਜਿਹੜੇ 6 ਵਰਗਾਂ ਨੂੰ ਸ਼ਾਮਿਲ ਕੀਤਾ ਗਿਆ ਹੈ,ਉਸ ਵਿੱਚ ਅਨੁਸੂਚਿਤ ਜਾਤੀ ਵਰਗ ਦੇ ਬੱਚਿਆ ਦਾ ਵੀ ਕੋਟੇ ਤੈਅ ਹੈ,ਪਰ 2009 ਤੋਂ ਲੈਕੇ ਚਾਲੂ ਵਰੇ ਤੱਕ ਪੰਜਾਬ ਦੇ ਮਾਨਤਾ ਸਕੂਲਾ ਨੇ 6 ਤੋਂ 14 ਸਾਲ ਤੱਕ ਕਿਸੇ ਇੱਕ ਵੀ ਬੱਚੇ ਨੂੰ ਸੀਟ ਦਾ ਲਾਭ ਨਹੀਂ ਦਿੱਤਾ ਹੈ। ਐਸ.ਸੀ.ਕਮਿਸ਼ਨ ਦੇ ਮੈਂਬਰ ਸ੍ਰ. ਇੱਟਾਂਵਾਲੀ ਨੇ ਕਿਹਾ ਕਿ 24 ਅਪ੍ਰੈਲ 2025 ਨੂੰ ਦਾਖਲਿਆਂ ਦੇ ਸੈਸ਼ਨ 2025-2...
ਚੇਅਰਮੈਨ ਰਮਨ ਬਹਿਲ ਨੇ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਨੂੰ ਕਰਜ਼ਾ ਮੁਕਤੀ ਸਰਟੀਫਿਕੇਟ ਵੰਡੇ

ਚੇਅਰਮੈਨ ਰਮਨ ਬਹਿਲ ਨੇ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਨੂੰ ਕਰਜ਼ਾ ਮੁਕਤੀ ਸਰਟੀਫਿਕੇਟ ਵੰਡੇ

National, Politics, Punjab
ਗੁਰਦਾਸਪੁਰ, 30 ਜੂਨ (          ) - ਪੰਜਾਬ ਸਰਕਾਰ ਨੇ 4,727 ਗ਼ਰੀਬ ਅਨੁਸੂਚਿਤ ਜਾਤੀ ਪਰਿਵਾਰਾਂ ਦਾ 31 ਮਾਰਚ 2020 ਤੱਕ ਦਾ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਨਿਗਮ ਵੱਲ ਬਕਾਇਆ 68 ਕਰੋੜ ਰੁਪਏ ਕਰਜ਼ਾ ਮੁਆਫ਼ ਕਰਕੇ ਇਤਿਹਾਸਕ ਫ਼ੈਸਲਾ ਲਿਆ ਹੈ, ਜਿਸ ਨਾਲ ਉਨ੍ਹਾਂ ਹਜ਼ਾਰਾਂ ਪਰਿਵਾਰਾਂ ਨੂੰ ਰਾਹਤ ਮਿਲੀ ਹੈ ਜੋ 2 ਦਹਾਕਿਆਂ ਤੋਂ ਇਸ ਵਿੱਤੀ ਬੋਝ ਨਾਲ ਜੂਝ ਰਹੇ ਸਨ। ਇਹ ਪ੍ਰਗਟਾਵਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਗੁਰਦਾਸਪੁਰ ਸਥਿਤ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੇ ਦਫ਼ਤਰ ਵਿਖੇ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਨਿਗਮ ਵੱਲੋਂ ਮੁਆਫ਼ ਕੀਤੇ ਗਏ ਕਰਜ਼ੇ ਦੇ ਲਾਭਪਾਤਰੀਆਂ ਨੂੰ ਕਰਜ਼ਾ ਮੁਕਤੀ ਸਰਟੀਫਿਕੇਟ ਵੰਡਣ ਮੌਕੇ ਕੀਤਾ। ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਪਰਿਵਾਰਾਂ ਦੇ ਮੁਆਫ਼ ਕੀਤੇ ਗਏ ਕਰਜ਼ਿਆਂ ਦਾ ਜ਼ਿਲ੍ਹਾ ਗੁਰਦਾਸਪੁਰ ਦੇ 321 ਪਰਿਵਾਰਾਂ ਨੂੰ ਲਾਭ ਮਿਲਿਆ ਹੈ ਅਤੇ ਜ਼ਿਲ੍ਹੇ ਦੇ ਇਨ੍ਹਾਂ ਪਰਿਵਾਰਾਂ ਦਾ 4.45 ਕਰੋੜ ਰੁਪਏ ਕਰਜ਼ਾ ਮੁਆਫ਼ ਹੋਇਆ ਹੈ। ਉਨ੍ਹਾਂ ਦੱ...
ਹੁਣ ਆਮ ਆਦਮੀ ਕਲੀਨਿਕ ਵਿਚ ਵੀ ਦਿੱਤੀਆਂ ਜਾਣਗੀਆਂ ਗ਼ੈਰ ਸੰਚਰਿਤ ਬਿਮਾਰੀਆਂ  ਦੇ ਇਲਾਜ ਅਤੇ ਐਂਟੀ  ਰੈਬਿਜ ਸੇਵਾਵਾਂ

ਹੁਣ ਆਮ ਆਦਮੀ ਕਲੀਨਿਕ ਵਿਚ ਵੀ ਦਿੱਤੀਆਂ ਜਾਣਗੀਆਂ ਗ਼ੈਰ ਸੰਚਰਿਤ ਬਿਮਾਰੀਆਂ ਦੇ ਇਲਾਜ ਅਤੇ ਐਂਟੀ ਰੈਬਿਜ ਸੇਵਾਵਾਂ

National, Politics, Punjab
ਮੋਗਾ 30 ਜੂਨ,           ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੁਣ ਆਮ ਆਦਮੀ ਕਲੀਨਿਕਾਂ ਵਿੱਚ ਗੈਰ ਸੰਚਾਰਿਤ ਬਿਮਾਰੀਆਂ ਤੇ ਇਲਾਜ ਅਤੇ ਐਂਟੀ ਰੈਬਿਜ ਦੀਆ ਸੇਵਾਵਾਂ ਵੀ ਦਿੱਤੀਆ ਜਾਣਗੀਆ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਨੇ ਸਮੂਹ ਮੈਡੀਕਲ ਅਫ਼ਸਰ ਆਮ ਆਦਮੀ ਕਲੀਨਿਕਾਂ ਨੂੰ ਵਿਸ਼ੇਸ ਟ੍ਰੇਨਿੰਗ ਦੇਣ ਦੌਰਾਨ ਕੀਤਾ।           ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਨੇ ਕਿਹਾ ਕਿ ਦਿਨੋ ਦਿਨ ਅਵਾਰਾ ਕੁੱਤਿਆਂ ਤੇ ਪਾਲਤੂ ਕੁੱਤਿਆਂ ਦੀ ਗਿਣਤੀ ਵੱਧ ਰਹੀ ਹੈ ਜਿਸ ਕਾਰਨ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਵਧ ਰਹੀਆਂ ਹਨ ਕੁੱਤਿਆਂ ਦੇ ਕੱਟਣ ਉਪਰੰਤ ਰੈਬਿਜ ਤੋਂ ਬਚਾਅ ਲਈ ਟੀਕਾਕਰਨ ਕੀਤਾ ਜਾਂਦਾ ਹੈ। ਇਹ ਸੇਵਾਵਾਂ ਹੁਣ ਤੱਕ ਸਿਵਲ ਹਸਪਤਾਲਾਂ ਅਤੇ ਸੀ.ਐਚ.ਸੀ. ਪੱਧਰ ਤੇ ਦਿੱਤੀਆਂ ਜਾਂਦੀਆਂ ਸਨ ਹੁਣ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਘਰਾਂ ਨੇੜੇ ਉਪਲਬਧ ਕਰਵਾਉਣ ਲਈ ਆਮ ਆਦਮੀ ਕਲੀਨਿਕਾਂ ਵਿੱਚ ਵੀ ਇਹ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਇਸ ਤੋਂ ਇਲਾਵਾ ਜਿਵੇਂ ਗੈਰ ਸੰਚਾਰੀ ਰੋਗਾਂ, ਸੂਗਰ ,ਬਲੱਡ ਪ੍ਰੈਸ਼ਰ ਦੇ ਇਲਾਜ ਵੀ ਆਮ ਆਦਮੀ ...
ਪੰਜਾਬ ਸਰਕਾਰ, ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਕਰ ਰਹੀ ਹੈ ਵੱਡੇ ਉਪਰਾਲੇ-ਵਿਧਾਇਕ ਸ਼ੈਰੀ ਕਲਸੀ

ਪੰਜਾਬ ਸਰਕਾਰ, ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਕਰ ਰਹੀ ਹੈ ਵੱਡੇ ਉਪਰਾਲੇ-ਵਿਧਾਇਕ ਸ਼ੈਰੀ ਕਲਸੀ

National, Politics, Punjab
ਬਟਾਲਾ, 30 ਜੂਨ (    ) ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜਿੱਥੇ ਹੋਰ ਵਰਗਾਂ ਦੀ ਉੱਨਤੀ ਲਈ ਦਿਨ-ਰਾਤ ਕੰਮ ਕਰ ਰਹੀ ਹੈ, ਉੱਥੇ ਹੀ ਅਨੁਸੂਚਿਤ ਜਾਤੀਆਂ ਦੇ ਬੱਚਿਆਂ ਨੂੰ ਵੀ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਲਗਾਤਾਰ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਇਸ ਉਦੇਸ਼ ਦੀ ਪੂਰਤੀ ਲਈ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਕੀਮ ਅਧੀਨ ਵਿੱਤੀ ਸਾਲ 2025-26 ਦੌਰਾਨ 245 ਕਰੋੜ ਰੁਪਏ ਦਾ ਬਜ਼ਟ ਉਪਬੰਧ ਕੀਤਾ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਾਲੂ ਵਿੱਤੀ ਸਾਲ ਦੌਰਾਨ 2 ਲੱਖ 70 ਹਜ਼ਾਰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਕੀਮ ਅਧੀਨ ਕਵਰ ਕਰਨ ਦਾ ਟੀਚਾ ਰੱਖਿਆ ਹੈ। ਇਹ ਟੀਚਾ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਜੀਵਨ ਪੱਧਰ ਨੂੰ ਉੱਚਾ ਲਿਜਾਣ ਵਿੱਚ ਸਹਾਈ ਸਿੱਧ ਹੋਵੇਗਾ। ਉਨਾਂ ਨੇ ਕਿਹਾ ਕਿ ਪਿੱਛਲੇ ਵਿੱਤੀ ਸਾਲ ਦੌਰਾਨ ਵੀ ਪੰਜਾਬ ਸਰਕ...
ਜਿਲ੍ਹੇ ਵਿੱਚ ਲਵਾਰਿਸ ਹਾਲਤ ਵਿੱਚ ਮਿਲ਼ਿਆ ਬੱਚਾ

ਜਿਲ੍ਹੇ ਵਿੱਚ ਲਵਾਰਿਸ ਹਾਲਤ ਵਿੱਚ ਮਿਲ਼ਿਆ ਬੱਚਾ

National, Politics, Punjab
ਫਰੀਦਕੋਟ 30 ਜੂਨ () ਜਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਅਮਨਦੀਪ ਸਿੰਘ ਸੋਢੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰ.ਪੀ, ਐਫ. ਕੋਟਕਪੂਰਾ ਵੱਲੋਂ ਜਿਲ੍ਹਾ ਬਾਲ ਸੁਰੱਖਿਆ ਦਫਤਰ ਵਿਖੇ ਫੋਨ ਦੁਆਰਾ ਜਾਣਕਾਰੀ ਦਿੱਤੀ ਗਈ ਕਿ ਲਵਾਰਿਸ ਹਾਲਤ ਵਿੱਚ ਇੱਕ ਲੜਕਾ ਉਮਰ ਕਰੀਬ 04-05 ਸਾਲ ਮਿਲਿਆ, ਬੱਚਾ ਨਾਂ ਹੀ ਬੋਲਦਾ ਹੈ ਅਤੇ ਨਾਂ ਸੁਣ ਸਕਦਾ ਹੈ। ਬੱਚੇ ਦੇ ਜਾਮਣੀ ਟੀ ਸ਼ਰਟ ਅਤੇ ਨੀਲੀ ਨੀਕਰ ਪਾਈ ਹੋਈ ਹੈ ਅਤੇ ਲਵਾਰਿਸ ਹਾਲਤ ਵਿੱਚ ਰੇਲਵੇ ਸਟੇਸ਼ਨ ਕੋਟਕਪੂਰਾ ਵਿਖੇ ਘੰਮ ਰਿਹਾ ਹੈ।। ਜਿਸ ਸਬੰਧੀ, ਆਰ.ਪੀ, ਐਫ. ਕੋਟਕਪੂਰਾ ਵਿਖੇ ਡੀ.ਡੀ.ਆਰ ਦਰਜ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਬੱਚੇ ਨੂੰ ਬਾਲ ਭਲਾਈ ਕਮੇਟੀ ਫਰੀਦਕੋਟ ਦੇ ਸਨਮੁੱਖ ਪੇਸ਼ ਕੀਤਾ ਗਿਆ ਹੈ। ਬਾਲ ਭਲਾਈ ਕਮੇਟੀ, ਫਰੀਦਕੋਟ ਵੱਲੋਂ ਹੁਕਮ ਕੀਤੇ ਕਿ ਜਦੋ ਤੱਕ ਬੱਚੇ ਦੇ ਮਾਤਾ ਪਿਤਾ ਬਾਰੇ ਪਤਾ ਨਹੀ ਲੱਗ ਜਾਂਦਾ ਉਨੀ ਦੇਰ ਤੱਕ ਬੱਚੇ ਨੂੰ ਟੈਪਰੇਰੀ ਸੈਲਟਰ ਵਿੱਚ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਬੱਚੇ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਹੈ ਤਾਂ ਜਿਲ੍ਹਾ ਬਾਲ ਸੁਰੱਖਿਆ ਅਫਸਰ, ਮਹਿਲਾ ਭਵਨ ਜਿਲ੍ਹਾ ਪ੍ਰੀਸ਼ਦ ਕੰਪਲੈਕਸ ਸ...
24 ਪੰਜਾਬ ਬੀਐਨ ਐਨਸੀਸੀ, ਅੰਮ੍ਰਿਤਸਰ ਵੱਲੋਂ ਬਾਰਡਰ ਵਿਲੇਜ ਰਾਜੋਕੇ, ਪੱਟੀ ਵਿਖੇ ‘ਵਾਈਬ੍ਰੈਂਟ ਵਿਲੇਜ ਪੀਜੀਐਮਈ’ ਦਾ  ਕੀਤਾ ਗਿਆ ਆਯੋਜਨ

24 ਪੰਜਾਬ ਬੀਐਨ ਐਨਸੀਸੀ, ਅੰਮ੍ਰਿਤਸਰ ਵੱਲੋਂ ਬਾਰਡਰ ਵਿਲੇਜ ਰਾਜੋਕੇ, ਪੱਟੀ ਵਿਖੇ ‘ਵਾਈਬ੍ਰੈਂਟ ਵਿਲੇਜ ਪੀਜੀਐਮਈ’ ਦਾ ਕੀਤਾ ਗਿਆ ਆਯੋਜਨ

National, Politics, Punjab
ਤਰਨ ਤਾਰਨ 30 ਜੂਨ: 24 ਪੰਜਾਬ ਬੀਐਨ ਐਨਸੀਸੀ, ਅੰਮ੍ਰਿਤਸਰ ਨੇ 30 ਜੂਨ 2025 ਨੂੰ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਰਾਜੋਕੇ, ਪੱਟੀ ਵਿੱਚ ਇੱਕ “ਵਿਲੇਜ ਵਾਈਬ੍ਰੈਂਟ” ਪ੍ਰੋਗਰਾਮ ਦਾ ਆਯੋਜਨ ਕੀਤਾ। ਪ੍ਰੋਗਰਾਮ ਵਿੱਚ 50 ਐਨਸੀਸੀ ਕੈਡਿਟਾਂ, 250 ਪਿੰਡ ਵਾਸੀਆਂ ਦੇ ਨਾਲ-ਨਾਲ ਏਐਨਓ, ਇੰਸਟ੍ਰਕਟਰਾਂ ਅਤੇ ਪ੍ਰਸ਼ਾਸਨਿਕ ਸਟਾਫ਼ ਨੇ ਉਤਸ਼ਾਹ ਨਾਲ ਭਾਗ ਲਿਆ। ਪੀਜੀਐਮਈ ਨਸ਼ਾ ਵਿਰੋਧੀ ਰੈਲੀ ਦੇ ਹਿੱਸੇ ਵਜੋਂ ਪਿੰਡ ਰਾਜੋਕੇ ਵਿਖੇ ਕੱਢੀ ਗਈ ਜਿੱਥੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ, ਅਤੇ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਵਾਲੀਬਾਲ ਅਤੇ ਟਗ ਆਫ਼ ਵਾਰ ਵਰਗੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਆਫ ਕਮਾਂਡਿੰਗ ਅਫ਼ਸਰ, ਕਰਨਲ ਸੁਨੀਤ ਕੋਤਵਾਲ 24 ਪੰਜਾਬ ਬਟਾਲੀਅਨ ਐਨਸੀਸੀ ਅੰਮ੍ਰਿਤਸਰ ਨੇ ਦੱਸਿਆ ਕਿ ਖੇਡਾਂ ਸਰੀਰ ਨੂੰ ਸਰੀਰਕ ਤੌਰ 'ਤੇ ਦੇ ਨਾਲ-ਨਾਲ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਬਣਾ ਸਕਦੀਆਂ ਹਨ। ਇਸ ਦੇ ਨਾਲ, ਉਨ੍ਹਾਂ ਨੇ ਫੌਜ ਵਿੱਚ ਭਰਤੀ ਹੋਣ ਵਿੱਚ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਲਈ ਬਹੁਤ ਉਪਯੋਗੀ ਵਿਚਾਰ ਸਾਂਝੇ ਕੀਤੇ। ਇਸ ਆਊਟਰੀਚ ਦੇ ਹਿ...
ਸਿਹਤ ਵਿਭਾਗ ਦੀ ਟੀਮ ਨੇ ਲਿਆ ਹੜ੍ਹ ਸੰਭਾਵਿਤ ਇਲਾਕਿਆਂ ਦਾ ਜਾਇਜ਼ਾ

ਸਿਹਤ ਵਿਭਾਗ ਦੀ ਟੀਮ ਨੇ ਲਿਆ ਹੜ੍ਹ ਸੰਭਾਵਿਤ ਇਲਾਕਿਆਂ ਦਾ ਜਾਇਜ਼ਾ

National, Politics, Punjab
ਕੀਰਤਪੁਰ ਸਾਹਿਬ 30 ਜੂਨ () ਡਾ.ਬਲਵਿੰਦਰ ਕੌਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਨੇ ਅੱਜ ਕੀਰਤਪੁਰ ਸਾਹਿਬ ਦੇ ਹੜ੍ਹ ਸੰਭਾਵਿਤ ਇਲਾਕਿਆਂ ਹਰੀਵਾਲ ਅਤੇ ਚੰਦਪੁਰ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਸਰਪੰਚ ਨਾਲ ਮੀਟਿੰਗ ਕੀਤੀ ਅਤੇ ਲੋਕਾਂ ਨੂੰ ਵੱਖ ਵੱਖ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ।     ਡਾਕਟਰ ਜੰਗਜੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਕੀਰਤਪੁਰ ਸਾਹਿਬ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਮਾਨਸੂਨ ਦੇ ਮੱਦੇਨਜ਼ਰ ਅਜਿਹੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਹੜ੍ਹ ਸੰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਨਾ ਕੇਵਲ ਸਥਿਤੀ ਦਾ ਜਾਇਜ਼ਾ ਲੈ ਰਹੀਆਂ ਹਨ ਸਗੋਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਵੀ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਟੀਮਾਂ ਵੱਲੋਂ ਵੱਖ ਵੱਖ ਇਲਾਕਿਆਂ ਵਿਚ ਜਾ ਕੇ ਪਾਣੀ ਦੀ ਕਲੋਰੀਨੇਸ਼ਨ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਡਾਇਰੀਆ ਜਾਂ ਬੁਖ਼ਾਰ ਆਦਿ ਹੋਣ 'ਤੇ ਤੁਰੰਤ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਰੋ...
ਨਗਰ ਨਿਗਮ ਬਟਾਲਾ ਦੀ ਟੀਮ ਨੇ ਸਫਾਈ ਨਾ ਰੱਖਣ ਕਾਰਨ 02 ਦੁਕਾਨਦਾਰਾਂ ਦੇ ਚਲਾਨ ਕੱਟੇ

ਨਗਰ ਨਿਗਮ ਬਟਾਲਾ ਦੀ ਟੀਮ ਨੇ ਸਫਾਈ ਨਾ ਰੱਖਣ ਕਾਰਨ 02 ਦੁਕਾਨਦਾਰਾਂ ਦੇ ਚਲਾਨ ਕੱਟੇ

National, Politics, Punjab
ਬਟਾਲਾ, 30 ਜੂਨ  (      )  ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਅੰਦਰ ਸਾਫ਼-ਸਫਾਈ ਨੂੰ ਲੈ ਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ , ਜਿਸ ਦੇ ਚੱਲਦਿਆਂ ਅੱਜ ਕਾਹਨੂੰਵਾਨ ਰੋਡ ’ਤੇ ਆਪਣੀਆਂ ਦੁਕਾਨਾਂ ਦੇ ਅੱਗੇ ਸਫਾਈ ਨਾ ਰੱਖਣ ਵਾਲੇ 02 ਦੁਕਾਨਦਾਰਾਂ ਦੇ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 323 ਤਹਿਤ ਚਲਾਨ ਕੱਟੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਪ੍ਰਭਜੋਤ ਕੌਰ, ਇੰਨਫਰਮੈਸ਼ਨ ਐਜੂਕੇਸ਼ਨ ਕਮਿਓਨਿਕੇਸ਼ਨ ਅਤੇ ਕੇਪੈਸੀਟੀ ਬਿਲਡਿੰਗ ਐਕਸਪਰਟ ਨੇ ਦੱਸਿਆ ਕਿ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ, ਨਗਰ ਨਿਗਮ ਬਟਾਲਾ ਦੀ ਅਗਵਾਈ ਹੇਠ ਬਟਾਲਾ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਨਗਰ ਨਿਗਮ ਬਟਾਲਾ ਵੱਲੋਂ ਲਗਾਤਾਰ ਸ਼ਹਿਰ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਨਗਰ ਨਿਗਮ ਬਟਾਲਾ ਵਲੋਂ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈ, ਜਿਨਾਂ ਵਲੋਂ ਲਗਾਤਾਰ ਸ਼ਹਿਰ ਵਿੱਚ ਸਾਫ਼ ਸਫਾਈ ਸਬੰਧੀ ਚੈਕਿੰਗ ਕੀਤੀ ਜਾਂਦੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਕੂੜਾ ਨਾ ਸੁੱਟਣ, ਦੁਕਾਨਾਂ ਵਿੱਚ ਡਸਟਬੀਨ ਰੱਖੇ ਜਾਣ ਅਤੇ ਸ਼ਹਿਰ ਨੂੰ ਸਾਫ ...
ਮੁੰਖ ਚੋਣ ਅਫ਼ਸਰ ਪੰਜਾਬ ਨੇ ਹੁਸ਼ਿਆਰਪੁਰ ‘ਚ ਈਵੀਐਮ ਵੇਅਰਹਾਊਸ ਦੀ ਤਿਮਾਹੀ ਪੜਤਾਲ ਕੀਤੀ

ਮੁੰਖ ਚੋਣ ਅਫ਼ਸਰ ਪੰਜਾਬ ਨੇ ਹੁਸ਼ਿਆਰਪੁਰ ‘ਚ ਈਵੀਐਮ ਵੇਅਰਹਾਊਸ ਦੀ ਤਿਮਾਹੀ ਪੜਤਾਲ ਕੀਤੀ

National, Politics, Punjab
ਹੁਸ਼ਿਆਰਪੁਰ, 30 ਜੂਨ:  ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਅੱਜ ਜ਼ਿਲ੍ਹਾ ਪੱਧਰ ‘ਤੇ ਬਣਾਏ ਗਏ ਈਵੀਐਮ ਵੇਅਰਹਾਊਸ ਦੀ ਜੂਨ 2025 ਦੀ ਤਿਮਾਹੀ ਪੜਤਾਲ ਮੁੱਖ ਚੋਣ ਅਫ਼ਸਰ ਪੰਜਾਬ, ਸਿਬਿਨ ਸੀ. ਵੱਲੋਂ ਕੀਤੀ ਗਈ। ਇਹ ਪੜਤਾਲ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਰਬੀਰ ਕੌਰ ਭੁੱਲਰ ਦੀ ਹਾਜ਼ਰੀ ਵਿੱਚ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਿਕਾਸ ਕੁਮਾਰ ਅਤੇ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਵੀ ਮੌਜੂਦ ਸਨ। ਪੜਤਾਲ ਪ੍ਰਕਿਰਿਆ ਤਹਿਤ ਵੇਅਰਹਾਊਸ ਨੂੰ ਖੋਲ੍ਹ ਕੇ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਦੀ ਸਥਿਤੀ, ਸੁਰੱਖਿਆ ਪ੍ਰਬੰਧ, ਸੀਲਿੰਗ ਪ੍ਰਣਾਲੀ ਅਤੇ ਸੀਸੀਟੀਵੀ ਨਿਗਰਾਨੀ ਪ੍ਰਣਾਲੀ ਨੂੰ ਨੇੜਿਓਂ ਦੇਖਿਆ ਗਿਆ। ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਸਬੰਧਤ ਰਿਕਾਰਡ, ਲੌਗਬੁੱਕ ਅਤੇ ਐਂਟਰੀ ਰਜਿਸਟਰਾਂ ਦੀ ਵੀ ਜਾਂਚ ਕੀਤੀ ਗਈ। ਮੁੱਖ ਚੋਣ ਅਫ਼ਸਰ ਸਿਬਿਨ ਸੀ. ਨੇ ਕਿਹਾ ਕਿ ਈਵੀਐਮ ਵੇਅਰਹਾਊਸ ਦੀ ਤਿਮਾਹੀ ਪੜਤਾਲ ਇੱਕ ਨਿਯਮਤ ਅਤੇ ਜ਼ਰੂਰੀ ਪ੍ਰਕਿਰਿਆ ਹੈ, ਜੋ ਕਿ ਹਰ ਜ਼ਿਲ੍ਹੇ ਵਿੱਚ ਸਮੇਂ-ਸਮੇਂ 'ਤੇ ਕੀਤੀ ਜਾ...
ਆਮ ਆਦਮੀ ਕਲੀਨਿਕਾਂ ‘ਤੇ ਗੈਰ ਸੰਚਾਰੀ ਰੋਗਾਂ ਅਤੇ ਕੁਪੋਸ਼ਣ ਦਾ ਹੋਵੇਗਾ ਮਿਆਰੀ ਇਲਾਜ : ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ

ਆਮ ਆਦਮੀ ਕਲੀਨਿਕਾਂ ‘ਤੇ ਗੈਰ ਸੰਚਾਰੀ ਰੋਗਾਂ ਅਤੇ ਕੁਪੋਸ਼ਣ ਦਾ ਹੋਵੇਗਾ ਮਿਆਰੀ ਇਲਾਜ : ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ

National, Politics, Punjab
ਤਰਨ ਤਾਰਨ, 30 ਜੂਨ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ  ਦੀ ਅਗਵਾਈ ਹੇਠ ਜ਼ਿਲੇ ਦੇ ਆਮ ਆਦਮੀ ਕਲੀਨਿਕਾਂ ਨਾਲ ਸੰਬੰਧਤ ਮੈਡੀਕਲ ਅਫਸਰਾਂ ਲਈ ਗੈਰ ਸੰਚਾਰੀ ਰੋਗਾਂ, ਰੇਬੀਜ਼ (ਹਲਕਾਅ) ਅਤੇ ਕੁਪੋਸ਼ਣ ਬਾਰੇ ਇਕ ਰੋਜ਼ਾ ਵਿਸ਼ੇਸ਼ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੂਪਮ ਚੌਧਰੀ ਵਲੋਂ ਕੀਤਾ ਗਿਆ। ਇਸ ਮੌਕੇ ਐਸ ਐਮ ਓ, ਸਿਵਲ ਹਸਪਤਾਲ, ਤਰਨ ਤਾਰਨ, ਡਾ. ਸਰਬਜੀਤ ਸਿੰਘ ਅਤੇ ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਰਾਘਵ ਗੁਪਤਾ ਵੀ ਮੌਜੂਦ ਰਹੇ। ਮੈਡੀਕਲ ਅਫ਼ਸਰਾਂ ਨਾਲ ਗੱਲਬਾਤ ਕਰਦਿਆਂ ਸਿਵਲ ਸਰਜਨ, ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਆਮ ਆਦਮੀ ਕਲੀਨਿਕ 'ਤੇ ਗੈਰ ਸੰਚਾਰੀ ਰੋਗਾਂ (ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਮੂੰਹ ਦੇ ਕੈਂਸਰ) ਐਂਟੀ ਰੇਬੀਜ਼ (ਹਲਕਾਅ) ਟੀਕਾਕਰਨ ਦਾ ਟੀਕਾਕਰਨ ਅਤੇ ਕੁਪੋਸ਼ਣ ਦੇ ਇਲਾਜ ਨੂੰ ਆਮ ਆਦਮੀ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਤਾਇਨਾਤ ਸਿਹਤ ਕਰਮੀ ਅਤੇ ਆਸ਼ਾ ਵਰਕਰਜ ਇਸ ਗੱਲ ਨੂੰ ਯਕੀਨੀ ਬਣਾਉ...