ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਕਿਸਾਨਾਂ ਨੂੰ ਸਮਝਾਉਣ ਲਈ ਖੇਤਾਂ ‘ਚ ਅਧਿਕਾਰੀ
ਅਮਰਗੜ੍ਹ /ਮਾਲੇਰਕੋਟਲਾ, 21 ਸਤੰਬਰ –
ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੀਆਂ ਹਦਾਇਤਾ ਤੇ ਪਰਾਲੀ ਸਾੜਨ ਰੋਕੂ ਮੁਹਿੰਮ ਨੂੰ ਜ਼ਮੀਨ ਪੱਧਬ ਤੱਕ ਲੈ ਕੇ ਜਾਣ ਲਈ ਅਧਿਕਾਰੀ ਖੁਦ ਖੇਤਾਂ ਤੱਕ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਜਾਗਰੂਕ ਕਰ ਰਹੇ ਹਨ ਇਸੇ ਕੜੀ ਤਹਿਤ ਐਸ.ਡੀ.ਐਮ.ਅਮਰਗੜ੍ਹ ਸੁਰਿੰਦਰ ਕੌਰ ਅਮਰਗੜ੍ਹ ਸਬ ਡਵੀਜਨ ਦੇ ਪਿੰਡ ਮੋਹਾਲੀ,ਮੁਹਾਲੀ,ਭਾਟੀਆ ਕਲਾ,ਭਾਟੀਆ ਖੁਰਦ,ਤੋਗਹੇੜੀ,ਭੜੀ ਮਾਨਸਾ,ਛੱਤਰੀਵਾਲ ਅਤੇ ਰਾਮਪੁਰ ਭਿੰਡਰਾ ਆਦਿ ਦਾ ਦੌਰਾ ਕਰਕੇ ਪਰਾਲੀ ਦੇ ਯੋਗ ਪ੍ਰਬੰਧਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹਾ ਮਾਲ ਅਫ਼ਸਰ ਮਨਦੀਪ ਕੌਰ ਵੀ ਮੌਜੂਦ ਸਨ ।
ਇਸ ਮੌਕੇ ਐਸ.ਡੀ.ਐਮ.ਅਮਰਗੜ੍ਹ ਸੁਰਿੰਦਰ ਕੌਰ ਨੇ ਪਿੰਡ ਮੁਹਾਲੀ ਵਿਖੇ ਪਰਾਲੀ ਦਾ ਯੋਗ ਪ੍ਰਬੰਧਨ ਕਰਨ ਵਾਲੇ ਕਿਸਾਨ ਦੇ ਖੇਤ ਵਿੱਚ ਜਾ ਕੇ ਉਸ ਦੀ ਭਰਭੂਰ ਸ਼ਲਾਂਘਾ ਵੀ ਕੀਤੀ ਅਤੇ ਕਿਹਾ ਕਿ, “ਇਹੋ ਜਿਹੇ ਕਿਸਾਨ ਸਾਡੇ ਲਈ ਰੋਲ ਮਾਡਲ ਹਨ। ਉਨ੍ਹਾਂ ਨੇ ਨਾ ਸਿਰਫ ਵਾਤਾਵਰਣ ਦੀ ਸੰਭਾਲ ਕੀਤੀ ਹੈ, ਸਗੋਂ ਆਉਣ ਵਾਲੀਆਂ ਪੀੜੀਆਂ ਲਈ ਵੀ ਇੱਕ ਚੰਗਾ ਸੁਨੇਹਾ ਦਿੱਤਾ ਹੈ। ਸਾਨੂੰ ਅਜਿਹੇ ਕਿਸ...







