ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 15 ਕੈਡਿਟਾਂ ਨੇ ਐਨ.ਡੀ.ਏ. ਅਤੇ ਟੀ.ਈ.ਐਸ. ਕੋਰਸਾਂ ਲਈ ਐਸ.ਐਸ.ਬੀ. ਇੰਟਰਵਿਊ ਕੀਤੀ ਪਾਸ
ਚੰਡੀਗੜ੍ਹ, 27 ਅਗਸਤ:
ਸੂਬੇ ਦਾ ਮਾਣ ਵਧਾਉਂਦਿਆਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ ਦੇ 15 ਕੈਡਿਟਾਂ ਨੇ ਦਸੰਬਰ 2025 ਵਿੱਚ ਸ਼ੁਰੂ ਹੋਣ ਵਾਲੇ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.)-155 ਅਤੇ ਟੈਕਨੀਕਲ ਐਂਟਰੀ ਸਕੀਮ (ਟੀ.ਈ.ਐਸ.)-54 ਕੋਰਸਾਂ ਲਈ ਸਰਵਿਸਿਜ਼ ਸਿਲੈਕਸ਼ਨ ਬੋਰਡ (ਐਸ.ਐਸ.ਬੀ.) ਇੰਟਰਵਿਊ ਪਾਸ ਕਰ ਲਈ ਹੈ। ਪਹਿਲੀ ਵਾਰ ਇਸ ਸੰਸਥਾ ਦੇ 15 ਕੈਡਿਟਾਂ ਨੇ ਇੱਕੋ ਵਾਰ ਐਸਐਸਬੀ ਕਲੀਅਰ ਕੀਤੀ ਹੈ। ਮੌਜੂਦਾ ਸਮੇਂ ਇਹਨਾਂ ਉਮੀਦਵਾਰਾਂ ਦਾ ਮੈਡੀਕਲ ਟੈਸਟ ਚੱਲ ਰਿਹਾ ਹੈ ਅਤੇ ਉਹ ਮੈਰਿਟ ਸੂਚੀ ਦੀ ਉਡੀਕ ਕਰ ਰਹੇ ਹਨ। ਅਜੇ ਵੀ ਕੁਝ ਕੈਡਿਟਾਂ ਨੇ ਟੀ.ਈ.ਐਸ.-54 ਲਈ ਐਸ.ਐਸ.ਬੀ. ਦੇਣੀ ਹੈ।
ਐਸ.ਐਸ.ਬੀ. ਪਾਸ ਕਰਨ ਵਾਲੇ ਕੈਡਿਟਾਂ ਅਤੇ ਟ੍ਰੇਨੀਜ਼ ਵਿੱਚ ਗੁਰਕੀਰਤ ਸਿੰਘ, ਪਰਮਦੀਪ ਸਿੰਘ, ਅਪਾਰਦੀਪ ਸਿੰਘ ਸਾਹਨੀ, ਅਭੈ ਪ੍ਰਤਾਪ ਸਿੰਘ ਢਿੱਲੋਂ, ਵਿਸ਼ਵਰੂਪ ਸਿੰਘ ਗਰੇਵਾਲ, ਅਗਮਜੀਤ ਸਿੰਘ ਵਿਰਕ, ਰੇਹਾਨ ਯਾਦਵ, ਹੇਮੰਤ ਸ਼ਰਮਾ, ਭਾਸਕਰ ਜੈਨ, ਸੁਖਪ੍ਰੀਤ ਸਿੰਘ, ਨਿਮਿਤ ਅਮਰ, ਸ਼ੌਰਿਆ ਵਰਧਨ ਅਤੇ ਆਕਾਸ਼ ਸਿੰਘ ਕੁਸ਼ਵਾਹਾ ਸ਼ਾਮਲ ਹਨ। ਕੈਡਿਟ ਗੁਰਨੂਰ ਸਿੰਘ ਨੇ ਟੀ...








