Tuesday, September 8
Shadow

Author: admin

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਦੇ 137ਵੇਂ ਸੰਸਕਰਨ ਦਾ ਦੇਖਿਆ ਸਿੱਧਾ ਪ੍ਰਸਾਰਣ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਦੇ 137ਵੇਂ ਸੰਸਕਰਨ ਦਾ ਦੇਖਿਆ ਸਿੱਧਾ ਪ੍ਰਸਾਰਣ

hot news
ਚੰਡੀਗੜ੍ਹ, 30 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਪੰਚਕੂਲਾ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਹਰਮਨਪਿਆਰੇ ਪ੍ਰੋਗਰਾਮ ‘ਮਨ ਕੀ ਬਾਤ’ ਦੇ 137ਵੇਂ ਸੰਸਕਰਨ ਦਾ ਆਨਲਾਈਨ ਰਾਹੀਂ ਸਿੱਧਾ ਪ੍ਰਸਾਰਣ ਦੇਖਿਆ। ਇਸ ਮੌਕੇ ਸੈਕਟਰ-1 ਸਥਿਤ ਰੈਡ ਬਿਸ਼ਪ ਦੇ ਕਨਵੈਨਸ਼ਨ ਹਾਲ ਵਿੱਚ ਪ੍ਰੋਗਰਾਮ ਦੇ ਪ੍ਰਸਾਰਣ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ, ਜਿੱਥੇ ਮੁੱਖ ਮੰਤਰੀ ਨੇ ਮੌਜੂਦ ਜਨ ਪ੍ਰਤੀਨਿਧੀਆਂ, ਪਾਰਟੀ ਵਰਕਰਾਂ ਅਤੇ ਆਮ ਲੋਕਾਂ ਨਾਲ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਦੇਖਿਆ। ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇਸ਼ ਭਰ ਦੇ ਨਾਗਰਿਕਾਂ ਨਾਲ ਸੰਵਾਦ ਸਥਾਪਤ ਕਰਦੇ ਹਨ ਅਤੇ ਪ੍ਰੇਰਣਾਦਾਇਕ ਕਹਾਣੀਆਂ, ਨਵੀਨਤਾਕਾਰੀ ਵਿਚਾਰਾਂ ਅਤੇ ਸਕਾਰਾਤਮਕ ਬਦਲਾਅ ਲਿਆਉਣ ਵਾਲੀਆਂ ਜਨ-ਅਗਵਾਈ ਵਾਲੀਆਂ ਪਹਿਲਕਦਮੀਆਂ ਨੂੰ ਸਾਂਝਾ ਕਰਦੇ ਹਨ। ਇਹ ਪ੍ਰੋਗਰਾਮ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕੰਮ ਕਰ ਰਹੇ ਲੋਕਾਂ ਅਤੇ ਸੰਸਥਾਵਾਂ ਦੇ ਯਤਨਾਂ ਨੂੰ ਸਾਹਮਣੇ ਲਿਆਉਣ ਦੇ ਨਾਲ-ਨਾਲ ਨਾਗਰਿਕਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਸਾਝੀਦਾਰੀ ਲਈ ਪ...
ਵਿਮੁਕਤ ਅਤੇ ਘੁਮੰਤੂ ਸਮਜ ਦਾ ਇਤਿਹਾਸ ਸਵੈਮਾਨ ਅਤੇ ਵੀਰਤਾ ਦੀ ਹੈ ਗਾਥਾ- ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਵਿਮੁਕਤ ਅਤੇ ਘੁਮੰਤੂ ਸਮਜ ਦਾ ਇਤਿਹਾਸ ਸਵੈਮਾਨ ਅਤੇ ਵੀਰਤਾ ਦੀ ਹੈ ਗਾਥਾ- ਮੁੱਖ ਮੰਤਰੀ ਨਾਇਬ ਸਿੰਘ ਸੈਣੀ

haryana
ਚੰਡੀਗੜ੍ਹ, 30 ਅਗਸਤ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਵਿਮੁਕਤ ਅਤੇ ਘੁਮੰਤੂ ਸਮਾਜ ਦਾ ਇਤਿਹਾਸ ਬਹੁਤ ਪੁਰਾਣਾ, ਗੌਰਵਸ਼ਾਲੀ ਅਤੇ ਪ੍ਰੇਰਣਾਦਾਇਕ ਹੈ। ਔਖੇ ਤੋਂ ਔਖੇ ਹਾਲਾਤ ਵਿੱਚ ਵੀ ਇਸ ਸਮਾਜ ਦੇ ਲੋਕਾਂ ਨੇ ਆਪਣੀ ਅਟੁੱਟ ਮਿਹਨਤ, ਅਮੀਰ ਕਲਾ, ਅਨੋਖੀ ਸੱਭਿਆਚਾਰ ਅਤੇ ਆਪਣੇ ਸਵਾਭੀਮਾਨ ਨੂੰ ਹਮੇਸ਼ਾ ਜ਼ਿੰਦਾ ਰੱਖਿਆ ਹੈ। ਜਦੋਂ ਵੀ ਅਸੀਂ ਭਾਰਤ ਦੇ ਇਤਿਹਾਸ ਅਤੇ ਇਸ ਦੇ ਸੁਨਹਿਰੀ ਅਤੀਤ ਵੱਲ ਦੇਖਦੇ ਹਾਂ, ਤਾਂ ਵਿਮੁਕਤ ਅਤੇ ਘੁਮੰਤੂ ਸਮਾਜ ਦੇ ਸੂਰਬੀਰਾਂ ਅਤੇ ਮਹਾਂਪੁਰਖਾਂ ਦਾ ਯੋਗਦਾਨ ਸੁਨਹਿਰੀ ਅੱਖਰਾਂ ਵਿੱਚ ਚਮਕਦਾ ਦਿਖਾਈ ਦਿੰਦਾ ਹੈ। ਭਾਈ ਮੱਖਣ ਸ਼ਾਹ ਲੁਬਾਣਾ ਜੀ, ਜਿਨ੍ਹਾਂ ਨੇ ਸੱਚੇ ਗੁਰੂ ਦੀ ਪਛਾਣ ਕਰਵਾ ਕੇ ਪੂਰੀ ਦੁਨੀਆ ਨੂੰ ਸਹੀ ਰਾਹ ਦਿਖਾਇਆ। ਭਾਈ ਲੱਖੀ ਸ਼ਾਹ ਬਣਜਾਰਾ ਜੀ ਅਤੇ ਭਾਈ ਨਿਗਾਹੀਆ ਜੀ, ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸਰੀਰ ਦਾ ਆਪਣੇ ਘਰ ਵਿੱਚ ਅੰਤਿਮ ਸੰਸਕਾਰ ਕਰਕੇ ਆਪਣਾ ਸੱਭ ਕੁੱਝ ਨਿਛਾਵਰ ਕਰ ਦਿੱਤਾ। ਯੋਧਾ ਭਾਈ ਜੈਤਾ ਜੀ, ਜੋ ਕਿ ਚਾਂਦਨੀ ਚੌਂਕ ਤੋਂ ਗੁਰੂ ਸਾਹਿਬ ਦਾ ਪਾਵਨ ਸ਼ੀਸ਼ ਆਨੰਦਪੁਰ ਸਾਹਿਬ ਪਹੁੰਚਾ ਕੇ 'ਗੁ...
ਦਲੀਪ ਟਰਾਫੀ ਵਿੱਚ ਵੈਭਵ ਸੂਰਿਆਵੰਸ਼ੀ ਕਪਤਾਨ, ਪਹਿਲਾ ਡੀਆਰਐਸ ਲੈ ਕੇ ਸਾਰਿਆਂ ਨੂੰ ਕੀਤਾ ਹੈਰਾਨ

ਦਲੀਪ ਟਰਾਫੀ ਵਿੱਚ ਵੈਭਵ ਸੂਰਿਆਵੰਸ਼ੀ ਕਪਤਾਨ, ਪਹਿਲਾ ਡੀਆਰਐਸ ਲੈ ਕੇ ਸਾਰਿਆਂ ਨੂੰ ਕੀਤਾ ਹੈਰਾਨ

Sports
Vaibhav Sooryavanshi Captain: 15 ਸਾਲਾ ਵੈਭਵ ਸੂਰਿਆਵੰਸ਼ੀ ਨੂੰ ਦਲੀਪ ਟਰਾਫੀ ਵਿੱਚ ਪਹਿਲੀ ਵਾਰ ਪੂਰਬੀ ਜ਼ੋਨ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਿਆ। ਉਸਨੇ ਸੈਮੀਫਾਈਨਲ ਮੈਚ ਦੇ ਪਹਿਲੇ ਦਿਨ ਨਿਯਮਤ ਕਪਤਾਨ ਈਸ਼ਾਨ ਕਿਸ਼ਨ ਦੇ ਮੈਦਾਨ ਛੱਡਣ ਤੋਂ ਬਾਅਦ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲੀ; ਸੈਂਟਰਲ ਜ਼ੋਨ ਦੀ ਪਾਰੀ ਦੌਰਾਨ ਵਿਕਟਾਂ ਰੱਖਦੇ ਸਮੇਂ ਕਿਸ਼ਨ ਦੇ ਸੱਜੇ ਅੰਗੂਠੇ 'ਤੇ ਸੱਟ ਲੱਗ ਗਈ ਸੀ। ਵੈਭਵ ਨੇ ਪਹਿਲਾ ਡੀਆਰਐਸ ਲੈ ਕੇ ਸਾਰਿਆਂ ਨੂੰ ਕੀਤਾ ਹੈਰਾਨ ਕੁਮਾਰ ਕੁਸ਼ਾਗਰਾ ਨੇ ਪੂਰਬੀ ਜ਼ੋਨ ਦੇ ਕਪਤਾਨ ਤੋਂ ਵਿਕਟਕੀਪਿੰਗ ਡਿਊਟੀਆਂ ਸੰਭਾਲੀਆਂ, ਜਦੋਂ ਕਿ ਸੂਰਿਆਵੰਸ਼ੀ ਨੇ ਥੋੜ੍ਹੇ ਸਮੇਂ ਲਈ ਜ਼ੋਨਲ ਟੀਮ ਦੇ ਸਟੈਂਡ-ਇਨ ਕਪਤਾਨ ਵਜੋਂ ਕਦਮ ਰੱਖਿਆ। ਮੈਚ ਵਿੱਚ ਪਹਿਲਾਂ ਹੀ ਗੇਂਦ ਨਾਲ ਪ੍ਰਭਾਵਿਤ ਹੋਣ ਤੋਂ ਬਾਅਦ, ਵੈਭਵ ਨੇ ਇੱਥੇ ਆਪਣੇ ਲੀਡਰਸ਼ਿਪ ਹੁਨਰ ਦਾ ਪ੍ਰਦਰਸ਼ਨ ਵੀ ਕੀਤਾ; ਖਾਸ ਤੌਰ 'ਤੇ, ਉਸਨੇ ਆਪਣੀ ਪਹਿਲੀ ਡੀਆਰਐਸ ਸਮੀਖਿਆ 'ਤੇ ਸਹੀ ਫੈਸਲਾ ਲਿਆ।40ਵੇਂ ਓਵਰ ਵਿੱਚ, ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਦੇ ਕਹਿਣ 'ਤੇ, ਸੂਰਿਆਵੰਸ਼ੀ ਨੇ 'ਕੈਚ-ਬਾਈਂਡ' ਅਪੀਲ ਦਾ ਰਿਵਿਊ ਕਰਨ ਦਾ ਫੈਸਲਾ ਕੀਤ...
ਨਵੇਂ ਚੌਲ ਬਨਾਮ ਪੁਰਾਣੇ ਚੌਲ: ਸੁਆਦ, ਖੁਸ਼ਬੂ ਅਤੇ ਰੋਜ਼ਾਨਾ ਵਰਤੋਂ ਵਿੱਚ ਕਿਹੜਾ ਬਿਹਤਰ ?

ਨਵੇਂ ਚੌਲ ਬਨਾਮ ਪੁਰਾਣੇ ਚੌਲ: ਸੁਆਦ, ਖੁਸ਼ਬੂ ਅਤੇ ਰੋਜ਼ਾਨਾ ਵਰਤੋਂ ਵਿੱਚ ਕਿਹੜਾ ਬਿਹਤਰ ?

health
AGED RICE AND NEW RICE: ਭਾਰਤੀ ਰਸੋਈਆਂ ਵਿੱਚ ਚੌਲ ਇੱਕ ਮੁੱਖ ਭੋਜਨ ਹੈ, ਪਰ ਸਹੀ ਚੌਲਾਂ ਦੀ ਚੋਣ ਕਰਨਾ ਸਿਰਫ਼ ਸੋਨਾ ਮਸੂਰੀ ਜਾਂ ਬਾਸਮਤੀ ਵਰਗੀਆਂ ਕਿਸਮਾਂ ਵਿੱਚੋਂ ਚੋਣ ਕਰਨ ਬਾਰੇ ਨਹੀਂ ਹੈ। ਇੱਕ ਮਹੱਤਵਪੂਰਨ ਕਾਰਕ ਜਿਸਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਉਹ ਹੈ ਚੌਲਾਂ ਦੀ ਉਮਰ - ਭਾਵੇਂ ਇਹ ਹਾਲ ਹੀ ਵਿੱਚ ਕਟਾਈ ਕੀਤੀ ਗਈ ਹੋਵੇ (ਨਵੀਂ ਚੌਲ) ਜਾਂ ਲੰਬੇ ਸਮੇਂ ਲਈ ਸਟੋਰ ਕੀਤੀ ਗਈ ਹੋਵੇ (ਪੁਰਾਣੀ ਚੌਲ)। ਇਹ ਅੰਤਰ ਚੌਲਾਂ ਦੇ ਸੁਆਦ, ਬਣਤਰ, ਪਾਚਨਸ਼ੀਲਤਾ ਅਤੇ ਇੱਥੋਂ ਤੱਕ ਕਿ ਤੁਹਾਡੀ ਸਿਹਤ 'ਤੇ ਵੀ ਕਾਫ਼ੀ ਪ੍ਰਭਾਵ ਪਾਉਂਦਾ ਹੈ। ਆਓ ਪੁਰਾਣੇ ਅਤੇ ਨਵੇਂ ਚੌਲਾਂ ਵਿੱਚ ਅੰਤਰ ਨੂੰ ਸਮਝੀਏ ਅਤੇ ਪਤਾ ਕਰੀਏ ਕਿ ਰੋਜ਼ਾਨਾ ਖਪਤ ਲਈ ਸਭ ਤੋਂ ਵਧੀਆ ਵਿਕਲਪ ਕਿਹੜਾ ਹੈ... 'ਨਵਾਂ ਚੌਲ' ਕੀ ਹੁੰਦਾ ਹੈ? 'ਨਵਾਂ ਚੌਲ' ਉਨ੍ਹਾਂ ਚੌਲਾਂ ਨੂੰ ਦਰਸਾਉਂਦਾ ਹੈ ਜੋ ਵਾਢੀ ਤੋਂ ਥੋੜ੍ਹੀ ਦੇਰ ਬਾਅਦ ਖਾਧੇ ਜਾਂਦੇ ਹਨ (ਆਮ ਤੌਰ 'ਤੇ ਪ੍ਰੋਸੈਸਿੰਗ ਦੇ ਕੁਝ ਮਹੀਨਿਆਂ ਦੇ ਅੰਦਰ)। ਇਸ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਇਹ ਜਲਦੀ ਪਕਦਾ ਹੈ ਅਤੇ ਨਰਮ ਅਤੇ ਚਿਪਚਿਪਾ ਹੋ ਜਾਂਦਾ ਹੈ। ...
ਸੁਨੰਦਾ ਸ਼ਰਮਾ ਦੀ ਨਵੀਂ ਪੰਜਾਬੀ ਫਿਲਮ, ਜਲਦ ਹੋਏਗਾ ਐਲਾਨ

ਸੁਨੰਦਾ ਸ਼ਰਮਾ ਦੀ ਨਵੀਂ ਪੰਜਾਬੀ ਫਿਲਮ, ਜਲਦ ਹੋਏਗਾ ਐਲਾਨ

enterinment news
ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਵਿਸ਼ਾਲ ਪਿੜ੍ਹ 'ਚ ਮਜ਼ਬੂਤ ਪੈੜ੍ਹਾਂ ਦੀ ਛਾਪ ਵਾਂਗ ਅਪਣਾ ਅਸਰ ਛੱਡ ਜਾਣ 'ਚ ਸਫ਼ਲ ਰਹੀ ਹੈ ਗਾਇਕਾ ਸੁਨੰਦਾ ਸ਼ਰਮਾ, ਜੋ ਇਕ ਵਾਰ ਮੁੜ ਪਾਲੀਵੁੱਡ ਵਿਹੜੇ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿੰਨਾਂ ਦੀ ਨਵੀਂ ਫਿਲਮ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ। ਪਰਿਵਾਰਿਕ ਅਤੇ ਸੰਗੀਤਮਈ ਤਾਣੇ-ਬਾਣੇ ਅਧੀਨ ਬੁਣੀ ਜਾ ਰਹੀ ਹੈ ਉਕਤ ਡ੍ਰਾਮੈਟਿਕ ਫਿਲਮ, ਜਿਸ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਕਰਨਗੇ, ਜੋ ਹਾਲ ਹੀ ਵਿੱਚ ਰਿਲੀਜ਼ ਹੋਈ ਗੁਲਾਬ ਸਿੱਧੂ-ਜੈਸਮੀਨ ਭਸੀਨ ਸਟਾਰਰ ਬਹੁ-ਚਰਚਿਤ 'ਜੁਦਾ' ਤੋਂ ਇਲਾਵਾ ਕਈ ਸਫ਼ਲਤਮ ਫਿਲਮਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ, ਜਿੰਨਾਂ ਵਿੱਚ 'ਬਾਜ਼', 'ਡੈਡੀ ਕੂਲ ਮੁੰਡੇ ਫੂਲ', 'ਅੰਗਰੇਜ਼', 'ਸੂਬੇਦਾਰ ਜੋਗਿੰਦਰ ਸਿੰਘ', 'ਨਿੱਕਾ ਜ਼ੈਲਦਾਰ' ਸੀਰੀਜ਼ ਫਿਲਮਾਂ, 'ਓਏ ਮੱਖਣਾ' ਆਦਿ ਸ਼ਾਮਿਲ ਰਹੀਆਂ ਹਨ। ਸਾਲ 2018 ਵਿੱਚ ਸਾਹਮਣੇ ਆਈ ਪੀਰੀਅਡ ਫਿਲਮ 'ਸੱਜਣ ਸਿੰਘ ਰੰਗਰੂਟ' ਵਿੱਚ ਦਿਲਜੀਤ ਦੁਸਾਂਝ ਅਤੇ ਸੁਨੰਦਾ ਸ਼ਰਮਾ ਦੀ ਲੀਡ ਜੋੜੀ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ, ਜਿ...
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ ਹਲਕੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਵੱਡਾ ਹੁਲਾਰਾ; 03.75 ਕਰੋੜ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਵੰਡੀਆਂ

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ ਹਲਕੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਵੱਡਾ ਹੁਲਾਰਾ; 03.75 ਕਰੋੜ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਵੰਡੀਆਂ

hot news
ਦਿੜ੍ਹਬਾ/ਸੁਨਾਮ, 30 ਅਗਸਤ: ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਦਿਆਂ ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 03 ਕਰੋੜ 75 ਲੱਖ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੇਂਡੂ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਦੌਰੇ ਦੌਰਾਨ ਕੈਬਨਿਟ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ, ਛਾਜਲੀ, ਉਗਰਾਹਾਂ, ਮੈਦੇਵਾਸ, ਜਖੇਪਲ, ਹੰਬਲਵਾਸ, ਧਾਲੀਵਾਲਵਾਸ, ਫਲੇੜਾ ਅਤੇ ਖਨਾਲ ਖੁਰਦ ਵਿਖੇ ਪਹੁੰਚ ਕੇ ਪੰਚਾਇਤਾਂ, ਪਤਵੰਤਿਆਂ ਅਤੇ ਪਿੰਡ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ। ਉਨ੍ਹਾਂ ਲੋਕਾਂ ਤੋਂ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਫੀਡਬੈਕ ਲੈਣ ਦੇ ਨਾਲ-ਨਾਲ ਸਥਾਨਕ ਪੱਧਰ ਦੀਆਂ ਲੋੜਾਂ ਅਤੇ ਹੋਰ ਵਿਕਾਸ ਕਾਰਜਾਂ ਸਬੰਧੀ ਮੰਗਾਂ ...
ਮਿਸ਼ਨ ਕਲੀਨ ਪੰਜਾਬ: ਵਿਧਾਇਕ ਉੱਗੋਕੇ ਨੇ ਹਲਕਾ ਭਦੌੜ ਵਿਚ ਕੀਤੀ ਸ਼ੁਰੂਆਤ

ਮਿਸ਼ਨ ਕਲੀਨ ਪੰਜਾਬ: ਵਿਧਾਇਕ ਉੱਗੋਕੇ ਨੇ ਹਲਕਾ ਭਦੌੜ ਵਿਚ ਕੀਤੀ ਸ਼ੁਰੂਆਤ

hot news
ਤਪਾ/ਬਰਨਾਲਾ, 30 ਅਗਸਤ      ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ "ਮਿਸ਼ਨ ਕਲੀਨ ਪੰਜਾਬ" ਤਹਿਤ ਹਲਕਾ ਭਦੌੜ ਦੇ ਵਿਧਾਇਕ ਸ. ਲਾਭ ਸਿੰਘ ਉੱਗੋਕੇ ਨੇ ਨਗਰ ਕੌਂਸਲ ਦਫਤਰ ਤਪਾ ਤੋਂ ਵਿਸ਼ੇਸ਼ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਹਨਾਂ ਨਾਲ ਐੱਸ ਡੀ ਐਮ ਤਪਾ ਆਯੂਸ਼ ਗੋਇਲ ਵੀ ਮੌਜੂਦ ਸਨ। ਇਸ ਮੌਕੇ ਉਹਨਾਂ ਦੱਸਿਆ ਕਿ ਇਹ ਵਿਸ਼ੇਸ਼ ਸਫ਼ਾਈ ਮੁਹਿੰਮ ਲਗਾਤਾਰ 10 ਦਿਨ ਚਲਾਈ ਜਾਵੇਗੀ, ਜਿਸ ਦੌਰਾਨ ਵਿਆਪਕ ਪੱਧਰ ਉੱਤੇ ਸ਼ਹਿਰਾਂ ਵਿਚ ਸਫ਼ਾਈ ਕੀਤੀ ਜਾਵੇਗੀ। ਓਹਨਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਕੂੜੇ ਦੇ ਸੈਕੰਡਰੀ ਪੁਆਇੰਟ ਸਾਫ ਕੀਤੇ ਜਾਣਗੇ ਅਤੇ ਸ਼ਹਿਰਾਂ ਅਤੇ ਪਿੰਡਾਂ ਦੀ ਦਿੱਖ ਸਵਾਰੀ ਜਾਵੇਗੀ। ਓਹਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਐਮ ਸੇਵਾ ਐਪ ਵੀ ਚੱਲ ਹੀ ਹੈ, ਜਿਸ ਉੱਤੇ ਰਜਿਸਟ੍ਰੇਸ਼ਨ ਕਰਕੇ ਹਲਕਾ ਵਾਸੀ ਫੋਟੋ ਅਪਲੋਡ ਕਰ ਸਕਦੇ ਹਨ ਅਤੇ ਉਸ ਥਾਂ ਦੀ ਸਫਾਈ ਕਰਵਾਈ ਜਾਵੇਗੀ। ਓਹਨਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਆਸ ਪਾਸ ਦੀ ਸਫਾਈ ਕਰਕੇ ਇਲਾਕੇ ਦੀ ਦਿੱਖ ਨੂੰ ਸੋਹਣਾ ਬਣਾਉਣ ਅਤੇ ਕੂੜਾ ਪ੍ਰਬੰਧਨ ਵਿਚ ...
ਸਪੀਕਰ ਸੰਧਵਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖਾਟੂ ਸ਼ਿਆਮ ਅਤੇ ਸਾਲਾਸਰ ਬਾਲਾਜੀ ਲਈ  ਬੱਸ ਨੂੰ ਹਰੀ ਝੰਡੀ ਦਿਖਾਈ

ਸਪੀਕਰ ਸੰਧਵਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖਾਟੂ ਸ਼ਿਆਮ ਅਤੇ ਸਾਲਾਸਰ ਬਾਲਾਜੀ ਲਈ ਬੱਸ ਨੂੰ ਹਰੀ ਝੰਡੀ ਦਿਖਾਈ

hot news
ਕੋਟਕਪੂਰਾ  30 ਅਗਸਤ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਗਈ ਹੈ। ਉਸੇ ਸਕੀਮ ਤਹਿਤ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਬੀਤੀ ਸ਼ਾਮ ਪਾਰਟੀ ਦਫਤਰ ਨੇੜੇ ਬੀਡੀਪੀਓ ਦਫਤਰ ਕੋਟਕਪੂਰਾ ਵਿਖੇ  ਖਾਟੂ ਸ਼ਿਆਮ ਅਤੇ ਸਾਲਾਸਰ ਬਾਲਾਜੀ ਲਈ  ਬੱਸ  ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸਾਲਾਸਰ ਧਾਮ ਅਤੇ ਖਾਟੂ ਸ਼ਿਆਮ ਧਾਮ  ਦੀ ਯਾਤਰਾ ਲਈ ਸ਼ਰਧਾਲੂਆਂ ਦੀ ਕਾਫੀ ਸਮੇਂ ਤੋਂ ਮੰਗ ਸੀ ਕਿ ਦਰਸ਼ਨ ਕਰਵਾਏ ਜਾਣ, ਜੋ ਕਿ ਸ਼ਰਧਾਲੂਆਂ ਦੀ ਇਹ ਕਾਮਨਾ ਪੂਰੀ ਹੋ ਗਈ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਨੂੰ ਸ਼ੁਰੂ ਕਰਕੇ ਪੰਜਾਬ ਵਾਸੀਆਂ ਨੂੰ ਦੇਸ਼ ਭਰ ਵਿੱਚ ਵੱਖ-ਵੱਖ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਲਿਜਾਇਆ ਜਾਂਦਾ ਹੈ। ਇਸ ਯੋਜਨਾ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ ਅਤੇ ਪੰਜਾਬ ਸਰਕਾਰ ਦੇ ਇਸ ਕਦਮ ਦੀ ਲੋਕਾਂ ਵੱਲੋਂ ਕਾਫੀ ਸਰਾਹਨਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਲੋੜੀਂ...
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਗ੍ਰਹਿ 2 ਆਰ.ਵੀ.ਆਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਗ੍ਰਹਿ 2 ਆਰ.ਵੀ.ਆਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

hot news
ਨੰਗਲ 30 ਅਗਸਤ: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਨੰਗਲ ਸਥਿਤ ਆਪਣੇ ਗ੍ਰਹਿ 2 ਆਰ.ਵੀ.ਆਰ ਵਿਖੇ ਇਲਾਕੇ ਦੀ ਸੰਗਤ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਕੈਬਨਿਟ ਮੰਤਰੀ ਨਾਲ ਮੁਲਾਕਾਤ ਕਰਕੇ ਆਪਣੀਆਂ ਨਿੱਜੀ ਅਤੇ ਸਾਂਝੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਸ੍ਰ.ਬੈਂਸ ਨੇ ਹਰ ਵਿਅਕਤੀ ਦੀ ਗੱਲ ਨੂੰ ਧਿਆਨ ਨਾਲ ਸੁਣਦਿਆਂ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸਿੱਧਾ ਸੰਪਰਕ ਕਾਇਮ ਰੱਖਣਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੈ।       ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਪਿਛਲੇ ਕਾਫੀ ਸਮੇਂ ਤੋਂ ਆਪਣੇ ਨੰਗਲ ਸਥਿਤ ਗ੍ਰਹਿ ਵਿਖੇ ਲੋਕਾਂ ਨਾਲ ਨਿਯਮਤ ਤੌਰ ’ਤੇ ਮੁਲਾਕਾਤ ਕਰਦੇ ਆ ਰਹੇ ਹਨ। ਇਨ੍ਹਾਂ ਮੁਲਾਕਾਤਾਂ ਦੌਰਾਨ ਉਹ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮਾਮਲਿਆਂ ਨੂੰ ਸੁਣਦੇ ਹਨ ਅਤੇ ਜਿੱਥੇ ਲੋੜ ਹੁੰਦੀ ਹੈ, ਉੱਥੇ ਮੌਕੇ ’ਤੇ ਹੀ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਮੱਸਿਆ ਦੇ ਹੱਲ ਲਈ...
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਪਿੰਡ ਬੂਰੇ ਰਾਜਪੂਤਾਂ ‘ਚ ਕੀਤੀ ‘ਲੋਕ ਮਿਲਣੀ’

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਪਿੰਡ ਬੂਰੇ ਰਾਜਪੂਤਾਂ ‘ਚ ਕੀਤੀ ‘ਲੋਕ ਮਿਲਣੀ’

hot news
ਹੁਸ਼ਿਆਰਪੁਰ, 30 ਅਗਸਤ: ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਤਰਜੀਹ ਦਿੰਦਿਆਂ ਅੱਜ ਪਿੰਡ ਬੂਰੇ ਰਾਜਪੂਤਾਂ ਵਿਖੇ ਕਰਵਾਈ ਗਈ ‘ਲੋਕ ਮਿਲਣੀ’ ਦੌਰਾਨ ਪੰਜਾਬ ਦੇ ਜੇਲਾਂ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 4 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਵਿਕਾਸ ਕਾਰਜਾਂ ਸਬੰਧੀ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਵੀ ਕੀਤਾ। ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦੇ ਨਾਲ-ਨਾਲ ਪਿੰਡਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਇਕਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਸੜਕਾਂ, ਗਲੀਆਂ-ਨਾਲੀਆਂ, ਪੀਣ ਵਾਲੇ ਪਾਣੀ, ਸੀਵਰੇਜ, ਸਟਰੀਟ ਲਾਈਟਾਂ ਅਤੇ ਹੋਰ ਜ਼ਰੂਰੀ ਸਹੂਲਤਾਂ ਲੋਕਾਂ ਨੂੰ ਮੁਹੱਈਆ ਕਰਵਾਉਣੀਆ ਸ਼ਾਮਲ ...