700.65 ਲੱਖ ਦੀ ਲਾਗਤ ਨਾਲ 18 ਫੁੱਟ ਬਣਨ ਵਾਲੀ ਸੜਕ ਦਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਰੱਖਿਆ ਨੀਂਹ ਪੱਥਰ
ਕੀਰਤਪੁਰ ਸਾਹਿਬ 15 ਨਵੰਬਰ ()
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਅੱਜ 700.65 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਨੂੰ 18 ਫੁੱਟ ਕਰਨ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਸੜਕ ਨਾਲ ਘਨੋਲੀ ਤੋਂ ਬੜਾ ਪਿੰਡ ਮਾਰਕੀਟ ਕਮੇਟੀ ਦੇ ਲੋਕਾਂ ਨੂੰ ਲਾਭ ਪਹੁੰਚੇਗਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੋਟਬਾਲਾ ਤੇ ਅਵਾਨਕੋਟ ਦੀਆਂ ਫਿਰਨੀਆਂ ਦਾ ਵੀ ਕੰਮ ਜਲਦੀ ਸੁਰੂ ਕੀਤਾ ਜਾਵੇਗਾ।
ਇਸ ਸੜਕ ਦੇ ਨਿਰਮਾਣ ਨਾਲ ਘਨੋਲੀ, ਅਵਾਨਕੋਟ, ਖਰੋਟਾ ਅਤੇ ਬੜਾ ਪਿੰਡ ਸਮੇਤ ਆਸ-ਪਾਸ ਦੇ ਕਈ ਪਿੰਡਾਂ ਨੂੰ ਸਿੱਧਾ ਲਾਭ ਪਹੁੰਚੇਗਾ। ਇਹ ਇਲਾਕੇ ਲੰਮੇ ਸਮੇਂ ਤੋਂ ਸੁਚਾਰੂ ਆਵਾਜਾਈ ਦੀ ਲੋੜ ਮਹਿਸੂਸ ਕਰ ਰਹੇ ਸਨ ਅਤੇ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਸਥਾਨਕ ਵਾਸੀਆਂ ਦੀ ਪੁਰਾਣੀ ਮੰਗ ਪੂਰੀ ਹੋਈ ਹੈ। ਸੜਕ ਨਿਰਮਾਣ ਦੇ ਨਾਲ ਨਾ ਸਿਰਫ਼ ਸੁਵਿਧਾ ਵਧੇਗੀ, ਬਲਕਿ ਇਲਾਕੇ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਵੀ ਨਵੀਂ ਗਤੀ ਮਿਲੇਗੀ।
ਸ. ਬੈਂਸ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ...








