ਪੰਜਾਬੀ ਸਿਨੇਮਾ ਦੀਆਂ ਸਭ ਤੋਂ ਮਹਿੰਗੀਆਂ ਫਿਲਮਾਂ, ਜਿਸ ‘ਤੇ ਲੱਗੇ ਕਰੋੜਾਂ ਰੁਪਏ
Punjabi Film Industry: ਪੰਜਾਬੀ ਸਿਨੇਮਾ ਨੇ ਪਿਛਲੇ ਇੱਕ ਦਹਾਕੇ ਵਿੱਚ ਸਿਰਫ਼ ਕਹਾਣੀਆਂ ਅਤੇ ਕਲਾਕਾਰਾਂ ਦੇ ਪੱਧਰ ’ਤੇ ਹੀ ਤਰੱਕੀ ਨਹੀਂ ਕੀਤੀ, ਸਗੋਂ ਫਿਲਮਾਂ ਦੇ ਬਜਟ ਨੇ ਵੀ ਵੱਡੀ ਛਾਲ ਮਾਰੀ ਹੈ। ਇੱਕ ਸਮਾਂ ਸੀ, ਜਦੋਂ ਪੰਜਾਬੀ ਫਿਲਮਾਂ ਕੁਝ ਕਰੋੜ ਰੁਪਏ ਦੇ ਬਜਟ ਵਿੱਚ ਤਿਆਰ ਹੋ ਜਾਂਦੀਆਂ ਸਨ, ਪਰ ਹੁਣ ਵੱਡੇ ਸਿਤਾਰਿਆਂ, ਵਿਦੇਸ਼ੀ ਲੋਕੇਸ਼ਨਾਂ, VFX, ਐਕਸ਼ਨ ਸੀਕਵੈਂਸ ਅਤੇ ਵੱਡੇ ਪੱਧਰ ਦੀ ਪ੍ਰੋਡਕਸ਼ਨ ਕਾਰਨ ਕਈ ਫਿਲਮਾਂ ਦਾ ਬਜਟ 10 ਤੋਂ 20 ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ।
ਅਦਾਕਾਰਾ ਸਰਗੁਣ ਮਹਿਤਾ ਨੇ ਵੀ 2026 ਵਿੱਚ ਪੰਜਾਬੀ ਸਿਨੇਮਾ ਵਿੱਚ ਬਜਟ ਦੇ ਵਧਣ ਦੀ ਗੱਲ ਕਰਦਿਆਂ ਦੱਸਿਆ ਸੀ ਕਿ ਅੱਜ ਪੰਜਾਬੀ ਫਿਲਮਾਂ 6 ਕਰੋੜ ਤੋਂ ਲੈ ਕੇ 30 ਕਰੋੜ ਰੁਪਏ ਤੱਕ ਦੇ ਪੱਧਰ ’ਤੇ ਬਣ ਰਹੀਆਂ ਹਨ।
ਪੰਜਾਬੀ ਸਿਨੇਮਾ ਦੀਆਂ ਸਭ ਤੋਂ ਮਹਿੰਗੀਆਂ ਫਿਲਮਾਂ
ਚਾਰ ਸਾਹਿਬਜ਼ਾਦੇ
ਜੇਕਰ ਭਾਰਤੀ ਪੰਜਾਬੀ ਸਿਨੇਮਾ ਦੀਆਂ ਮਹਿੰਗੀਆਂ ਫਿਲਮਾਂ ਦੀ ਗੱਲ ਕਰੀਏ ਤਾਂ 'ਚਾਰ ਸਾਹਿਬਜ਼ਾਦੇ' ਦਾ ਨਾਂਅ ਸਭ ਤੋਂ ਉੱਪਰ ਆਉਂਦਾ ਹੈ। 2014 ਵਿੱਚ ਰਿਲੀਜ਼ ਹੋਈ ਇਸ ਐਨੀਮੇਸ਼ਨ ਫਿਲਮ ਦਾ ਬਜਟ ਕਰੀਬ 20 ਕਰੋੜ ਰੁਪਏ ਦੱਸਿਆ ਜਾ...








