ਸਾਡੀ ਸਰਕਾਰ ਮਜ਼ਬੂਤ ਪੰਜਾਬ ਦੀ ਸਿਰਜਣਾ ਲਈ ਔਰਤਾਂ ਨੂੰ ਵੱਧ ਅਖ਼ਤਿਆਰ ਯਕੀਨੀ ਬਣਾ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਧੂਰੀ, 19 ਅਗਸਤ ਧੂਰੀ ਵਿਖੇ ਕਰਵਾਏ ਗਏ ‘ਤੀਆਂ ਦੇ ਮੇਲੇ’ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀਆਂ ਧੀਆਂ ਅੱਜ ‘ਸ਼ੇਰਨੀਆਂ’ ਬਣ ਕੇ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਅਤੇ ਸੂਬੇ ਦੀ ਤਰੱਕੀ ਪਿੱਛੇ ਮਜ਼ਬੂਤ ਸ਼ਕਤੀ ਵਜੋਂ ਉੱਭਰ ਰਹੀਆਂ ਹਨ। ਔਰਤਾਂ ਦੇ ਆਰਥਿਕ ਸ਼ਕਤੀਕਰਨ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਦੱਸਿਆ ਕਿ ’ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 75 ਲੱਖ ਤੋਂ ਵੱਧ ਔਰਤਾਂ ਨੂੰ ਹਰ ਮਹੀਨੇ 1,000-1,500 ਰੁਪਏ ਮਿਲ ਰਹੇ ਹਨ, ਜਦਕਿ 29,000 ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ 3 ਲੱਖ ਔਰਤਾਂ ਨੂੰ 631 ਕਰੋੜ ਰੁਪਏ ਦੇ ਵਿਆਜ-ਮੁਕਤ ਕਰਜ਼ਿਆਂ ਨਾਲ ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਜਿੱਥੇ ਇੱਕ ਮਜ਼ਬੂਤ ਅਤੇ ’ਰੰਗਲਾ ਪੰਜਾਬ’ ਬਣਾਉਣ ਵਿੱਚ ਮਦਦ ਕਰ ਰਹੇ ਹਨ, ਉੱਥੇ ਹੀ ’ਤੀਆਂ ਦਾ ਮੇਲਾ’ ਵਰਗੇ ਜਸ਼ਨ ਪੰਜਾਬ ਦੀਆਂ ਅਮੀਰ ਲੋਕ ਪਰੰਪਰਾਵਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲ ਕੇ ਰੱਖ ਰਹੇ ਹਨ।
ਇਸ ਮੌਕੇ ਦੇ ਕੁਝ ਪਲਾਂ ਨੂੰ ਐਕਸ ਹੈਂਡਲ ‘ਤੇ ਸਾਂਝਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ, "ਅੱਜ ’ਤੀਆਂ’ ਦੇ ਤਿਉਹਾਰ ਮੌਕੇ ਮੈਂ ਧੂਰੀ...








