ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੀਤੀ ਹਰਿਆਣਾ ਤਾਲਾਬ ਅਤੇ ਵੇਸਟ ਜਲ੍ਹ ਪ੍ਰਬੰਧਨ ਅਥਾਰਿਟੀ ਦੀ ਮੀਟਿੰਗ ਦੀ ਅਗਵਾਈ
ਚੰਡੀਗੜ੍ਹ, 19 ਮਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਚੰਡੀਗੜ੍ਹ ਵਿੱਚ ਹਰਿਆਣਾ ਤਾਲਾਬ ਅਤੇ ਵੇਸਟ ਜਲ੍ਹ ਪ੍ਰਬੰਧਨ ਅਥਾਰਿਟੀ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਿੰਡਾਂ ਵਿੱਚ ਤਾਲਾਬਾਂ ਦੇ ਪ੍ਰਬੰਧਨ ਅਤੇ ਰੱਖ-ਰਖਾਵ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਤਾਲਾਬਾਂ ਦੇ ਸੁੰਦਰੀਕਰਣ ਦੇ ਨਾਲ-ਨਾਲ ਇਹ ਵੀ ਯਕੀਨੀ ਕੀਤਾ ਜਾਵੇ ਕਿ ਉਨ੍ਹਾਂ ਵਿੱਚ ਗੰਦਾ ਪਾਣੀ ਨਾ ਪਹੁੰਚੇ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਅੰਮ੍ਰਿਤ ਸਰੋਵਰ ਯੋਜਨਾ ਤਹਿਤ ਤਾਲਾਬਾਂ ਦੀ ਰੈਗੂਲਰ ਸਫਾਈ ਕਰਵਾਈ ਜਾਵੇ ਅਤੇ ਇਸ ਕੰਮ ਵਿੱਚ ਪੂਰੀ ਪਾਰਦਰਸ਼ਿਤਾ ਰੱਖਦੇ ਹੋਏ ਗੁਣਵੱਤਾਪੂਰਣ ਨਿਰਮਾਣ ਕੰਮ ਯਕੀਨੀ ਕੀਤੇ ਜਾਣ।
ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਜੋਹੜ ਆਬਾਦੀ ਦੇ ਵਿੱਚ ਆ ਗਏ ਹਨ, ਉੱਥੇ ਉਨ੍ਹਾਂ ਦੀ ਸਫਾਈ ਵਿਵਸਥਾ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਨੇ ਤਾਲਾਬਾਂ ਦੇ ਕਿਨਾਰਿਆਂ ਨੂੰ ਮਜਬੂਤ ਕਰਨ, ਗਾਦ ਕੱਢਣ ਅਤੇ ਕਿਨਾਰਿਆਂ 'ਤੇ ਉੱਗਿਆ ਘਾਹ ਦੀ ਸਫਾਈ ਕਰਵਾਉਣ ਦੇ ਨਿਰਦੇਸ਼ ਦਿੱਤੇ। ਨਾਲ ਹੀ ਤਾਲਾਬਾਂ ਦੇ ਨੇੜੇ ਲੋਕਾ...








