ਸੂਬੇ ਦੇ ਸੜ੍ਹਕੀ ਢਾਂਚੇ ਨੂੰ ਕੀਤਾ ਜਾਵੇਗਾ ਮਜ਼ਬੂਤ – ਈ.ਟੀ.ਓ.
ਅੰਮ੍ਰਿਤਸਰ 2 ਫਰਵਰੀ 2024--
ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸੜ੍ਹਕੀ ਢਾਂਚੇ ਨੂੰ ਲੈ ਕੇ ਕਾਫ਼ੀ ਗੰਭੀਰ ਹੈ ਅਤੇ ਸੂਬੇ ਭਰ ਦੇ ਸੜ੍ਹਕੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਨੇਕਾਂ ਕਦਮ ਚੁੱਕੇ ਜਾ ਰਹੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਕਰੀਬ 23 ਕਰੋੜ 86 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਦੋ ਸੜ੍ਹਕਾਂ ਦੇ ਸਪੈਸ਼ਲ ਰਿਪੇਅਰ ਦੇ ਨੀਂਹ ਪੱਥਰ ਰੱਖਣ ਸਮੇਂ ਕੀਤਾ।
ਲੋਕ ਨਿਰਮਾਣ ਮੰਤਰੀ ਨੇ ਜਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੀ ਤਰਸਿੱਕਾ, ਭੱਟੀਕੇ, ਸੈਦਪੁਰ, ਮਹਿਸਮਪੁਰ ਕਲਾਂ, ਕੋਹਾਟਵਿੰਡ, ਉਦੋਨੰਗਲ, ਸੜ੍ਹਕ ਦੀ ਮੁਰੰਮਤ ਅਤੇ ਮਜ਼ਬੂਤੀ ਲਈ ਕਰੀਬ 11 ਕਰੋੜ ਦੀ ਲਾਗਤ ਨਾਲ ਸਪੈਸ਼ਲ ਰਿਪੇਅਰ ਕੰਮ ਦਾ ਨੀਂਹ ਪੱਥਰ ਰੱਖਿਆ। ਸ: ਈ.ਟੀ.ਓ. ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ 5054 ਆਰ.ਬੀ.-10 ਸਕੀਮ ਅਧੀਨ ਪੈਂਦੀ ਸੜ੍ਹਕ ਦਾ ਸਪੈਸ਼ਲ ਰਿਪੇਅਰ ਦਾ ਕੰਮ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਸੜ੍ਹਕ ਦੀ ਲੰਬਾਈ 14.92 ਕਿਲੋਮੀਟਰ ਅਤੇ ਚੋੜਾਈ 18 ਫੁੱਟ ਹੈ ਅਤੇ ਇਸ ਕੰਮ ...








