ਰੱਤੀਆਂ ਦੀ ਜਸਵਿੰਦਰ ਕੌਰ ਨੂੰ ਮਿਲਿਆ 15 ਲੱਖ ਰੁਪਏ ਵਾਲਾ ਡਰੋਨ, ਨੈਨੋ ਯੂਰੀਆ ਦੇ ਛਿੜਕਾਅ ਲਈ ਹੋਵੇਗਾ ਸਹਾਈ
ਮੋਗਾ, 26 ਫਰਵਰੀ:
ਨੈਨੋ-ਯੂਰੀਆ ਦੇ ਛਿੜਕਾਅ ਵਿਚ ਲੱਗਦੇ ਸਮੇਂ ਨੂੰ ਘਟਾਉਣ ਲਈ 20 ਪੰਜਾਬੀ ਔਰਤਾਂ ਦਾ ਇਕ ਸਮੂਹ ਪੰਜਾਬ ਦੇ ਖੇਤਾਂ ਵਿਚ ਡਰੋਨ ਪਾਇਲਟ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ। ਇਫਕੋ ਦੁਆਰਾ ਕੇਂਦਰੀ ਸਪਾਂਸਰ ਸਕੀਮ ਤਹਿਤ ਪ੍ਰਤੀ ਲਾਭਪਾਤਰੀ ਲਗਭਗ 15 ਲੱਖ ਰੁਪਏ ਦੀ ਲਾਗਤ ਵਾਲੇ ਡਰੋਨ ਯੂਨਿਟ ਮੁਫ਼ਤ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਵਿੱਚੋਂ ਚਾਰ ਔਰਤਾਂ ਜ਼ਿਲ੍ਹਾ ਮੋਗਾ ਨਾਲ ਸਬੰਧਤ ਹਨ, ਜੋ ਕਿ ਹਰਿਆਣਾ ਦੇ ਮਾਨੇਸਰ ਵਿੱਚ ਪ੍ਰਧਾਨ ਮੰਤਰੀ ਮਹਿਲਾ ਕਿਸਾਨ ਡਰੋਨ ਕੇਂਦਰ ਵਿੱਚ ਇਫਕੋ ਦੁਆਰਾ ਪ੍ਰਦਾਨ ਕੀਤੀ ਗਈ 15 ਦਿਨ ਦੀ ਡਰੋਨ ਦੀ ਵਰਤੋਂ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਾਅਦ ਮੋਗਾ ਵਾਪਸ ਆਈਆਂ ਹਨ। ਇਨ੍ਹਾਂ ਚਾਰ ਔਰਤਾਂ ਵਿੱਚ ਰੱਤੀਆਂ ਤੋਂ ਜਸਵਿੰਦਰ ਕੌਰ, ਘੋਲੀਆ ਖੁਰਦ ਤੋਂ ਸਰਬਜੀਤ ਕੌਰ, ਸੋਸਣ ਤੋਂ ਪ੍ਰੀਤੀ ਸ਼ਰਮਾ, ਕੋਕਰੀ ਕਲਾਂ ਤੋਂ ਹਰਜੀਤ ਕੌਰ ਸ਼ਾਮਿਲ ਹਨ।
ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੀ ਮੌਜੂਦਗੀ ਵਿੱਚ ਜਸਵਿੰਦਰ ਕੌਰ ਨੂੰ 15 ਲੱਖ ਰੁਪਏ ਦਾ ਡਰੋਨ ਸਮੇਤ ਵੈਨ ਭੇਂਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਔਰਤਾਂ ਸਵੈ-...








