ਪੰਜਾਬ ਸਰਕਾਰ ਨੇ ਜਲ ਜੀਵ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ “ਰੋਹੂ” ਨੂੰ ਰਾਜ ਮੱਛੀ ਐਲਾਨਿਆ
*ਚੰਡੀਗੜ੍ਹ, 31 ਅਕਤੂਬਰ:*
ਸੂਬੇ ਦੀ ਜਲ ਜੀਵ ਵਿਭਿੰਨਤਾ ਦੀ ਸਾਂਭ-ਸੰਭਾਲ ਅਤੇ ਇਸ ਨੂੰ ਉਤਸ਼ਾਹਤ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਰੋਹੂ (ਲਾਬਿਓ ਰੋਹਿਤਾ) ਨੂੰ ਪੰਜਾਬ ਦੀ ਰਾਜ ਮੱਛੀ ਘੋਸ਼ਿਤ ਕੀਤਾ ਹੈ।
ਸੂਬੇ ਦੇ ਅਮੀਰ ਜਲ ਜੀਵ ਸਰੋਤਾਂ 'ਤੇ ਚਾਨਣਾ ਪਾਉਂਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਦਾ ਜਲ ਜੀਵ ਖੇਤਰ ਲਗਾਤਾਰ ਪ੍ਰਗਤੀ ਵੱਲ ਵੱਧ ਰਿਹਾ ਹੈ, ਜਿਸ ਵਿੱਚ ਮੱਛੀ ਪਾਲਣ ਅਧੀਨ 43,683 ਏਕੜ ਰਕਬਾ ਹੈ, ਜਿਸ ਤੋਂ ਸਾਲਾਨਾ 200,000 ਮੀਟ੍ਰਿਕ ਟਨ ਮੱਛੀ ਦੀ ਪੈਦਾਵਾਰ ਹੁੰਦੀ ਹੈ। ਇਸ ਪੈਦਾਵਾਰ ਵਿੱਚ ਰੋਹੂ ਮੱਛੀ ਦਾ ਅਹਿਮ ਯੋਗਦਾਨ ਸ਼ਾਮਲ ਹੈ, ਜੋ 42,353 ਮੀਟ੍ਰਿਕ ਟਨ (ਕੁੱਲ ਉਤਪਾਦਨ ਦਾ 21.18 ਫ਼ੀਸਦ) ਹੈ ਅਤੇ ਇਸ ਦੀ ਕੀਮਤ 160-200 ਰੁਪਏ ਪ੍ਰਤੀ ਕਿਲੋਗ੍ਰਾਮ ਹੁੰਦੀ ਹੈ। ਇਹ ਕੀਮਤੀ ਮੱਛੀ ਫਿਊਸੀਫਾਰਮ ਸਰੀਰ ਅਤੇ ਵੱਡੇ ਸਾਈਕਲੋਇਡ ਸਕੇਲ ਕਾਰਨ ਕੁਦਰਤੀ ਜਲ ਸਰੋਤਾਂ ਵਿੱਚ 45 ਕਿਲੋਗ੍ਰਾਮ ਤੱਕ ਵਧ ਸਕਦੀ ਹੈ।
ਉਨ੍ਹਾਂ ਅੱਗੇ ਦੱਸ...







