ਪੰਜਾਬ ਸਰਕਾਰ ਕਿਸਾਨਾਂ ਦੀ ਆਮਦਨ ਵਾਧੇ ਲਈ ਦ੍ਰਿੜ ਸੰਕਲਪਿਤ -ਗੁਰਮੀਤ ਸਿੰਘ ਖੁਡੀਆਂ
ਅਬੋਹਰ 9 ਫਰਵਰੀ
ਪਸ਼ੂ ਪਾਲਣ ਵਿਭਾਗ ਵੱਲੋਂ ਪਿੰਡ ਸੀਤੋ ਗੁਨੋ ਵਿਖੇ ਕਰਵਾਈ ਗਈ ਸਾਹੀਵਾਲ ਮੈਗਾ ਕਾਫ਼ ਰੈਲੀ ਦਾ ਉਦਘਾਟਨ ਕਰਨ ਪਹੁੰਚੇ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਸ ਗੁਰਮੀਤ ਸਿੰਘ ਖੁਡੀਆਂ ਨੇ ਆਖਿਆ ਹੈ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਆਮਦਨ ਵੱਧੇ ਲਈ ਬਚਨਵੱਧ ਹੈ। ਇਸ ਮੌਕੇ ਉਨਾਂ ਨੇ ਪਸ਼ੂ ਪਾਲਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪਸ਼ੂ ਪਾਲਣ ਇੱਕ ਅਜਿਹਾ ਕੀਤਾ ਹੈ ਜਿਸ ਦੇ ਰਾਹੀਂ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ ਕਿਉਂਕਿ ਹੁਣ ਜਮੀਨ ਤਾਂ ਹੋਰ ਵਧਾਈ ਨਹੀਂ ਜਾ ਸਕਦੀ ਇਸ ਲਈ ਸਾਨੂੰ ਆਮਦਨ ਵਧਾਉਣ ਲਈ ਸਹਾਇਕ ਖੇਤੀ ਧੰਦਿਆਂ ਦਾ ਲਾਹਾ ਲੈਣਾ ਚਾਹੀਦਾ ਹੈ।
ਖੇਤੀਬਾੜੀ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਕਿ ਪੜ੍ਹਾਈ ਕਰਕੇ ਸਾਡੇ ਨੌਜਵਾਨ ਯੋਗ ਬਣਨ ਤਾ ਕਿ ਉਹ ਵੱਖ-ਵੱਖ ਤਰੀਕਿਆਂ ਨਾਲ ਆਪਣੀ ਆਮਦਨ ਪੈਦਾ ਕਰ ਸਕਣ। ਉਹਨਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਵਿਦੇਸ਼ ਨਾਲੋਂ ਆਪਣਾ ਮੁਲਕ ਬਿਹਤਰ ਹੈ ਇਥੇ ਮਿਹਨਤ ਕਰੋ ਤਾਂ ਸਰਕਾਰ ਤੁਹਾਡੀ ਹਰ ਪ੍ਰਕਾਰ ਦੀ ਮਦਦ ਕਰੇਗੀ।
ਕਿੰਨੂੰ ਦੀ ਗੱਲ ਕਰਦਿਆਂ ਉਹਨਾਂ ਨ...








