ਨੈਨੋ ਖਾਦਾਂ ਖੇਤੀਬਾੜੀ ਵਿੱਚ ਇੱਕ ਕ੍ਰਾਂਤੀਕਾਰੀ ਕਦਮ : ਡਾ ਸੰਦੀਪ ਕੁਮਾਰ
ਫਤਿਹਗੜ੍ਹ ਸਾਹਿਬ 17 ਫਰਵਰੀ
ਇਫਕੋ ਵਲੋਂ ਕ੍ਰਿਸ਼ੀ ਵਿਗਿਆਨ ਕੇਂਦਰ, ਵਿਖੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਰਹਿੰਦ, ਖੇੜਾ ਅਤੇ ਬੱਸੀ ਪਠਾਣਾ ਬਲਾਕ ਦੇ ਖਾਦ/ਦਵਾਈ ਦੇ ਡੀਲਰਾਂ ਦੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਟਰੇਨਿੰਗ ਵਿੱਚ ਖੇੜਾ, ਸਰਹਿੰਦ ਤੇ ਬਸੀ ਪਠਾਣਾ ਬਲਾਕ ਦੇ ਲਗਭਗ 40 ਡੀਲਰਾਂ ਨੇ ਭਾਗ ਲਿਆ। ਇਸ ਟਰੇਨਿੰਗ ਵਿੱਚ ਮੁੱਖ ਖੇਤੀਬਾੜੀ ਅਫਸਰ ਡਾਕਟਰ ਸੰਦੀਪ ਕੁਮਾਰ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਡਾਇਰੈਕਟਰ ਡਾ: ਵਿਪਨ ਕੁਮਾਰ ਰਾਮਪਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਟ੍ਰੇਨਿੰਗ ਨੂੰ ਸੰਬੋਧਨ ਕਰਦਿਆਂ ਇਫਕੋ ਦੇ ਫੀਲਡ ਅਫਸਰ ਨੇ ਇਫਕੋ ਵਲੋਂ ਵਿਕਸਿਤ ਦੁਨੀਆਂ ਦੇ ਪਹਿਲੇ ਨੈਨੋ ਯੂਰੀਆ ਅਤੇ ਨੈਨੋ ਡੀ ਏ ਪੀ ਖਾਦ ਬਾਰੇ ਦੱਸਿਆ ਕਿ ਇਸਦੇ ਪ੍ਰਯੋਗ ਨਾਲ ਕਿਸਾਨ ਵਲੋਂ ਦਾਣੇਦਾਰ ਯੂਰੀਆ, ਡੀ ਏ ਪੀ ਦੀ ਖਪਤ ਨੂੰ ਅੱਧਾ ਕਰਦਿਆਂ, ਜਿਆਦਾ ਪੈਦਾਵਾਰ ਲਈ ਨੈਨੋ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਹੀ ਨੈਨੋ ਖਾਦਾਂ ਦੀ ਵਰਤੋਂ ਨਾਲ ਰਸਾਇਣਿਕ ਖਾਦਾਂ ਦੇ ਦੁਸ਼ਪ੍ਰਭਾਵ ਜਿਵੇਂ ਪਾਣੀ ਅਤੇ ਵਾਤਾਵਰਣ ਗੰਦਲਾ ਹੋਣ ਤੋਂ ਬਚਾਇਆ ਜਾ ਸਕਦਾ ਹੈ। ਨੈਨੋ ਡੀ ਏ ਪੀ ਬਾਰੇ ਉਨ੍ਹਾਂ ਦੱਸ...







