ਪੰਜਾਬ ਪੁਲਿਸ ਵੱਲੋਂ ਕੀਰਤਪੁਰ ਸਾਹਿਬ ਵਿਖੇ ਫੌਜ ਦੇ ਜਵਾਨਾਂ ‘ਤੇ ਹਮਲਾ ਕਰਨ ਵਾਲੇ ਚਾਰ ਮੁਲਜ਼ਮ ਗ੍ਰਿਫਤਾਰ
ਚੰਡੀਗੜ੍ਹ, 14 ਮਾਰਚ:
ਪੰਜਾਬ ਪੁਲਿਸ ਨੇ ਕੀਰਤਪੁਰ ਸਾਹਿਬ ਦੇ ਅਲਪਾਈਨ ਢਾਬਾ ਵਿਖੇ ਫੌਜ ਦੇ ਜਵਾਨਾਂ 'ਤੇ ਸੋਮਵਾਰ ਨੂੰ ਹੋਏ ਹਮਲੇ ਦੇ ਮਾਮਲੇ ਵਿੱਚ ਦੋ ਮੁੱਖ ਅਪਰਾਧੀਆਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜੈਕਰ ਸਿੰਘ (ਅਲਪਾਈਨ ਢਾਬੇ ਦੇ ਮਾਲਕ ਦਾ ਪੁੱਤਰ), ਢਾਬਾ ਮੈਨੇਜਰ ਮਨਪ੍ਰੀਤ ਸਿੰਘ ਅਤੇ ਦੋ ਵੇਟਰਾਂ ਰਜਨੀਸ਼ ਕੁਮਾਰ ਅਤੇ ਤਨਈ ਕੁਮਾਰ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ 17 ਫੌਜੀ ਜਵਾਨਾਂ ਦਾ ਇੱਕ ਜਥਾ ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਵਿਖੇ ਸਿਸੂ ਤੋਂ ਅਲਟਰਾ ਮੈਰਾਥਨ ਜਿੱਤ ਕੇ ਵਾਪਸ ਆ ਰਿਹਾ ਸੀ, ਜਿਹਨਾਂ ‘ਤੇ ਕੀਰਤਪੁਰ ਸਾਹਿਬ ਦੇ ਅਲਪਾਈਨ ਢਾਬਾ ਵਿਖੇ ਹਮਲਾ ਕਰ ਦਿੱਤਾ ਗਿਆ।
ਇਸ ਘਟਨਾ ਵਿੱਚ ਫੌਜ ਦੇ 6 ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰੂਪਨਗਰ ਵਿਖੇ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਬਾਅਦ ਵਿੱਚ ਕਮਾਂਡ ਹਸਪਤਾਲ ਚੰਡੀਮੰਦਰ ਵਿਖੇ ਤਬਦੀਲ ਕਰ ਦਿੱਤਾ ਗਿਆ। ਫੌਜ ਦੇ ਜਵਾਨਾਂ ਨੇ ਸੰਜਮ ਤੋਂ ਕੰਮ ਲੈਂਦਿਆਂ ਇਸ ਮੁੱਦੇ ਨੂੰ ਅੱਗੇ ਨਹੀਂ ਵਧਾਇਆ।
ਪੰਜਾਬ ਪੁਲਿਸ ਵੱਲੋਂ ਇਸ ਕੇਸ ਵਿੱਚ ਤੁਰੰਤ ਕਾਰਵਾਈ ਕਰਦਿਆ...








