ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਪਦਮ ਸ੍ਰੀ ਸੁਰਜੀਤ ਪਾਤਰ ਨੇ ਸਮਾਗਮ ਨੂੰ ਚਾਰ ਚੰਨ ਲਾਏ
ਅੰਮ੍ਰਿਤਸਰ, 25 ਫਰਵਰੀ
ਰੰਗਲਾ ਪੰਜਾਬ, ਇਸ ਖੇਤਰ ਦਾ ਸਭ ਤੋਂ ਵੱਡਾ ਸੱਭਿਆਚਾਰਕ ਮੇਲਾ, ਜੋਕਿ ਸਾਹਿਤ, ਭੋਜਨ, ਸੰਗੀਤ, ਬਹਾਦਰੀ ਅਤੇ ਪੰਜਾਬ ਦੇ ਆਪਣੇ ਸੇਵਾ ਭਾਵਨਾ ਦੇ ਅਣਗਿਣਤ ਰੰਗਾਂ ਨੂੰ ਪ੍ਰਦਰਸ਼ਿਤ ਕਰਦੇ ਹੋਏ ਹਰ ਉਮਰ ਦੇ ਦਰਸ਼ਕਾਂ ਨੂੰ ਖਿੱਚ ਰਿਹਾ ਹੈ। ਵੱਖ-ਵੱਖ ਸਥਾਨਾਂ ਉੱਤੇ ਹੋ ਰਹੇ ਸਮਾਗਮ ਪੰਜਾਬ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰ ਰਹੇ ਹਨ।
ਇਸੇ ਦੌਰਾਨ ਪਾਰਟੀਸ਼ਨ ਮਿਊਜ਼ੀਅਮ ਵਿਖੇ ਲਿਟਰੇਚਰ ਫੈਸਟੀਵਲ ਦੇ ਪਹਿਲੇ ਦਿਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਦੂਜਾ ਅਤੇ ਆਖ਼ਰੀ ਦਿਨ ਵੀ ਸਾਹਿਤਕ ਮੇਲਾ ਕਰਵਾਇਆ ਗਿਆ। ਇਸ ਮੌਕੇ
ਪੰਜਾਬੀ ਦੇ ਪ੍ਰਸਿੱਧ ਕਵੀ, ਪਦਮ ਸ਼੍ਰੀ ਨਾਲ ਸਨਮਾਨਿਤ ਡਾ. ਸੁਰਜੀਤ ਪਾਤਰ ਅਤੇ ਪ੍ਰੋਫੈਸਰ ਸਰਬਜੋਤ ਸਿੰਘ ਬਹਿਲ, ਜੋ ਕਿ ਅਕਾਦਮਿਕ ਅਤੇ ਕਵਿਤਾ ਦੇ ਸ਼ੌਕੀਨ ਇੱਕ ਆਰਕੀਟੈਕਟ ਹਨ, ਵਿਚਕਾਰ ਇੱਕ ਸਪੈੱਲ ਬਾਊਂਡਿੰਗ ਸੈਸ਼ਨ ਹੋਇਆ।
ਦੂਜੇ ਸੈਸ਼ਨ ਵਿੱਚ ਸੀਮਾ ਕੋਹਲੀ, ਇੱਕ ਪ੍ਰਯੋਗਾਤਮਕ ਬਹੁ-ਅਨੁਸ਼ਾਸਨੀ ਕਲਾਕਾਰ, ਕਲਾ ਦੇ ਉਦਯੋਗਪਤੀ ਅਤੇ ਟੀਮ ਵਰਕ ਆਰਟਸ ਦੇ ਮੈਨੇਜਿੰਗ ਡਾਇਰੈਕਟਰ ਸੰਜੋਏ ਕੇ. ਰਾਏ ਨਾਲ ਇੱਕ ਮਜ਼ੇਦਾਰ ਗੱਲਬਾਤ ਹੋਈ।
ਡਿਪਟੀ ਕਮਿਸ਼ਨਰ...








