ਰੈਡ ਕਰਾਸ ਵਲੋਂ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਫਸਟ ਏਡ ਦੀ ਟ੍ਰੇਨਿੰਗ ਦਿੱਤੀ ਗਈ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਫਰਵਰੀ
ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਆਸ਼ਿਕਾ ਜੈਨ ਜ਼ਿਲ੍ਹਾ ਸੇਂਟ ਜੋਨੇਰੈਡ ਕਰਾਸ, ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਹਿਨੁਮਾਈ ਹੇਠ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਦਿਆਰਥੀਆਂ ਨੂੰ ਫਸਟ ਏਡ ਦੀ ਟ੍ਰੇਨਿੰਗ ਦਿਤੀ ਗਈ।
ਇਸ ਟ੍ਰੇਨਿੰਗ ਵਿੱਚ ਸੰਦੀਪ ਸਿੰਘ, ਲੈਕਚਰਾਰ, ਸੇਂਟ ਜੋਨ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਲੋਂ ਨੈਸ਼ਨਲ ਹੈਡ ਕੁਆਟਰ, ਨਵੀ ਦਿੱਲੀ ਦੇ ਸਿਲੇਬਸ ਅਨੁਸਾਰ ਵਿਦਿਆਰਥੀਆਂ ਨੂੰ ਰੈਡ ਕਰਾਸ ਦੇ ਇਤਿਹਾਸ, ਫਸਟ ਏਡ ਦੀ ਮਹਤੱਤਾ ਬਾਰੇ ਦੱਸਦਿਆਂ ਕਿਹਾ ਕਿ ਅਸੀਂ ਫਸਟ ਏਡ ਦੀ ਸਹੀ ਜਾਣਕਾਰੀ ਅਤੇ ਤਰੀਕੇ ਨਾਲ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਵਿੱਚ ਜਖਮੀ ਵਿਅਕਤੀਆਂ ਦੀ ਮਦਦ ਕਰਕੇ ਉਨ੍ਹਾਂ ਦੀ ਜਾਨ ਬਚਾ ਸਕਦੇ ਹਾਂ। ਇਸ ਟ੍ਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਸੀ ਪੀ ਆਰ ਕਰਨਾ, ਜ਼ਹਿਰ ਤੋਂ ਬਚਾਉ, ਕਿਸੇ ਜਾਨਵਰ ਜਾਂ ਸੱਪ ਦਾ ਕੱਟਣਾ, ਅੱਗ ਲੱਗ ਜਾਣਾ, ਗੱਲਾ ਚੌਕ ਹੋਣਾ, ਦਿਲ ਦੇ ਦੌਰੇ, ਕੁਦਰਤੀ ਆਫ਼ਤਾਂ ਸਮੇਂ ਫਸਟ ਏਡ ਅਤੇ ਫਸਟ ਏਡ ਬਾਕਸ ਦੀ ਵਰਤੋਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿਤੀ ਗਈ ਅਤੇ ਸਿਖਿਆਰਥੀਆਂ ਨੂੰ...








