ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਮਲੋਟ ਵਿਖੇ 4.82 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਵਾਟਰ ਵਰਕਸ ਦੀ ਨਵੀ ਟੈਕੀ ਦਾ ਨੀਹ ਪੱਥਰ ਰੱਖਿਆ
ਮਲੋਟ 28 ਫਰਵਰੀ
ਬੁੱਧਵਾਰ ਨੂੰ ਮਲੋਟ ਵਿਖੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਦੇ ਵਾਰਡ ਨੰਬਰ 8 ਵਿੱਚ 4.82 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਵਾਟਰ ਵਰਕਸ ਦੀ ਨਵੀ ਟੈਕੀ ਦਾ ਨੀਹ ਪੱਥਰ ਰੱਖਿਆ | ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸੀਵਰੇਜ ਅਤੇ ਵਾਟਰ ਵਰਕਸ ਵਿਭਾਗ ਦੇ ਐਸਡੀਓ ਰਾਕੇਸ਼ ਮੋਹਣ ਮੱਕੜ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ 24 ਘੰਟੇ ਜਾਰੀ ਰੱਖਣ ਲਈ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਲਾਈਟ ਜਾਣ ਤੇ ਜਨਰੇਟਰ ਅਤੇ ਮੋਟਰਾਂ ਲਈ ਸਾਢੇ 4 ਕਰੋੜ ਵੀ ਪਾਸ ਕਰਵਾ ਦਿੱਤੇ ਹਨ | ਜਿਸ ਦੇ ਟੈਡਰ ਵੀ ਜਲਦੀ ਹੀ ਹੋ ਜਾਣਗੇ |
ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਜਦੋ ਉਹ ਇਸ ਵਾਰਡ ਵਿੱਚ ਆਉਦੇ ਸਨ ਤਾਂ ਅਪਣੀਆਂ ਮੁੱਢਲੀਆਂ ਸਹੂਲਤਾਂ ਪੀਣ ਵਾਲੇ ਪਾਣੀ ਦੀ ਸੱਮਸਿਆ ਬਾਰੇ ਕਹਿੰਦੇ ਸਨ | ਜਿਸ ਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋ ਪਹਿਲਾਂ 35 ਕਰੋੜ ਰੁਪਏ ਦੀ ਰਕਮ ਸਾਰੇ ਸ਼ਹਿਰ ਦੇ ਸੀਵਰੇਜ਼ ਸਿਸਟਮ ਨੂੰ ਠੀਕ ਕਰਨ ਲਈ ਲਿਆਦੀ | ਹੁਣ 5 ਕਰੋੜ ਰੁਪਏ ਦੀ ਰਕਮ ਇਸ ਵਾਰਡ ਨੰਬਰ 8 ਵਿੱਚ ਪੀਣ ਵਾਲੇ ...








