ਰੁੱਖ ਤੇ ਕੁੱਖ ਬਚਾਓ ਦੇ ਸੰਦੇਸ਼ ਨਾਲ ਹਰਾ ਭਰਾ ਮਲੋਟ ਪ੍ਰੋਗਰਾਮ ਦਾ ਆਗਾਜ਼
ਮਲੋਟ, 29 ਫਰਵਰੀ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੁੱਖ ਅਤੇ ਕੁੱਖ ਬਚਾਓ ਦੇ ਸੰਦੇਸ਼ ਨਾਲ ਮਲੋਟ ਸ਼ਹਿਰ ਨੂੰ ਹਰਾ ਭਰਾ ਕਰਨ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਧੀਆਂ ਤੋਂ ਸ਼ਹਿਰ ਵਿਚ ਨਵੇਂ ਪੌਦੇ ਲਗਵਾ ਕੇ ਕਰਵਾਈ।
ਇਸ ਪ੍ਰੋਗਰਾਮ ਤਹਿਤ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਦੇ ਹਰੇ ਭਰੇ ਅਤੇ ਸ਼ਹਿਰ ਦੀ ਦਿੱਖ ਨਿਖਾਰਨ ਵਾਲੇ ਰੁੱਖ ਲਗਾਏ ਜਾਣਗੇ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪ੍ਰਦੇਸ਼ ਬਣਾਉਣ ਵਿਚ ਲੱਗੀ ਹੋਈ ਹੈ ਉਸੇ ਲੜੀ ਵਿਚ ਉਹ ਵੀ ਆਪਣੇ ਹਲਕੇ ਨੁੰ ਹਰਾ ਭਰਾ ਕਰਨ ਲਈ ਲਗਾਤਾਰ ਯਤਨ ਕਰ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਧੀਆਂ ਨੂੰ ਸਮਰਪਿਤ ਕਰਦੇ ਹੋਏ ਰੁੱਖ ਲਗਾਏ ਜਾਣਗੇ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਿਲ ਕੀਤਾ ਜਾਵੇਗਾ ਅਤੇ ਜਿਵੇਂ ਉਹ ਆਪਣੀਆਂ ਧੀਆਂ ਨੂੰ ਪਾਲਦੇ ਹਨ ਉਸੇ ਤਰਾਂ ਆਪਣੇ ਸ਼ਹਿਰ ਨੂੰ ਸ਼ਾਨਦਾਰ ਬਣਾਉਣ ਲਈ ਉਹ ਇੰਨ੍ਹਾਂ ਰੁ...








