ਏ.ਡੀ.ਜੀ.ਪੀ ਸੁਰਿੰਦਰਪਾਲ ਸਿੰਘ ਪਰਮਾਰ ਨੇ ਚੋਣ ਤਿਆਰੀਆਂ ਲਈ ਅੰਤਰਰਾਜ਼ੀ ਮੀਟਿੰਗ ਦੀ ਕੀਤੀ ਪ੍ਰਧਾਨਗੀ ਕੀਤੀ
ਬਠਿੰਡਾ, 27 ਮਾਰਚ : ਬਠਿੰਡਾ ਰੇਂਜ ਦੇ ਏ.ਡੀ.ਜੀ.ਪੀ ਸ਼੍ਰੀ ਸੁਰਿੰਦਰਪਾਲ ਸਿੰਘ ਪਰਮਾਰ, ਆਈ.ਪੀ.ਐਸ ਨੇ ਅੱਜ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਰਚੂਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਜਾਇਜ਼ ਸ਼ਰਾਬ, ਬੇਹਿਸਾਬ ਨਕਦੀ ਅਤੇ ਮਸਲਪਾਵਰ ਦੀ ਵਰਤੋਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਹੁਕਮ ਦਿੱਤੇ। ਮੀਟਿੰਗ ਵਿੱਚ ਹਿਸਾਰ ਰੇਂਜ ਦੇ ਏ.ਡੀ.ਜੀ.ਪੀ ਡਾ. ਮੱਤਾ ਰਵੀ ਕਿਰਨ, ਆਈਪੀਐਸ ਅਤੇ ਫਰੀਦਕੋਟ ਰੇਂਜ ਦੇ ਆਈ.ਜੀ.ਪੀ, ਸ੍ਰੀ ਗੁਰਸ਼ਰਨ ਸਿੰਘ ਸੰਧੂ, ਆਈਪੀਐਸ, ਸੀਨੀਅਰ ਪੁਲਿਸ ਕਪਤਾਨ ਬਠਿੰਡਾ ਸ਼੍ਰੀ ਦੀਪਕ ਪ੍ਰਤੀਕ , ਸੀਨੀਅਰ ਪੁਲਿਸ ਕਪਤਾਨ ਮਾਨਸਾ ਡਾ. ਨਾਨਕ ਸਿੰਘ ਅਤੇ ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਸ਼੍ਰੀ ਭਾਗੀਰਥ ਮੀਨਾ ਤੋਂ ਇਲਾਵਾ ਫਤਿਆਬਾਦ, ਸਿਰਸਾ ਅਤੇ ਡੱਬਵਾਲੀ ਦੇ ਐਸ.ਪੀਜ਼ ਆਨਲਾਈਨ ਹਾਜ਼ਰ ਸਨ।
ਇਸ ਮੌਕੇ ਏ.ਡੀ.ਜੀ.ਪੀ ਸੁਰਿੰਦਰਪਾਲ ਸਿੰਘ ਪਰਮਾਰ, ਆਈਪੀਐਸ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਡੀ.ਜੀ.ਪੀ ਪੰਜਾਬ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣੇ ਸਾਰੇ ਮਤ ਹਿਤ ਅਧਿਕਾਰੀਆਂ ਨੂੰ ਜਾਣੂ ਕਰਵਾਉਣ। ਸ਼੍ਰੀ ਗੌਰਵ ਯ...








