ਆਈ.ਐਫ.ਐਸ. ਅਧਿਕਾਰੀ ਦੇ ਪਲਾਟ ਦੀ ਜਾਅਲੀ ਰਜਿਸਟਰੀ ਕਰਵਾਉਣ ਵਾਲੇ ਛੇ ਲੋਕਾਂ ਵਿਰੁੱਧ ਕੇਸ ਦਰਜ਼
ਅੰਮ੍ਰਿਤਸਰ 25 ਜਨਵਰੀ 2024--
ਬੀਤੇ ਦਿਨੀ ਅੰਮ੍ਰਿਤਸਰ ਸਬ ਰਜਿਸਟਰਾਰ-3 ਦੇ ਦਫ਼ਤਰ ਵਿੱਚ ਆਈ.ਐਫ.ਐਸ. ਅਧਿਕਾਰੀ ਦੇ ਪਿੰਡ ਹੇਰ ਸਥਿਤ ਪਲਾਟ ਦੀ ਜਾਅਲੀ ਰਜਿਸਟਰੀ ਕਰਵਾਉਣ ਵਾਲੇ 6 ਲੋਕਾਂ ਵਿਰੁੱਧ ਅੰਮ੍ਰਿਤਸਰ ਪੁਲਿਸ ਨੇ ਧਾਰਾ 419, 420, 467, 468, 471, 120ਬੀ ਅਤੇ ਰਜਿਸਟਰੇਸ਼ਨ ਐਕਟ 1908 ਦੀ ਧਾਰਾ 82 ਅਧੀਨ ਕੇਸ ਦਰਜ ਕਰ ਲਿਆ ਹੈ। ਥਾਣਾ ਸਿਵਲ ਲਾਈਨ ਅੰਮ੍ਰਿਤਸਰ ਵਿੱਚ ਦਰਜ ਕੀਤੀ ਗਈ ਐਫ.ਆਈ.ਆਰ. ਅਨੁਸਾਰ ਉਕਤ ਕੇਸ ਵਿੱਚ ਖਰੀਦਦਾਰ ਸ਼ੇਰ ਸਿੰਘ, ਅਗਿਆਤ ਵੇਚਵਾਲ, ਵਸੀਕਾ ਨਵੀਸ ਅਸ਼ਵਨੀ ਕੁਮਾਰ, ਗਵਾਹ ਨੰਬਰਦਾਰ ਰੁਪਿੰਦਰ ਕੌਰ, ਗਵਾਹ ਜੇਮਸ ਹੰਸ, ਕਚਿਹਰੀ ਕੰਪਲੈਕਸ ਵਿੱਚ ਕੰਮ ਕਰਦੇ ਪ੍ਰਾਇਵੇਟ ਕਾਰਿੰਦਾ ਨਰਾਇਣ ਸਿੰਘ ਉਰਫ਼ ਸ਼ੇਰਾ ਦੋਸ਼ੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵਲੋਂ ਉਕਤ ਰਜਿਸਟਰੀ ਬਾਬਤ ਜੋ ਸ਼ਿਕਾਇਤ ਜਿਸ ਵਿੱਚ ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-2 ਵਲੋਂ ਕੀਤੀ ਗਈ ਪੜਤਾਲ ਵੀ ਸ਼ਾਮਿਲ ਸੀ ਨੂੰ ਜਿਲ੍ਹਾ ਅਟਾਰਨੀ ਨੂੰ ਭੇਜਿਆ ਗਿਆ ਸੀ। ਜਿਨਾਂ ਨੇ ਸਬ ਰਜਿਸਟਰਾਰ ਜਗਤਾਰ ਸਿੰਘ ਦੀ ਰਿਪੋਰ...








