ਈ:ਟੀ:ਓ ਨੇ ਪਿੰਡਾਂ ਦੀ ਦਸ਼ਾ ਸੁਧਾਰਨ ਲਈ 1 ਕਰੋੜ ਰੁਪਏ ਦੇ ਕੰਮਾਂ ਕੀਤੀ ਸ਼ੁਰੂਆਤ
ਅੰਮ੍ਰਿਤਸਰ, 15 ਮਾਰਚ:
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰ ਕੇ ਹੀ ਪਿੰਡਾਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕਦਾ ਹੈ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਸ੍ਰ ਹਰਭਜਨ ਸਿੰਘ ਈ:ਟੀ:ਓ ਨੇ ਅੱਜ ਜੰਡਿਆਲਾ ਹਲਕੇ ਦੇ 17 ਪਿੰਡਾਂ ਵਿੱਚ 1 ਕਰੋੜ ਰੁਪਏ ਤੋਂ ਵਧੇਰੇ ਰਾਸ਼ੀ ਦੇ ਕੰਮਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ। ਸ੍ਰ ਈ:ਟੀ:ਓ ਨੇ ਅੱਜ ਸਵੇਰ ਤੋਂ ਹੀ ਹਲਕੇ ਦੇ ਪਿੰਡਾਂ ਦਾ ਤੁਫਾਨੀ ਦੌਰੇ ਕਰਦੇ ਹੋਏ ਪਿੰਡ ਤਾਰਾਗੜ੍ਹ ਵਿਖੇ ਗਲੀਆਂ-ਨਾਲੀਆਂ ਦੇ ਕੰਮਾਂ ਦਾ ਉਦਘਾਟਨ ਕੀਤਾ ਜਿਸ ਤੇ ਲੱਗਭੱਗ 10 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਉਪਰੰਤ ਸ੍ਰ ਈ:ਟੀ:ਓ ਵੱਲੋਂ ਪਿੰਡ ਧੀਰੇਕੋਟ ਵਿਖੇ ਖੇਡ ਕਿੱਟਾਂ ਦੀ ਵੰਡ ਵੀ ਕੀਤੀ ਗਈ। ਲੋਕ ਨਿਰਮਾਣ ਮੰਤਰੀ ਨੇ ਆਪਣੇ ਦੌਰੇ ਦੌਰਾਨ ਪਿੰਡ ਦੇਵੀਦਾਸ ਪੁਰ, ਵਡਾਲਾ ਜੌਹਲ, ਰਾਏਪੁਰ ਕਲਾਂ, ਕੋਟ ਖਹਿਰਾ, ਰੁਮਾਣਾ ਚੱਕ, ਕੋਟ ਹਯਾਤ, ਪਿੰਡ ਜਲਾਲ, ਕੁਹਾਟਵਿੰਡ ਹਿੰਦੂਆਂ, ਦਬੁਰਜੀ, ਬੁੱ...








