Wednesday, November 4
Shadow

Author: admin

ਦੋ ਪੋਲਿੰਗ ਬੂਥਾਂ ਦੀਆਂ ਇਮਾਰਤਾਂ ਵਿਚ ਤਬਦਿਲੀ—ਜਿ਼ਲ੍ਹਾ ਚੋਣ ਅਫ਼ਸਰ

ਦੋ ਪੋਲਿੰਗ ਬੂਥਾਂ ਦੀਆਂ ਇਮਾਰਤਾਂ ਵਿਚ ਤਬਦਿਲੀ—ਜਿ਼ਲ੍ਹਾ ਚੋਣ ਅਫ਼ਸਰ

Punjab
ਫਾਜਿ਼ਲਕਾ, 17 ਅਪ੍ਰੈਲ ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਜਾਣਕਾਰੀ ਦਿੱਤੀ ਹੈ ਕਿ ਚੋਣ ਕਮਿਸ਼ਨ ਦੀ ਪ੍ਰਵਾਨਗੀ ਨਾਲ ਜਿਲ਼੍ਹੇ ਵਿਚ ਦੋ ਪੋਲਿੰਗ ਬੂਥਾਂ ਦੇ ਸਥਾਨ ਦੀ ਬਦਲੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 79—ਜਲਾਲਾਬਾਦ ਅਧੀਨ ਪੈਂਦਾ ਪੋਲਿੰਗ ਬੂਥ ਨੰਬਰ 109 ਹੁਣ ਸਰਕਾਰੀ ਪ੍ਰਾਈਮਰੀ ਸਕੂਲ ਚੱਕ ਸੁਹੇਲੇ ਵਾਲਾ ਦੀ ਥਾਂ ਤੇ ਸਰਕਾਰੀ ਹਾਈ ਸਕੂਲ ਪਿੰਡ ਚੱਕ ਸੁਹੇਲੇ ਵਾਲਾ ਵਿਖੇ ਬਣੇਗਾ। ਅਜਿਹਾ ਪਹਿਲਾਂ ਵਾਲੇ ਸਥਾਨ ਦੇ ਤੰਗ ਰਸਤੇ ਅਤੇ ਥਾਂ ਘੱਟ ਹੋਣ ਕਾਰਨ ਕੀਤਾ ਗਿਆ ਹੈ। ਇਸੇ ਤਰਾਂ ਵਿਧਾਨ ਸਭਾ ਹਲਕਾ 82 ਬੱਲੂਆਣਾ ਦੇ ਪੋਲਿੰਗ ਬੂਥ ਨੰਬਰ 60 ਦਾ ਸਥਾਨ ਸਰਕਾਰੀ ਪ੍ਰਾਈਮਰੀ ਸਕੂਲ ਰਾਮਗੜ੍ਹ ਤੋਂ ਬਦਲ ਕੇ ਪੰਚਾਇਤ ਘਰ ਪਿੰਡ ਰਾਮਗੜ੍ਹ ਕੀਤਾ ਗਿਆ ਹੈ। ਅਜਿਹਾ ਸਕੂਲ ਦੀ ਇਮਾਰਤ ਦੇ ਅਣਸੁਰੱਖਿਅਤ ਹੋਣ ਕਾਰਨ ਕੀਤਾ ਗਿਆ ਹੈ। ਉਨ੍ਹਾਂ ਨੇ ਸਬੰਧਤ ਪੋਲਿੰਗ ਬੂਥਾਂ ਦੇ ਸਮੂਹ ਵੋਟਰਾਂ ਨੂੰ ਨਵੇਂ ਥਾਂ ਤੇ ਸਥਾਪਿਤ ਪੋਲਿੰਗ ਬੂਥ ਤੇ ਜਾ ਕੇ 1 ਜੂਨ 2024 ਨੂੰ ਮਤਦਾਨ ਕਰਨ ਦੀ ਅਪੀਲ ਕੀਤੀ ਹੈ।...
ਡੀ ਸੀ ਵੱਲੋਂ ਗਠਿਤ ਕਮੇਟੀ ਨੇ ਡੇਰਾਬੱਸੀ ਫੈਕਟਰੀ ਵਿੱਚ ਮਿਥੇਨੌਲ ਦੀ ਵਰਤੋਂ ਵਿੱਚ ਖ਼ਾਮੀਆਂ ਪਾਈਆਂ

ਡੀ ਸੀ ਵੱਲੋਂ ਗਠਿਤ ਕਮੇਟੀ ਨੇ ਡੇਰਾਬੱਸੀ ਫੈਕਟਰੀ ਵਿੱਚ ਮਿਥੇਨੌਲ ਦੀ ਵਰਤੋਂ ਵਿੱਚ ਖ਼ਾਮੀਆਂ ਪਾਈਆਂ

Punjab
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਅਪ੍ਰੈਲ, 2024: ਡੇਰਾਬੱਸੀ ਦੇ ਐਸ ਡੀ ਐਮ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਡੀ ਸੀ ਆਸ਼ਿਕਾ ਜੈਨ ਦੁਆਰਾ ਗਠਿਤ ਮਿਥੇਨੌਲ ਅਤੇ ਉਦਯੋਗਿਕ ਸਪਿਰਿਟ  ਦੀ ਵਿਕਰੀ ਅਤੇ ਵਰਤੋਂ ਦੀ ਜਾਂਚ ਕਰਨ ਵਾਲੀ ਕਮੇਟੀ ਨੇ ਮੰਗਲਵਾਰ ਨੂੰ ਡੇਰਾਬੱਸੀ ਦੀ ਇੱਕ ਫੈਕਟਰੀ ਵਿੱਚ ਮਿਥੇਨੌਲ ਦੀ ਵਰਤੋਂ ਵਿੱਚ ਖ਼ਾਮੀਆਂ ਪਾਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟ੍ਰੇਟ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਸਬ ਡਵੀਜ਼ਨ ਪੱਧਰੀ ਕਮੇਟੀ ਵਿੱਚ ਉਹ ਖੁਦ, ਸ਼ਰੂਤੀ ਸ਼ਰਮਾ, ਬਲਾਕ ਪੱਧਰੀ ਵਿਸਥਾਰ ਅਫ਼ਸਰ (ਉਦਯੋਗ), ਗੁਰਵਿੰਦਰ ਸਿੰਘ ਆਬਕਾਰੀ ਇੰਸਪੈਕਟਰ ਅਤੇ ਸਤਨਾਮ ਸਿੰਘ, ਸਹਾਇਕ ਸਬ ਇੰਸਪੈਕਟਰ, ਇੰਚਾਰਜ, ਮੁਬਾਰਕਪੁਰ ਪੁਲਿਸ ਚੌਕੀ ਸ਼ਾਮਲ ਸਨ। ਕਮੇਟੀ ਨੇ ਚਾਰ ਉਦਯੋਗਿਕ ਇਕਾਈਆਂ ਦਾ ਸਾਂਝੇ ਤੌਰ 'ਤੇ ਦੌਰਾ ਕੀਤਾ, ਜਿੱਥੇ ਮਿਥੇਨੌਲ ਨੂੰ ਕੱਚੇ ਮਾਲ ਵਜੋਂ ਵਰਤਿਆ ਜਾਂਦਾ ਹੈ। ਜਿਨ੍ਹਾਂ ਫੈਕਟਰੀਆਂ ਦੀ ਜਾਂਚ ਕੀਤੀ ਗਈ ਉਨ੍ਹਾਂ ਵਿੱਚ ਮੈਸਰਜ਼ ਪਾਵਰ ਕੈਮ ਟੈਕ, ਇੰਡਸਟਰੀਅਲ ਫੋਕਲ ਪੁਆਇੰਟ, ਡੇਰਾਬੱਸੀ, ਮੈਸਰਜ਼ ਐਲੇ ਕੈਮ ਲੈਬਜ਼ ਪ੍ਰਾਈਵੇਟ ਲਿਮਟਿਡ, ਡੇਰਾਬੱਸੀ, ਮੈਸਰਜ...
ਮੋਹਾਲੀ ਪ੍ਰਸ਼ਾਸਨ ਵੱਲੋਂ ਵੋਟਰ ਜਾਗਰੂਕਤਾ ਵਜੋਂ ਕਰਵਾਈ ਔਰਤਾਂ ਦੀ ਮੈਰਾਥਨ ਚ ਵੱਡੀ ਗਿਣਤੀ ਚ ਮਹਿਲਾ ਵੋਟਰਾਂ ਨੇ ਭਾਗ ਲਿਆ

ਮੋਹਾਲੀ ਪ੍ਰਸ਼ਾਸਨ ਵੱਲੋਂ ਵੋਟਰ ਜਾਗਰੂਕਤਾ ਵਜੋਂ ਕਰਵਾਈ ਔਰਤਾਂ ਦੀ ਮੈਰਾਥਨ ਚ ਵੱਡੀ ਗਿਣਤੀ ਚ ਮਹਿਲਾ ਵੋਟਰਾਂ ਨੇ ਭਾਗ ਲਿਆ

Punjab
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਅਪ੍ਰੈਲ, 2024: ਮੋਹਾਲੀ ਪ੍ਰਸ਼ਾਸਨ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਵਿੱਚ ਵੱਧ ਤੋਂ ਵੱਧ ਵੋਟਰਾਂ ਨੂੰ ਸ਼ਾਮਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਅੱਜ ਉਸ ਸਮੇਂ ਫਲ ਮਿਲਿਆ ਜਦੋਂ 400 ਦੇ ਕਰੀਬ ਮਹਿਲਾ ਵੋਟਰਾਂ ਨੇ ਸਪੋਰਟਸ ਕੰਪਲੈਕਸ, ਸੈਕਟਰ-78, ਮੋਹਾਲੀ ਤੋਂ ਸ਼ੁਰੂ ਹੋਣ ਵਾਲੀ ਮਹਿਲਾ ਮੈਰਾਥਨ ਲਈ ਭਾਗ ਲਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਘੱਟੋ-ਘੱਟ 80 ਫੀਸਦੀ ਵੋਟਿੰਗ ਦਾ ਮੁੱਢਲਾ ਟੀਚਾ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ, “ਸਾਡੇ ਕੋਲ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਕੁੱਲ 7,93,465 ਵੋਟਰ ਹਨ, ਜਿਨ੍ਹਾਂ ਵਿੱਚੋਂ ਮਰਦਾਂ ਦਾ ਯੋਗਦਾਨ 4,16,704, ਔਰਤਾਂ 3,77,625 ਅਤੇ ਟਰਾਂਸ-ਜੈਂਡਰ 36 ਹਨ।” ਉਨ੍ਹਾਂ ਅੱਗੇ ਕਿਹਾ ਕਿ ਔਰਤ ਵੋਟਰਾਂ ਦੇ ਮਤਦਾਨ ਦੀ ਵੱਡੀ ਗਿਣਤੀ ਹੋ ਸਕਦੀ ਹੈ, ਜੇਕਰ ਉਹਨਾਂ ਨੂੰ ਲਾਮਬੰਦ ਕਰਕੇ ਪ੍ਰੇਰਿਤ ਕੀਤਾ ਜਾਵੇ। ਅੱਜ ਦਾ ਸਮਾਗਮ, ਮਹਿਲਾ ਮੈਰਾਥਨ, ਸਵੀਪ (ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟਰਜ਼ ਪਾਰਟੀਸੀਪੇ...
ਲੋਕਤੰਤਰ ਦੇ ਤਿਓਹਾਰ, ਮਤਦਾਨ ਦੇ ਦਿਨ ਛਬੀਲਾਂ ਲਗਾਉਣ ਦੀ ਅਪੀਲ

ਲੋਕਤੰਤਰ ਦੇ ਤਿਓਹਾਰ, ਮਤਦਾਨ ਦੇ ਦਿਨ ਛਬੀਲਾਂ ਲਗਾਉਣ ਦੀ ਅਪੀਲ

Punjab
ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ ਲੋਕਤੰਤਰ ਦੇ ਤਿਓਹਾਰ ਵਜੋਂ ਜਾਣੀਆਂ ਜਾਂਦੀਆਂ ਲੋਕ ਸਭਾ ਚੋਣਾਂ ਲਈ ਇਸ ਵਾਰ ਪੰਜਾਬ ਵਿਚ ਮਤਦਾਨ 1 ਜੂਨ 2024 ਨੂੰ ਹੋਣਾ ਹੈ ਅਤੇ ਉਸ ਸਮੇਂ ਗਰਮੀ ਵੀ ਆਪਣੇ ਸਿ਼ਖਰ ਤੇ ਹੋਵੇਗੀ। ਇਸ ਦੇ ਮੱਦੇਨਜਰ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਆਈਏਐਸ ਨੇ ਜਿ਼ਲ੍ਹੇ ਦੇ ਲੋਕਾਂ ਖਾਸ ਕਰਕੇ ਗੈਰ ਸਿਆਸੀ ਸੰਗਠਨਾਂ, ਐਨਜੀਓ, ਯੂਥ ਕਲੱਬਾਂ, ਗੁਰਦੁਆਰਾ/ਮੰਦਰ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮਤਦਾਨ ਦੇ ਦਿਨ 1 ਜੂਨ 2024 ਨੂੰ ਆਪਣੇ ਆਪਣੇ ਪਿੰਡ ਜਾਂ ਵਾਰਡ ਦੇ ਪੋਲਿੰਗ ਬੂਥ ਤੇ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਲਗਾਉਣ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੀ ਮਜਬੂਤੀ ਲਈ ਜਰੂਰੀ ਹੈ ਕਿ ਲੋਕ ਵੱਧ ਤੋਂ ਵੱਧ ਮਤਦਾਨ ਕਰਨ। ਇਸ ਲਈ ਜਿੱਥੇ ਚੌਣ ਕਮਿਸ਼ਨ ਵੱਲੋਂ ਪੋਲਿੰਗ ਬੂਥਾਂ ਤੇ ਸਾਰੀਆਂ ਸਹੁਲਤਾਂ ਦੇ ਇੰਤਜਾਮ ਕੀਤੇ ਜਾ ਰਹੇ ਹਨ ਉਥੇ ਹੀ ਜੇਕਰ ਇਸ ਦੇਸ਼ ਦੇ ਨਾਗਰਿਕ ਵੀ ਲੋਕਤੰਤਰ ਦੇ ਇਸ ਤਿਓਹਾਰ ਨੂੰ ਯਾਦਗਾਰੀ ਬਣਾਉਣ ਲਈ ਅੱਗੇ ਆਉਣ ਤਾਂ ਬਹੁਤ ਚੰਗਾ ਹੋਵੇਗਾ। ਉਨ੍ਹਾਂ ਨੇ ਅਪੀਲ ਕੀਤੀ ਕਿ ਜੇਕਰ ਚੋਣਾਂ ਵਾਲੇ ਦਿਨ ਪੋਲਿੰਗ ਬੂਥਾਂ ਤੇ ਠੰਡੇ ਤੇ ਮਿੱਠੇ ...
ਰਾਜਸਥਾਨ ਨਾਲ ਲੱਗਦੀਆਂ ਹੱਦਾਂ ਵਿੱਚ 3 ਕਿਲੋਮੀਟਰ ਦੇ ਘੇਰੇ ਅੰਦਰ 17 ਅਪ੍ਰੈਲ ਤੋਂ 19 ਅਪ੍ਰੈਲ  ਨੂੰ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਨੇ ਘੋਸ਼ਿਤ ਕੀਤਾ ਡਰਾਈ ਡੇਅ

ਰਾਜਸਥਾਨ ਨਾਲ ਲੱਗਦੀਆਂ ਹੱਦਾਂ ਵਿੱਚ 3 ਕਿਲੋਮੀਟਰ ਦੇ ਘੇਰੇ ਅੰਦਰ 17 ਅਪ੍ਰੈਲ ਤੋਂ 19 ਅਪ੍ਰੈਲ ਨੂੰ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਨੇ ਘੋਸ਼ਿਤ ਕੀਤਾ ਡਰਾਈ ਡੇਅ

Punjab
ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ                                 ਸ੍ਰੀ ਹਰਪ੍ਰੀਤ ਸਿੰਘ ਸੂਦਨ ਜਿ਼ਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਭਾਰਤੀ ਚੋਣ ਕਮਿਸ਼ਨ ਵਲੋਂ ਰਾਜਸਥਾਨ ਸਟੇਟ ਵਿੱਚ 19 ਅਪ੍ਰੈਲ 2024 ਨੂੰ ਕਰਵਾਈਆਂ ਜਾ ਰਹੀਆਂ ਲੋਕ ਸਭਾ ਚੋਣ ਦੇ ਸਬੰਧ ਵਿੱਚ ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਿਸ਼ੇਸ਼ ਹੁਕਮ ਜਾਰੀ ਕਰਕੇ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਰਾਜਸਥਾਨ ਨਾਲ ਲੱਗਦੀਆਂ ਹੱਦਾਂ ਵਿੱਚ 3 ਕਿਲੋਮੀਟਰ ਦੇ ਘੇਰੇ ਅੰਦਰ 17 ਅਪ੍ਰੈਲ 2024 ਸ਼ਾਮ 6:00 ਵਜੇ ਤੋਂ 19 ਅਪ੍ਰੈਲ 2024 ਨੂੰ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ 04 ਜੂਨ 2024 ਨੂੰ ਡਰਾਈ ਡੇਅ ਘੋਸ਼ਿਤ ਕੀਤਾ ਹੈ।                          ਇਸ ਹੁਕਮ ਅਨੁਸਾਰ  ਅੰਗਰੇਜ਼ੀ ਅਤੇ ਦੇਸੀ ਸ਼ਰਾਬ, ਸਪਿਰਟ, ਅਲਕੋਹਲ ਜਾਂ ਕੋਈ ਹੋਰ ਵਸਤੂ ਜਿਸ ਨਾਲ ਕਿ ਸ਼ਰਾਬ ਵਰਗਾ ਨਸ਼ਾ ਹੁੰਦਾ ਹੋਵੇ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ, ਜਮਾਖੋਰੀ, ਵੰਡ ਜਾਂ ਸ਼ਰਾਬ ਪਿਲਾਉਣ ਵਾਲੇ ਹੋਟਲਾਂ, ਢਾਬਿਆਂ, ਅਹਾਤਿਆਂ, ਰੈਸਟੋਰੈਂਟਾਂ...
ਜਿਲ੍ਹਾ ਚੋਣ ਅਧਿਕਾਰੀ ਨੇ ਲੋਕ ਸਭਾ ਚੋਣਾਂ 2024 ਦੇ ਬਣਨ ਵਾਲੇ ਗਿਣਤੀ ਕੇਂਦਰ, ਡਿਸਪੈਚ ਸੈਂਟਰ ਅਤੇ ਸਟਰਾਂਗ ਰੂਮਾਂ ਦਾ ਲਿਆ ਜਾਇਜਾ

ਜਿਲ੍ਹਾ ਚੋਣ ਅਧਿਕਾਰੀ ਨੇ ਲੋਕ ਸਭਾ ਚੋਣਾਂ 2024 ਦੇ ਬਣਨ ਵਾਲੇ ਗਿਣਤੀ ਕੇਂਦਰ, ਡਿਸਪੈਚ ਸੈਂਟਰ ਅਤੇ ਸਟਰਾਂਗ ਰੂਮਾਂ ਦਾ ਲਿਆ ਜਾਇਜਾ

Punjab
ਅੰਮ੍ਰਿਤਸਰ, 16 ਅਪ੍ਰੈਲ 2024:                ਲੋਕ ਸਭਾ ਦੀਆਂ ਆਮ ਚੋਣਾਂ 2024 ਦੇ ਮੱਦੇ ਨਜ਼ਰ ਜਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਸਰਕਾਰੀ ਕਾਲਜ ਅਜਨਾਲਾ,ਸੀਨੀਅਰ ਸੈਕੰਡਰੀ ਸਕੂਲ ਫਾਰ ਮੈਟੋਰੀਅਸ ,ਬੀ ਬੀ ਕੇ ਡੀ ਏ ਵੀ ਕਾਲਜ ਫਾਰ ਵੂਮੈਨ,ਸਾਰਾਗੜੀ ਮੈਮੋਰੀਅਲ ਸਕੂਲ ਆਫ ਐਮੀਨੈਸ ਮਾਲ ਮੰਡੀ ਅਤੇ ਸਰਕਾਰੀ ਪੋਲੀਟੈਕਨੀਕਲ ਕਾਲਜ ਛੇਹਰਟਾ ਵਿਖੇ  ਬਣਨ ਵਾਲੇ ਗਿਣਤੀ ਕੇਂਦਰ, ਡਿਸਪੈਚ ਸੈਂਟਰ ਅਤੇ ਸਟਰਾਂਗ ਰੂਮਾਂ ਦਾ ਜਾਇਜਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੁਖਤਾ ਪ੍ਰਬੰਧ ਕੀਤੇ ਜਾਣ।                ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜਿਲੇ੍ਹ ਦੇ 9 ਵਿਧਾਨ ਸਭਾ ਹਲਕੇ ਅੰਮ੍ਰਿਤਸਰ ਲੋਕ ਸਭਾ ਸੀਟ ਅਧੀਨ ਆਉਂਦੇ ਹਨ ਅਤੇ ਇਨ੍ਹਾਂ ਲਈ ਵੱਖ ਵੱਖ ਥਾਂਵਾਂ ’ਤੇ ਗਿਣਤੀ ਕੇਂਦਰ ਅਤੇ ਸਟਰਾਂਗ ਰੂਮ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 19 ਅੰਮ੍ਰਿਤਸਰ ਦੱਖਣੀ ਹਲਕੇ ਦੀ ਵੋਟਾਂ ਦੀ ਗਿਣਤੀ ਸਰੂਪ ਰਾਣੀ ਸਰਕਾਰੀ ਕਾਲਜ ਇਸਤਰੀਆਂ, 20-ਅਟਾਰੀ ਦੀ ਗਿਣਤੀ ਬੀ:ਬੀ:ਕੇ:ਡੀ:ਏ:ਵੀ ਕਾਲਜ ਅੰਮ੍ਰਿਤਸਰ, 012-ਰਾਜਾਸਾਂਸੀ ਹਲਕੇ ਦੀ ਗਿਣਤੀ ਸਰਕਾਰੀ ਨਰਸਿੰਗ ਕਾਲਜ ਫਾ...
ਹੁਣ ਵਾੱਲ ਪੇਂਟਿੰਗ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ-ਡਿਪਟੀ ਕਮਿਸ਼ਨਰ

ਹੁਣ ਵਾੱਲ ਪੇਂਟਿੰਗ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ-ਡਿਪਟੀ ਕਮਿਸ਼ਨਰ

Punjab
ਅੰਮ੍ਰਿਤਸਰ 16 ਅਪ੍ਰੈਲ---ਜਿਲ੍ਹੇ ਦੇ ਵੋਟਰਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਇੱਕ ਨਿਵੇਕਲੀ ਪਹਿਲ ਕਰਦੇ ਹੋਏ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਵੋਟਰ ਜਾਗਰੂਕਤਾ ਵੱਾਲ ਪੇਂਟਿੰਗ ਬਣਵਾਇਆਂ ਜਾ ਰਹੀਆਂ ਹਨ। ਜਿਹਨਾਂ ਨੂੰ ਆਮ ਵੋਟਰਾਂ ਅਤੇ ਖ਼ਾਸ ਕਰਕੇ ਨੌਜਵਾਨਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਘਣਸ਼ਾਮ ਥੋਰੀ ਨੇ ਇਸ ਨਿਵੇਕਲੀ ਪਹਿਲ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਸਮਾਜ ਵਿੱਚ ਫ਼ਿਲਮੀ ਕਿਰਦਾਰਾਂ ਦਾ ਆਮ ਲੋਕਾਂ ਉੱਪਰ ਬਹੁਤ ਪ੍ਰਭਾਵ ਹੈ ਅਤੇ ਇਹਨਾਂ ਰਾਹੀਂ ਕਹੀ ਗਈ ਗੱਲ ਸਾਡੇ ਸਮਾਜ ਵਿੱਚ ਅਹਿਮ ਸਥਾਨ ਰੱਖਦੀ ਹੈ।ਇਸੇ ਗੱਲ ਦੇ ਮੱਦੇਨਜ਼ਰ ਹੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਕੁੱਝ ਅਜਿਹੀਆਂ ਵਾੱਲ ਪੇਂਟਿੰਗਾਂ ਬਣਵਾਇਆਂ ਜਾ ਰਹੀਆਂ ਹਨ ਜਿਸ ਵਿੱਚ ਫ਼ਿਲਮੀ ਕਿਰਦਾਰ ਬਹੁੱਤ ਹੀ ਸਰਲ ਤਰੀਕੇ ਨਾਲ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰ ਰਹੇ ਹਨ।ਉਹਨਾਂ ਦੱਸਿਆ ਕਿ ਇਹਨਾਂ ਵੱਾਲ ਪੇਂਟਿੰਗਾਂ ਵਿੱਚ ਪੋÇਲੰਗ ਤਰੀਕ 1 ਜੂਨ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾ ਰਿਹਾ ਹੈ, ਤਾਂ ਜੋ ਵੋਟਰ ਇਸ ਤਰੀਕ ਨੂੰ ਹਰ ਵੇਲ...
ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ‘ਚ ਖਰੀਦ ਕਾਰਜਾਂ ਲਈ ਸੁਚਾਰੂ ਪ੍ਰਬੰਧਾਂ ਨੂੰ ਬਣਾਇਆ ਜਾ ਰਿਹਾ ਯਕੀਨੀ – ਸਾਕਸ਼ੀ ਸਾਹਨੀ

ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ‘ਚ ਖਰੀਦ ਕਾਰਜਾਂ ਲਈ ਸੁਚਾਰੂ ਪ੍ਰਬੰਧਾਂ ਨੂੰ ਬਣਾਇਆ ਜਾ ਰਿਹਾ ਯਕੀਨੀ – ਸਾਕਸ਼ੀ ਸਾਹਨੀ

Punjab
ਲੁਧਿਆਣਾ, 16 ਅਪ੍ਰੈਲ (000) - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ ਦੀ ਸਮੇਂ ਸਿਰ ਖ਼ਰੀਦ ਅਤੇ ਲਿਫ਼ਟਿੰਗ ਕਰਕੇ, ਕਣਕ ਦੇ ਖ਼ਰੀਦ ਸੀਜ਼ਨ ਨੂੰ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਣਕ ਦੀ ਖਰੀਦ ਸਥਿਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਖਰੀਦ ਅਤੇ ਲਿਫਟਿੰਗ ਨੂੰ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਨਾਜ ਦੀ ਤੁਰੰਤ ਖਰੀਦ ਅਤੇ ਅਨਾਜ ਦੀ ਸਮੇਂ ਸਿਰ ਲਿਫਟਿੰਗ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਹੁਣ ਤੱਕ ਮੰਡੀਆਂ ਵਿੱਚ 1400.20 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਖਰੀਦ ਸੀਜ਼ਨ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਖਰੀਦ ਏਜੰਸੀਆਂ ਵੱਲੋਂ 1128.15 ਮੀਟਰਕ ਟਨ ਦੀ ਖਰੀਦ ਵੀ ਕੀਤੀ ਜਾ ਚੁੱਕੀ ਹੈ। ਇਸ ਹਾੜੀ ਦੇ ਸੀਜ਼ਨ ਦੌਰਾਨ ਅਨਾਜ ਮੰਡੀਆਂ ਵਿੱਚ ਕਰੀਬ 8.11 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜ਼ਿਲ੍ਹੇ ਵਿੱਚ ਖਰੀਦ ਲਈ ਲੋੜੀਂਦੀ ਮਾਤਰਾ ਵਿੱਚ ...
ਨਿਹਾਲ ਸਿੰਘ ਵਾਲਾ ਦੇ ਕਮਿਊਨਿਟੀ ਹੈਲਥ ਸੈਂਟਰਾਂ ਦੇ ਸਟਾਫ਼ ਵੱਲੋਂ ਪਿੰਡਾਂ ਵਿੱਚ ਫੈਲਾਈ ਵੋਟ ਪ੍ਰਤੀ ਜਾਗਰੂਕਤਾ

ਨਿਹਾਲ ਸਿੰਘ ਵਾਲਾ ਦੇ ਕਮਿਊਨਿਟੀ ਹੈਲਥ ਸੈਂਟਰਾਂ ਦੇ ਸਟਾਫ਼ ਵੱਲੋਂ ਪਿੰਡਾਂ ਵਿੱਚ ਫੈਲਾਈ ਵੋਟ ਪ੍ਰਤੀ ਜਾਗਰੂਕਤਾ

Punjab
ਨਿਹਾਲ ਸਿੰਘ ਵਾਲਾ, 16 ਅਪ੍ਰੈਲ: ਬਲਾਕ ਨਿਹਾਲ ਸਿੰਘ ਵਾਲਾ ਵਿੱਚ ਵੀ ਸਵੀਪ ਗਤੀਵਿਧੀਆਂ ਲਗਾਤਾਰ ਜਾਰੀ ਹਨ। ਅੱਜ ਕਮਿਊਨਿਟੀ ਹੈਲਥ ਸੈਂਟਰਾਂ ਦੇ ਸਟਾਫ਼ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਵੋਟ ਪ੍ਰਤੀ ਜਾਗਰੂਕਤਾ ਫੈਲਾਈ ਗਈ, ਇਸ ਤੋਂ ਇਲਾਵਾ ਇੱਥੋਂ ਦੇ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਵੋਟ ਨਾਲ ਸਬੰਧਤ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਸ੍ਰੀਮਤੀ ਸਿਵਾਤੀ ਟਿਵਾਣਾ ਨੇ ਦੱਸਿਆ ਕਿ ਸਵੀਪ ਗਤੀਵਿਧੀਆਂ ਜਰੀਏ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਕਿਸੇ ਦੀ ਵੋਟ ਹਾਲੇ ਵੀ ਨਹੀਂ ਬਣੀ ਅਤੇ ਉਨ੍ਹਾਂ ਨੇ 18 ਸਾਲ ਦੀ ਉਮਰ ਪੂਰੀ ਕਰ ਲਈ ਹੈ ਤਾਂ 4 ਮਈ 2024 ਤੱਕ ਵੋਟ ਬਣਾਈ ਜਾ ਸਕਦੀ ਹੈ। ਵੋਟ ਬਣਾਉਣ ਲਈ ਫਾਰਮ ਨੰਬਰ 6 ਭਰਿਆ ਜਾ ਸਕਦਾ ਹੈ। ਇਹ ਫਾਰਮ ਆਫਲਾਈਨ ਆਪਣੇ ਬੀ ਐਲ ਓ ਕੋਲੋਂ ਭਰਿਆ ਜਾ ਸਕਦਾ ਹੈ ਤੇ ਇਸ ਫਾਰਮ ਨੂੰ ਆਨਲਾਈਨ ਭਰਨ ਲਈ ਮੋਬਾਈਲ ਵਿੱਚ ਵੋਟਰ ਹੈਲਪਲਾਈਨ ਐਪ ਇੰਸਟਾਲ ਕੀਤਾ ਜਾ ਸਕਦਾ ਹੈ। ਇਹ ਐਪ ਕੇਵਲ ਵੋਟ ਬਣਾਉਣ ਲਈ ਹੀ ਨਹੀਂ ਬਲਕਿ ਵੋਟਾਂ ਨਾਲ ਸੰਬੰਧਿਤ ਹੋਰ ਵੀ ਕੰਮ ਕਰਨ  ਲਈ ਵਰਤੋ...
ਬੇਸਹਾਰਾ ਜਾਨਵਰਾਂ ਦੀ ਸੰਭਾਲ ਤੇ ਅਬਾਦੀ ਨਿੰਯਤਰਨ ਦੀ ਯੋਜਨਾਬੰਦੀ ਲਈ ਬੈਠਕ

ਬੇਸਹਾਰਾ ਜਾਨਵਰਾਂ ਦੀ ਸੰਭਾਲ ਤੇ ਅਬਾਦੀ ਨਿੰਯਤਰਨ ਦੀ ਯੋਜਨਾਬੰਦੀ ਲਈ ਬੈਠਕ

Punjab
ਮੁਕਤਸਰ ਸਾਹਿਬ, 16 ਅਪ੍ਰੈਲ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਵਿਚ ਅੱਜ ਇੱਥੇ ਇੱਕ ਬੈਠਕ ਹੋਈ ਜਿਸ ਵਿਚ ਬੇਸਹਾਰਾ ਜਾਨਵਰਾਂ ਦੀ ਸੰਭਾਲ ਤੇ ਉਨ੍ਹਾਂ ਦੀ ਅਬਾਦੀ ਕੰਟਰੋਲ ਪ੍ਰੋਗਰਾਮ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ, ਮਲੋਟ ਤੇ ਗਿੱਦੜਬਾਹਾ ਵਿਖੇ ਜੋ ਬੇਸਹਾਰਾ ਗਾਂਵਾਂ ਹਨ ਉਨ੍ਹਾਂ ਨੂੰ ਪਿੰਡ ਰੱਤਾ ਟਿੱਬਾ  ਵਿੱਚ ਸਥਿਤ ਸਰਕਾਰੀ ਗਊਸ਼ਾਲਾ (ਕੈਟਲਪੌਂਡ) ਵਿਚ ਭੇਜਿਆ ਜਾਵੇਗਾ। ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜਿਸ ਕਿਸੇ ਕੋਲ ਵੀ ਜਾਨਵਰ ਨੂੰ ਸੰਭਾਲਣ ਦੀ ਸਮਰੱਥਾ ਨਾ ਹੋਵੇ ਤਾਂ ਉਹ ਜਾਨਵਰ ਨੂੰ ਸੜਕਾਂ ਤੇ ਅਵਾਰਾ ਛੱਡਣ ਦੀ ਬਜਾਏ ਉਸ ਨੂੰ ਰੱਤਾ ਟਿੱਬਾ ਦੀ ਸਰਕਾਰੀ ਗਉ਼ਸਾਲਾ ਵਿਚ ਛੱਡ ਕੇ ਆਵੇ। ਉਨ੍ਹਾਂ ਨੇ ਕਿਹਾ ਕਿ ਬੇਸਹਾਰਾ ਜਾਨਵਰਾਂ ਕਾਰਨ ਬਹੁਤ ਸਾਰੀਆਂ ਦੁਰਘਟਨਾਵਾਂ ਹੋ ਜਾਂਦੀਆਂ ਹਨ ਅਤੇ ਇੰਨ੍ਹਾਂ ਨੂੰ ਰੋਕਣ ਲਈ ਜਰੂਰੀ ਹੈ ਕਿ ਇਸ ਕੰਮ ਵਿਚ ਸਮਾਜਿਕ ਭਾਗੀਦਾਰੀ ਹੋਵੇ। ਇਸੇ ਤਰਾਂ ਜਿ਼ਲ੍ਹੇ ਵਿਚ ਬੇਸਹਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਵੀ ਚਰ...