ਸ਼ਹਿਰ ਦੀਆਂ ਵੱਖ ਵੱਖ ਗਲੀਆਂ ਦੇ ਨਿਰਮਾਣ ਕਾਰਜਾਂ ਲਈ 1 ਕਰੋੜ 48 ਲੱਖ ਦੀ ਰਾਸ਼ੀ ਦੇ ਟੈਂਡਰ ਪਾਸ
ਮਾਨਸਾ, 14 ਫਰਵਰੀ:
ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਯਤਨਸ਼ੀਲ ਹੈ। ਆਉਣ ਵਾਲੇ ਦਿਨਾਂ ਵਿਚ ਹਲਕੇ ਦੇ ਵਿਕਾਸ ਕਾਰਜਾਂ ਦੀ ਰਫ਼ਤਾਰ ਵਿਚ ਹੋਰ ਤੇਜੀ ਲਿਆਂਦੀ ਜਾਵੇਗੀ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਸ਼ਹਿਰ ਦੀ ਹਦੂਦ ਅੰਦਰ ਵੱਖ-ਵੱਖ ਗਲੀਆਂ ਦੇ ਨਿਰਮਾਣ ਕਾਰਜਾਂ ਲਈ ਬੀਤੇ ਸਮੇਂ ਦੌਰਾਨ ਪਾਸ ਹੋਏ ਠੇਕਿਆਂ ਤੋਂ ਬਾਅਦ ਗਲੀਆਂ ਦੇ ਨਿਰਮਾਣ ਕਾਰਜ ਦਾ ਕੰਮ ਟੱਕ ਲਗਾ ਕੇ ਸ਼ੁਰੂ ਕਰਵਾਉਣ ਮੌਕੇ ਕੀਤਾ
ਉਨ੍ਹਾਂ ਕਿਹਾ ਕਿ ਹਲਕੇ ਅੰਦਰ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣਾ ਉਨ੍ਹਾਂ ਦੀ ਜਿੰਮੇਵਾਰੀ ਹੈ ਅਤੇ ਜਿਵੇ ਜਿਵੇ ਸਰਕਾਰ ਪਾਸੋਂ ਫੰਡ ਪਹੁੰਚੇਗਾ ਵਿਕਾਸ ਕਾਰਜਾਂ ਲਈ ਖਰਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਕੁੱਝ ਗਲੀਆਂ ਦੇ ਲੋੜੀਦੇ ਨਿਰਮਾਣ ਲਈ ਟੈਂਡਰ ਪਾਸ ਹੋਏ ਹਨ, ਜਿੰਨ੍ਹਾਂ ਵਿੱਚੋਂ ਅੱਜ ਵਾਰਡ ਨੰਬਰ 3 ਵਿੱਚ 29.18 ਲੱਖ ( ਰਾਜ ਖੋਖਰ ਵਾਲੀ ਗਲੀ ਅਗਰਸੈਨ ਭਵਨ ਤੋਂ ਅੱਗੇ ਵਾਲੀ ਗਲੀ ) ਵਾਰਡ ਨੰਬਰ 4 ਤੇ 5 ਦੀ ਸਾਂਝੀ ਗਲੀ ਵਿੱਚ 46.58 ਲੱਖ ਦੀ ( ਸੈਲ ਟੈਕਸ ਦਫ਼ਤਰ ਦੇ ਨਾ...








