50 ਹਜਾਰ ਤੋਂ ਵਧੇਰੇ ਦੀ ਨਗਦੀ ਕੋਲ ਹੋਵੇ ਤਾਂ ਹੋਣ ਮਾਲਕੀ ਦੇ ਪੁਖਤਾ ਸਬੂਤ- ਜ਼ਿਲਾ ਚੋਣ ਅਫਸਰ
ਫਾਜ਼ਿਲਕਾ 9 ਅਪ੍ਰੈਲ
ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਲਾਗੂ ਆਦਰਸ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਲਈ ਜ਼ਿਲ੍ਹੇ ਭਰ ਵਿੱਚ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਿਯਮਾਂ ਅਨੁਸਾਰ ਜੇਕਰ ਕਿਸੇ ਕੋਲੋਂ 50 ਹਜਾਰ ਰੁਪਏ ਤੋਂ ਵੱਧ ਦੀ ਨਗਦੀ ਬਰਾਮਦ ਹੁੰਦੀ ਹੈ ਤਾਂ ਉਸ ਵਿਅਕਤੀ ਨੂੰ ਆਪਣੀ ਨਗਦੀ ਦੀ ਮਾਲਕੀ ਦੇ ਜਰੂਰੀ ਸਬੂਤ ਪੇਸ਼ ਕਰਨੇ ਹੋਣਗੇ। ਅਜਿਹੇ ਸਬੂਤ ਨਾ ਹੋਣ ਦੀ ਸਥਿਤੀ ਵਿੱਚ ਇਹ ਰਕਮ ਜਬਤ ਕੀਤੀ ਜਾ ਸਕਦੀ ਹੈ। ਇਸ ਤੋਂ ਬਿਨਾਂ ਜੇਕਰ ਕਿਸੇ ਕੋਲੋਂ 10 ਲੱਖ ਤੋਂ ਵੱਧ ਦੀ ਨਗਦੀ ਬਰਾਮਦ ਹੁੰਦੀ ਹੈ ਤਾਂ ਅਜਿਹੇ ਕੇਸ ਨੂੰ ਇਨਕਮ ਟੈਕਸ ਵਿਭਾਗ ਨੂੰ ਰੈਫਰ ਕਰ ਦਿੱਤਾ ਜਾਂਦਾ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਸਫਰ ਦੌਰਾਨ ਤੁਹਾਡੇ ਕੋਲ 50 ਹਜਾਰ ਤੋਂ ਵੱਧ ਦੀ ਨਗਦੀ ਹੈ ਤਾਂ ਇਸ ਸਬੰਧੀ ਜਰੂਰੀ ਦਸਤਾਵੇਜ ਤੁਹਾਡੇ ਕੋਲ ਹੋਣੇ ਚਾਹੀਦੇ ਹਨ। ਨਾਲ ਹੀ ਉਹਨਾਂ ਕਿਹਾ ਕਿ ਜੇਕਰ ਕਿਸੇ ਕੋਲੋਂ 50 ਹਜਾਰ ਤੋਂ ਵੱਧ ਦੀ ਨਗਦੀ ਬਰਾਮਦ ਹੁੰਦੀ ਹੈ ਅਤੇ ਉਹ ਇਹ ਨਗਦੀ ਸਬੰਧੀ ਕੋਈ ਦਸਤਾਵੇਜ਼ ਮੌਕੇ ਤੇ ਪੇਸ਼ ਨ...








