ਹਰੇਕ ਵਿਅਕਤੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰੇ-ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ 9 ਅਪ੍ਰੈਲ 2024--ਸ੍ਰੀ ਘਣਸ਼ਾਮ ਥੋਰੀ ਜਿਲ੍ਹਾ ਚੋਣ ਅਫ਼ਸਰ ਅੰਮਿਤਸਰ ਅਤੇ ਸ੍ਰੀ ਨਿਕਾਸ ਕੁਮਾਰ ਚੇਅਰਪਰਸਨ ਸਵੀਪ-ਕਮ- ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧ ਵਿਚ ਦਯਾਨੰਦ ਆਈ ਟੀ ਆਈ ਅੰਮ੍ਰਿਤਸਰ ਤੋਂ ਸਿਖਿਆਰਥੀਆਂ ਵੱਲੋਂ ਸਾਇਕਲ ਰੈਲੀ ਕੱਢੀ ਗਈ ।
ਇਸ ਰੈਲੀ ਨੂੰ ਸ੍ਰੀ ਨਿਕਾਸ ਕੁਮਾਰ ਚੇਅਰਪਰਸਨ ਸਵੀਪ-ਕਮ- ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅੰਮ੍ਰਿਤਸਰ ਵੱਲੋਂ ਦਯਾਨੰਦ ਆਈ ਟੀ ਆਈ ਅੰਮ੍ਰਿਤਸਰ ਤੋਂ ਝੰਡੀ ਦੇ ਕੇ ਰਵਾਨਾ ਕੀਤਾ । ਉਨ੍ਹਾਂ ਕਿਹਾ ਕਿ ਇਸ ਸਾਈਕਲ ਰੈਲੀ ਦਾ ਮੁੱਖ ਮਕਸਦ ਨੋਜਵਾਨਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਵੋਟ ਦੀ ਅਹਿਮੀਅਤ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਸਵਸਥ ਲੋਕਤੰਤਰ ਲਈ ਜ਼ਰੂਰੀ ਹੈ ਕਿ ਹਰੇਕ ਵਿਅਕਤੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰੇ।
ਸ੍ਰੀ ਬਰਿੰਦਰਜੀਤ ਸਿੰਘ ਨੋਡਲ ਅਫ਼ਸਰ ਸਵੀਪ 017- ਅੰਮ੍ਰਿਤਸਰ ਕੇਂਦਰੀ ਨੇ ਦੱਸਿਆ ਕਿ ਇਹ ਸਾਇਕਲ ਰੈਲੀ ਕੱਢਣ ਲਈ ਕੈਪਟਨ ਸੰਜੀਵ ਸ਼ਰਮਾਂ ਪ੍ਰਿੰਸੀਪਲ ਜੀ ਨੇ ਸਿਖਿਆਰਥੀਆਂ ਨੂੰ ਪੇ੍ਰਰਿਤ ...








