Wednesday, August 19
Shadow

Author: admin

ਕਿਰਤੀਆਂ ਨੂੰ ਪਹਿਲੀ ਜੂਨ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਫੈਕਟਰੀਆਂ ‘ਚ ਜਾਗਰੂਕਤਾ ਮੁਹਿੰਮ ਚਲਾਈ ਗਈ

ਕਿਰਤੀਆਂ ਨੂੰ ਪਹਿਲੀ ਜੂਨ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਫੈਕਟਰੀਆਂ ‘ਚ ਜਾਗਰੂਕਤਾ ਮੁਹਿੰਮ ਚਲਾਈ ਗਈ

Punjab
ਲੁਧਿਆਣਾ, 27 ਅਪ੍ਰੈਲ (000) - ਲੋਕ ਸਭਾ ਚੋਣਾਂ ਦੌਰਾਨ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਪ੍ਰੋਗਰਾਮ ਤਹਿਤ ਕਿਰਤੀਆਂ ਨੂੰ 'ਵੋਟ ਦੇ ਅਧਿਕਾਰ' ਪ੍ਰਤੀ ਪ੍ਰੇਰਿਤ ਕਰਨ ਲਈ ਵੱਖ-ਵੱਖ ਫੈਕਟਰੀਆਂ ਵਿੱਚ ਵੋਟਰ ਜਾਗਰੂਕਤਾ ਮੁਹਿੰਮ ਚਲਾਈ ਗਈ। ਲੁਧਿਆਣਾ ਪ੍ਰਸ਼ਾਸਨ ਦੀਆਂ ਸਵੀਪ ਟੀਮਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਵੋਟ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਪਹਿਲੀ ਜੂਨ ਨੂੰ ਹੋਣ ਵਾਲੀ ਵੋਟਿੰਗ ਲਈ ਪ੍ਰਸ਼ਾਸਨ ਵੱਲੋਂ ਸਾਰੇ ਪੋਲਿੰਗ ਬੂਥਾਂ 'ਤੇ ਸ਼ੈੱਡ, ਕੁਰਸੀਆਂ, ਪੱਖੇ, ਮਿੱਠਾ ਜਲ, ਨਿੰਬੂ ਪਾਣੀ, ਕਤਾਰ ਪ੍ਰਬੰਧਨ ਐਪ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ, ਇਸ ਲਈ ਹਰੇਕ ਵੋਟਰ ਦਾ ਫਰਜ਼ ਬਣਦਾ ਹੈ ਕਿ ਉਹ ਲਾਜ਼ਮੀ ਤੌਰ 'ਤੇ ਆਪਣੀ ਵੋਟ ਪਾਉਣ। ਉਹਨਾਂ ਨੂੰ ਦੂਜਿਆਂ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਆਪਣੀ ਵੋਟ ਪਾਉਣ ਲਈ ਪੋਲਿੰਗ ਬੂਥਾਂ ਦਾ ਦੌਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ 2024 ਦੀਆਂ ਚੋਣਾਂ ਦੌਰਾਨ 70 ਫੀਸਦੀ ਤੋਂ ਵੱਧ ਮਤਦਾਨ ਦੇ ਟੀਚੇ ਨੂੰ ਹਾਸਲ ਕਰਨ...
ਸਵੀਪ ਪ੍ਰੋਗਰਾਮ ਤਹਿਤ ਹਲਕਾ 062-ਆਤਮ ਨਗਰ ‘ਚ ਜਾਗਰੂਕਤਾ ਗਤੀਵਿਧੀਆਂ ਜਾਰੀ

ਸਵੀਪ ਪ੍ਰੋਗਰਾਮ ਤਹਿਤ ਹਲਕਾ 062-ਆਤਮ ਨਗਰ ‘ਚ ਜਾਗਰੂਕਤਾ ਗਤੀਵਿਧੀਆਂ ਜਾਰੀ

Punjab
ਲੁਧਿਆਣਾ, 27 ਅਪ੍ਰੈਲ (000) - ਡਿਪਟੀ ਕਮਿਸ਼ਨਰ ਲੁਧਿਆਣਾ-ਕਮ-ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਜਾਰੀ ਦਿਸ਼ਾ ਹੁਕਮਾਂ ਤਹਿਤ, ਹਲਕਾ 062-ਆਤਮ ਨਗਰ ਵਿਖੇ ਵੋਟਰ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ ਜਿਸਦੇ ਤਹਿਤ ਏ.ਆਰ.ਓ. 062-ਆਤਮ ਨਗਰ, ਲੁਧਿਆਣਾ ਪਰਮਦੀਪ ਸਿੰਘ ਪੀ.ਸੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ 062 ਆਤਮ ਨਗਰ, ਲੁਧਿਆਣਾ ਦੇ ਸਵੀਪ ਨੋਡਲ ਅਫ਼ਸਰ ਬਲਵੰਤ ਸਿੰਘ ਅਤੇ ਕੋ-ਨੋਡਲ ਰਜਿੰਦਰ ਸਿੰਘ ਦੀ ਅਗੁਵਾਈ ਅਤੇ ਐਨ.ਜੀ.ਓ (ਇਨੀਸੀਏਟਰਜ ਆਫ ਚੇਂਜ) ਵਲੋਂ ਵੋਟਰ ਜਾਗਰੂਕਤਾ ਲਈ ਐਲ.ਆਈ.ਜੀ. ਫਲੈਟਸ ਦੁੱਗਰੀ ਫੇਜ-1 ਨੇੜੇ ਗੁਰਦੁਆਰਾ ਸ੍ਰੀ ਸਿੰਘ ਸਭਾ ਅਤੇ ਮੇਂਨ ਮਾਰਕੀਟ ਵਿੱਚ ਨੁੱਕੜ ਨਾਟਕ ਕਰਵਾਇਆ ਗਿਆ। ਇਸ ਸ਼ਾਨਦਾਰ ਨੁੱਕੜ ਨਾਟਕ ਰਾਹੀਂ ਆਮ ਲੋਕਾਂ ਨੂੰ ਨਸ਼ੇ ਜਾ ਕਿਸੇ ਹੋਰ ਲਾਲਚ ਤੋਂ ਨਿਰਲੇਪ ਰਹਿ ਕੇ ਵੋਟ ਦੇ ਅਧਿਕਾਰ ਦੀ ਜਰੂਰ ਵਰਤੋਂ ਕਰਨ ਦਾ ਸੁਨੇਹਾ ਦਿੱਤਾ ਗਿਆ। ਆਮ ਲੋਕਾਂ ਵੱਲੋਂ ਇਸ ਨੁੱਕੜ ਨਾਟਕ ਵਿੱਚ ਭਰਭੂਰ ਦਿਲਚਸਪੀ ਵਿਖਾਈ ਗਈ। ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਦੱਸਿਆ ਸਵੀਪ ਪ੍ਰੋਗਰਾਮ ਤਹਿਤ ਸਮੂਹ ਹਲਕਿਆਂ ਵਿੱਚ ਵੋਟਰ ਜਾਗਰੂਕਤਾ ਅਭਿਆਨ ਚਲ...
ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਟੀਮ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਗਤੀਵਿਧੀਆਂ

ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਟੀਮ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਗਤੀਵਿਧੀਆਂ

Punjab
ਸ੍ਰੀ ਮੁਕਤਸਰ ਸਾਹਿਬ, 27 ਅਪ੍ਰੈਲ: ਚੋਣ ਕਮਿਸ਼ਨਰ ਪੰਜਾਬ ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਅਤੇ ਸਹਾਇਕ ਰਿਟਰਨਿੰਗ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਵੀਪ ਟੀਮ 086 ਮੁਕਤਸਰ ਵਲੋਂ 01 ਜੂਨ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਅੱਜ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਵੋਟਰ ਜਾਗਰੂਕਤਾ ਅਭਿਆਨ ਚਲਾਇਆ ਗਿਆ। ਇਸ ਮੌਕੇ ਸਵੀਪ ਟੀਮ ਇੰਚਾਰਜ ਸ੍ਰੀ ਸ਼ਮਿੰਦਰ ਬੱਤਰਾ ਵੱਲੋਂ ਸਕੂਲ ਸਟਾਫ਼, ਵੋਟਰ ਵਿਦਿਆਰਥੀ ਅਤੇ ਮਜ਼ਦੂਰਾਂ ਨੂੰ ਵੋਟ ਦੇ ਮਹੱਤਵ ਨੂੰ ਜਾਣੂੰ ਕਰਵਾਇਆ ਅਤੇ ਅਪੀਲ ਕੀਤੀ ਕਿ ਵੋਟਾਂ ਵਾਲੇ ਦਿਨ ਨੂੰ ਵੀ ਤਿਉਹਾਰ ਦੇ ਵਜੋਂ ਮਨਾਇਆ ਜਾਵੇ, ਉਸ ਦਿਨ ਸਵੇਰੇ ਸਮੇਂ ਰਹਿੰਦੇ ਵੋਟ ਦੇ ਹੱਕ ਨੂੰ ਇਸਤੇਮਾਲ ਕਰਦੇ ਹੋਏ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਇਆ ਜਾਵੇ। ਇਸ ਮੌਕੇ ਸਵੀਪ ਟੀਮ ਦੇ ਮੈਂਬਰ ਸ੍ਰੀ ਸੰਜੀਵ ਕੁਮਾਰ,ਸ਼੍ਰੀ ਗੁਰਦੇਵ ਸਿੰਘ ਜੀ , ਸ੍ਰੀ ਧੀਰਜ ਕੁਮਾਰ, ਸ੍ਰੀ ਪਰਵੀਨ ਕੁਮਾਰ ਸ਼ਰਮਾ, ਅਤੇ ਸ੍ਰੀ ਸੰਨੀ ਮਿੱਤਲ ਵੀ ਹਾਜ਼ਰ ਸਨ ਅਤੇ ਪੂਰੀ ਟੀਮ ਵੱਲੋਂ ਇਸ ਜਾਗਰੂਕਤਾ ਮੁਹਿੰਮ ਰਾਹੀਂ ਰ...
ਵੋਟਰਾਂ ਨੂੰ ਜਾਗਰੂਕ ਕਰਨ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਲਗਾਤਾਰ ਦੂਜੀ ਵਾਰ ਰਿਹਾ ਅੱਵਲ

ਵੋਟਰਾਂ ਨੂੰ ਜਾਗਰੂਕ ਕਰਨ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਲਗਾਤਾਰ ਦੂਜੀ ਵਾਰ ਰਿਹਾ ਅੱਵਲ

Punjab
ਅੰਮ੍ਰਿਤਸਰ 27 ਅਪ੍ਰੈਲ 2024:---ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਕਰਵਾਈਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਨੇ ਲਗਾਤਾਰ ਦੂਜੀ ਵਾਰ ਪੂਰੇ ਰਾਜ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।ਮੁੱਖ ਚੋਣ ਦਫ਼ਤਰ, ਪੰਜਾਬ ਵਲੋਂ ਅੱਜ ਜਾਰੀ ਕੀਤੀ ਗਈ ਸੂਚੀ ਵਿੱਚ ਜ਼ਿਲ੍ਹਾ ਲੁਧਿਆਣਾ ਨੇ ਦੂਸਰਾ ਅਤੇ ਪਟਿਆਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਸ ਸੂਚੀ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਕਰਵਾਈ ਗਈ ਅਤੇ ਜ਼ਿਲ੍ਹਾ ਮਲੇਰਕੋਟਲਾ ਵਲੋਂ ਈਦ ਮੌਕੇ ਕਰਵਾਈ ਗਈ ਨਿਵੇਕਲੀ ਗਤੀਵਿਧੀ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਇਸ ਕਾਮਯਾਬੀ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਘਣਸ਼ਾਮ ਥੋਰੀ ਨੇ ਕਿਹਾ ਕਿ ਉਹਨਾਂ ਨੂੰ ਅੱਜ ਹੀ ਇਹ ਸੂਚੀ ਮੁੱਖ ਚੋਣ ਦਫ਼ਤਰ ਤੋਂ ਪ੍ਰਾਪਤ ਹੋਈ ਹੈ ਅਤੇ ਜ਼ਿਲ੍ਹਾ ਅੰਮ੍ਰਿਤਸਰ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਲਗਾਤਰ ਦੂਜੀ ਵਾਰ ਪਹਿਲੇ ਨੰਬਰ ਤੇ ਰਹੇ ਹਾਂ।ਉਹਨਾਂ ਦੱਸਿਆ ਕਿ ਮੁੱਖ ਚੋਣ ਦਫ਼ਤਰ ਵਲੋਂ ਹਰ 15 ਦਿਨਾਂ ਬਾਅਦ ਹਰ ਜ਼ਿਲ੍ਹੇ ਵਿੱਚ...
ਆਈਲੈਟਸ ਸੈਂਟਰਾਂ ਵਿਖੇ ਵੋਟਰ ਜਾਗਰੂਕਤਾ ਅਭਿਆਨ

ਆਈਲੈਟਸ ਸੈਂਟਰਾਂ ਵਿਖੇ ਵੋਟਰ ਜਾਗਰੂਕਤਾ ਅਭਿਆਨ

Punjab
ਅੰਮ੍ਰਿਤਸਰ 27 ਅਪ੍ਰੈਲ 2024:---ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਘਨਸ਼ਾਮ ਥੋਰੀ ਦੀ ਯੋਗ ਅਗੁਆਈ ਹੇਠ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਿਕਾਸ ਕੁਮਾਰ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਅਗਾਮੀ ਲੋਕਸਭਾ ਚੋਣਾਂ-2024 ਵਿੱਚ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਸੁਚਾਰੂ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਸਬੰਧੀ ਗਤੀਵਿਧੀਆਂ ਦੀ ਲੜੀ ਵਜੋਂ ਜੰਡਿਆਲਾ ਹਲਕੇ ਵਿੱਚ ਪੈਂਦੇ ਕਈ ਆਈਲਟਸ ਸੈਂਟਰਾਂ ਵਿਖੇ ਵੋਟਰ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਹਨਾਂ ਸੈਮੀਨਾਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਜੰਡਿਆਲਾ ਵਿਧਾਨਸਭਾ ਹਲਕੇ ਦੇ ਨੋਡਲ ਅਫ਼ਸਰ ਸਵੀਪ ਸ਼੍ਰੀਮਤੀ ਇੰਦੂ ਮੰਗੋਤਰਾ ਨੇ ਕਿਹਾ ਕਿ ਇਹਨਾਂ ਸੈਮੀਨਾਰਾਂ ਦਾ ਮੁੱਖ ਟੀਚਾ ਨੌਜਵਾਨ ਵੋਟਰਾਂ ਨੂੰ ਵੋਟਾਂ ਵਿੱਚ ਭਾਗ ਲੈਣ ਕਈ ਪ੍ਰੇਰਿਤ ਕਰਨਾ ਹੈ।ਉਹਨਾਂ ਦੱਸਿਆ ਕਿ ਹੁਣ ਤੱਕ ਜੰਡਿਆਲਾ ਹਲਕੇ ਦੇ 8 ਆਈਲੈਟਸ ਸੈਂਟਰਾਂ ਵਿੱਚ ਅਜਿਹੇ ਵੋਟਰ ਜਾਗਰੂਕਤਾ ਮੈਮੀਨਾਰ ਕਰਵਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਸਾਰੇ ਆਈਲੈਟਸ ਸੈਂਟਰਾਂ ਨੂੰ ਕਵਰ ਕੀਤਾ ਜਾਵੇਗਾ। ਉਹਨਾਂ ਸਾਰੇ ਵੋਟਰਾਂ ਨੂੰ ਅਪੀਲ ਕ...
ਸੋਸ਼ਲ ਮੀਡੀਆ ਰਾਹੀਂ ਵੋਟਰ ਜਾਗਰੂਕਤਾ

ਸੋਸ਼ਲ ਮੀਡੀਆ ਰਾਹੀਂ ਵੋਟਰ ਜਾਗਰੂਕਤਾ

Punjab
ਅੰਮ੍ਰਿਤਸਰ 27 ਅਪ੍ਰੈਲ--ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਿਕਾਸ ਕੁਮਾਰ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਅੱਜ ਸੂਚਨਾ ਦੇ ਆਦਾਨ ਪ੍ਰਦਾਨ ਦਾ ਸੱਭ ਤੋਂ ਪ੍ਰਚਲਿਤ ਸਾਧਨ ਹੈ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਇਹ ਇੱਕ ਅਹਿਮ ਰੋਲ ਅਦਾ ਕਰ ਸਕਦਾ ਹੈ। ਇਸ ਗੱਲ ਉਹਨਾਂ  ਜ਼ਿਲ੍ਹਾ ਪੱਧਰੀ ਸੋਸ਼ਲ ਮੀਡੀਆ ਟੀਮ ਮੈਂਬਰਾਂ ਨਾਲ ਮੁਲਾਕਾਤ ਦੌਰਾਨ ਕਹੀ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੂਰੇ ਜ਼ਿਲ੍ਹੇ ਵਿੱਚ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ,ਜਿਹਨਾਂ ਨੂੰ ਲਗਾਤਾਰ ਜ਼ਿਲ੍ਹਾ ਚੋਣ ਦਫ਼ਤਰ ਦੇ ਅਲੱਗ-ਅਲੱਗ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਫ਼ੇਸਬੁੱਕ, ਵਾੱਟਸ-ਅੱਪ, ਇੰਸਟਾਗ੍ਰਾਮ ਅਤੇ ਯੂ-ਟਿਊਬ ਤੇ ਸਾਂਝਾ ਕੀਤਾ ਜਾ ਰਿਹਾ ਹੈ।ਉਹਨਾਂ ਇਸ ਪੂਰੀ ਪ੍ਰਕਿਰਿਆ ਨੂੰ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਪੱਧਰੀ ਸੋਸ਼ਲ ਮੀਡੀਆ ਟੀਮ ਮੈਂਬਰਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਵੋਟਰਾਂ ਨਾਲ ਸਬੰਧਤ ਬਹੁਤ ਸਾਰੀ ਅਹਿਮ ਜਾਣਕਾਰੀਆਂ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਰਾਹੀਂ ਸਾਂਝੀਆਂ ਕੀਤੀਆਂ ਜਾਣਗੀਆਂ। ਉਹਨਾਂ ਅਪੀਲ ਕਰਦੇ ਹੋਏ ਕਿਹਾ ਕਿ ਜ਼ਿਲ੍...
ਜਿਲ੍ਹਾ ਸ੍ਰੀ  ਮੁਕਤਸਰ ਸਾਹਿਬ ਦੀਆਂ 103 ਮੰਡੀਆਂ ਵਿੱਚ 8 ਕਿਲੋਮੀਟਰ ਤਕ ਦੀ ਲਿਫਟਿੰਗ ਦਾ ਕੰਮ ਆੜਤੀਆਂ ਨੂੰ ਦਿੱਤਾ

ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ 103 ਮੰਡੀਆਂ ਵਿੱਚ 8 ਕਿਲੋਮੀਟਰ ਤਕ ਦੀ ਲਿਫਟਿੰਗ ਦਾ ਕੰਮ ਆੜਤੀਆਂ ਨੂੰ ਦਿੱਤਾ

Punjab
 ਸ੍ਰੀ ਮੁਕਤਸਰ ਸਾਹਿਬ 26 ਅਪ੍ਰੈਲ  ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਹੈ ਕਿ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੀਆਂ 103 ਮੰਡੀਆਂ / ਖਰੀਦ ਕੇਂਦਰਾਂ ਵਿੱਚ 8 ਕਿਲੋਮੀਟਰ ਤੱਕ ਦੀ ਦੂਰੀ ਤੱਕ ਦੀ ਕਣਕ ਦੀ ਲਿਫਟਿੰਗ ਦਾ ਕੰਮ ਆੜਤੀਆਂ ਨੂੰ ਦੇ ਦਿੱਤਾ ਗਿਆ ਹੈ। ਰੇਲਵੇ ਸਟੇਸ਼ਨ ਕਵਰਡ ਗੋਦਾਮ ਜਾਂ ਖੁੱਲੇ ਗੋਦਾਮ ਕੁਝ ਵੀ ਹੋ ਸਕਦਾ ਹੈ ਜਿੱਥੇ ਕਿਤੇ ਵੀ ਮੰਡੀ ਤੋਂ ਅੱਠ ਕਿਲੋਮੀਟਰ ਤੱਕ ਤੇ ਘੇਰੇ ਵਿੱਚ ਲਿਫਟਿੰਗ ਕਰਨੀ ਹੈ ਉਥੇ ਇਹ ਕੰਮ ਹੁਣ ਆੜਤੀਏ ਕਰਨਗੇ। ਉਹਨਾਂ ਨੇ ਸਪਸ਼ਟ ਕੀਤਾ ਕਿ ਇਥੋਂ ਜੋ ਲਿਫਟਿੰਗ ਕੀਤੀ ਜਾਵੇਗੀ ਉਸਦੀ ਬਣਦੀ ਰਕਮ ਸਿੱਧੀ ਆੜਤੀਆਂ ਦੇ ਖਾਤੇ ਵਿੱਚ ਜਮਾ ਕਰਵਾਈ ਜਾਵੇਗੀ। ਉਹਨਾਂ ਨੇ ਕੁਝ ਲੋਕਾਂ ਵੱਲੋਂ ਇਸ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਕਿ ਇਹ ਰਕਮ ਆੜਤੀਏ ਨੂੰ ਨਹੀਂ ਮਿਲੇਗੀ ਨੂੰ ਝੂਠ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਰਕਮ ਆੜਤੀਏ ਦੇ ਖਾਤੇ ਵਿੱਚ  ਹੀ ਜਾਵੇਗੀ। ਉਹਨਾਂ ਨੇ ਕਿਹਾ ਕਿ ਜਿਹੜੇ ਟਰਾਂਸਪੋਰਟਰ/ ਟਰੱਕ ਆਪਰੇਟਰ/ ਟਰੱਕ ਡਰਾਈਵਰ ਇਹਨਾਂ ਮੰਡੀਆਂ ਵਿੱਚ ਕਣਕ ਦੀ ਢੋਆ ਢੁਆਈ ਕਰਨੀ ਚਾਹੁੰਦੇ ਹਨ ਉਹ ਇਹਨਾਂ ਮੰ...
ਬਾਬਾ ਬੰਦਾ ਬਹਾਦਰ ਗਰੁੱਪ ਆਫ਼ ਇੰਸਟਚਿਊਟਸ ਵਿਖੇ ਕੁਇਜ਼,ਜਾਗੋ ਤੇ ਨਾਟਕ ਰਾਹੀਂ ਦਿੱਤਾ ਵੋਟਰ ਜਾਗਰੂਕਤਾ ਸੰਦੇਸ਼

ਬਾਬਾ ਬੰਦਾ ਬਹਾਦਰ ਗਰੁੱਪ ਆਫ਼ ਇੰਸਟਚਿਊਟਸ ਵਿਖੇ ਕੁਇਜ਼,ਜਾਗੋ ਤੇ ਨਾਟਕ ਰਾਹੀਂ ਦਿੱਤਾ ਵੋਟਰ ਜਾਗਰੂਕਤਾ ਸੰਦੇਸ਼

Punjab
    ਫ਼ਰੀਦਕੋਟ, 27 ਅਪ੍ਰੈਲ ()-ਫ਼ਰੀਦਕੋਟ ਜ਼ਿਲੇ ਅੰਦਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ ਵੋਟ ਦੇ ਹੱਕ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਵਾਸਤੇ ਜ਼ਿਲਾ ਚੋਣ ਅਫ਼ਸਰ ਫ਼ਰੀਦਕੋਟ-ਕਮ-ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੀ ਯੋਗ ਅਗਵਾਈ ਹੇਠ  ਵਿਸ਼ੇਸ਼ ਸਮਾਗਮ ਬਾਬਾ ਬੰਦਾ ਬਹਾਦਰ ਗਰੁੱਪ ਆਫ  ਇੰਸਟੀਚਿਊਟਸ  ਫ਼ਰੀਦਕੋਟ ਵਿਖੇ ਕੀਤਾ ਗਿਆ। ਇਸ ਸਮਾਗਮ ’ਚ  ਐਸ.ਡੀ.ਐਮ.ਫ਼ਰੀਦਕੋਟ ਮੇਜਰ ਡਾ.ਵਰੁਣ ਕੁਮਾਰ,  ਬਾਬਾ ਬੰਦਾ ਸਿੰਘ ਬਹਾਦਰ ਗਰੁੱਪ ਆਫ ਇੰਸਟੀਚਿਊਟਸ  ਦੇ ਚੇਅਰਮੈਨ ਪੁਨੀਤ ਇੰਦਰ ਬਾਵਾ, ਬਾਬਾ ਬੰਦਾ ਬਹਾਦਰ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਤਰੁਣਪ੍ਰੀਤ ਕੌਰ ਸ਼ਾਮਲ ਹੋਏ।  ਇਸ ਸਮਾਗਮ ’ਚ ਬਾਬਾ ਬੰਦਾ ਬਹਾਦਰ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ, ਬਾਬਾ ਬੰਦਾ ਬਹਾਦਰ ਨਰਸਿੰਗ ਕਾਲਜ ਫ਼ਰੀਦਕੋਟ ਦੇ ਵਿਦਿਆਰਥੀਆਂ ਨੇ ਪੂਰਨ ਦਿਲਚਸਪੀ ਨਾਲ ਭਾਗ ਲਿਆ। ਇਸ ਮੌਕੇ ਬਾਬਾ ਬੰਦਾ ਬਹਾਦਰ ਕਾਲਜ ਆਫ਼  ਐਜੂਕੇਸ਼ਨ ਫ਼ਰੀਦਕੋਟ ਦੇ ਪ੍ਰਿੰਸੀਪਲ ਡਾ.ਸਮੀਰ ਸ਼ਰਮਾ ਨੇ ਸਭ ਨੂੰ ਜੀ ਆਇਆਂ  ਆਖਦਿਆਂ, ਵਿਦਿਆਰਥੀਆਂ ਨੂੰ ‘ਚੋਣਾਂ ਦਾ ਪਰਵ-ਦੇਸ਼ ਦਾ ਗਰਵ’ ਸਲੋਗਨ ਨੂੰ ਮਨ ’ਚ ਵਸਾਉਣ ਵਾਸਤੇ ਪ੍ਰੇਰਿਤ...
ਥਰਡ ਜੈਂਡਰ ਵੋਟਰ ਸਮਾਜ ਦਾ ਅਹਿਮ ਅੰਗ, ਵੋਟਾਂ ਵਿੱਚ ਸ਼ਮੂਲੀਅਤ ਬਣਾਈ ਜਾਵੇਗੀ ਯਕੀਨੀ- ਐਸ ਡੀ ਐਮ ਸਵਾਤੀ

ਥਰਡ ਜੈਂਡਰ ਵੋਟਰ ਸਮਾਜ ਦਾ ਅਹਿਮ ਅੰਗ, ਵੋਟਾਂ ਵਿੱਚ ਸ਼ਮੂਲੀਅਤ ਬਣਾਈ ਜਾਵੇਗੀ ਯਕੀਨੀ- ਐਸ ਡੀ ਐਮ ਸਵਾਤੀ

Punjab
ਮੋਗਾ 27 ਅਪ੍ਰੈਲ: ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰ ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ (ਜ) ਕਮ ਸਵੀਪ ਸ਼ੁਭੀ ਆਂਗਰਾ ਦੇ  ਦਿਸ਼ਾ ਨਿਰਦੇਸ਼ਾਂ ਤਹਿਤ, ਸਹਾਇਕ ਰਿਟਰਨਿੰਗ ਅਫਸਰ ਕਮ ਐਸ.ਡੀ.ਐੱਮ. ਨਿਹਾਲ ਸਿੰਘ ਵਾਲਾ ਸਵਾਤੀ ਦੀਆਂ ਹਦਾਇਤਾਂ ਅਨੁਸਾਰ ਸਵੀਪ ਗਤੀਵਿਧੀਆਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਐਸ ਡੀ ਐਮ ਸਵਾਤੀ ਨੇ ਦੱਸਿਆ ਕਿ ਗਤੀਵਿਧੀਆਂ ਦੀ ਲੜੀ ਤਹਿਤ ਬਲਾਕ ਸਵੀਪ ਨੋਡਲ ਅਫ਼ਸਰ ਕੁਲਵਿੰਦਰ ਸਿੰਘ ਧਾਲੀਵਾਲ ਵੱਲੋਂ ਟਰਾਸਜ਼ੈਂਡਰ ਭਾਈਚਾਰੇ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ  ਸੰਬੰਧੀ ਡੇਰੇ ਦੇ ਮਹੰਤ ਸਰਬਜੀਤ ਕੌਰ ਦੇ ਨਿਵਾਸ ਸਥਾਨ ਦੀਨਾ ਸਾਹਿਬ ਵਿਖੇ ਜਾ ਕੇ ਵੋਟ ਪਾਉਣ ਲਈ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਟਰਾਂਸਜੈਂਡਰ ਭਾਈਚਾਰੇ ਨੂਂ ਸਮਾਜ ਦਾ ਅਹਿਮ ਹਿੱਸਾ ਕਰਾਰ ਦਿੱਤਾ ਗਿਆ ਹੈ ਅਤੇ  ਸਮੂਹ ਕਰਮਚਾਰੀ ਟਰਾਂਸਜੈਂਡਰ ਭਾਈਚਾਰੇ ਨੂੰ ਪਛਾਣ ਪੱਤਰ ਬਣਾਉਣ ਵਿੱਚ,ਵੋਟ ਪਾਉਣ ਵਿਚ ਪੂਰੀ ਮਦਦ ਕਰਨਗੇ ਅਤੇ ਉਨ੍ਹਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਵੀ ਕਰ ਰਹੇ ਹਨ। ਟਰਾਂਸਜੈਂਡਰਾਂ ਨੂੰ ਆਪਣੇ ਵੋਟਰ ਆਈਡੀ ਕਾਰਡ ਬਣਾਉਣਵਿੱਚ ਕੋਈ ਮੁਸ਼ਕਲ ਨਹੀਂ ਆਉਣ ਦਿੱਤ...
ਮੋਗਾ ਜ਼ਿਲ੍ਹੇ ਵਿੱਚ ਵੋਟਰ ਪ੍ਰਤੀਸ਼ਤ ਵਧਾਉਣ ਦੇ ਯਤਨਾਂ ਅਧੀਨ ਸਕੂਲਾਂ ਦੇ ਸਟਾਫ਼ ਨਾਲ ਰੂਬਰੂ ਪ੍ਰੋਗਰਾਮ

ਮੋਗਾ ਜ਼ਿਲ੍ਹੇ ਵਿੱਚ ਵੋਟਰ ਪ੍ਰਤੀਸ਼ਤ ਵਧਾਉਣ ਦੇ ਯਤਨਾਂ ਅਧੀਨ ਸਕੂਲਾਂ ਦੇ ਸਟਾਫ਼ ਨਾਲ ਰੂਬਰੂ ਪ੍ਰੋਗਰਾਮ

Punjab
ਮੋਗਾ 27 ਅਪ੍ਰੈਲ: ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫਸਰ ਮੋਗਾ ਸ੍ਰ ਕੁਲਵੰਤ ਸਿੰਘ ਅਤੇ ਸਹਾਇਕ  ਕਮਿਸ਼ਨਰ ਜਨਰਲ ਕਮ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ਼ੁਭੀ ਆਂਗਰਾ  ਦੀ ਯੋਗ ਅਗਵਾਈ ਵਿੱਚ ਚੱਲ ਰਹੇ ਸਵੀਪ ਪ੍ਰੋਗਰਾਮ ਦੀਆਂ ਗਤੀਵਿਧੀਆਂ ਦੀ ਲੜੀ ਵਿੱਚ ਅੱਜ ਜਿਲ੍ਹਾ ਮੋਗਾ ਦੇ ਸਕੂਲਾਂ ਵਿੱਚ ਸਟਾਫ਼ ਨਾਲ ਰੂਬਰੂ ਪ੍ਰੋਗ੍ਰਾਮ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਹਾਇਕ ਜਿਲ੍ਹਾ ਸਵੀਪ ਨੋਡਲ ਗੁਰਪ੍ਰੀਤ ਸਿੰਘ ਘਾਲੀ ਅਤੇ ਹਲਕਾ ਮੋਗਾ ਦੇ ਸਵੀਪ ਨੋਡਲ ਅਫ਼ਸਰ ਅਮਨਦੀਪ ਗੋਸਵਾਮੀ ਨੇ ਸ਼ਿਰਕਤ ਕੀਤੀ ਅਤੇ ਵੱਖ ਵੱਖ ਸਕੂਲਾਂ ਵਿੱਚ ਸਟਾਫ਼ ਨੂੰ ਮਿਲੇ । ਓਹਨਾਂ ਨੇ ਸਟਾਫ਼ ਨੂੰ ਸੰਬੋਧਨ  ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਆਪਣੀ ਆਵਾਜ਼ ਦੇਸ਼ ਦੀ ਸੰਸਦ ਤੱਕ ਪਹੁੰਚਾਉਣਾ  ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਵੋਟਰ ਬਣੋ । ਵੋਟਰ ਬਣਨ ਤੋਂ ਬਾਅਦ ਵੋਟ ਜਰੂਰ ਪਾਉਣ ਜਾਓ ਤਾਂ ਜ਼ੋ ਤੁਸੀ ਆਪਣੇ ਮਨਪਸੰਦ ਲੀਡਰ ਨੂੰ ਲੋਕ ਸਭਾ ਭੇਜ ਸਕੋ ਤੇ ਉਹ ਉਥੇ ਜਾ ਕੇ ਤੁਹਾਡੀ ਗੱਲ ਸਰਕਾਰ ਤੱਕ ਪਹੁੰਚਾ ਸਕੇ । ਉਹਨਾਂ ਕਿਹਾ ਕਿ ਉਹ ਆਪ ਜਰੂਰ ਵੋਟ ਪਾਉਣ ਤੇ ਵੋਟਾਂ ਵਾਲੇ ਦਿਨ ਵੋਟਰ ਸੇਵਕ ਦੀ ਭੂਮਿਕਾ ਵੀ ਨਿਭਾਉਣ ਤੇ ਬਜ਼ੁਰਗਾਂ ਅਤੇ ...