ਐਸ ਏ ਐਸ ਨਗਰ ਦੇ ਤਿੰਨ ਡਿਸਪੈਚ ਸੈਂਟਰਾਂ ਤੋਂ ਲੋਕਤੰਤਰ ਦੇ 3272 ਸਿਪਾਹੀ ਰਵਾਨਾ
ਐਸ.ਏ.ਐਸ.ਨਗਰ, 31 ਮਈ, 2024:
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਸ਼ੁੱਕਰਵਾਰ ਸ਼ਾਮ ਦੱਸਿਆ ਕਿ ਲੋਕਤੰਤਰ ਦੇ ਜਿਸ ਤਿਉਹਾਰ ਨੂੰ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਢਾਈ ਮਹੀਨਿਆਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਉਸ ਲਈ ਅੱਜ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਤਿੰਨ ਡਿਸਪੈਚ ਸੈਂਟਰਾਂ ਤੋਂ ਲੋਕਤੰਤਰ ਦੇ 3272 ਸਿਪਾਹੀਆਂ ਨੂੰ ਅੱਜ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰ-ਕਮ- ਸਬ ਡਿਵੀਜ਼ਨਲ ਮੈਜਿਸਟ੍ਰੇਟ ਰਵਾਨਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪੋਲਿੰਗ ਪਾਰਟੀਆਂ ਪੂਰੇ ਤਿਉਹਾਰੀ ਮੂਡ ਵਿੱਚ ਸਨ ਅਤੇ ਉਹ ਸਪੋਰਟਸ ਕੰਪਲੈਕਸ, 78, ਮੁਹਾਲੀ, ਸਰਕਾਰੀ ਪੋਲੀਟੈਕਨਿਕ ਖੂਨੀ ਮਾਜਰਾ ਅਤੇ ਸਰਕਾਰੀ ਕਾਲਜ ਡੇਰਾਬੱਸੀ ਵਿਖੇ ਬਣਾਏ ਗਏ ਡਿਸਪੈਚ ਸੈਂਟਰਾਂ ਤੋਂ ਬੜੇ ਉਤਸ਼ਾਹ ਨਾਲ ਰਵਾਨਾ ਹੋਈਆਂ। ਡਿਪਟੀ ਕਮਿਸ਼ਨਰ ਨੇ ਸਾਰੇ ਡਿਸਪੈਚ ਸੈਂਟਰਾਂ ਦਾ ਦੌਰਾ ਕਰਦਿਆਂ ਪੋਲਿੰਗ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਮਨੋਬਲ ਵਧਾਇਆ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ’ਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਬਚਾਉਣ ਲਈ ਰਿਹਾਇਸ਼, ਭੋਜਨ, ਪੱਖੇ/ਕੂਲਰ, ਮਿੱਠੇ ਅਤੇ ਠ...








