ਥੈਲਾਸੀਮੀਆ ਦਿਵਸ ਦੇ ਸਬੰਧ ਵਿੱਚ 8 ਤੋਂ 17 ਮਈ ਤੱਕ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਜਾਗਰੂਕ: ਡਾ. ਗਾਂਧੀ
ਫਾਜਿਲਕਾ, 14 ਮਈ (): ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਦੇ ਹੁਕਮਾਂ ਅਨੁਸਾਰ, ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਦੇਖਰੇਖ ਵਿੱਚ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗਾਂਧੀ ਦੀ ਪ੍ਰਧਾਨਗੀ ਹੇਠ ਬਲਾਕ ਖੂਈ ਖੈੜਾ ਵਿੱਚ 8 ਤੋਂ 17 ਮਈ ਤੱਕ ਥੈਲੇਸੀਮੀਆ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਗਾਂਧੀ ਨੇ ਕਿਹਾ ਕਿ ਥੈਲਾਸੇਮੀਆ ਇਕ ਜਮਾਂਦਰੂ ਬਿਮਾਰੀ ਹੈ, ਜਿਸ ਨਾਲ ਨਵ ਜਨਮੇ ਬੱਚੇ ਵਿਚ ਖੂਨ ਬਣਨ ਦੀ ਪ੍ਰਕਿਰਿਆ ਬਹੁਤ ਘੱਟ ਹੁੰਦੀ ਹੈ, ਜਾਂ ਹੁੰਦੀ ਹੀ ਨਹੀਂ। ਜਿਸ ਕਾਰਨ ਬੱਚੇ ਨੂੰ ਹਰ 20 ਜਾਂ 30 ਦਿਨਾਂ ਬਾਅਦ ਖੂਨ ਚੜਾਉਣ ਦੀ ਲੋੜ ਪੈਂਦੀ ਹੈ। ਉਨ੍ਹਾ ਦੱਸਿਆ ਕਿ ਸਿਵਲ ਹਸਪਤਾਲ ਫਾਜਿਲਕਾ ਵਿਖੇ ਥੈਲਾਸੇਮੀਆ ਪੀੜਤ ਵਿਅਕਤੀਆਂ ਨੂੰ ਮੁਫਤ ਖੂਨ ਚੜਾਉਣ ਦੀ ਸਹੂਲਤ ਉਪਲੱਬਧ ਹੈ ਅਤੇ ਥੈਲਾਸੇਮੀਆ ਪੀੜਤ ਮਰੀਜਾਂ ਦੇ ਪੂਰੀ ਤਰ੍ਹਾਂ ਟੈਸਟ ਕੀਤਾ ਅਤੇ ਸੁਰੱਖਿਅਤ ਬਲੱਡ ਲਿਊਕੋ ਫਿਲਟਰ ਪੈੱਕ ਦਾ ਇਸਤਮਾਲ ਕਰਕੇ ਮੁਫਤ ਲਗਾਇਆ ਜਾਂਦਾ ਹੈ। ਉਹਨਾ ਨੇ ਕਿਹਾ ਕਿ ਸਾਡੇ ਦੇਸ਼ ਵਿਚ 4 ਕਰੋੜ ਤੋਂ ਵੱਧ ਔਰਤਾਂ ਮਰਦ ਹਨ ਜੋ ਕੇ ਦੇਖਣ ਵਿੱਚ ਬਿਲਕੁਲ ਤੰਦ...








