Shadow

Author: admin

30 ਮਈ ਸ਼ਾਮ 6 ਵਜੇ ਤੋਂ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਚੋਣ ਪ੍ਰਚਾਰ ’ਤੇ ਲਾਗੂ ਹੋ ਜਾਵੇਗੀ ਪਾਬੰਦੀ

30 ਮਈ ਸ਼ਾਮ 6 ਵਜੇ ਤੋਂ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਚੋਣ ਪ੍ਰਚਾਰ ’ਤੇ ਲਾਗੂ ਹੋ ਜਾਵੇਗੀ ਪਾਬੰਦੀ

Punjab
ਫਾਜ਼ਿਲਕਾ, 27 ਮਈ, 2024- ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਡਾ: ਸੇਨੂ ਦੁੱਗਲ ਆਈਏਐਸ ਨੇ ਅੱਜ ਇੱਥੇ ਸਪੱਸ਼ਟ ਕੀਤਾ ਕਿ ਮਤਦਾਨ ਮੁਕੰਮਲ ਹੋਣ ਤੋਂ 48 ਘੰਟੇ ਪਹਿਲਾਂ, ਭਾਵ ਚੋਣ ਪ੍ਰਚਾਰ ਖਤਮ ਹੁੰਦੇ ਸਾਰ ਹੀ ਇਲੈਕਟ੍ਰਾਨਿਕ ਮੀਡੀਆ ਸਮੇਤ ਰੇਡੀਓ-ਟੈਲੀਵੀਜ਼ਨ, ਸੋਸ਼ਲ ਮੀਡੀਆ ’ਤੇ ਹੋਣ ਵਾਲੇ ਸਿਆਸੀ ਪ੍ਰਚਾਰ/ਇਸ਼ਤਿਹਾਰ ’ਤੇ ਵੀ ਰੋਕ ਲੱਗ ਜਾਵੇਗੀ। ਇਹ ਰੋਕ ਐਗਜ਼ਿਟ ਪੋਲ ਅਤੇ ਓਪੀਨੀਅਨ ਪੋਲ ’ਤੇ ਵੀ ਲਾਗੂ ਹੋਵੇਗੀ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ 30 ਮਈ ਸ਼ਾਮ 6 ਵਜੇ ਤੋਂ ਬਾਅਦ ਰੇਡੀਓ, ਟੈਲੀਵੀਜ਼ਨ, ਸਿਨੇਮਾ, ਸੋਸ਼ਲ ਮੀਡੀਆ, ਬਲਕ ਐਸ ਐਮ ਐਸ ਜਾਂ ਪ੍ਰੀ-ਰਿਕਾਰਡਡ ਐਸ ਐਮ ਐਸ ਸੁਨੇਹਿਆਂ ਸਮੇਤ ਅਜਿਹੇ ਹੋਰ ਕਿਸੇ ਵੀ ਸਾਧਨ ’ਤੇ ਚੋਣ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ ਅਤੇ ਨਾ ਹੀ ਸਿਆਸੀ ਇਸ਼ਤਿਹਾਰ ਦਿੱਤਾ ਜਾ ਸਕੇਗਾ, ਜੋ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਲੈਕਟ੍ਰਾਨਿਕ ਮੀਡੀਆ ਦੇ ਘੇਰੇ ਵਿੱਚ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੇ ਮਿਤੀ 23 ਮਈ, 2024 ਨੂੰ ਜਾਰੀ ਚੋਣ ਅਮਲ ਦੇ ਅਖੀਰਲੇ 48 ਘੰਟਿਆਂ ਦੇ ‘ਸਟੈਂਡਰਡ ਅਪਰੇਟਿੰਗ ਪ੍ਰੋਸੀਜਰ’ ਮੁਤ...
ਖਰਚਾ ਨਿਵਰਾਨ ਵੱਲੋਂ ਆਖਰੀ 72 ਘੰਟਿਆਂ ਦੌਰਾਨ ਸਖ਼ਤ ਚੌਕਸੀ ਰੱਖਣ ਦੇ ਹੁਕਮ

ਖਰਚਾ ਨਿਵਰਾਨ ਵੱਲੋਂ ਆਖਰੀ 72 ਘੰਟਿਆਂ ਦੌਰਾਨ ਸਖ਼ਤ ਚੌਕਸੀ ਰੱਖਣ ਦੇ ਹੁਕਮ

Punjab
ਜਲਾਲਾਬਾਦ, 27 ਮਈ ਲੋਕ ਸਭਾ ਚੌਣਾਂ ਵਿਚ ਉਮੀਦਵਾਰਾਂ ਦੇ ਖਰਚ ਦੀ ਨਿਗਰਾਨੀ ਲਈ ਭਾਰਤੀ ਚੌਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਖਰਚਾ ਨਿਗਰਾਨ ਸ੍ਰੀ ਨਗਿੰਦਰ ਯਾਦਵ ਨੇ ਅੱਜ ਇੱਥੇ ਚੋਣ ਖਰਚ ਨਿਗਰਾਨੀ ਨਾਲ ਜੁੜੇ ਵਿਭਾਗਾਂ ਨਾਲ ਬੈਠਕ ਕੀਤੀ। ਇਸ ਮੌਕੇ ਉਨਾਂ ਨੇ ਸਖ਼ਤ ਹਦਾਇਤ ਕੀਤੀ ਕਿ ਹੁਣ ਪੂਰੀ ਚੌਕਸੀ ਰੱਖੀ ਜਾਵੇ ਅਤੇ ਖਾਸ ਕਰਕੇ ਆਖਰੀ 72 ਘੰਟਿਆਂ ਦੌਰਾਨ ਵਿਸੇਸ਼ ਚੌਕਸੀ ਰੱਖੀ ਜਾਵੇ ਤਾਂ ਜੋ ਕਿਸੇ ਵੀ ਵੱਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕਿਸੇ ਕਿਸਮ ਦੀ ਗੈਰ ਕਾਨੂੰਨੀ ਕਾਰਵਾਈ ਅਮਲ ਵਿਚ ਨਾ ਲਿਆਂਦੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਦੌਰਾਨ ਨਸ਼ੇ, ਨਗਦੀ, ਸ਼ਰਾਬ ਦੇ ਪ੍ਰਵਾਹ ਤੇ ਸਖ਼ਤ ਨਿਗਰਾਨੀ ਰੱਖੀ ਜਾਵੇ ਅਤੇ ਐਸਐਸਟੀ ਅਤੇ ਐਫਐਸਟੀ ਟੀਮਾਂ ਪੂਰੀ ਤਰਾਂ ਚੌਕਸ ਰਹਿਣ। ਬਾਕੀ ਥਾਂਵਾਂ ਤੇ ਵੀ ਨਾਕਾਬੰਦੀ ਕਰਕੇ ਪੜਤਾਲ ਕੀਤੀ ਜਾਵੇ। ਚੋਣਾਂ ਵਿਚ ਤੋਹਫੇ ਆਦਿ ਦੇ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਹਰ ਕੋਸ਼ਿਸ ਨਾਕਾਮ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਕੋਲੋਂ ਨਗਦੀ ਮਿਲਦੀ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਬੈਠਕ ਵਿਚ ਜਲਾਲਾਬਾਦ ਦੇ...
ਦਸਮੇਸ਼ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਸਵੀਪ ਪ੍ਰੋਗਰਾਮ ਤਹਿਤ ਯੰਗ ਵੋਟਰਾਂ ਨੂੰ  ਵੋਟ ਦੇ ਅਧਿਕਾਰ ਲਈ ਪ੍ਰੇਰਿਤ ਕੀਤਾ

ਦਸਮੇਸ਼ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਸਵੀਪ ਪ੍ਰੋਗਰਾਮ ਤਹਿਤ ਯੰਗ ਵੋਟਰਾਂ ਨੂੰ ਵੋਟ ਦੇ ਅਧਿਕਾਰ ਲਈ ਪ੍ਰੇਰਿਤ ਕੀਤਾ

Punjab
ਫ਼ਰੀਦਕੋਟ,27  ਮਈ,2024  ( )-ਫ਼ਰੀਦਕੋਟ ਜ਼ਿਲੇ ਅੰਦਰ ਲੋਕ ਸਭਾ ਚੋਣਾਂ ਨੂੰ  ਲੈ ਕੇ ਵੋਟਰਾਂ ਨੂੰ ਵੋਟ ਦੇ ਹੱਕ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਲਈ ਸਵੀਪ ਟੀਮ ਮੈਂਬਰ ਨਵਦੀਪ ਸਿੰਘ ਰਿੱਕੀ, ਮੈਂਬਰ ਸੁਰਿੰਦਰਪਾਲ ਸਿੰਘ ਸੋਨੀ ਦਸਮੇਸ਼ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਪਹੁੰਚੇ । ਇਸ ਮੌਕੇ ਦਸਮੇਸ਼ ਡੈਂਟਲ ਕਾਲਜ ਦੇ ਪਿ੍ੰਸੀਪਲ ਡਾ.ਐਸ.ਪੀ.ਐਸ.ਸੋਢੀ ਨੇ ਪਹੁੰਚੀ ਟੀਮ ਨੂੰ  ਜੀ ਆਇਆ ਨੂੰ  ਆਖਦਿਆਂ ਦੱਸਿਆ ਕਿ ਦਸਮੇਸ਼ ਡੈਂਟਲ ਕਾਲਜ, ਦਸਮੇਸ਼ ਕਾਲਜ ਆਫ਼ ਫ਼ਾਰਮੇਸੀ, ਦਸਮੇਸ਼ ਕਾਲਜ ਆਫ਼ ਫ਼ਿਜੀਓਥਰੈਪੀ, ਦਸਮੇਸ਼ ਕਾਲਜ ਆਫ਼ ਨਰਸਿੰਗ ਦੇ ਸਾਰੇ ਯੰਗ ਵੋਟਰਜ਼ ਨੂੰ  ਨਿਰੰਤਰ ਕਾਲਜ ਦੇ ਡਾਇਰੈਕਟਰ ਡਾ.ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਵੋਟ ਦੇ ਅਧਿਕਾਰ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਾਲਜ ਦੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਰੰਗੋਲੀ ਅਤੇ ਈ-ਪੋਸਟਰ ਰਾਹੀਂ ਵਿਦਿਆਰਥੀ ਸਮੂਹ ਪੰਜਾਬੀਆਂ ਨੂੰ  1 ਜੂਨ ਨੂੰ  ਵੋਟ ਦੇ ਅਧਿਕਾਰ ਦੀ ਵਰਤੋਂ ਦਾ ਸੰਦੇਸ਼ ਦੇ ਰਹੇ ਹਨ | ਉਨ੍ਹਾਂ ਵੋਟ ਦੇ ਮਹੱਤਵ, ਵੋ...
31 ਮਈ ਤੇ 1 ਜੂਨ ਨੂੰ ਅਖਬਾਰਾਂ ਵਿਚ ਕੋਈ ਵੀ ਸਿਆਸੀ ਇਸਤਿਹਾਰ ਬਿਨ੍ਹਾਂ ਐਮ.ਸੀ.ਐਮ.ਸੀ. ਦੀ ਪ੍ਰਵਾਨਗੀ ਦੇ ਨਹੀਂ ਛਪੇਗਾ – ਧੀਮਾਨ

31 ਮਈ ਤੇ 1 ਜੂਨ ਨੂੰ ਅਖਬਾਰਾਂ ਵਿਚ ਕੋਈ ਵੀ ਸਿਆਸੀ ਇਸਤਿਹਾਰ ਬਿਨ੍ਹਾਂ ਐਮ.ਸੀ.ਐਮ.ਸੀ. ਦੀ ਪ੍ਰਵਾਨਗੀ ਦੇ ਨਹੀਂ ਛਪੇਗਾ – ਧੀਮਾਨ

Punjab
ਫ਼ਿਰੋਜ਼ਪੁਰ, 27 ਮਈ 2024: ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 31 ਮਈ ਅਤੇ 1 ਜੂਨ 2024 ਨੂੰ ਚੋਣਾਂ ਵਾਲੇ ਦਿਨ ਅਤੇ ਉਸ ਤੋਂ ਇਕ ਦਿਨ ਪਹਿਲਾਂ ਪ੍ਰਿੰਟ ਮੀਡੀਆ ਵਿਚ ਛੱਪਣ ਵਾਲੇ ਹਰੇਕ ਸਿਆਸੀ ਇਸ਼ਤਿਹਾਰ ਦੀ ਪੂਰਵ ਪ੍ਰਵਾਨਗੀ (ਪ੍ਰੀ ਸਰਟੀਫਿਕੇਸ਼ਨ)  ਮੀਡੀਆ ਸਰਟੀਫ਼ਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ.) ਤੋਂ ਲਈ ਜਾਣੀ ਲਾਜਮੀ ਹੈ। ਰਜਿਸਟਰਡ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਦੇ ਮਾਮਲੇ ਵਿੱਚ ਇਹ ਮਨਜ਼ੂਰੀ ਤਿੰਨ ਦਿਨ ਪਹਿਲਾਂ ਅਤੇ ਗੈਰ ਰਜਿਸਟਰਡ ਪਾਰਟੀਆਂ ਸੱਤ ਦਿਨ ਪਹਿਲਾਂ ਐਮ.ਸੀ.ਐਮ.ਸੀ. ਸੈਲ ਵਿਖੇ ਮਨਜ਼ੂਰੀ ਲਈ ਅਰਜ਼ੀ ਦੇਣਗੀਆਂ। ਇਹ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕੀਤਾ। ਉਨ੍ਹਾਂ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਤਹਿਤ ਹਰ ਪ੍ਰਕਾਰ ਦੇ ਸੋਸ਼ਲ ਮੀਡੀਆ ’ਤੇ ਪਾਉਣ ਵਾਲੀ ਪ੍ਰਚਾਰ ਸਮੱਗਰੀ ਦੀ ਪੂਰਵ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਉਮੀਦਵਾਰਾਂ ਵੱਲੋਂ ਸੋਸ਼ਲ ਮੀਡੀਆ ’ਤੇ ਪਾਏ ਜਾਣ ਵਾਲੇ ਇਸ਼ਤਿਹਾਰ ਦਾ ਖ਼ਰਚਾ ਵੀ ਦੱਸਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਹਰ ਕਿਸਮ ਦੇ ਪੋਸਟਰ, ਬੈਨਰ, ਪੈਫਲਿਟ ਦੇ ਕੰਟੈਂਟ / ਵਿਸ਼ਾ ਸਮੱਗ...
ਚੋਣਾਂ ਦੀ ਰੌਚਕਤਾ ਵਧਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਤਿੰਨ ਸਵੀਪ ਗੀਤ ਰਲੀਜ਼

ਚੋਣਾਂ ਦੀ ਰੌਚਕਤਾ ਵਧਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਤਿੰਨ ਸਵੀਪ ਗੀਤ ਰਲੀਜ਼

Punjab
ਫ਼ਿਰੋਜ਼ਪੁਰ, 27 ਮਈ 2024:             ਅਗਾਮੀ ਲੋਕ ਸਭਾ ਚੋਣਾਂ 2024 ਵਿੱਚ ਹਰੇਕ ਵੋਟਰ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਭਾਰਤ ਦੇ ਚੋਣ ਕਮਿਸ਼ਨ, ਰਾਜ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਨਿਰੰਤਰ ਵੋਟਰ ਜਾਗਰੂਕਤਾ ਪੈਦਾ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਚੋਣ ਦਫ਼ਤਰ ਤੇ ਜ਼ਿਲ੍ਹਾ ਸਵੀਪ ਟੀਮ ਵੱਲੋਂ ਵੋਟਰ ਜਾਗਰੂਕਤਾ ਗਤੀਵਿਧੀਆਂ ਤਹਿਤ ਤਿੰਨ ਸਵੀਪ ਗੀਤ ਵਿਧਾਤਾ ਬਣੋ ਭਾਰਤ ਕੇ, ਮਲਵਈ ਗਿੱਧਾ ਤੇ ਟੱਪੇ ਤਿਆਰ ਕਰਵਾਏ ਗਏ। ਇਨ੍ਹਾਂ ਗੀਤਾਂ ਨੂੰ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 10-ਫ਼ਿਰੋਜ਼ਪੁਰ-ਕਮ-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ਼੍ਰੀ ਰਾਜੇਸ਼ ਧੀਮਾਨ ਵੱਲੋਂ ਅੱਜ ਰਲੀਜ਼ ਕੀਤਾ ਗਿਆ। ਇਸ ਮੌਕੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਫ਼ਿਰੋਜ਼ਪੁਰ ਡਾ. ਚਾਰੂਮਿਤਾ ਤੇ ਇਲੈਕਸ਼ਨ ਤਹਿਸੀਲਦਾਰ ਸ਼੍ਰੀ ਚਾਂਦ ਪ੍ਰਕਾਸ਼ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।             ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹਾ ਸਵੀਪ ਟੀਮ ਵੱਲੋਂ ਵੱਖ-ਵੱਖ ਸਵੀਪ ਗਤੀਵਿਧੀਆਂ ਜਿਨ੍ਹਾਂ ਵਿੱਚ ਸਵੀਪ ਗੀਤ, ਸਵੀਪ ਗਿੱਧਾ, ਮਲਵਈ ਗਿੱਧਾ, ਟ...
ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡਮਾਈਜੇਸ਼ਨ ਜ਼ਿਲ੍ਹਾ ਚੋਣ ਅਫਸਰ ਦੀ ਨਿਗਰਾਨੀ ਹੇਠ ਹੋਈ

ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡਮਾਈਜੇਸ਼ਨ ਜ਼ਿਲ੍ਹਾ ਚੋਣ ਅਫਸਰ ਦੀ ਨਿਗਰਾਨੀ ਹੇਠ ਹੋਈ

Punjab
ਫਾਜ਼ਿਲਕਾ, 27 ਮਈ ਲੋਕ ਸਭਾ ਚੋਣਾਂ ਦੇ ਮੱਦੇਨਜਰ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡਮਾਈਜੇਸ਼ਨ ਜ਼ਿਲ੍ਹਾ ਚੋਣ ਅਫਸਰ—ਕਮ—ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੀ ਨਿਗਰਾਨੀ ਹੇਠ ਹੋਈ।ਇਸ ਮੌਕੇ ਸਮੂਹ ਵਿਧਾਨ ਸਭਾ ਹਲਕਿਆਂ ਨੁੰ ਕੁੱਲ 18 ਬੈਲੇਟ ਯੁਨਿਟ (ਬੀ.ਯੂ), 16 ਕੰਟਰੋਲ ਯੂਨਿਟ ਅਤੇ 66 ਵੀ.ਵੀ.ਪੈਟ ਅਲਾਟ ਕੀਤੇੇ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਪੋਪਲੀ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਅਤੇ ਇਲੈਕਸ਼ਨ ਦਫਤਰ ਦਾ ਸਟਾਫ ਮੌਜੂਦ ਸੀ।...
ਸੀਨੀਅਰ ਸਿਟੀਜਨ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

ਸੀਨੀਅਰ ਸਿਟੀਜਨ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

Punjab
ਅੰਮ੍ਰਿਤਸਰ 27 ਮਈ 2024-- ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਸ੍ਰੀ ਘਨਸ਼ਾਮ ਥੋਰੀ ਦੀ ਯੋਗ ਅਗੁਵਾਈ ਅਤੇ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਿਕਾਸ ਕੁਮਾਰ ਦੇ ਦਿਸ਼ਾ ਨਿਦਰੇਸ਼ਾਂ ਤੇ ਅਗਾਮੀ ਲੋਕਸਭਾ ਚੋਣਾਂ-2024 ਵਿੱਚ ਆਮ ਲੋਕਾਂ ਨੂੰ ਵੋਟਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸੀਨੀਅਰ ਸਿਟੀਜਨ ਵੋਟਰਾਂ ਲਈ ਡੋਰ-ਟੂ-ਡੋਰ ਜਾਗਰੂਕਤਾ ਮੁਹਿੰਮ ਚਲਾਈ ਗਈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪੋ੍ਗਰਾਮ ਅਫ਼ਸਰ ਸ੍ਰੀਮਤੀ ਹਰਦੀਪ ਕੌਰ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਡੀ ਪੱਧਰ ਤੇ ਸਵੀਪ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਮਾਜ ਦੇ ਹਨ ਵਰਗ ਨੂੰ ਅਗਾਮੀ ਲੋਕਸਭਾ ਚੋਣਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਇਸੇ ਲੜੀ ਵਜੋਂ ਅੱਜ ਸ਼ਹਿਰ ਦੇ ਕਈ ਖੇਤਰਾਂ ਵਿੱਚ ਸੀਨੀਅਰ ਸਿਟੀਜਨ ਵੋਟਰਾਂ ਨੂੰ ਉਹਨਾਂ ਦੇ ਘਰਾਂ ਵਿੱਚ ਪਹੁੰਚ ਕਰ ਕੇ ਆਪਣੇ ਵੋਟ ਦੇ ਅਧਿਕਾਰ ਦੀ ਸੂਝ-ਬੂਝ ਨਾਲ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਗਿਆ।ਉਹਨਾਂ ਕਿਹਾ ਕਿ ਇਸੇ ਤਰ੍ਹਾਂ ਦੀ ਜਾਗਰੂਕਤਾ ...
ਵੋਟਰਾਂ ਨੂੰ ਵੰਡੇ ਗਏ ‘ਹੱਥ ਲਿਖਤ  ਸੱਦਾ ਪੱਤਰ’

ਵੋਟਰਾਂ ਨੂੰ ਵੰਡੇ ਗਏ ‘ਹੱਥ ਲਿਖਤ ਸੱਦਾ ਪੱਤਰ’

Punjab
ਅੰਮ੍ਰਿਤਸਰ 27 ਮਈ 2024-- ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਸ੍ਰੀ ਘਨਸ਼ਾਮ ਥੋਰੀ ਦੀ ਦੇ ਦਿਸ਼ਾ ਨਿਦਰੇਸ਼ਾਂ ਤੇ ਅਗਾਮੀ ਲੋਕਸਭਾ ਚੋਣਾਂ-2024 ਵਿੱਚ ਆਮ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਦੇ ਕਈ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਹੱਥ ਲਿਖਤ ਵੋਟਰ ਸੱਦਾ ਪੱਤਰ ਵੋਟਰਾਂ ਨੂੰ ਵੰਡੇ ਗਏ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਟਾਰੀ ਵਿਧਾਨਸਭਾ ਹਲਕੇ ਦੇ ਨੋਡਲ ਅਫ਼ਸਰ ਪੀ ਡਬਲਿਊ ਡੀ ਸ਼੍ਰੀਮਤੀ ਸੰਤੋਸ਼ ਕੁਮਾਰੀ  ਨੇ ਦੱਸਿਆ ਕਿ ਇਸ ਗਤੀਵਿਧੀ ਦਾ ਮੁੱਖ ਟੀਚਾ ਬੱਚਿਆਂ ਰਾਹੀਂ ਸਮਾਜ ਵਿੱਚ ਚੋਣ ਜਾਗਰੂਕਤਾ ਫ਼ੈਲਾਉਣਾ ਹੈ।ਉਹਨਾਂ ਕਿਹਾ ਕਿ ਵਿਦਿਆਰਥੀਆਂ ਵਲੋਂ ਆਪਣੀ ਉਸਾਰੂ ਸੋਚ ਦਾ ਉਪਯੋਗ ਕਰਦੇ ਹੋਏ ਬਹੁਤ ਹੀ ਵਧੀਆ ਕਾਰਡ ਤਿਆਰ ਕੀਤੇ ਗਏ ਸਨ ਅਤੇ ਹੁਣ ਇਹ ਕਾਰਡ ਅੱਜ ਵੋਟਰਾਂ ਵਿੱਚ ਵੰਡੇ ਗਏ ਹਨ। ਉਹਨਾਂ ਕਿਹਾ ਕਿ ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਹੈ ਅਤੇ ਸਾਨੂੰ ਸੱਭ ਨੂੰ ਇਸ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਇਸ ਬਾਰ ਦੇਸ਼ ਵਿੱਚ ਚੋਣਾਂ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਉਣ ਦਾ ਐਲਾਨ...
ਜਿਲ੍ਹਾ ਮੈਜਿਸਟਰੇਟ ਨੇ 1 ਅਤੇ 4 ਜੂਨ ਨੂੰ ਡਰਾਈ ਡੇਅ ਐਲਾਨਿਆ

ਜਿਲ੍ਹਾ ਮੈਜਿਸਟਰੇਟ ਨੇ 1 ਅਤੇ 4 ਜੂਨ ਨੂੰ ਡਰਾਈ ਡੇਅ ਐਲਾਨਿਆ

Punjab
ਅੰਮ੍ਰਿਤਸਰ 27 ਮਈ 2024— ਲੋਕ ਸਭਾ ਦੀਆਂ ਚੋਣਾਂ 2024 ਜੋ ਕਿ 1 ਜੂਨ 2024 ਨੂੰ ਹੋਣੀਆਂ ਹਨ ਅਤੇ ਇਨਾਂ ਦੀ ਗਿਣਤੀ 4 ਜੂਨ 2024 ਨੂੰ ਹੋਣੀ ਹੈ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ੍ਹਾਂ ਮੈਜਿਸਟਰੇਟ ਸ੍ਰੀ ਘਨਸ਼ਾਮ ਥੋਰੀ ਨੇ ਪੰਜਾਬ ਆਬਕਾਰੀ ਐਕਟ 1914 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਅੰਮ੍ਰਿਤਸਰ ਦੀ ਹਦੂਦ ਅੰਦਰ ਮਿਤੀ 30 ਮਈ 2024 ਨੂੰ ਸ਼ਾਮ 6 ਵਜੇ ਤੋਂ ਲੈ ਕੇ ਮਿਤੀ 1 ਜੂਨ 2024 ਨੂੰ ਪੋਲਿੰਗ ਦਾ ਕੰਮ ਮੁਕੰਮਲ ਹੋਣ ਤੱਕ ਅਤੇ 4 ਜੂਨ 2024 ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਸ਼ਰਾਬ ਵੇਚਣ ਉੱਤੇ ਪਾਬੰਦੀ ਲਗਾਈ ਹੈ। ਇਸੇ ਤਰ੍ਹਾਂ ਸਰੱਹਦੀ ਏਰੀਏ ਵਿੱਚ ਬਾਰਡਰ ਪਾਰ ਤੋਂ ਡਰੋਨ ਅਤੇ ਹੋਰ ਤਰੀਕੇ ਨਾਲ ਅਣਅਧਿਕਾਰਤ ਚੀਜਾਂ ਦੀ ਆਮਦ ਨੂੰ ਰੋਕਣ ਲਈ ਜਿਲ੍ਹਾਂ ਮੈਜਿਸਟਰੇਟ ਨੇ ਪੰਜਾਬ, ਵਿਲੇਜ ਐਂਡ ਸਮਾਲ ਟਾਊਨ ਪੈਟਰੋਲ ਐਕਟ 1918 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅੰਮ੍ਰਿਤਸਰ ਦੇ ਸਰਹੱਦੀ ਏਰੀਏ ਵਿੱਚ ਬਾਲਗ ਵਿਅਕਤੀਆਂ ਵਲੋਂ 24 ਘੰਟੇ ਪਹਿਰਾ ਦੇਣ ਦੀ ਹੁਕਮ ਜਾਰੀ ਕੀਤੇ ਹਨ ਤਾਂ ਜੋ ਕੋਈ ਨਸ਼ਾ ਜਾਂ ਹਥਿਆਰ ਦੀ ਤਸਕਰੀ ਨਾ ਹੋ ਸਕੇ। ਇਸ ਵਿੱਚ 60 ਸਾਲ ਤੋ...
ਪਹਿਲੇ ਦਿਨ ਜ਼ਰੂਰੀ ਸੇਵਾਵਾਂ ਦੇ 27 ਵੋਟਰਾਂ ਨੇ ਆਪਣੇ ਵੋਟ ਹੱਕ ਦੀ ਵਰਤੋਂ ਕੀਤੀ

ਪਹਿਲੇ ਦਿਨ ਜ਼ਰੂਰੀ ਸੇਵਾਵਾਂ ਦੇ 27 ਵੋਟਰਾਂ ਨੇ ਆਪਣੇ ਵੋਟ ਹੱਕ ਦੀ ਵਰਤੋਂ ਕੀਤੀ

Punjab
ਅੰਮ੍ਰਿਤਸਰ 27 ਮਈ 2024-- ਲੋਕ ਸਭਾ ਦੀਆਂ ਆਮ ਚੋਣਾਂ ਸਬੰਧੀ ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ ਜ਼ਰੂਰੀ ਸੇਵਾਵਾਂ ਵਿੱਚ ਲੱਗੇ ਵੋਟਰਾਂ ਲਈ ਪੋਸਟਲ ਬੈਲਟ ਦੀ ਜੋ ਸਹੂਲਤ ਦਿੱਈ ਗਈ ਹੈ, ਉਹ  28 ਮਈ ਤੱਕ ਕਮਰਾ ਨੰਬਰ 104, ਪਹਿਲੀ ਮੰਜਿਲ, ਜਿਲ੍ਹਾ ਪਬ੍ਰੰਧਕੀ ਕੰਪਲੈਕਸ, ਅੰਮ੍ਰਿਤਸਰ ਵਿਖੇ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਪੀ.ਵੀ.ਸੀ. (ਪੋਸਟਲ ਵੋਟਿੰਗ ਸੈਂਟਰ) ਵਿੱਚ ਵੋਟ ਪਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਰਿਟਰਨਿੰਗ ਅਫਸਰ  ਅੰਮ੍ਰਿਤਸਰ ਲੋਕ ਸਭਾ ਹਲਕਾ-ਕਮ-ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਉਕਤ ਸ੍ਰੇਣੀ ਵਿੱਚ 127 ਵੋਟਰਾਂ ਨੇ ਆਪਣੇ ਨਾਮ ਦਰਜ਼ ਕਰਵਾਏ ਸਨ, ਜਿਨਾਂ ਵਿਚੋਂ ਅੱਜ ਪਹਿਲੇ ਦਿਨ 27 ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਹੈ। ਇਸ ਮੌਕੇ ਸ੍ਰੀ ਸਰਤਾਜ ਸਿੰਘ, ਜਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ, ਅੰਮ੍ਰਿਤਸਰ ਜੋ ਕਿ ਬਤੌਰ ਇੰਨਚਾਰਜ, ਪੋਸਟਲ ਵੋਟਿੰਗ ਸੈਂਟਰ ਵਿਖੇ ਨਿਯੁਕਤ ਹਨ ਨੇ ਇਨਾਂ ਸ੍ਰੇਣੀ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 27 ਮਈ ਤੱਕ ਨਿਰਧਾਰਤ ਸਮੇਂ ਦੇ ਅੰਦਰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਿਲ੍ਹਾਂ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚ...