ਲੋਕ ਸਭਾ ਚੋਣਾਂ ਦਾ ਪ੍ਰਚਾਰ ਬੰਦ ਹੋਣ ਉਪਰੰਤ ਦੇ ਆਖਰੀ 48 ਘੰਟਿਆਂ ਦੀ ਚੌਕਸੀ
ਐਸ.ਏ.ਐਸ.ਨਗਰ, 30 ਮਈ, 2024:
ਜ਼ਿਲ੍ਹੇ ’ਚ 01 ਜੂਨ, 2024 ਨੂੰ ਵੋਟਾਂ ਨੂੰ ਨਿਰਵਿਘਨ ਅਤੇ ਸ਼ਾਂਤੀਪੂਰਵਕ ਨੇਪਰੇ ਚੜ੍ਹਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਅਤੇ ਐਸ.ਐਸ.ਪੀ ਡਾ. ਸੰਦੀਪ ਗਰਗ ਨੇ ਅੱਜ ਇੱਥੇ ਕਿਹਾ ਕਿ ਆਖਰਲੇ 48 ਘੰਟਿਆਂ (30 ਮਈ, ਸ਼ਾਮ 6:00 ਵਜੇ ਤੋਂ ਸ਼ੁਰੂ ਹੋ ਕੇ) ਦੌਰਾਨ ਆਦਰਸ਼ ਚੋਣ ਜ਼ਾਬਤਾ ਅਤੇ ਚੋਣ ਪ੍ਰਚਾਰ ’ਤੇ ਪਾਬੰਦੀ ਦੀ ਹਦਾਇਤਾਂ ਦੀ ਕੋਈ ਉਲੰਘਣਾ ਸਹਿਣ ਨਹੀਂ ਕੀਤੀ ਜਾਵੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ 48 ਘੰਟਿਆਂ ਦੌਰਾਨ ਵੋਟਰਾਂ ਨੂੰ ਭਰਮਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਸਵਿੱਗੀ, ਜ਼ੋਮੈਟੋ ਅਤੇ ਬਲਿੰਕ-ਇੱਟ ਵਰਗੇ ਆਨਲਾਈਨ ਡਿਲੀਵਰੀ ਪਾਰਟਨਰਜ਼ ਤੋਂ ਇਲਾਵਾ ਡਿਜੀਟਲ ਅਤੇ ਆਨਲਾਈਨ ਲੈਣ-ਦੇਣ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ।
ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਸਿਨੇਮਾ ਹਾਲ, ਟੈਲੀਵਿਜ਼ਨ ਜਾਂ ਇਸ ਤਰ੍ਹਾਂ ਦੇ ਹੋਰ ਮਾਧਿਅਮਾਂ ਦੀ ਵਰਤੋਂ ਕਰਦਿਆਂ ਇਸ ਸਮੇਂ ਦੌਰਾਨ ਚੋਣ ਸਬੰਧੀ ਕੋਈ ਵੀ ਸਮੱਗਰੀ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਬਲਕ ਐਸ ਐਮ ਐਸ ਅਤੇ ਵੌ...








