Shadow

Author: admin

ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ

ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ

Punjab
ਮੋਗਾ, 31 ਮਈ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ-ਕਮ- ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ਼ੁਭੀ ਆਂਗਰਾ ਦੀ ਦੇਖ ਰੇਖ ਵਿੱਚ ਚੱਲ ਰਹੇ ਸਵੀਪ ਪ੍ਰੋਗਰਾਮਾਂ ਦੀ ਲੜੀ ਤਹਿਤ ਜ਼ਿਲ੍ਹੇ ਦੇ ਲੋਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਡੀ.ਐਨ. ਮਾਡਲ ਸਕੂਲ ਦੀ ਨੁੱਕੜ ਨਾਟਕ ਟੀਮ ਦੇ ਸਹਿਯੋਗ ਨਾਲ ਸੇਵਾ ਕੇਂਦਰਾਂ ਅਤੇ ਬੱਸ ਸਟੈਂਡ ਤੇ ਨੁੱਕੜ ਨਾਟਕ ਕਰਵਾਏ ਗਏ। ਇਸ ਸਮੇਂ ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਗੁਰਪ੍ਰੀਤ ਸਿੰਘ ਘਾਲੀ, ਸਾਬਕਾ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਅਤੇ ਜੀ.ਜੀ.ਐੱਫ. ਅਨੁਰਾਗ ਸਿੰਘ ਹਾਜ਼ਰ ਸਨ। ਇਸ ਨੁੱਕੜ ਨਾਟਕ ਵਿੱਚ ਵਿਦਿਆਰਥੀਆਂ ਨੇ ਲੋਕਾਂ ਨੂੰ ਵੋਟਾਂ ਕਿਵੇਂ ਪੈਂਦੀਆਂ ਹਨ, ਪਾਰਟੀਆਂ ਵਾਲੇ ਲੋਕਾਂ ਨੂੰ ਕਿਵੇਂ ਭਰਮਾਉਂਦੇ ਹਨ, ਕਿਸ ਤਰ੍ਹਾਂ ਵੋਟਰ ਨੂੰ ਅਪਣਾ ਉਮੀਦਵਾਰ ਚੁਨਣਾ ਚਾਹੀਦਾ ਹੈ, ਨਸ਼ੇ ਅਤੇ ਪੈਸੇ ਲੈ ਕੇ ਵੋਟ ਨਹੀਂ ਪਾਉਣੀ ਚਾਹੀਦੀ ਆਦਿ ਵਿਸ਼ਿਆ ਬਾਰੇ ਸਮਝਾਇਆ।ਚੋਣ ਕਮਿਸ਼ਨ ਦੁਆਰਾ ਦਿੱਤੇ ਗਏ ਐਪਸ ਬਾਰੇ ਵੀ ਨਾਟਕ ਟੀਮ ਨੇ ਬਾਖੂਬੀ ਬਿਆਨ ਕੀਤਾ।ਸਵੀਪ ਅਤੇ ਨਾਟਕ ਟੀਮ ਨੇ ਵੋਟਾਂ ਵਾਲੇ ਦਿਨ ਬੂਥਾਂ ਉੱਪਰ ਮਿਲਣ...
ਜ਼ਿਲ੍ਹਾ ਸਵੀਪ ਟੀਮ ਵੱਲੋਂ ਟਰਾਂਸਜੈਂਡਰ ਵੋਟਰਾਂ ਦੀ ਵੋਟਿੰਗ ਵਿੱਚ ਭਾਗੀਦਾਰੀ ਵਧਾਉਣ ਲਈ ਉਹਨਾਂ ਦੇ ਡੇਰਿਆਂ ਤੱਕ ਕੀਤੀ ਪਹੁੰਚ

ਜ਼ਿਲ੍ਹਾ ਸਵੀਪ ਟੀਮ ਵੱਲੋਂ ਟਰਾਂਸਜੈਂਡਰ ਵੋਟਰਾਂ ਦੀ ਵੋਟਿੰਗ ਵਿੱਚ ਭਾਗੀਦਾਰੀ ਵਧਾਉਣ ਲਈ ਉਹਨਾਂ ਦੇ ਡੇਰਿਆਂ ਤੱਕ ਕੀਤੀ ਪਹੁੰਚ

Punjab
ਮੋਗਾ, 31 ਮਈ: ਮੁੱਖ ਚੋਣ ਅਫਸਰ ਪੰਜਾਬ ਸ਼੍ਰੀ ਸਿਬਿਨ ਸੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਅਤੇ  ਸਹਾਇਕ ਕਮਿਸ਼ਨਰ-ਕਮ-ਜ਼ਿਲ੍ਹਾ  ਸਵੀਪ ਨੋਡਲ ਅਫ਼ਸਰ ਸ਼ੁਭੀ ਆਂਗਰਾ ਦੀ ਦੇਖ ਰੇਖ ਵਿੱਚ ਚੱਲ ਰਹੇ ਸਵੀਪ ਪ੍ਰੋਗਰਾਮ ਤਹਿਤ ਸਹਾਇਕ ਜਿਲ੍ਹਾ ਸਵੀਪ ਨੋਡਲ ਅਫ਼ਸਰ ਗੁਰਪ੍ਰੀਤ ਸਿੰਘ ਘਾਲੀ, ਸਾਬਕਾ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਅਤੇ ਜੀ.ਜੀ.ਐੱਫ. ਅਨੁਰਾਗ ਸਿੰਘ ਨੇ ਮੋਗਾ ਜਿਲ੍ਹੇ ਵਿੱਚ ਰਹਿ ਰਹੇ ਮਹੰਤਾਂ ਨੂੰ 01 ਜੂਨ 2024 ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਸਾਥੀਆਂ ਸਹਿਤ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ। ਸਵੀਪ ਟੀਮ ਨੇ ਮਹੰਤਾਂ ਨੂੰ ਵੋਟਾਂ ਵਾਲੇ ਦਿਨ ਬੂਥਾਂ ਉੱਪਰ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਦਿਨ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਬੂਥਾਂ ਉੱਪਰ ਸ਼ਾਮਿਆਨੇ ਦਾ ਪ੍ਰਬੰਧ ਹੋਵੇਗਾ ਤਾਂ ਕਿ ਵੋਟਰਾਂ ਨੂੰ ਧੁੱਪ ਤੋਂ ਬਚਾਇਆ ਜਾ ਸਕੇ। ਲਾਈਨ ਵਿੱਚ ਲੱਗ ਕੇ ਜਿਆਦਾ ਸਮਾਂ ਇੰਤਜਾਰ ਨਾ ਕਰਨਾ ਪਵੇ ਇਸ ਲਈ ਬੈਠਣ ਦਾ ਇੰਤਜ਼ਾਮ ਵ...
ਸੰਤੁਲਿਤ ਖਾਦਾਂ ਦੀ ਵਰਤੋਂ ਨਾਲ ਮਿੱਟੀ ਦੀ ਸਿਹਤ ਸੁਧਾਰ ਅਤੇ ਉਪਜ ਵਿੱਚ ਕੀਤਾ ਜਾ ਸਕਦਾ ਵਾਧਾ: ਡਾ. ਅਮਰੀਕ ਸਿੰਘ

ਸੰਤੁਲਿਤ ਖਾਦਾਂ ਦੀ ਵਰਤੋਂ ਨਾਲ ਮਿੱਟੀ ਦੀ ਸਿਹਤ ਸੁਧਾਰ ਅਤੇ ਉਪਜ ਵਿੱਚ ਕੀਤਾ ਜਾ ਸਕਦਾ ਵਾਧਾ: ਡਾ. ਅਮਰੀਕ ਸਿੰਘ

Punjab
ਫਰੀਦਕੋਟ  31 ਮਈ 2024 (    )  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲਾ ਫਰੀਦਕੋਟ ਵਿੱਚ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਦੀ ਪਰਖ ਕਰਵਾ ਕੇ ਮਿੱਟੀ ਪਰਖ ਰਿਪੋਰਟਾਂ ਦੇ ਅਧਾਰ ਤੇ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ  ਮੁਹਿੰਮ ਦਾ ਜਾਇਜ਼ਾ ਲੇਣ ਲਈ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਵੱਲੋਂ ਪਿੰਡ ਭਾਗਥਲਾ ਦਾ ਦੌਰਾ ਕੀਤਾ ਅਤੇ ਸਟਾਫ ਵੱਲੋਂ ਇਕੱਤਰ ਕੀਤੇ ਜਾ ਰਹੇ ਮਿੱਟੀ ਦੇ ਨਮੂਨਿਆ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ।ਲਇਸ ਮੌਕੇ ਡਾ. ਰਾਜਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ,ਰਵਿੰਦਰ ਪਾਲ ਸਹਾਇਕ ਤਕਨਾਲੋਜੀ ਪ੍ਰਬੰਧਕ (ਆਤਮਾ),ਨਰਿੰਦਰ ਕੁਮਾਰ,ਸੁਖਵਿੰਦਰ ਸਿੰਘ,ਗੁਰਦੀਪ ਸਿੰਘ,ਸਾਧੂ ਸਿੰਘ,ਜੋਤੀ ਸਮੇਤ ਹੋਰ ਕਿਸਾਨ ਵੀ ਹਾਜ਼ਰ ਸਨ ।            ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਜ਼ਿਲਾ ਫਰੀਦਕੋਟ ਵਿੱਚ ਸਾਲ 2024-25 ਦੌਰਾਨ ਕੁੱਲ 6500 ਮਿੱਟੀ ਦੇ ਨਮੂਨੇ ਇਕੱਤਰ ਕਰਨ ਦਾ ਟੀਚਾ ਮਿਥਿਆ ਗਿਆ ਹੈ ਜਿਸ ਵਿੱਚੋਂ ਹੁਣ ਤੱਕ 1367 ਨਮੂਨੇ ਇਕੱਤਰ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਦਾ ਟੀਚਾ ਝੋਨੇ ਦੀ ਲਵਾਈ ਤੋਂ ਪਹਿਲਾਂ ਪਹਿਲਾਂ ਮੁਕੰਮਲ ਕ...
ਸਬਜ਼ੀ ਮੰਡੀ, ਕ੍ਰਿਕਟ ਮੈਦਾਨ, ਪਿੰਡ ਦੀ ਸੱਥਾਂ ਵਿੱਚ ਜਾ ਕੇ ਵੋਟਰਾਂ ਨੂੰ  ਵੋਟ ਦੇ ਅਧਿਕਾਰ ਲਈ ਪ੍ਰੇਰਿਤ ਕੀਤਾ

ਸਬਜ਼ੀ ਮੰਡੀ, ਕ੍ਰਿਕਟ ਮੈਦਾਨ, ਪਿੰਡ ਦੀ ਸੱਥਾਂ ਵਿੱਚ ਜਾ ਕੇ ਵੋਟਰਾਂ ਨੂੰ ਵੋਟ ਦੇ ਅਧਿਕਾਰ ਲਈ ਪ੍ਰੇਰਿਤ ਕੀਤਾ

Punjab
 ਫ਼ਰੀਦਕੋਟ, 31 ਮਈ,2024  ()-  ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲ੍ਹੇ ਵਿੱਚ ਸਵੀਪ ਗਤੀਵਿਧੀਆਂ ਰਾਹੀਂ ਲਗਾਤਾਰ ਜ਼ਿਲ੍ਹਾ ਵਾਸੀਆਂ ਨੂੰ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ।  ਵੋਟਰਾਂ ਨੂੰ  ਜਾਗਰੂਕ ਕਰਨ ਲਈ ਸਵੀਪ ਟੀਮ ਮੈਂਬਰ ਨਵਦੀਪ ਸਿੰਘ ਰਿੱਕੀ,ਸੁਰਿੰਦਰਪਾਲ ਸਿੰਘ ਸੋਨੀ  ਸਥਾਨਕ ਸਬਜ਼ੀ ਮੰਡੀ ਫ਼ਰੀਦਕੋਟ, ਕਿ੍ਕਟ ਮੈਦਾਨ, ਥਰਡ ਜੈਂਡਰ ਵੋਟਰਜ਼, ਪਿੰਡਾਂ ਦੀ ਸੱਥਾਂ ਅਤੇ ਨਰੇਗਾ ਵਰਕਰਜ਼ ਕੋਲ ਪਹੁੰਚੇ ਤੇ ਲੋਕਤੰਤਰ ਦੀ ਮਜ਼ਬੂਤੀ ਵਾਸਤੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਉਤਸ਼ਾਹਿਤ ਕੀਤਾ | ਸਵੀਪ ਟੀਮ ਨੇ ਸਥਾਨਕ ਸਬਜ਼ੀ ਮੰਡੀ ਫ਼ਰੀਦਕੋਟ ਵਿਖੇ ਪਹੁੰਚ ਕੇ ਆੜਤੀਏ ਵੀਰਾਂ ਦੇ ਸਹਿਯੋਗ ਨਾਲ ਸਬਜ਼ੀ ਮੰਡੀ ਵਿਖੇ ਸਬਜ਼ੀ ਖਰੀਦਣ-ਵੇਚਣ ਆਏ ਵੋਟਰਾਂ ਨੂੰ  ਪ੍ਰੇਰਿਤ ਕੀਤਾ ਗਿਆ | ਸਥਾਨਕ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਦੇ ਕਿ੍ਕਟ ਮੈਦਾਨ 'ਚ  ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਿ੍ਕਟ ਖਿਡਾਰੀ ਨਮਨ ਧੀਰ, ਪਰਮਿੰਦਰ ਸਿੰਘ ਗਿੱਲ, ਅਰੁਣ ਦੇਵਗਣ ਦੇ ਸਹਿਯੋਗ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਦਾ ਸੰਦੇਸ਼ ਦਿੱਤਾ ਗਿਆ | ਇਸ ਮੌਕੇ ਪ੍ਰਸ...
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਨੌਜਵਾਨ ਵੋਟਰਾਂ ਲਈ ਸਨੈਪਚੈਟ ‘ਤੇ ਨਵੇਂ ਫਿਲਟਰ ਜਾਰੀ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਨੌਜਵਾਨ ਵੋਟਰਾਂ ਲਈ ਸਨੈਪਚੈਟ ‘ਤੇ ਨਵੇਂ ਫਿਲਟਰ ਜਾਰੀ

Punjab
ਚੰਡੀਗੜ੍ਹ, 30 ਮਈ: ਚੋਣਾਂ ਵਿੱਚ ਨੌਜਵਾਨ ਵੋਟਰਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਇੱਕ ਵਿਲੱਖਣ ਪਹਿਲਕਦਮੀ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ, ਦਫ਼ਤਰ ਵੱਲੋਂ ਦੋ ਸਨੈਪਚੈਟ ਲੈਂਜ਼ (ਫਿਲਟਰ) ਲਾਂਚ ਕੀਤੇ ਗਏ ਹਨ। ਇਹ ਲੈਂਜ਼ ਵੋਟਿੰਗ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਮਹੱਤਵਪੂਰਨ ਸੁਨੇਹਿਆਂ ਨੂੰ ਵਧੇਰੇ ਆਕਰਸ਼ਕ ਢੰਗ ਨਾਲ ਪ੍ਰਸਾਰਿਤ ਕਰਦੇ ਹਨ ਤਾਂ ਜੋ ਚੋਣਾਂ ਵਿੱਚ ਵੱਧ ਤੋ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਵੋਟਰਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਦੀ ਟੀਮ ਵੱਲੋਂ ਸਨੈਪਚੈਟ ਲਈ ਦੋ ਤਰ੍ਹਾਂ ਦੇ ਲੈਂਜ਼ ਬਣਾਏ ਗਏ ਹਨ ਜਿਸ ਵਿੱਚ ਪਹਿਲਾ "ਆਈ ਐਮ ਏ ਪਰਾਊਡ ਵੋਟਰ" ਅਤੇ ਦੂਜਾ ਯੂਜ਼ਰ ਦੇ ਚਿਹਰੇ 'ਤੇ ਚੋਣ ਲੋਗੋ ਦੇ ਪ੍ਰਿੰਟ ਵਾਲਾ ਲੈਂਜ਼ ਹੈ। "ਆਈ ਐਮ ਏ ਪਰਾਊਡ ਵੋਟਰ" ਲੈਂਜ਼ ਦੀ ਵਰਤੋਂ ਕਰਕੇ ਯੂਜ਼ਰ ਆਪਣੀ 'ਸਿਆਹੀ ਲੱਗੀ ਉਂਗਲ' ਦੇ ਨਿਸ਼ਾਨ ਰਾਹੀਂ ਚੋਣ ਪ੍ਰਕਿਰਿਆ ਵਿੱਚ ਆਪਣੀ ਭਾਗੀਦਾਰੀ ਨੂੰ ਦਰਸਾ ਸਕਦੇ ਹਨ। ਇਸ ਦੇ ਨਾਲ ਹੀ ਚੋਣ ਲੋਗੋ ਦੇ ਪ੍ਰਿੰਟ ਵਾਲਾ ਦੂਜਾ  ਲੈਂਜ਼ ...
ਵਿਦਿਆਰਥੀਆਂ ਨੇ ਤਿਆਰ ਕੀਤੀ ਵੋਟਰ ਜਾਗਰੂਕਤਾ ਪੇਟਿੰਗ

ਵਿਦਿਆਰਥੀਆਂ ਨੇ ਤਿਆਰ ਕੀਤੀ ਵੋਟਰ ਜਾਗਰੂਕਤਾ ਪੇਟਿੰਗ

Punjab
ਅੰਮ੍ਰਿਤਸਰ 30 ਮਈ 2024--- ਆਈ ਟੀ ਆਈ ਰਣੀਕੇ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੀ ਗਈ ਵੋਟਰ ਜਾਗਰੂਕਤਾ ਪੇਂਟਿੰਗ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਘਣਸ਼ਾਮ ਥੋਰੀ ਨੂੰ ਭੇਂਟ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਥੋਰੀ ਨੇ ਕਿਹਾ ਕਿ ਵਿਦਿਆਰਥੀਆਂ ਵਲੋਂ ਇਸ ਵਾਰ ਵੋਟਰ ਜਾਗਰੂਕਤਾ ਲਈ ਬਹੁਤ ਹੀ ਵਧੀਆ ਕੰਮ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਇਸਦੇ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ। ਇਸ ਮੌਕੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੀ ਗਈ ਪੇਂਟਿੰਗ ਡਿਪਟੀ ਕਮਿਸ਼ਨਰ ਨੂੰ ਸਨਮਾਨ ਵਜੋਂ ਭੇਂਟ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਚੋਣ ਕਮਿਸ਼ਨ ਵਲੋਂ ਇਸ ਵਾਰ ‘ਅਬ ਕੀ ਬਾਰ ਸੱਤਰ ਪਾਰ’ ਦਾ ਨਾਅਰਾ ਦਿੱਤਾ ਗਿਆ ਹੈ,ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਵਿੱਚ ਭਾਗ ਲੈਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਸਾਰੇ ਵੋਟਰ 1 ਜੂਨ ਨੂੰ ਹੋਣ ਵਾਲੀਆਂ ਲੋਕਸਭਾ ਚੋਣਾਂ ਦੀ ਪੋਲਿੰਗ ਵਿੱਚ ਜ਼ਰੂਰ ਆਪਣੇ ਵੋਟ ਪਾਉਣ ਦੇ ਸੰਵਿਧਾਨਿਕ ਹੱਕ ਦੀ ਵਰਤੋਂ ਕਰਨ।ਇਸ ਮੌਕੇ ਐਸ.ਡੀ.ਐਮ ਸ੍ਰੀ ਲਾਲ ਵਿਸ਼ਵਾਸ ਬੈਂਸ, ਸ੍ਰੀਮਤੀ ਹਰਜੀਤ ਕੌਰ ਇਲੈਕਸ਼ਨ ਕਾਨੂੰਗੋ, ਸ੍ਰੀਮਤੀ ਸੰਤੋਸ਼ ਕੁਮਾਰੀ ਨੋਡਲ ਆਫਿਸਰ...
ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਹਰੇਕ ਬੂਥ ਉਤੇ ਵੈਬ ਕੈਮਰਿਆਂ ਰਾਹੀਂ ਜਿਲ੍ਹਾ ਪ੍ਰਸ਼ਾਸਨ ਰੱਖੇਗਾ ਤਿੱਖੀ ਨਜ਼ਰ

ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਹਰੇਕ ਬੂਥ ਉਤੇ ਵੈਬ ਕੈਮਰਿਆਂ ਰਾਹੀਂ ਜਿਲ੍ਹਾ ਪ੍ਰਸ਼ਾਸਨ ਰੱਖੇਗਾ ਤਿੱਖੀ ਨਜ਼ਰ

Punjab
ਅੰਮਿ੍ਰਤਸਰ, 30 ਮਈ (       )-ਅੰਮਿ੍ਰਤਸਰ ਲੋਕ ਸਭਾ ਹਲਕੇ ਦੇ ਹਰੇਕ ਬੂਥ ਉਤੇ ਆਪ ਨਜ਼ਰ ਰੱਖਣ ਲਈ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ ਹਰੇਕ ਬੂਥ ਉਤੇ ਕੈਮਰੇ ਲਗਾ ਕੇ ਉਨਾਂ ਦਾ ਸਿੱਧਾ ਪ੍ਰਸਾਰਣ ਆਪ ਵੇਖ ਸਕਣ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ, ਜਿਸ ਲਈ ਸਥਾਨਕ ਨਗਰ ਸੁਧਾਰ ਟਰੱਸਟ ਦੇ ਕਮਿਊਨਟੀ ਹਾਲ ਵਿਚ ਵੈਬ ਕਾਸਟਿੰਗ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਸ ਕੰਟਰੋਲ ਰੂਮ ਵਿਚ ਅੰਮਿ੍ਰਤਸਰ ਲੋਕ ਸਭਾ ਹਲਕੇ ਦੇ 1684  ਬੂਥਾਂ ਤੋਂ ਸਿੱਧਾ ਪ੍ਰਸਾਰਣ ਆਵੇਗਾ, ਜਿਸ ਨੂੰ ਅੱਗੇ ਵੇਖਣ ਲਈ 200 ਦੇ ਕਰੀਬ ਕੰਪਿਊਟਰ ਤੇ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਹਨ। ਇੰਨਾ ਕੰਪਿਊਟਰਾਂ ਉਤੇ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਕੰਪਿਊਟਰ ਸਿੱਖਿਆ ਲੈ ਰਹੇ ਵਿਦਿਆਰਥੀ, ਜਿੰਨਾ ਦੀ ਗਿਣਤੀ 240 ਹੈ, ਕੰਮ ਕਰਨਗੇ ਅਤੇ ਉਹ ਆਪਣੇ ਅਲਾਟ ਕੀਤੇ ਹੋਏ ਬੂਥਾਂ ਦਾ ਸਿੱਧਾ ਪ੍ਰਸਾਰਣ ਸਕਰੀਨਾਂ ਉਤੇ ਵੇਖਣਗੇ। ਉਨਾਂ ਵਿਦਿਆਰਥੀਆਂ ਨੂੰ ਇਸ ਕੰਮ ਲਈ ਸਿੱਖਿਅਤ ਕੀਤਾ ਗਿਆ ਹੈ ਕਿ ਬੂਥਾਂ ਉਪਰ ਉਨਾਂ ਕਿਸ-ਕਿਸ ਚੀਜ਼ ਉਤੇ ਨਿਗਾਹ ਰੱਖਣੀ ਹੈ। ਜਿੱਥੇ ਵੀ ਕਿਧਰੇ ਕੋਈ ਕੁਤਾਹੀ, ਸ਼ਰਾਰਤ, ਝਗੜਾ ਜਾਂ ਚੋਣ ਕਮਿਸ਼ਨ ਦੀਆਂ ਹਦਾਇਤ...
ਪੋਲਿੰਗ ਖਤਮ ਹੋਣ ਤੋਂ 48 ਘੰਟੇ ਪਹਿਲਾਂ 30 ਮਈ ਸ਼ਾਮ 6 ਵਜੇ ਤੋਂ 1 ਜੂਨ ਸ਼ਾਮ 6 ਵਜੇ ਤੱਕ ਗੈਰ ਕਾਨੂੰਨੀ ਇੱਕਠ ਤੇ ਪਾਬੰਦੀ

ਪੋਲਿੰਗ ਖਤਮ ਹੋਣ ਤੋਂ 48 ਘੰਟੇ ਪਹਿਲਾਂ 30 ਮਈ ਸ਼ਾਮ 6 ਵਜੇ ਤੋਂ 1 ਜੂਨ ਸ਼ਾਮ 6 ਵਜੇ ਤੱਕ ਗੈਰ ਕਾਨੂੰਨੀ ਇੱਕਠ ਤੇ ਪਾਬੰਦੀ

Punjab
ਮੋਗਾ 30 ਮਈ:- ਲੋਕ ਸਭਾ ਚੋਣਾਂ 2024 ਲਈ ਜਾਰੀ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (ਐਸ.ਓ.ਪੀ.) ਦੇ ਚੈਪਟਰ 2 ਦੇ ਨੁਕਤਾ ਨੰਬਰ 1 ਅਨੁਸਾਰ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜਨ ਲਈ ਜ਼ਿਲ੍ਹਾ ਮੋਗਾ ਦੇ ਸਾਰੇ ਅਸੈਂਬਲੀ ਹਲਕਿਆਂ ਵਿੱਚ ਪੋਲਿੰਗ ਖਤਮ ਹੋਣ ਤੋਂ 48 ਘੰਟੇ ਪਹਿਲਾਂ ਮਿਤੀ 30 ਮਈ 2024 ਨੂੰ ਸ਼ਾਮ 6 ਵਜੇ ਤੋਂ ਮਿਤੀ 1 ਜੂਨ, 2024 ਸ਼ਾਮ 6 ਵਜੇ ਤੱਕ ਗੈਰ ਕਾਨੂੰਨੀ ਇਕੱਠ/ਪੰਜ ਜਾਂ ਪੰਜ ਤੋਂ ਵਧੇਰੇ ਵਿਅਕਤੀਆਂ ਦੈ ਇੱਕਠ ਹੋਣ/ਚੱਲਣ ਫਿਰਨ ਜਾਂ ਜਨਤਕ ਮੀਟਿੰਗ ਕਰਨ ਤੇ ਪਾਬੰਦੀ ਲਗਾਈ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਉਕਤ ਹੁਕਮ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲਾਗੂ ਕੀਤੇ ਗਏ ਹਨ। ਇਹ ਹੁਕਮ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨ ਵਾਲੇ ਵਿਅਕਤੀਆਂ ਉਪਰ ਲਾਗੂ ਨਹੀਂ ਹੋਣਗੇ।...
ਸਪੈਸ਼ਲ ਜਨਰਲ ਆਬਜ਼ਰਵਰ ਨੇ ਲੋਕ ਸਭਾ ਹਲਕਾ 10-ਫ਼ਿਰੋਜ਼ਪੁਰ ਦੇ ਚੋਣ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਸਪੈਸ਼ਲ ਜਨਰਲ ਆਬਜ਼ਰਵਰ ਨੇ ਲੋਕ ਸਭਾ ਹਲਕਾ 10-ਫ਼ਿਰੋਜ਼ਪੁਰ ਦੇ ਚੋਣ ਅਧਿਕਾਰੀਆਂ ਨਾਲ ਕੀਤੀ ਮੀਟਿੰਗ

Punjab
ਫ਼ਿਰੋਜ਼ਪੁਰ 30 ਮਈ, 2024: ਲੋਕ ਸਭਾ ਹਲਕਾ 10-ਫਿਰੋਜ਼ਪੁਰ ਦੇ ਹਰੇਕ ਵੋਟਰ ਦੀ ਵੋਟਾਂ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਅਤੇ ਚੋਣਾਂ ਦੌਰਾਨ ਹਰ ਪੱਖ ਤੋਂ ਤਿਆਰੀਆਂ ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਦੇ ਮਕਸਦ ਨਾਲ ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਲਈ ਨਿਯੁਕਤ ਸਪੈਸ਼ਲ ਜਨਰਲ ਚੋਣ ਨਿਗਰਾਨ ਸ੍ਰੀ ਰਾਮ ਮੋਹਨ ਮਿਸ਼ਰਾ ਨੇ ਆਰ.ਓ ਕਮ- ਜ਼ਿਲ੍ਹਾ ਚੋਣ ਅਫ਼ਸਰ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ, ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਹਰਪ੍ਰੀਤ ਸਿੰਘ ਸੂਦਨ ਅਤੇ ਜ਼ਿਲ੍ਹਾ ਚੋਣ ਅਫ਼ਸਰ ਫ਼ਾਜ਼ਿਲਕਾ ਡਾ. ਸੇਨੂ ਦੁੱਗਲ ਸਮੇਤ ਐਸ.ਐਸ.ਪੀ. ਫ਼ਿਰੋਜ਼ਪੁਰ ਸੋਮਿਆ ਮਿਸ਼ਰਾ, ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਸ੍ਰੀ ਭਾਗੀਰਥ ਮੀਨਾ, ਐਸ.ਐਸ.ਪੀ. ਫ਼ਾਜ਼ਿਲਕਾ ਡਾ. ਪ੍ਰਗਿਆ ਜੈਨ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਵਿੱਚ ਜਨਰਲ ਅਬਜ਼ਰਵਰ ਸ਼੍ਰੀ ਲਕਸ਼ਮੀਕਾਂਤ ਰੈੱਡੀ ਆਈ.ਏ.ਐਸ, ਖਰਚਾ ਅਬਜ਼ਰਵਰ ਸ੍ਰੀ ਨਾਗੇਂਦਰ ਯਾਦਵ ਆਈ.ਆਰ.ਐਸ, ਪੁਲਿਸ ਅਬਜ਼ਰਵਰ ਸ੍ਰੀ ਏ.ਆਰ.ਦਾਮੋਦਰ ਆਈ.ਪੀ.ਐਸ ਵੀ ਹਾਜ਼ਰ ਸਨ। ਇਸ ਮੌਕੇ ਸ੍ਰੀ ਰਾਮ ਮੋਹਨ ਮਿਸ਼ਰਾ ਨੇ ਵੋਟਰਾਂ ਦੀ ਸਹੂਲਤ, ਈ.ਵੀ.ਐਮ ਦੀ ਸੁਰੱਖਿਆ, ਚੋਣ ਅਮਲੇ ਦੀ ਤਾਇਨਾਤੀ, ਕਿਸੇ ਘਟਨਾ ਦੇ...
1 ਜੂਨ ਵੋਟਾਂ ਵਾਲਾ ਦਿਨ ‘ਪੇਡ ਹਾਲੀਡੇਅ’ ਘੋਸ਼ਿਤ

1 ਜੂਨ ਵੋਟਾਂ ਵਾਲਾ ਦਿਨ ‘ਪੇਡ ਹਾਲੀਡੇਅ’ ਘੋਸ਼ਿਤ

Punjab
ਮੋਗਾ, 30 ਮਈ: ਪੰਜਾਬ ਰਾਜ ਵਿੱਚ ਲੋਕ ਸਭਾ ਚੋਣਾਂ 2024 1 ਜੂਨ, 2024 ਨੂੰ ਹੋਣੀਆਂ ਨਿਯਤ ਹੋਈਆਂ ਹਨ। ਇਸ ਦਿਨ ਹਰੇਕ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਨਿਰਵਿਘਨ ਕਰ ਸਕੇ, ਇਸ ਮੰਤਵ ਲਈ ਜ਼ਿਲ੍ਹੇ ਦੇ ਸਮੂਹ ਸਰਕਾਰੀ/ਗੈਰ ਸਰਕਾਰੀ ਦਫ਼ਤਰਾਂ, ਬੈਕਾਂ, ਅਦਾਰਿਆਂ, ਫੈਕਟਰੀਆਂ, ਦੁਕਾਨਾਂ ਆਦਿ ਵਿੱਚ ਪੇਡ ਹਾਲੀਡੇ ਕੀਤੀ ਜਾਣੀ ਜਰੂਰੀ ਹੈ।ਇਸ ਬਾਰੇ ਦੀ ਰਿਪ੍ਰੇਜੇਨਟੇਸ਼ਨ ਆਫ਼ ਪੀਪਲ ਐਕਟ, 1951 ਦੀ ਧਾਰਾ 135  ਬੀ ਵਿੱਚ ਹੇਠ ਲਿਖੇ ਅਨੁਸਾਰ ਕਾਨੂੰਨੀ ਵਿਵਸਥਾ ਕੀਤੀ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਵੱਲੋਂ ''ਦੀ ਰੀਪ੍ਰੇਜੇਨਟੇਸ਼ਨ ਆਫ਼ ਪੀਪਲ ਐਕਟ, 1951 ਦੀ ਧਾਰਾ 135 ਬੀ'', ''ਦੀ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟਾਬਲਿਸ਼ਮੈਂਟ ਐਕਟ 1958 (ਦੀ ਪੰਜਾਬ ਐਕਟ ਨੰ 15 ਆਫ਼ 1958) ਦੀ ਫੈਕਟਰੀਜ਼ ਐਕਟ, 1948'' ਵਿੱਚ ਕੀਤੀ ਗਈ ਕਾਨੂੰਨੀ ਵਿਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ 'ਨੈਗੋਸ਼ੇਬਲ ਇੰਸਟਰੂਮੈਂਟ ਐਕਟ 1881' ਦੀ ਧਾਰਾ 25 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਦੇ ਸਮੂਹ  ਸਰਕਾਰੀ/ਗੈਰ ਸਰਕਾਰੀ ਦਫ਼ਤਰਾਂ, ਬੈਂਕਾਂ ਅਦਾਰਿਆਂ, ਫੈ...