Shadow

Author: admin

ਅੰਤਰਰਾਸ਼ਟਰੀ ਸਰਹੱਦ ਤੇ ਜੀਰੋ ਲਾਇਨ ਤੇ ਵਸੇ ਪਿੰਡ ਮੁਹਾਰ ਜਮਸੇਰ ਪਹੁੰਚ ਕੇ ਐਸਐਸਪੀ ਫਾਜ਼ਿਲਕਾ ਜੀ ਨੇ ਪੋਲਿੰਗ ਬੂਥ ਦੇ ਸੁੱਰਖਿਆ ਪ੍ਰਬੰਧਾ ਦਾ ਲਿਆ ਜਾਇਜਾ

ਅੰਤਰਰਾਸ਼ਟਰੀ ਸਰਹੱਦ ਤੇ ਜੀਰੋ ਲਾਇਨ ਤੇ ਵਸੇ ਪਿੰਡ ਮੁਹਾਰ ਜਮਸੇਰ ਪਹੁੰਚ ਕੇ ਐਸਐਸਪੀ ਫਾਜ਼ਿਲਕਾ ਜੀ ਨੇ ਪੋਲਿੰਗ ਬੂਥ ਦੇ ਸੁੱਰਖਿਆ ਪ੍ਰਬੰਧਾ ਦਾ ਲਿਆ ਜਾਇਜਾ

Punjab
ਫਾਜ਼ਿਲਕਾ 1 ਜੂਨ ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਮੁਹਾਰ ਜਮਸ਼ੇਰ ਦੇਸ਼ ਦਾ ਅਜਿਹਾ ਪਿੰਡ ਹੈ ਜੋ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਦੇ ਪਾਕਿਸਤਾਨ ਵਾਲੇ ਪਾਸੇ ਹੈ ਅਤੇ ਇਹ ਪਿੰਡ ਤਿੰਨ ਪਾਸਿਆਂ ਤੋਂ ਪਾਕਿਸਤਾਨ ਨਾਲ ਘਿਰਿਆ ਹੋਇਆ ਹੈ ਜਦਕਿ ਇਸ ਦੇ ਚੜਦੇ ਵਾਲੇ ਪਾਸੇ ਕੰਡਿਆਲੀ ਤਾਰ ਹੈ । ਇਸ ਪਿੰਡ ਦੇ ਲੋਕਾਂ ਨੇ ਵੀ ਉਤਸਾਹ ਨਾਲ ਮਤਦਾਨ ਵਿੱਚ ਭਾਗ ਲਿਆ ਅਤੇ ਚੋਣਾਂ ਦੇ ਪਰਵ ਵਿਚ ਭਾਗ ਲੈਕੇ ਦੇਸ਼ ਦੇ ਲੋਕਤੰਤਰ ਦੀ ਮਜਬੂਤੀ ਵਿਚ ਆਪਣਾ ਯੋਗਦਾਨ ਪਾਇਆ। ਇਸ ਬੂਥ ਤੇ ਸ਼ਾਮ 5 ਵਜੇ ਤੱਕ ਪਿੰਡ ਦੀਆਂ ਕੁੱਲ 618 ਵਿਚੋਂ 525 ਵੋਟਾਂ ਪੋਲ ਹੋ ਗਈਆਂ ਸਨ। ਜੋ ਕਿ 84.9 ਫੀਸਦੀ ਬਦਦੀ ਹੈ। ਜਿਲ੍ਹੇ ਦੇ ਐਸਐਸਪੀ ਡਾ ਪ੍ਰਗਿਆ ਜੈਨ ਨੇ ਇਸ ਪਿੰਡ ਵਿੱਚ ਪਹੁੰਚ ਕੇ ਜਿੱਥੇ ਵੋਟਰਾਂ ਦਾ ਉਤਸਾਹ ਵਧਾਇਆ ਉੱਥੇ ਹੀ ਉਹਨਾਂ ਨੇ ਇੱਥੇ ਚੋਣ ਡਿਊਟੀ ਤੇ ਤੈਨਾਤ ਹਮਲੇ ਅਤੇ ਸੁਰੱਖਿਆ ਕਰਮਚਾਰੀਆਂ ਦੀ ਵੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਨੇ ਅੱਤ ਦੀ ਗਰਮੀ ਵਿਚ ਦੇਸ਼ ਦੀਆਂ ਹਦਾਂ ਦੀ ਰਾਖੀ ਕਰਨ ਦੇ ਨਾਲ ਲੋਕਤੰਤਰ ਵਿਚ ਵੀ ਯੋਗਦਾਨ ਪਾ ਰਹੀ ਬੀਐਸਐਫ ਦੀ ਟੁਕੜੀ ਦੇ ਜਵਾਨਾਂ ਨਾਲ ਮਿਲ ਕੇ ਉਨ੍ਹਾਂ ਨੂੰ ਵੀ ...
ਅੰਡਰ 19 ਪੰਜਾਬ ਰਾਜ ਅੰਤਰ ਜ਼ਿਲ੍ਹਾ ਟੂਰਨਾਮੈਂਟ 2024 ਅੰਮ੍ਰਿਤਸਰ ਵਿਖੇ ਕਰਵਾਇਆ

ਅੰਡਰ 19 ਪੰਜਾਬ ਰਾਜ ਅੰਤਰ ਜ਼ਿਲ੍ਹਾ ਟੂਰਨਾਮੈਂਟ 2024 ਅੰਮ੍ਰਿਤਸਰ ਵਿਖੇ ਕਰਵਾਇਆ

Punjab
ਅੰਮ੍ਰਿਤਸਰ 1 ਜੂਨ 2024---   ਅੰਮ੍ਰਿਤਸਰ ਅੰਡਰ 19 ਟੀਮ ਨੇ ਪੰਜਾਬ ਰਾਜ ਅੰਤਰ ਜ਼ਿਲ੍ਹਾ ਅੰਡਰ 19 ਟੂਰਨਾਮੈਂਟ ਦਾ ਲੀਗ ਮੈਚ ਸ੍ਰੀ ਮੁਕਤਸਰ ਸਾਹਿਬ ਨੂੰ ਇੱਕ ਪਾਰੀ ਅਤੇ 97 ਦੌੜਾਂ ਨਾਲ ਹਰਾ ਕੇ ਜਿੱਤ ਲਿਆ। ਮੁਕਤਾਰ ਸਾਹਿਬ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁਕਤਾਰ ਸਾਹਿਬ ਦਾ ਸਕੋਰ 138 ਦੌੜਾਂ 'ਤੇ ਆਲ ਆਊਟ ਹੋ ਗਿਆ। ਕਰਨਵੀਰ ਨੇ 28 ਦੌੜਾਂ ਬਣਾਈਆਂ। ਅਵਿਰਾਜ ਸਿੰਘ ਨੇ 49 ਦੌੜਾਂ ਦੇ ਕੇ 7 ਵਿਕਟਾਂ ਲਈਆਂ। ਜਵਾਬ 'ਚ ਅੰਮ੍ਰਿਤਸਰ ਨੇ 6 ਵਿਕਟਾਂ 'ਤੇ 376 ਦੌੜਾਂ ਬਣਾਈਆਂ। ਵਰਿੰਦਰ ਸਿੰਘ ਲੋਹਟ ਨੇ 203 ਦੌੜਾਂ ਅਤੇ ਤਰਨਵੀਰ ਕੰਬੋਜ ਨੇ 44 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਦੂਜੀ ਪਾਰੀ ਵਿੱਚ ਮੁਕਤਾਰ ਸਾਹਿਬ ਨੇ 141 ਦੌੜਾਂ 'ਤੇ ਆਲ ਆਊਟ ਕੀਤਾ। ਰੇਵਨ ਪ੍ਰੀਤ ਸਿੰਘ ਨੇ 30 ਦੌੜਾਂ 'ਤੇ ਅਤੇ ਸਮਰਥ ਮਹਾਜਨ ਨੇ 22 ਦੌੜਾਂ 'ਤੇ 3 ਵਿਕਟਾਂ ਅਤੇ ਅਵਿਰਾਜ ਨੇ 51 ਦੌੜਾਂ 'ਤੇ 3 ਵਿਕਟਾਂ ਲਈਆਂ ਅਤੇ ਅੰਮ੍ਰਿਤਸਰ ਨੇ ਇਹ ਮੈਚ ਇੱਕ ਪਾਰੀ ਅਤੇ 97 ਦੌੜਾਂ ਨਾਲ ਜਿੱਤ ਲਿਆ।   ਸ਼੍ਰੀ ਘਨਸ਼ਾਮ ਥੋਰੀ ਆਈ.ਏ.ਐਸ. ਡਿਪਟੀ ਕਮਿਸ਼ਨਰ ਕਮ ਪ੍ਰਧਾਨ...
ਇਸ ਵਾਰ ਵੋਟਾਂ ਪਵਾਉਣ ਦੇ ਨਾਲ –ਨਾਲ ਵਾਤਾਵਰਨ ਸੰਭਾਲ ਦਾ ਵੀ ਸੱਦਾ ਦਿੱਤਾ ਜਿਲ੍ਹਾ ਪ੍ਰਸਾਸ਼ਨ ਨੇ

ਇਸ ਵਾਰ ਵੋਟਾਂ ਪਵਾਉਣ ਦੇ ਨਾਲ –ਨਾਲ ਵਾਤਾਵਰਨ ਸੰਭਾਲ ਦਾ ਵੀ ਸੱਦਾ ਦਿੱਤਾ ਜਿਲ੍ਹਾ ਪ੍ਰਸਾਸ਼ਨ ਨੇ

Punjab
ਅੰਮ੍ਰਿਤਸਰ , 1 ਜੂਨ 2024 --- ਇਸ ਵਾਰ ਜਿਲ੍ਹਾ ਪ੍ਰਸਾਸ਼ਨ ਨੇ ਵੋਟਰਾਂ ਦੀਆਂ ਵੋਟ ਪਵਾਉਣ ਦੇ ਨਾਲ-ਨਾਲ ਜਿਲ੍ਹਾ ਵਾਸੀਆਂ ਨੂੰ ਵਾਤਾਵਰਨ ਸੰਭਾਲ ਦਾ ਸੱਦਾ ਦੇਣ ਲਈ ਵਿਸ਼ੇਸ਼ ਉਪਰਾਲੇ ਚੋਣ ਬੂਥਾਂ ਉੱਤੇ ਕੀਤੇ। ਹਰੇਕ ਵਿਧਾਨਸਭਾ ਹਲਕੇ ਵਿੱਚ ਇੱਕ-ਇੱਕ ਬੂਥ ਨੂੰ ਗਰੀਨ ਬੂਥ ਐਲਾਨ ਕੇ ਉੱਥੇ ਵੋਟਰਾਂ ਨੂੰ ਘਰਾਂ ਅਤੇ ਖੇਤਾਂ ਵਿੱਚ ਲਗਾਉਣ ਲਈ ਬੂਟੇ ਵੰਡੇ ਗਏ। ਇਸ ਤੋਂ ਇਲਾਵਾ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਲਾਸਟਿਕ ਦੇ ਲਿਫਾਫਿਆਂ ਨੂੰ ਰੋਕਣ ਲਈ ਜਨਤਾ ਦਾ ਸਾਥ ਲੈਣ ਵਾਸਤੇ ਕਪੜੇ ਦੇ ਬਣੇ ਬੈਗ ਵੰਡੇ। ਇਸ ਮੌਕੇ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਵੱਡੇ ਬੈਨਰ ਵੀ ਬੂਥਾਂ ਉੱਪਰ ਲਗਾਏ ਗਏ ਅਤੇ ਲੋਕਾਂ ਨੂੰ ਇਸ ਲਈ ਜਾਗਰੂਕ ਕਰਨ ਵਾਸਤੇ ਸਾਹਿਤ ਵੀ ਵੰਡਿਆ ਗਿਆ। ਜਿਲ੍ਹਾਂ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਜਿਨ੍ਹਾਂ ਦੀ ਪ੍ਰੇਰਣਾ ਨਾਲ ਇਸ ਵਾਰ ਚੋਣ ਬੂਥਾਂ ਉੱਤੇ ਇਹ ਤਬਦੀਲੀ ਵੇਖਣ ਨੂੰ ਮਿਲੀ ਵਲੋਂ ਹਰੇਕ ਬੂਥ ਉੱਤੇ ਦਿਵਿਆਂਗ ਵੋਟਰਾਂ ਲਈ ਵੀਲ੍ਹ ਚੇਅਰ ਦੇ ਪ੍ਰਬੰਧ ਵੀ ਕੀਤੇ ਗਏ ਤਾਂ ਜੋ ਕਿਸੇ ਲੋੜਵੰਦ ਵੋਟਰ ਨੂੰ ਬੂਥ ਉੱਤੇ ਜਾਣ ਲਈ ਕੋਈ ਸਮੱਸਿਆ ਨਾ ਆਵੇ। ਇਨਾਂ ਚੇਅਰਾਂ ਨੂੰ ਵਰਤਣ ਲਈ ਹਰੇਕ ਬੂਥ ਉੱਤੇ ਸਿ...
ਸੂਬੇ ਭਰ ਵਿੱਚ ਸਭ ਤੋਂ ਵੱਡਾ ਵੈਬ ਕਾਸਟਿੰਗ ਕੰਟਰੋਲ ਰੂਮ ਅੰਮ੍ਰਿਤਸਰ ਨੇ ਕੀਤਾ ਸਥਾਪਿਤ

ਸੂਬੇ ਭਰ ਵਿੱਚ ਸਭ ਤੋਂ ਵੱਡਾ ਵੈਬ ਕਾਸਟਿੰਗ ਕੰਟਰੋਲ ਰੂਮ ਅੰਮ੍ਰਿਤਸਰ ਨੇ ਕੀਤਾ ਸਥਾਪਿਤ

Punjab
ਅੰਮ੍ਰਿਤਸਰ, 1 ਜੂਨ 2024 (       )-ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਹਰੇਕ ਬੂਥ ਉਤੇ ਨਜ਼ਰ ਰੱਖਣ ਲਈ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਵਲੋਂ ਕਾਇਮ ਕੀਤਾ ਗਿਆ ਸੂਬੇ ਭਰ ਵਿੱਚ ਸਭ ਤੋਂ ਵੱਡਾ ਵੈਬ ਕਾਸਟਿੰਗ ਕੰਟਰੋਲ ਰੂਮ ਚੋਣਾਂ ਨੂੰ ਸੁਖਾਵੇਂ ਮਾਹੌਲ ਵਿੱਚ ਸਿਰੇ ਚਾੜ੍ਹਨ ਲਈ ਮੀਲ ਪੱਥਰ ਸਾਬਤ ਹੋਇਆ।  ਹਰੇਕ ਬੂਥ ਉਤੇ ਕੈਮਰੇ ਲਗਾ ਕੇ ਉਸ ਦਾ ਸਿੱਧਾ ਪ੍ਰਸਾਰਣ ਵੇਖ ਰਹੇ ਵਲੰਟੀਅਰਾਂ ਨੇ ਜਿਸ ਵੀ ਬੂਥ ਉੱਤੇ ਕੋਈ ਸਮੱਸਿਆ ਆਈ ਉਸਦੀ ਰਿਪੋਰਟ ਤੁਰੰਤ ਚੋਣ ਅਮਲੇ ਨੂੰ ਦੇ ਕੇ ਇਸ ਦਾ ਫੌਰੀ ਹੱਲ ਕਰਵਾਇਆ। ਜਿਸ ਨਾਲ ਵੋਟਾਂ ਦਾ ਕੰਮ ਨਿਰਵਿਘਨ ਚਲਦਾ ਰਿਹਾ। ਅੱਜ ਵੋਟਾਂ ਦੀ ਸਮਾਪਤੀ ਮੌਕੇ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਖੁਦ ਵੈਬ ਕਾਸਟਿੰਗ ਕੰਟਰੋਲ ਰੂਮ ਪਹੁੰਚੇ ਅਤੇ ਇਸ ਕੰਮ ਵਿੱਚ ਲੱਗੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸਾਬਾਸ਼ ਦਿੰਦੇ ਹੋਏ ਸਨਮਾਨਤ ਕੀਤਾ। ਦੱਸਣਯੋਗ ਹੈ ਕਿ ਹਰੇਕ ਬੂਥ ਤੋਂ ਕੈਮਰੇ ਲਗਾ ਕੇ ਇਸਦਾ ਸਿੱਧਾ ਪ੍ਰਸਾਰਣ ਨਗਰ ਸੁਧਾਰ ਟਰੱਸਟ ਦੇ ਕਮਿਊਨਟੀ ਹਾਲ ਵਿਚ ਕਾਇਮ ਕੀਤੇ ਵੈਬ ਕਾਸਟਿੰਗ ਕੰਟਰੋਲ ਰੂਮ ਵਿੱਚ ਸਕਰੀਨਾਂ ਉੱਤੇ ਵੇਖਿਆ ਗਿਆ। ...
ਈ ਸੀ ਆਈ ਦੇ ਵਿਸ਼ੇਸ਼ ਆਬਜ਼ਰਵਰ ਰਾਮ ਮੋਹਨ ਮਿਸ਼ਰਾ, ਜਨਰਲ ਆਬਜ਼ਰਵਰ ਡਾ. ਹੀਰਾ ਲਾਲ ਅਤੇ ਪੁਲਿਸ ਆਬਜ਼ਰਵਰ ਸੰਦੀਪ ਗਜਾਨਨ ਦੀਵਾਨ ਨੇ ਐਸ ਏ ਐਸ ਨਗਰ ਦੇ ਬੂਥਾਂ ਦਾ ਦੌਰਾ ਕੀਤਾ

ਈ ਸੀ ਆਈ ਦੇ ਵਿਸ਼ੇਸ਼ ਆਬਜ਼ਰਵਰ ਰਾਮ ਮੋਹਨ ਮਿਸ਼ਰਾ, ਜਨਰਲ ਆਬਜ਼ਰਵਰ ਡਾ. ਹੀਰਾ ਲਾਲ ਅਤੇ ਪੁਲਿਸ ਆਬਜ਼ਰਵਰ ਸੰਦੀਪ ਗਜਾਨਨ ਦੀਵਾਨ ਨੇ ਐਸ ਏ ਐਸ ਨਗਰ ਦੇ ਬੂਥਾਂ ਦਾ ਦੌਰਾ ਕੀਤਾ

Punjab
ਐਸ.ਏ.ਐਸ.ਨਗਰ, 1 ਜੂਨ, 2024: ਮਤਦਾਨ ਦਿਵਸ ਦੇ ਪ੍ਰਬੰਧਾਂ ਦੀ ਜ਼ਮੀਨੀ ਪੱਧਰ ’ਤੇ ਜਾਂਚ ਕਰਨ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਅਬਜ਼ਰਵਰਾਂ ਨੇ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ। ਈ ਸੀ ਆਈ ਦੇ ਵਿਸ਼ੇਸ਼ ਆਬਜ਼ਰਵਰ ਰਾਮ ਮੋਹਨ ਮਿਸ਼ਰਾ ਨੇ ਐਮਿਟੀ ਇੰਟਰਨੈਸ਼ਨਲ ਸਕੂਲ, ਸੈਕਟਰ 79, ਮੋਹਾਲੀ ਵਿਖੇ ਸਥਾਪਿਤ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਥੀਮ ਅਧਾਰਿਤ ਸੁਪਰ ਮਾਡਲ ਬੂਥ ਦਾ ਦੌਰਾ ਕੀਤਾ ਜਦਕਿ ਜਨਰਲ ਆਬਜ਼ਰਵਰ ਡਾ. ਹੀਰਾ ਲਾਲ ਨੇ ਸਰਕਾਰੀ ਹਾਈ ਸਕੂਲ ਫੇਜ਼ 5, ਮੋਹਾਲੀ, ਸ਼ੈਮਰੋਕ ਵੰਡਰ ਸਕੂਲ ਖਰੜ, ਦੇਸੂ ਮਾਜਰਾ ਅਤੇ ਐਮਿਟੀ ਸਕੂਲ ਪੋਲਿੰਗ ਬੂਥ ਦਾ ਦੌਰਾ ਕੀਤਾ। ਇਸੇ ਤਰ੍ਹਾਂ ਪੁਲਿਸ ਅਬਜ਼ਰਵਰ ਸੰਦੀਪ ਗਜਾਨਨ ਦੀਵਾਨ ਨੇ ਸਕੂਲ ਆਫ਼ ਐਮੀਨੈਂਸ 1, ਸਰਕਾਰੀ ਐਲੀਮੈਂਟਰੀ ਸਕੂਲ ਫੇਜ਼ 3ਬੀ1 ਮੁਹਾਲੀ, ਸੇਂਟ ਸੋਲਜਰ ਸਕੂਲ ਫੇਜ਼ 7 ਮੁਹਾਲੀ, ਐਮਿਟੀ ਇੰਟਰਨੈਸ਼ਨਲ ਸਕੂਲ ਸੈਕਟਰ 79 ਮੁਹਾਲੀ ਅਤੇ ਪਿੰਡ ਬਲਿਆਲੀ ਅਤੇ ਖਰੜ ਵਿੱਚ ਛੱਜੂ ਮਾਜਰਾ ਦਾ ਦੌਰਾ ਕੀਤਾ। ਵਿਸ਼ੇਸ਼ ਆਬਜ਼ਰਵਰ ਰਾਮ ਮੋਹਨ ਮਿਸ਼ਰਾ ਨੇ ਨਿਰਵਿਘਨ ਪੋਲਿੰਗ ਅਤੇ ਬੂਥ ਦੀ ਆਕਰਸ਼ਕ ਦਿੱਖ ’ਤੇ ਤਸੱਲੀ ਪ...
ਪਿੰਡ ਘੁਬਾਇਆ ਦੀ 118 ਸਾਲਾ ਇੰਦਰੋ ਬਾਈ ਨੇ ਵੀ ਕੀਤਾ ਮਤਦਾਨ, ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤਾ ਸਨਮਾਨ

ਪਿੰਡ ਘੁਬਾਇਆ ਦੀ 118 ਸਾਲਾ ਇੰਦਰੋ ਬਾਈ ਨੇ ਵੀ ਕੀਤਾ ਮਤਦਾਨ, ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤਾ ਸਨਮਾਨ

Punjab
ਫਾਜ਼ਿਲਕਾ, 1 ਜੂਨ ਲੋਕਤੰਤਰ ਦੇ ਤਿਓਹਾਰ ਲੋਕ ਸਭਾ ਚੋਣਾਂ ਵਿਚ ਹਰੇਕ ਨਾਗਰਿਕ ਨੇ ਉਤਸਾਹ ਨਾਲ ਭਾਗ ਲਿਆ ਹੈ। ਫਾਜਿ਼ਲਕਾ ਜਿ਼ਲ੍ਹੇ ਵਿਚ 118 ਸਾਲਾਂ ਦੀ ਬਜੁਰਗ ਔਰਤ ਇੰਦਰੋ ਬਾਈ ਨੇ ਮਤਦਾਨ ਕਰਕੇ ਆਪਣੇ ਵਤਨ ਦੀ ਸਰਕਾਰ ਚੁਣਨ ਵਿਚ ਆਪਣਾ ਫਰਜ ਨਿਭਾਇਆ ਹੈ।ਇਸ ਬਜੁਰਗ ਮਹਿਲਾ ਨੇ ਪੋਸਟਲ ਬੈਲਟ ਨਾਲ ਵੋਟ ਪਾਈ ਸੀ ਜਿਸ ਉਪਰੰਤ ਜਿ਼ਲ੍ਹਾ ਚੋਣ ਅਫ਼ਸਰ ਡਾ: ਸੇਨੂ ਦੁੱਗਲ ਦੇ ਨਿਰਦੇਸ਼ਾਂ ਤੇ ਤਹਿਸੀਲਦਾਰ ਚੌਣਾਂ  ਬਲਵਿੰਦਰ ਸਿੰਘ ਅਤੇ ਕਾਨੂੰਗੋ ਨਵਜੋਤ ਸਿੰਘ ਨੇ ਉਕਤ ਮਹਿਲਾ ਦੇ ਘਰ ਜਾ ਕੇ ਉਸਨੂੰ ਜਿ਼ਲ੍ਹਾਂ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ। ਜਿਕਰਯੋਗ ਹੈ ਕਿ ਇੰਦਰੋ ਬਾਈ ਫਾਜਿ਼ਲਕਾ ਜਿ਼ਲ੍ਹੇ ਦੇ ਪਿੰਡ ਘੁਬਾਇਆ ਦੀ ਰਹਿਣ ਵਾਲੀ ਹੈ ਅਤੇ ਉਸਦਾ ਜਨਮ 1906 ਵਿਚ ਹੋਇਆ ਸੀ। ਜੀਵਨ ਵਿਚ ਅਨੇਕਾ ੳਤਰਾਅ ਚੜਾਅ ਵੇਖਣ ਵਾਲੀ ਇੰਦਰੋ ਬਾਈ ਨੇ ਅੰਗਰੇਜਾਂ ਦਾ ਰਾਜ ਵੀ ਵੇਖਿਆ ਤੇ ਲੋਕਤੰਤਰ ਦੀ ਅਜਾਦ ਫਿਜਾ ਵੀ। ਸਾਇਦ ਇਸੇ ਲਈ ਉਹ ਹਰ ਚੋਣ ਵਿਚ ਆਪਣੇ ਮਤਦਾਨ ਹੱਕ ਦਾ ਇਸਤੇਮਾਲ ਕਰਦੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਲੋਕਤੰਤਰ ਵਿਚ ਮਿਲੇ ਵੋਟ ਦੇ ਅਧਿਕਾਰ ਦੀ ਪ੍ਰਾਪਤੀ ਲਈ ਸਾਡੇ ਦੇਸ਼ ਦੇ ਲੋਕਾਂ ਨੇ ਕਿੰਨੀਆਂ ਕੁਰਬਾਨੀਆਂ...
ਐਮ.ਸੀ.ਐਮ.ਸੀ ਸੈਲ ਵੱਲੋਂ ਚੋਣ ਜ਼ਾਬਤਾ ਲੱਗਣ ਤੋਂ ਲੈ ਕੇ ਵੋਟਾਂ ਵਾਲੇ ਦਿਨ ਤੱਕ ਚੈਨਲਾਂ, ਪੇਡ ਨਿਉਜ ਤੇ ਸੋਸ਼ਲ ਮੀਡੀਆ ਤੇ ਰੱਖੀ ਗਈ ਖਾਸ ਨਜ਼ਰ

ਐਮ.ਸੀ.ਐਮ.ਸੀ ਸੈਲ ਵੱਲੋਂ ਚੋਣ ਜ਼ਾਬਤਾ ਲੱਗਣ ਤੋਂ ਲੈ ਕੇ ਵੋਟਾਂ ਵਾਲੇ ਦਿਨ ਤੱਕ ਚੈਨਲਾਂ, ਪੇਡ ਨਿਉਜ ਤੇ ਸੋਸ਼ਲ ਮੀਡੀਆ ਤੇ ਰੱਖੀ ਗਈ ਖਾਸ ਨਜ਼ਰ

Punjab
ਫ਼ਰੀਦਕੋਟ 01 ਜੂਨ,2024 ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ  ਮੱਦੇਨਜ਼ਰ ਵੱਖ-ਵੱਖ ਸੈਲਾਂ ਦਾ ਗਠਨ ਕੀਤਾ ਗਿਆ ਸੀ ਤਾਂ ਜੋ ਸਫਲਤਾਪੂਰਕ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜਿਆ ਜਾ ਸਕੇ । ਇਸ ਤਹਿਤ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ (09) ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਹਾਇਕ ਰਿਟਰਨਿੰਗ ਅਫ਼ਸਰ ਮੇਜਰ ਵਰੁਣ ਕੁਮਾਰ ਦੀ ਅਗਵਾਈ ਹੇਠ ਐਮ.ਸੀ.ਐਮ.ਸੀ (ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ) ਦਾ ਵੀ ਗਠਨ ਕੀਤਾ ਗਿਆ । ਜਿਸ ਅਧੀਨ ਸਮੂਹ ਟੀਮ ਵੱਲੋਂ ਚੋਣ ਜ਼ਾਬਤਾ ਲੱਗਣ ਤੋਂ ਲੈ ਕੇ ਮਤਦਾਨ ਵਾਲੇ ਦਿਨ ਤੱਕ ਚੈਨਲਾਂ, ਪੇਡ ਨਿਉਜ਼ ਤੇ ਸੋਸ਼ਲ ਮੀਡੀਆ ਤੇ ਖਾਸ ਨਜਰ ਰੱਖੀ ਗਈ । ਸਹਾਇਕ ਰਿਟਰਨਿੰਗ ਅਫ਼ਸਰ ਨੇ ਕਿਹਾ ਕਿ ਇਸ ਸੈਲ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਜੋ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਦਿਨ ਰਾਤ 24 ਘੰਟੇ ਕੰਮ ਕਰਦਾ ਹੈ । ਉਨ੍ਹਾਂ ਕਿਹਾ ਕਿ ਇਸ ਸੈਲ ਵੱਲੋਂ ਚੈਨਲਾਂ, ਇਸ਼ਤਿਹਾਰਾਂ, ਪੇਡ ਨਿਊਜ਼ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਨਜਰ ਰੱਖੀ ਜਾਂਦੀ ਹੈ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਹੋਣ ਸਬੰਧੀ ਕਿਸੇ ਵੀ ਗਤੀਵਿਧੀ ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ। ਉਨ੍ਹਾਂ ਕਿਹਾ ਕਿ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅਮਨ ਅਮਾਨ ਨਾਲ ਪਈਆਂ ਵੋਟਾਂ, 64 ਫੀਸਦੀ ਮਤਦਾਨ

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅਮਨ ਅਮਾਨ ਨਾਲ ਪਈਆਂ ਵੋਟਾਂ, 64 ਫੀਸਦੀ ਮਤਦਾਨ

Punjab
ਸ੍ਰੀ ਮੁਕਤਸਰ ਸਾਹਿਬ, 1 ਜੂਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਲੋਕ ਸਭਾ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ ਅਤੇ ਕਿਤੋਂ ਵੀ ਕੋਈ ਗੜਬੜੀ ਦੀ ਖ਼ਬਰ ਨਹੀਂ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਚੋਣਾਂ ਦੇ ਪਰਵ ਵਿਚ ਉਤਸਾਹ ਨਾਲ ਭਾਗ ਲੈਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਾਮ 6 ਵਜੇ ਤੱਕ ਪੀਡੀਏਐਮਐਸ ਪੋਰਟਲ ਅਨੁਸਾਰ ਜ਼ਿਲ੍ਹੇ ਵਿਚ 64 ਫੀਸਦੀ ਮਤਦਾਨ ਹੋਇਆ ਸੀ। 6 ਵਜੇ ਜੋ ਲੋਕ ਕਤਾਰਾਂ ਵਿਚ ਲੱਗ ਗਏ ਉਨ੍ਹਾਂ ਦੀ ਵੋਟ ਪੁਆਈ ਜਾਵੇਗੀ। ਉਨ੍ਹਾਂ ਨੇ ਚੋਣ ਅਮਲੇ ਅਤੇ ਸੁਰੱਖਿਆ ਅਮਲੇ ਨੂੰ ਸਾਂਤਮਈ ਚੋਣਾਂ ਲਈ ਵਧਾਈ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਲੰਬੀ ਵਿਧਾਨ ਸਭਾ ਹਲਕੇ ਦੀ ਗਿਣਤੀ ਬਠਿੰਡਾ ਵਿਖੇ, ਗਿੱਦੜਬਾਹਾ ਦੀ ਗਿਣਤੀ ਫਰੀਦਕੋਟ ਵਿਖੇ ਹੋਵੇਗੀ ਜਦ ਕਿ ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਗਿਣਤੀ ਮਲੋਟ ਵਿਖੇ ਹੋਵੇਗੀ।...
ਸੁਪਰ ਮਾਡਲ, ਹਰੇ, ਮਾਡਲ ਅਤੇ ਗੁਲਾਬੀ ਬੂਥ ਵੋਟਰਾਂ ਲਈ ਖਿੱਚ ਦਾ ਕੇਂਦਰ ਬਣੇ

ਸੁਪਰ ਮਾਡਲ, ਹਰੇ, ਮਾਡਲ ਅਤੇ ਗੁਲਾਬੀ ਬੂਥ ਵੋਟਰਾਂ ਲਈ ਖਿੱਚ ਦਾ ਕੇਂਦਰ ਬਣੇ

Punjab
ਐਸ.ਏ.ਐਸ.ਨਗਰ, 1 ਜੂਨ, 2024: ਐਮਿਟੀ ਇੰਟਰਨੈਸ਼ਨਲ ਸਕੂਲ, 79, ਮੋਹਾਲੀ ਵਿਖੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਦੀ ਥੀਮ ’ਤੇ ਆਧਾਰਿਤ ਸੁਪਰ ਮਾਡਲ ਪੋਲਿੰਗ ਬੂਥ ਅਤੇ ਮਾਨਵ ਮੰਗਲ ਸਮਾਰਟ ਸਕੂਲ ਫੇਜ਼-10, ਮੋਹਾਲੀ ਵਿਖੇ ਗਰੀਨ ਇਲੈਕਸ਼ਨਜ਼ ਦੇ ਸੰਕਲਪ ਨਾਲ ਬਣਾਏ ਬੂਥ ਵੋਟਰਾਂ ਦੀ ਖਿੱਚ ਦਾ ਕੇਂਦਰ ਰਹੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਏਅਰਪੋਰਟ ਥੀਮ ਆਧਾਰਿਤ ਸੁਪਰ ਮਾਡਲ ਪੋਲਿੰਗ ਬੂਥ ਨੂੰ ਅਤੇ ਗ੍ਰੀਨ ਬੂਥ ਮਾਨਵ ਮੰਗਲ ਸਮਾਰਟ ਸਕੂਲ ਨੂੰ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਬੂਥਾਂ ਵਜੋਂ ਚੁਣਿਆ ਗਿਆ ਹੈ।  ਉਨ੍ਹਾਂ ਕਿਹਾ ਕਿ ਦੋਵੇਂ ਸੁਪਰ ਮਾਡਲ ਬੂਥ ਸੈਲਫੀ ਪੁਆਇੰਟ, ਆਈਸਕ੍ਰੀਮ ਅਤੇ ਮਿੱਠੇ ਅਤੇ ਠੰਡੇ ਪਾਣੀ ਦੇ ਸਟਾਲ, ਮਹਿੰਦੀ ਅਤੇ ਟੈਟੂ ਦੀਆਂ ਸਟਾਲਾਂ ਦੀ ਸਹੂਲਤ ਨਾਲ ਤਿਆਰ ਕੀਤੇ ਗਏ ਸਨ। ਇਨ੍ਹਾਂ ਥਾਂਵਾਂ ’ਤੇ ਇਸ ਤੋਂ ਇਲਾਵਾ ਪਹਿਲੀ ਵਾਰ ਵੋਟਰਾਂ ਨੂੰ ਬੂਟਾ ਲਗਾ ਕੇ ਆਪਣੇ ਦਿਨ ਨੂੰ ਯਾਦਗਾਰੀ ਬਣਾਉਣ ਲਈ ਬੂਟੇ ਦਿੱਤੇ ਗਏ। ਇਸੇ ਤਰ੍ਹਾਂ ਮੋਹਾਲੀ ਸ਼ਹਿਰ ਦੇ ਬੂਥਾਂ ਜਿਵੇਂ ਕਿ ਐਮੀਟੀ ਇੰਟਰਨੈਸ਼ਨਲ ਸਕੂਲ, ਮਾਨਵ ਮੰਗਲ ਸਮਾਰਟ, ਸਕੂਲ ਆਫ਼ ...
ਮਾਮੂਲੀ ਤਕਰਾਰ ਉਪਰੰਤ ਵਿਗੜੀ ਸਥਿਤੀ ਕਾਬੂ ਵਿੱਚ – ਐਸ.ਡੀ.ਐਮ.ਫ਼ਰੀਦਕੋਟ

ਮਾਮੂਲੀ ਤਕਰਾਰ ਉਪਰੰਤ ਵਿਗੜੀ ਸਥਿਤੀ ਕਾਬੂ ਵਿੱਚ – ਐਸ.ਡੀ.ਐਮ.ਫ਼ਰੀਦਕੋਟ

Punjab
ਫ਼ਰੀਦਕੋਟ 01 ਜੂਨ,2024 ਲੋਕ ਸਭਾ ਚੋਣਾਂ -2024 ਦੌਰਾਨ ਬੂਥ ਨੰਬਰ 105  ਤੇ ਵੋਟਾਂ ਪਾਉਣ ਲਈ ਲੱਗੀ ਇੱਕ ਕਤਾਰ ਦਾ ਧੀਮੀ ਚਾਲ ਦੌਰਾਨ ਮਾਮੂਲੀ ਤਕਰਾਰ ਉਪਰੰਤ ਇੱਕ ਮਹਿਲਾ ਬੀ.ਐਲ.ਓ (ਬੂਥ ਲੈਵਲ ਅਫ਼ਸਰ) ਦੀ ਸਿਹਤ ਵਿਗੜਨ ਸਬੰਧੀ ਫੈਲ ਰਹੀਆਂ ਖਬਰਾਂ ਬਾਰੇ ਐਸ.ਡੀ.ਐਮ.ਫ਼ਰੀਦਕੋਟ ਮੇਜਰ ਵਰੁਣ ਕੁਮਾਰ ਨੇ ਸਪਸ਼ਟ ਕੀਤਾ ਕਿ ਡਾਕਟਰਾਂ ਮੁਤਾਬਿਕ ਬੀ.ਐਲ.ਓ ਦੀ ਹਾਲਤ ਸਥਿਰ ਹੈ ਜਿਸ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਕੁਝ ਵੋਟ ਭੁਗਤਾਉਣ ਆਏ ਲੋਕਾਂ ਵਿੱਚ ਵੋਟਰ ਪਰਚੀ ਅਤੇ ਕਤਾਰ ਦਾ ਕੁਝ ਪਲਾਂ ਲਈ ਧੀਮੇ ਹੋ ਜਾਣ ਕਾਰਨ ਮਾਮੂਲੀ ਤਕਰਾਰ ਹੋਈ, ਜਿਸ ਨੂੰ ਉਨ੍ਹਾਂ ਦੀ ਟੀਮ ਵਲੋਂ ਫੋਰੀ ਕਾਰਵਾਈ ਕਰਦਿਆਂ ਸੁਲਝਾ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਜੇਰੇ ਇਲਾਜ ਬੀ.ਐਲ.ਓ ਦੀ ਥਾਂ ਰਿਜਰਵ ਸਟਾਫ ਵਿੱਚੋਂ ਤਾਇਨਾਤੀ ਕਰ ਦਿੱਤੀ ਗਈ ਹੈ । ਐਸ.ਡੀ.ਐਮ ਨੇ ਦੱਸਿਆ ਕਿ ਸਥਿਤੀ ਹੁਣ ਪੂਰਨ ਰੂਪ ਵਿੱਚ ਕਾਬੂ ਹੇਠ ਹੈ ਅਤੇ ਕੁਝ ਪਲਾਂ ਦੀ ਦੇਰੀ ਉਪਰੰਤ ਵੋਟਾਂ ਭੁਗਤਾਉਣ ਦਾ ਕੰਮ ਇਸ ਬੂਥ ਤੇ ਸੁਚੱਜੇ ਅਤੇ ਹੋਰ ਬੇਹਤਰ ਤਰੀਕੇ ਨਾਲ ਸ਼ੁਰੂ ਹੋ ਚੁੱਕਿਆ ਹੈ ।...