Shadow

Author: admin

ਖੇਤੀ ਮਸ਼ੀਨਰੀ ਉਪਰ ਸਬਸਿਡੀ ਲੈਣ ਲਈ ਕਿਸਾਨ 20 ਜੂਨ ਤੱਕ ਬਿਨੈਪਤਰ ਦੇ ਸਕਦੇ ਹਨ-ਡਿਪਟੀ ਕਮਿਸ਼ਨਰ

ਖੇਤੀ ਮਸ਼ੀਨਰੀ ਉਪਰ ਸਬਸਿਡੀ ਲੈਣ ਲਈ ਕਿਸਾਨ 20 ਜੂਨ ਤੱਕ ਬਿਨੈਪਤਰ ਦੇ ਸਕਦੇ ਹਨ-ਡਿਪਟੀ ਕਮਿਸ਼ਨਰ

Punjab
ਐੱਸ ਏ ਐੱਸ ਨਗਰ, 11 ਜੂਨ, 2024: ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸਾਲ 2024-25 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਤੇ ਲਿਆਉਣ ਲਈ ਪਰਾਲੀ ਦੀ ਖੇਤ ਦੇ ਅੰਦਰ ਅਤੇ ਬਾਹਰ ਸੰਭਾਲ ਲਈ ਸਬਸਿਡੀ ‘ਤੇ ਖੇਤੀ ਮਸ਼ੀਨਰੀ ਖ੍ਰੀਦ ਕਰਨ ਲਈ ਕਿਸਾਨ ਆਨ-ਲਾਈਨ ਬਿਨੈਪੱਤਰ 20 ਜੂਨ, 2024, ਸ਼ਾਮ 5:00 ਵਜੇ ਤੱਕ ਭਰ ਸਕਦੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ, ਆਈ ਏ ਐਸ ਨੇ ਦੱਸਿਆ ਕਿ ਸਾਲ 2023-24 ਦੌਰਾਨ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆ ਘਟਨਾਵਾਂ ਵਿਚ ਪਹਿਲਾਂ ਨਾਲੋਂ ਕਮੀ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਾਲ 2024-25 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਦਾ ਟੀਚਾ ਮਿਥਿਆ ਗਿਆ ਹੈ, ਜਿਸ ਦੀ ਪੂਰਤੀ ਲਈ ਸਮੂਹ ਧਿਰਾਂ ਦੇ ਸਹਿਯੋਗ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਸਾਲ 2024-25 ਲਈ ਸੀ.ਆਰ.ਐਮ. (ਫ਼ਸਲੀ ਰਹਿੰਦ-ਖੂਹੰਦ ਪ੍ਰਬੰਧਨ) ਸਕੀਮ ਅਧੀਨ ਪਰਾਲੀ ਦੀ ਸੁੱਚਜੀ ਸਾਂਭ-ਸੰਭਾਲ ਕਰਨ ਵਾਲੇ ਖੇਤੀ ਸੰਦਾਂ ਉਪਰ ਪ...
ਰੋਜ਼ਗਾਰ ਮੇਲਾ 13 ਜੂਨ ਨੂੰ

ਰੋਜ਼ਗਾਰ ਮੇਲਾ 13 ਜੂਨ ਨੂੰ

Punjab
ਐੱਸ.ਏ.ਐੱਸ.ਨਗਰ, 11  ਜੂਨ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਐੱਸ.ਏ.ਐੱਸ ਨਗਰ ਵੱਲੋਂ ਐਚ.ਡੀ.ਐਫ.ਸੀ, ਪਰੋਟਾਕ ਸਲਿਊਸ਼ਨਜ਼, ਪੀ.ਵੀ.ਆਰ, ਪੀਓਮਾ, ਐਸ.ਬੀ.ਆਈ. ਕਰੈਡਿਟ ਕਾਰਡ/ਹੋਮ ਲੋਨ, ਬਜਾਜ ਇੰਸ਼ੋਰੈਂਸ, ਗੌਦਰੇਜ, ਆਈ.ਸੀ.ਆਈ.ਸੀ.ਆਈ ਬੈਂਕ, ਇੰਡਸ ਬੈਂਕ, ਕਰੋਮਾ, ਡੀਮਾਰਟ, ਲੈਨਜ਼ ਕਾਰਟ, ਸਿਮਫਨੀ, ਹਰਮੀਟੇਜ਼, ਐਟਸ, ਐਸ.ਆਈ.ਐਸ. ਸਕਿਉਰਟੀਜ਼ ਦੇ ਸਹਿਯੋਗ ਨਾਲ ਜ਼ਿਲ੍ਹਾ ਐੱਸ.ਏ.ਐੱਸ ਨਗਰ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਮੇਲਾ 13 ਜੂਨ ਨੂੰ ਚੰਡੀਗੜ੍ਹ ਵਿੱਦਿਆ ਜੋਤੀ ਐਜੂਵਰਸਿਟੀ, ਵੀ.ਪੀ.ਓ. ਗੋਲੂਮਾਜਰਾ ਨੇੜੇ ਦੱਪਰ ਟੋਲ ਪਲਾਜ਼ਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਰੋਜ਼ਗਾਰ ਮੇਲੇ ਵਿੱਚ ਬਾਰ੍ਹਵੀਂ, ਬੀ.ਏ.,ਬੀ.ਕਾਮ.,ਬੀ.ਬੀ.ਏ., ਐੱਮ.ਕਾਮ., ਬੀ.ਸੀ.ਏ., ਬੀ. ਐੱਸ.ਸੀ.ਆਈ.ਟੀ.ਆਈ., ਆਈ.ਆਈ.ਟੀ.ਆਈ. ਹੋਟਲ ਮੈਨੇਜਮੈਂਟ ਉਮੀਦਵਾਰ ਸਵੇਰੇ 9.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਆਪਣੇ ਦਸਤਾਵੇਜ਼ ਲੈ ਕੇ ਪਹੁੰਚਣ। ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਰੋਬਾਰ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੇਵਲ 18 ਤੋਂ 30 ਸਾਲ ਤੱਕ ਦੇ ਤਜਰਬੇ...
ਵਰਧਮਾਨ ਸਪੈਸ਼ਲ ਸਟੀਲ ਲਿਮਟਿਡ ਨੇ ਹੁਨਰ ਕੇਂਦਰ ਲਈ 8 ਲੱਖ ਰੁਪਏ ਦਾ ਪਾਇਆ ਯੋਗਦਾਨ

ਵਰਧਮਾਨ ਸਪੈਸ਼ਲ ਸਟੀਲ ਲਿਮਟਿਡ ਨੇ ਹੁਨਰ ਕੇਂਦਰ ਲਈ 8 ਲੱਖ ਰੁਪਏ ਦਾ ਪਾਇਆ ਯੋਗਦਾਨ

Punjab
ਲੁਧਿਆਣਾ, 11 ਜੂਨ (000) - ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਵੱਲੋਂ ਸੀ.ਐਸ.ਆਰ. ਪ੍ਰੋਜੈਕਟ ਨਾਰੀ ਸ਼ਕਤੀ ਤਹਿਤ ਮਹਿਲਾ ਹੁਨਰ ਵਿਕਾਸ ਕੇਂਦਰਾਂ ਦੇ ਸੰਚਾਲਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ 8 ਲੱਖ ਰੁਪਏ ਦਾ ਚੈੱਕ ਸੌਂਪਿਆ। ਕੰਪਨੀ ਦੇ ਸੀਨੀਅਰ ਮੈਨੇਜਰ ਸੀ.ਐਸ.ਆਰ. ਅਮਿਤ ਧਵਨ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਚੈੱਕ ਭੇਟ ਕੀਤਾ। ਉਨ੍ਹਾਂ ਕਿਹਾ ਕਿ ਵਰਧਮਾਨ ਸਪੈਸ਼ਲ ਸਟੀਲਜ਼ ਹਰ ਸਾਲ ਪਛੜੇ ਵਰਗ ਦੀਆਂ ਔਰਤਾਂ ਨੂੰ ਸਿਲਾਈ ਦੇ ਹੁਨਰ ਸਿਖਾਉਣ ਵਿੱਚ ਮਦਦ ਕਰਨ ਲਈ ਜ਼ਿਲ੍ਹਾ ਹੁਨਰ ਵਿਕਾਸ ਕੇਂਦਰਾਂ ਦਾ ਸਮਰਥਨ ਕਰੇਗੀ, ਜਿਸ ਨਾਲ ਉਹ ਇੱਕ ਸਨਮਾਨਜਨਕ ਜੀਵਨ ਵਸਰ ਕਰਨ ਦੇ ਯੋਗ ਬਣ ਸਕਣ। ਹਰ ਸਾਲ ਲਗਭਗ 300 ਲੜਕੀਆਂ ਅਜਿਹੇ ਕੇਂਦਰਾਂ ਤੋਂ ਸਿਖਲਾਈ ਪ੍ਰਾਪਤ ਕਰਦੀਆਂ ਹਨ ਅਤੇ ਹੁਨਰ ਪ੍ਰਾਪਤ ਕਰਨ ਤੋਂ ਬਾਅਦ ਰੋਜ਼ੀ-ਰੋਟੀ ਕਮਾਉਣ ਜਾਂ ਆਪਣਾ ਛੋਟਾ ਜਿਹਾ ਸਿਲਾਈ ਕਾਰੋਬਾਰ ਸ਼ੁਰੂ ਕਰਦੀਆਂ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਰਧਮਾਨ ਸਪੈਸ਼ਲ ਸਟੀਲਜ਼ ਦੇ ਮੈਨੇਜਮੈਂਟ ਅਤੇ ਇਸ ਦੇ ਵਾਈਸ ਚੇਅਰਮੈਨ ਸਚਿਤ ਜੈਨ, ਸੌਮਿਆ ਜੈਨ ਅਤੇ ਆਰ.ਕੇ. ਰੇਵਾੜੀ ਦਾ ਉਨ੍ਹਾਂ ਦੇ ਪਰਉਪਕਾਰੀ ਯਤਨਾਂ ਲਈ ਧੰਨਵ...
ਸਿਹਤ ਵਿਭਾਗ ਦੇ ਅਧਿਕਾਰੀ ਹਾਈ ਰਿਸਕ ਗਰਭਵਤੀਆਂ ਦੀ ਸਹਾਇਤਾ ਲਈ ਆਏ ਅੱਗੇ

ਸਿਹਤ ਵਿਭਾਗ ਦੇ ਅਧਿਕਾਰੀ ਹਾਈ ਰਿਸਕ ਗਰਭਵਤੀਆਂ ਦੀ ਸਹਾਇਤਾ ਲਈ ਆਏ ਅੱਗੇ

Punjab
ਫਾਜ਼ਿਲਕਾ 11 ਜੂਨ 2024. ਸਿਹਤ ਵਿਭਾਗ ਫਾਜ਼ਿਲਕਾ ਵੱਲੋਂ  ਬਲਾਕ ਅਤੇ ਪਿੰਡ ਲੈਵਲ ਤੇ ਜਮੀਨੀ ਪੱਧਰ ਤੇ ਹੋ ਰਹੇ ਕੰਮ ਦੀ ਮੋਨੀਟਰਿੰਗ ਜ਼ਿਲ੍ਹੇ ਤੋਂ ਅਧਿਕਾਰੀ ਖੁਦ ਮਰੀਜ਼ ਨੂੰ ਫੋਨ ਕਰ ਕੇ ਕਰ ਰਹੇ ਹੈ ਤਾਂਕਿ ਵਿਭਾਗ ਵਲੋ ਮਰੀਜ਼ ਨੂੰ ਜਮੀਨੀ ਪੱਧਰ ਤੇ ਮਿਲ ਰਹੀ ਸਿਹਤ ਸੇਵਾਵਾਂ ਦੀ ਸਹੀ ਤਰੀਕੇ ਨਾਲ ਮੋਨੀਟਰਿੰਗ ਹੋ ਸਕੇ। ਸਿਵਲ ਸਰਜਨ ਦਫ਼ਤਰ ਵਿਖੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਕਵਿਤਾ ਸਿੰਘ  ਅਤੇ ਦਫਤਰ ਦੇ ਸਟਾਫ ਵੱਲੋਂ ਹਾਈ ਰਿਸਕ ਗਰਭਵਤੀ ਔਰਤਾਂ ਦੀ ਲਿਸਟ ਵਿਚ ਉਨ੍ਹਾਂ ਦੇ ਫੋਨ ਨੰਬਰ ਤੇ ਸੰਪਰਕ ਕਰਕੇ ਗੱਲਬਾਤ ਕੀਤੀ ਗਈ ਅਤੇ ਇਲਾਜ ਬਾਰੇ ਜਾਗਰੂਕ  ਵੀ ਕੀਤਾ ਗਿਆ। ਉਨ੍ਹਾਂ ਹਾਈ ਰਿਸਕ ਔਰਤ ਨੂੰ ਡਾਕਟਰੀ ਜਾਂਚ ਜ਼ਰੂਰ ਕਰਵਾਉਣ ਲਈ ਕਿਹਾ। ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.  ਚੰਦਰ ਸ਼ੇਖਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਪ੍ਰੋਗ੍ਰਾਮ ਇਸ ਲਈ ਵਿਭਾਗ ਨੇ ਸ਼ੁਰੂ ਕੀਤਾ ਹੈ ਜਿਸ ਤਹਿਤ ਹਰ ਮਹੀਨੇ ਦੀ 9 ਤਾਰੀਖ ਦੇ ਨਾਲ 23 ਤਾਰੀਖ ਨੂੰ ਸਰਕਾਰੀ ਹਸਪਤਾਲ਼ ਵਿਚ ਵਿਸ਼ੇਸ਼ ਕੈਂਪ ਲਗਦੇ ਹਨ।  ਛੁੱਟੀਆਂ ਹੋਣ ਕਰਕੇ ਇਹ ਕੈਂਪ 11 ਜੂਨ ਨੂੰ ਲੱਗੇ ਹਨ, ਜਿਸ ਵਿਚ ਹਾਈ ਰਿ...
ਰਾਸ਼ਟਰੀ ਬਾਲ ਸੁਰੱਖਿਆ ਕਾਰਿਅਕਰਮ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੀਆਂ ਸਮੂਹ ਆਰ.ਬੀ.ਐਸ.ਕੇ. ਟੀਮਾਂ ਦੀ ਮੀਟਿੰਗ ਹੋਈ

ਰਾਸ਼ਟਰੀ ਬਾਲ ਸੁਰੱਖਿਆ ਕਾਰਿਅਕਰਮ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੀਆਂ ਸਮੂਹ ਆਰ.ਬੀ.ਐਸ.ਕੇ. ਟੀਮਾਂ ਦੀ ਮੀਟਿੰਗ ਹੋਈ

Punjab
ਮਾਨਸਾ, 11 ਜੂਨ: ਰਾਸ਼ਟਰੀਆ ਬਾਲ ਸੁਰੱਖਿਆ ਕਾਰਿਆਕਰਮ ਰਾਹੀਂ ਸਕੂਲਾਂ ਦੇ ਬੱਚਿਆਂ ਦਾ ਸਮੇਂ ਸਮੇਂ ’ਤੇ ਚੈਕਅੱਪ ਕੀਤਾ ਜਾ ਰਿਹਾ ਹੈ, ਇਸ ਪ੍ਰੋਗਰਾਮ ਅਧੀਨ ਬੱਚਿਆਂ ਵਿੱਚ ਪਾਏ ਜਾਣ ਵਾਲੇ ਜਮਾਂਦਰੂ ਨੁਕਸ ਦੀਆਂ 31 ਕਿਸਮ ਦੀਆਂ ਬਿਮਾਰੀਆਂ ਦਾ ਇਲਾਜ਼ ਬਿਲਕੁਲ ਫਰੀ ਕਰਵਾਇਆ ਜਾਂਦਾ ਹੈ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਐਮ.ਐਸ. (ਆਰਥੋ)  ਸਿਵਲ ਸਰਜਨ, ਡਾ. ਹਰਦੇਵ ਸਿੰਘ ਨੇ ਇਸ ਪ੍ਰੋਗਰਾਮ ਅਧੀਨ ਜਿੰਨ੍ਹਾਂ ਬੱਚਿਆਂ ਦਾ ਇਲਾਜ਼ ਪਹਿਲਾਂ ਹੋ ਚੁੱਕਿਆ ਹੈ, ਗਰਮੀ ਦੀਆ ਛੁੱਟੀਆਂ ਦੌਰਾਨ ਉਨ੍ਹਾਂ ਬੱਚਿਆਂ ਨੂੰ ਫੋਲੋ ਅਪ ਕਰਨ ਦੀ ਸਖ਼ਤ ਹਦਾਇਤ ਕਰਦਿਆਂ ਉਨ੍ਹਾਂ ਦੱਸਿਆ ਕਿ ਅਨੀਮੀਆ ਮੁਕਤ ਭਾਰਤ ਪ੍ਰੋਗਰਾਮ ਦੇ ਤਹਿਤ ਬੱਚਿਆਂ ਨੂੰ ਅਨੀਮੀਆ ਤੋਂ ਬਚਾਉਣ ਲਈ ਜੋ ਆਇਰਨ ਫੋਲੀਕ ਐਸਿਡ (ਵੀਫਸ) ਦੀਆਂ ਗੋਲੀਆਂ ਮੁਹੱਈਆ ਕਰਾਵਾਈਆਂ ਜਾਂਦੀਆਂ ਹਨ, ਉਨ੍ਹਾਂ ਨੂੰ ਬੱਚਿਆਂ ਤੱਕ ਛੁੱਟੀਆਂ ਵਿੱਚ ਵੀ ਪਹੁੰਚਾ ਕੇ ਖੁਆਣੀਆਂ ਯਕੀਨੀ ਬਣਾਈਆ ਜਾਣ। ਉਨ੍ਹਾਂ ਸਮੂਹ ਟੀਮਾਂ ਨੂੰ ਰਾਸ਼ਟਰੀ ਕਿਸ਼ੋਰ ਅਵਸਥਾ ਕਾਰਿਆਕਰਮ ਪ੍ਰੋਗਰਾਮ ਅਧੀਨ ਜਾਗਰੂਕਤਾ ਕੈਂਪ ਲਗਾ ਕੇ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਦੀ ਕੌਂਸਲਿੰਗ ਕਰਨ ਲਈ ਕਿਹਾ ਤਾਂ ਜੋ ਅੱਲ੍...
ਖੇਤੀ ਮਸ਼ੀਨਰੀ ‘ਤੇ ਸਬਸਿਡੀ ਲੈਣ ਲਈ ਕਿਸਾਨ 20 ਜੂਨ ਤੱਕ https://agrimachinerypb.com ਪੋਰਟਲ ਤੇ ਕਰਨ ਅਪਲਾਈ : ਡੀ.ਸੀ.

ਖੇਤੀ ਮਸ਼ੀਨਰੀ ‘ਤੇ ਸਬਸਿਡੀ ਲੈਣ ਲਈ ਕਿਸਾਨ 20 ਜੂਨ ਤੱਕ https://agrimachinerypb.com ਪੋਰਟਲ ਤੇ ਕਰਨ ਅਪਲਾਈ : ਡੀ.ਸੀ.

Punjab
ਫ਼ਿਰੋਜ਼ਪੁਰ 11 ਜੂਨ 2024:           ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਸਾਲ 2024-25 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਜ਼ੀਰੋ ਪੱਧਰ ’ਤੇ ਲਿਆਉਣ ਲਈ ਪਰਾਲੀ ਦੀ ਖੇਤ ਦੇ ਅੰਦਰ ਅਤੇ ਬਾਹਰ ਸੰਭਾਲ ਲਈ ਸਬਸਿਡੀ 'ਤੇ ਖੇਤੀ ਮਸ਼ੀਨਰੀ ਖਰੀਦ ਕਰਨ ਲਈ ਕਿਸਾਨ ਆਨਲਾਈਨ ਬਿਨੈ ਪੱਤਰ 20 ਜੂਨ 2024 ਸ਼ਾਮ 5 ਵਜੇ ਤੱਕ ਭਰ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦਿੱਤੀ।           ਉਨ੍ਹਾਂ ਦੱਸਿਆ ਕਿ ਸਾਲ 2023-24 ਦੌਰਾਨ ਫ਼ਿਰੋਜ਼ਪੁਰ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਵੱਡੀ ਕਮੀ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਾਲ 2024-25 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ 'ਤੇ ਲਆਉਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਦੀ ਪ੍ਰਾਪਤੀ ਲਈ ਸਮੂਹ ਧਿਰਾਂ ਦੇ ਸਹਿਯੋਗ ਦੀ ਜ਼ਰੂਰਤ ਹੈ।           ਉਨ੍ਹਾਂ ਦੱਸਿਆ ਕਿ ਸਾਲ 2024-25 ਲਈ ਸੀ.ਆਰ.ਐਮ. ਸਕੀਮ ਅਧੀਨ ਪਰਾਲੀ ਦੀ ਸੁੱਚਜੀ ਸਾਂਭ ਸੰਭਾਲ ਕਰਨ ਵਾਲੇ ਖੇਤੀ ਸੰਦਾਂ ਉਪਰ ਪੰਜਾਬ ਸਰਕਾਰ ਵੱਲੋਂ ਸਬਸਿਡੀ ਦੇਣ ਲਈ ਸਕੀਮ ਜਾਰੀ ਕਰ ਦਿੱਤੀ ਹੈ। ਉ...
ਪੰਜਾਬ ‘ਚ ਸਕਾਲਰਸ਼ਿਪ ਸਕੀਮ ਅਧੀਨ ਦਿਵਿਆਂਗ ਵਿਦਿਆਰਥੀ ਨੂੰ ਦਿੱਤੇ ਜਾ ਰਹੇ ਹਨ ਵਜ਼ੀਫ਼ੇ: ਡਾ. ਬਲਜੀਤ ਕੌਰ

ਪੰਜਾਬ ‘ਚ ਸਕਾਲਰਸ਼ਿਪ ਸਕੀਮ ਅਧੀਨ ਦਿਵਿਆਂਗ ਵਿਦਿਆਰਥੀ ਨੂੰ ਦਿੱਤੇ ਜਾ ਰਹੇ ਹਨ ਵਜ਼ੀਫ਼ੇ: ਡਾ. ਬਲਜੀਤ ਕੌਰ

Punjab
ਚੰਡੀਗੜ੍ਹ, 11 ਜੂਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਿਵਿਆਂਗਜਨਾਂ ਦੀ ਭਲਾਈ ਲਈ ਵਚਨਬੱਧ ਹੈ। ਇਸੇ ਮੰਤਵ ਨੂੰ ਪੂਰਾ ਕਰਨ ਲਈ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਦੀ ਰਹਿਨੁਮਾਈ ਹੇਠ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦਿਵਿਆਂਗ ਵਿਦਿਆਰਥੀਆਂ ਦੀ ਸਹਾਇਤਾ ਲਈ ਲਗਾਤਾਰ ਕੰਮ ਕਰ ਰਿਹਾ ਹੈ। ਪੰਜਾਬ ਰਾਜ ਵਿੱਚ ਸਕਾਲਰਸ਼ਿਪ ਸਕੀਮ ਫਾਰ ਕੈਂਡੀਡੇਟ ਹੈਂਡੀਕੈਪਡ ਬੁਆਇਜ ਐਂਡ ਗਰਲਜ਼ ਅਤੇ ਸਕਾਲਰਸ਼ਿਪ ਸਕੀਮ ਫਾਰ ਹੈਂਡੀਕੈਪ ਅਧੀਨ 12607 ਲਾਭਪਾਤਰੀਆਂ ਨੂੰ 3.08 ਕਰੋੜ ਰੁਪਏ ਅਤੇ ਰਾਸ਼ਟਰੀ ਸਕਾਲਰਸ਼ਿਪ ਟੂ ਹੈਂਡੀਕੈਪ ਸਕੀਮ ਤਹਿਤ 249 ਵਿਦਿਆਰਥੀਆਂ ਨੂੰ 39.71 ਲੱਖ ਰੁਪਏ ਦਾ ਲਾਭ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿੱਤੀ ਸਾਲ 2023-24 ਦੌਰਾਨ ਪੰਜਾਬ ਰਾਜ ਵਿੱਚ ਸਕਾਲਰਸ਼ਿਪ ਸਕੀਮ ਫਾਰ ਕੈਂਡੀਡੇਟ ਹੈਂਡੀਕੈਪਡ ਬੁਆਇਜ ਐਂਡ ਗਰਲਜ਼ ਅਤੇ ਸਕਾਲਰਸ਼ਿਪ ਸਕੀਮ ਫਾਰ ਹੈਂਡੀਕੈਪ ਅਧੀਨ 12607 ਲਾਭਪਾਤਰੀਆਂ ਨੂੰ 3.08 ਕਰੋੜ ਰੁਪਏ ਦੇ ਵਜ਼ੀਫੇ ਦਿੱਤੇ ਗਏ ਹਨ। ਮੰਤਰੀ ਨੇ ਅੱਗੇ ਦੱਸਿਆ ਕਿ ਦਿਵਿਆਂਗ ਵਿਦਿਆ...
ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬਿਰਧ ਆਸ਼ਰਮ ਦਾ ਦੌਰਾ

ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬਿਰਧ ਆਸ਼ਰਮ ਦਾ ਦੌਰਾ

Punjab
ਸ੍ਰੀ ਮੁਕਤਸਰ ਸਾਹਿਬ, 11 ਜੂਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ (ਮੋਹਾਲੀ) ਦੀਆਂ ਹਦਾਇਤਾਂ ਅਨੁਸਾਰ ਸ੍ਰੀ ਰਾਜ ਕੁਮਾਰ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਾਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਦੀ ਕਾਰਗੁਜ਼ਾਰੀ ਹੇਠ ਅੱਜ ਡਾ. ਗਗਨਦੀਪ ਕੌਰ, ਸਿਵਲ ਜੱਜ (ਸੀ.ਡ.)/ਸੀ.ਜੇ.ਐੱਮ.-ਸਾਹਿਤ- ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋਂ ਜਲਾਲਾਬਾਦ ਰੋਡ ਸਥਿਤ ਬਿਰਧ ਆਸ਼ਰਮ ਦਾ ਦੌਰਾ ਕੀਤਾ ਗਿਆ। ਇਸ ਮੌਕੇ ਮਿਸ. ਰੀਤੂ ਗਰਗ ਪਤਨੀ ਸ੍ਰੀ ਰਾਜ ਕੁਮਾਰ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ –ਸਾਹਿਤ- ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਜਿਸ ਦੌਰਾਨ ਉੱਥੇ ਰਹਿ ਰਹੇ ਬਜੁਰਗਾਂ ਨਾਲ ਨਿੱਜੀ ਤੌਰ ’ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ।  ਇਸ ਮੌਕੇ ਸਕੱਤਰ, ਜ਼ਿਲ੍ਹਾ ਕਾਨੂੰਨੀ ਅਥਾਰਟੀ ਵੱਲੋਂ ਬਜ਼ੁਰਗਾਂ ਦੇ ਹੱਕਾਂ ਸਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਬਜ਼ੁਰਗਾਂ ਨੂੰ ਦਿੱਤੀ ਜਾਣ ਵਾਲੀ ਮੈਡੀਕਲ ਸਹੂਲਤ ਅਤੇ ਖਾਣੇ ਦਾ ਵੀ ਨਿਰੀਖਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕ...
ਪੰਜਾਬ ਸਹਿਕਾਰਤਾ ਵਿਭਾਗ ਦੇ ਵਧੀਕ ਰਜਿਸਟਰਾਰ ਨਿਸ਼ਾ ਰਾਣਾ ਵੱਲੋਂ ਕੇ.ਵੀ.ਕੇ ਦੁਆਰਾ ਸਥਾਪਿਤ ਐਫ.ਪੀ.ਓਜ ਦਾ ਨਿਰੀਖਣ

ਪੰਜਾਬ ਸਹਿਕਾਰਤਾ ਵਿਭਾਗ ਦੇ ਵਧੀਕ ਰਜਿਸਟਰਾਰ ਨਿਸ਼ਾ ਰਾਣਾ ਵੱਲੋਂ ਕੇ.ਵੀ.ਕੇ ਦੁਆਰਾ ਸਥਾਪਿਤ ਐਫ.ਪੀ.ਓਜ ਦਾ ਨਿਰੀਖਣ

Punjab
ਮੋਗਾ, 11 ਜੂਨ: ਪੰਜਾਬ ਸਹਿਕਾਰਤਾ ਵਿਭਾਗ ਦੇ ਵਧੀਕ ਰਜਿਸਟਰਾਰ ਸ਼੍ਰੀਮਤੀ ਨਿਸ਼ਾ ਰਾਣਾ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ, ਬੁੱਧ ਸਿੰਘ ਵਾਲਾ, ਮੋਗਾ ਵੱਲੋਂ ਸਥਾਪਿਤ ਦੋ ਕਿਸਾਨ ਉਤਪਾਦਕ ਸੰਗਠਨਾਂ (ਐਫ.ਪੀ.ਓ) ''ਦੀ ਹਰਿਆਵਲ ਫਾਰਮਰ ਪ੍ਰੋਡੂਸਰ ਸਹਿਕਾਰਤਾ ਸਭਾ ਖੋਸਾ ਪਾਂਡੋ ਅਤੇ ''ਦੀ ਰਾਊ ਫਾਰਮਰ ਪ੍ਰੋਡੂਸਰ ਸਹਿਕਾਰਤਾ ਸਭਾ ਰਾਉਕੇ ਕਲਾਂ'' ਦਾ ਦੌਰਾ ਅਤੇ ਨਿਰੀਖਣ ਕੀਤਾ। ਇਸ ਦੌਰੇ ਦੌਰਾਨ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਕੇ.ਵੀ.ਕੇ. ਬੁੱਧ ਸਿੰਘ ਵਾਲਾ ਡਾ. ਅਮਨਦੀਪ ਸਿੰਘ ਬਰਾੜ, ਮੋਗਾ, ਸਹਾਇਕ ਪ੍ਰੋਫੈਸਰ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਡਾ. ਰਮਨਦੀਪ ਕੌਰ, ਡਿਪਟੀ ਰਾਜਿਸਟਰਾਰ ਗੁਰਜੋਤ ਸਿੰਘ, ਸਹਾਇਕ ਰਾਜਿਸਟਰਾਰ ਚਰਨਜੀਤ ਸਿੰਘ ਸੋਹੀ, ਅੰਮ੍ਰਿਤਪਾਲ ਸਿੰਘ, ਇੰਸਪੈਕਟਰ ਸੁਰਿੰਦਰ ਸਿੰਘ ਸ਼ਾਮਿਲ ਰਹੇ। ਡਾ. ਅਮਨਦੀਪ ਸਿੰਘ ਬਰਾੜ ਨੇ ਕੇ.ਵੀ.ਕੇ ਮੋਗਾ ਵੱਲੋਂ ਐਫ. ਪੀ.ਓ ਸਥਾਪਿਤ ਕਰਨ ਸੰਬੰਧੀ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਡਾ. ਰਮਨਦੀਪ ਕੌਰ ਨੇ ਐਫ.ਪੀ.ਓ ਦੀਆਂ ਗਤੀਵਿਧੀਆਂ ਅਤੇ ਕੇ.ਵੀ.ਕੇ ਵੱਲੋਂ ਕੀਤੀ ਗਈ ਮੱਦਦ ਸਬੰਧੀ ਦੱਸਣ ਤੋਂ ਇਲਾਵਾ ਐਫ.ਪੀ.ਓ ਦੇ ਪਾਰਦਰਸ਼ੀ ਕੰਮ ਨੂੰ ਚਲ...
ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ

Punjab
ਮੋਗਾ, 11 ਜੂਨ ਪੰਜਾਬ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦੇ ਤੌਰ ਉੱਪਰ ਦੇ ਰਹੀ ਹੈ। ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਕੇ ਇਸ ਸਬਸਿਡੀ ਦਾ ਲਾਭ ਉਠਾਉਣਾ ਚਾਹੀਦਾ ਹੈ। ਕਿਸਾਨ ਆਪਣੀ ਸਹਿਮਤੀ https://agrimachinerypb.com/home/DSR23Department   ਲਿੰਕ ਤੇ ਕਲਿੱਕ ਕਰਕੇ ਦੇ ਸਕਦੇ ਹਨ। ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਕਿਸਾਨ ਉਕਤ  ਲਿੰਕ ਖੋਲ੍ਹ ਕੇ ਆਪਣਾ ਆਧਾਰ ਨੰਬਰ ਭਰਨਗੇ। ਕਾਸ਼ਤਕਾਰ ਕਿਸਾਨ ਦੀ ਨਿੱਜੀ ਅਤੇ ਬੈਂਕ ਸਬੰਧੀ ਜਾਣਕਾਰੀ ਅਨਾਜ ਖਰੀਦ/ਈ ਮੰਡੀਕਰਨ ਪੋਰਟਲ ਵਿੱਚ ਕੀਤੀ ਰਜਿਸਟ੍ਰੇਸ਼ਨ ਅਨੁਸਾਰ ਹੀ ਵਿਖਾਈ ਜਾ ਰਹੀ ਹੈ। ਉਸ ਉਪਰੰਤ ਕਿਸਾਨ ਵੱਲੋਂ ਸਿਰਫ ਆਪਣੀ ਸਿੱਧੀ ਬਿਜਾਈ ਅਧੀਨ ਜਮੀਨ ਸਬੰਧੀ ਵੇਰਵਾ ਜਿਵੇਂ ਕਿ ਜਮੀਨ ਦਾ ਜ਼ਿਲ੍ਹਾ/ਤਹਿਸੀਲ-ਸਬ ਤਹਿਸੀਲ/ਪਿੰਡ/ਖੇਵਟ ਤੇ ਖਸਰਾ ਨੰਬਰ ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ (ਕਨਾਲ/ਮਰਲਾ ਜਾਂ ਬਿਗਾ) ਦਿੱਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਕਾਸ਼ਤਕਾਰ ਕਿਸਾਨ ਆਪਣੀ ਦਿੱਤੀ ਗਈ ਜਾਣਕਾਰੀ ਵਿੱਚ 30 ਜੂਨ 2024 ਤੱਕ ਐਡਿਟ/ਤਬਦੀਲੀ ਕਰ...