ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਮਾਤਰ ਛਾਇਆ ਅਨਾਥ ਆਸ਼ਰਮ ਆਲਮਗੜ੍ਹ ਵਿਖੇ ਪਹੁੰਚ ਕੇ ਲਗਾਏ ਬੂਟੇ
ਅਬੋਹਰ, ਫਾਜ਼ਿਲਕਾ, 18 ਜੁਲਾਈ
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਨੇ ਮਾਤਰ ਛਾਇਆ ਅਨਾਥ ਆਸ਼ਰਮ ਆਲਮਗੜ੍ਹ ਵਿਖੇ ਪਹੁੰਚ ਕੇ ਬੂਟੇ ਲਗਾਏ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿਨੋ-ਦਿਨ ਵੱਧ ਰਹੀ ਗਰਮੀ ਨੂੰ ਘਟਾਉਣ ਅਤੇ ਆਪਣੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਬਣਾਉਣ ਲਈ ਵੱਧ ਤੋਂ ਵੱਧ ਬੁਟੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਜ਼ਿਲੇ ਵਿੱਚ ਇਸ ਸਾਲ 12 ਲੱਖ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਹਿਕਾ ਕਿ ਬੁਟੇ ਲਗਾਉਣ ਦੀ ਮੁਹਿੰਮ ਤਹਿਤ ਜ਼ਿਲੇਹ ਦੇ ਹਰੇਕ ਖੇਤਰ ਨੂੰ ਕਵਰ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਥਾਂ ਜਿਥੇ ਬੁਟੇ ਲਗ ਸਕਦੇ ਹਨ ਖਾਲੀ ਨਾ ਰਹੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੂਟਿਆਂ ਨੂੰ ਇਕ ਵਾਰ ਲਗਾਉਣ ਨਾਲ ਕੰਮ ਖਤਮ ਨਹੀਂ ਹੁੰਦਾ ਸਗੋ ਬਚਿਆਂ ਵਾਂਗ ਇਸ ਦਾ ਪਾਲਣ-ਪੋਸ਼ਣ ਕਰਕੇ ਪਾਣੀ, ਖਾਦ ਆਦਿ ਲੋੜ ਅਨੁਸਾਰ ਪੌਦੇ ਨੂੰ ਸਮੇਂ-ਸਮੇਂ ਦੇ ਕੇ ਇਸਦੀ ਸੰਭਾਲ ਕਰਕੇ ਇਸ ਨੂੰ ਵੱਡਾ ਕਰਨਾ ਚਾਹੀਦਾ ਹੈ ਕਿਉਂ ਜੋ ਵੱਡਾ ਹੋ ਕੇ ਰੁੱਖ ਬਣਕੇ ਸਾਨੂੰ ਹੀ ਛਾਂ ਦੇਵੇਗਾ ਅਤੇ ਤਪਸ਼ ਨੂੰ ਘਟਾਉਣ ਵਿਚ ਅਹਿਮ ...








