Saturday, August 15
Shadow

Author: admin

ਭਾਰਤੀ ਫੌਜ ਬਠਿੰਡਾ ਵਿੱਚ ਕਾਰਗਿਲ ਵਿਜੇ ਦਿਵਸ ਦੀ ਰਾਜਤ ਜੈਅੰਤੀ ਮਨਾਵੇਗੀ

ਭਾਰਤੀ ਫੌਜ ਬਠਿੰਡਾ ਵਿੱਚ ਕਾਰਗਿਲ ਵਿਜੇ ਦਿਵਸ ਦੀ ਰਾਜਤ ਜੈਅੰਤੀ ਮਨਾਵੇਗੀ

Politics, Punjab
ਬਠਿੰਡਾ: 23 ਜੁਲਾਈ, ਭਾਰਤੀ ਫੌਜ 25 ਜੁਲਾਈ 2024 ਨੂੰ ਬਠਿੰਡਾ ਮਿਲਟਰੀ ਸਟੇਸ਼ਨ ਵਿੱਚ ਕਾਰਗਿਲ ਵਿਜੇ ਦਿਵਸ ਦੀ ਰਜਤ ਜੈਅੰਤੀ ਨੂੰ ਸ਼ਾਨਦਾਰ ਜਸ਼ਨਾਂ ਨਾਲ ਮਨਾਏਗੀ। ਇਤਿਹਾਸਕ ਜਿੱਤ ਦੀ ਰਜਤ ਜਯੰਤੀ ਨੂੰ ਦਰਸਾਉਣ ਵਾਲੇ ਇਸ ਸਮਾਗਮ ਦਾ ਉਦੇਸ਼ ਭਾਰਤੀ ਸੈਨਿਕਾਂ ਦੀ ਬਹਾਦਰੀ ਅਤੇ ਕੁਰਬਾਨੀਆਂ ਦਾ ਸਨਮਾਨ ਕਰਨਾ ਹੈ, ਜੋ 1999 ਵਿੱਚ ਕਾਰਗਿਲ ਸੰਘਰਸ਼ ਦੌਰਾਨ ਬਹਾਦਰੀ ਨਾਲ ਲੜੇ ਸਨ। ਇਸ ਮੌਕੇ 'ਤੇ ਇੱਕ ਪ੍ਰਦਰਸ਼ਨੀ ਬਠਿੰਡਾ ਅਤੇ ਨੇੜਲੇ ਇਲਾਕਿਆਂ ਦੇ ਸਾਰੇ ਨਾਗਰਿਕਾਂ ਲਈ ਖੁੱਲ੍ਹੀ ਰਹੇਗੀ, ਜਿਸ ਵਿੱਚ ਭਾਰਤੀ ਫੌਜ ਦੀ ਤਾਕਤ ਅਤੇ ਤਕਨੀਕੀ ਹੁਨਰ ਨੂੰ ਦਰਸਾਉਂਦੀ ਵੱਖ-ਵੱਖ ਆਧੁਨਿਕ ਉਪਕਰਨਾਂ ਦੀ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਦਿਖਾਈ ਜਾਵੇਗੀ। ਹਾਜ਼ਰ ਲੋਕਾਂ ਕੋਲ ਨਜ਼ਦੀਕੀ ਲੜਾਈ ਦੇ ਹਥਿਆਰਾਂ, ਬਖਤਰਬੰਦ ਟੈਂਕਾਂ, ਤੋਪਖਾਨੇ, ਹਵਾਈ ਰੱਖਿਆ ਪ੍ਰਣਾਲੀਆਂ ਅਤੇ ਅਤਿ-ਆਧੁਨਿਕ ਰਾਡਾਰਾਂ ਦੀ ਇੱਕ ਲੜੀ ਦੇਖਣ ਦਾ ਵਿਲੱਖਣ ਮੌਕਾ ਹੋਵੇਗਾ। ਇਹ ਪ੍ਰਦਰਸ਼ਨੀ ਸਾਡੀਆਂ ਹਥਿਆਰਬੰਦ ਸੈਨਾਵਾਂ ਦੀਆਂ ਸਮਰੱਥਾਵਾਂ ਅਤੇ ਤਿਆਰੀਆਂ ਦੀ ਵਿਆਪਕ ਸਮਝ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ। ਬਠਿੰਡਾ ਭਰ ਦੇ ਵੱਖ-ਵੱਖ ਸਕੂਲਾਂ ਦੇ ਬੱਚੇ...
ਭਾਸ਼ਾ ਵਿਭਾਗ ਫ਼ਾਜ਼ਿਲਕਾ ਵੱਲੋਂ ਜ਼ਿਲ੍ਹਾ ਪੱਧਰੀ ਕਰਵਾਇਆ ਜਾ ਰਿਹਾ ਹੈ ਕੁਇਜ਼ ਮੁਕਾਬਲਾ

ਭਾਸ਼ਾ ਵਿਭਾਗ ਫ਼ਾਜ਼ਿਲਕਾ ਵੱਲੋਂ ਜ਼ਿਲ੍ਹਾ ਪੱਧਰੀ ਕਰਵਾਇਆ ਜਾ ਰਿਹਾ ਹੈ ਕੁਇਜ਼ ਮੁਕਾਬਲਾ

Punjab
ਫਾਜਿਲਕਾ 23 ਜੁਲਾਈ ਭਾਸ਼ਾ ਵਿਭਾਗ ਪੰਜਾਬ  ਦੇ ਦਿਸ਼ਾ ਨਿਰਦੇਸ਼ ਵਿੱਚ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਾਜ਼ਿਲਕਾ ਵੱਲੋਂ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਜਿਸ ਦੀ ਰਜਿਸਟ੍ਰੇਸ਼ਨ 30 ਜੁਲਾਈ 2024 ਤੱਕ ਗੂਗਲ ਫਾਰਮ (https://forms.gle/maMUSsaeoYz51Lzb8) ਰਾਹੀਂ ਦੁਪਹਿਰ 2 ਵਜੇ ਤੱਕ ਕਰਵਾਈ ਜਾ ਸਕਦੀ ਹੈ। ਇਸ ਮੁਕਾਬਲੇ ਵਿੱਚ ਪੰਜਾਬੀ ਭਾਸ਼ਾ, ਸਾਹਿਤ ਸਭਿਆਚਾਰਕ ਤੇ ਪੰਜਾਬ ਦੀ ਵਿਰਾਸਤ ਨਾਲ ਜੁੜੇ ਉਬਜੇਕਟਿਵ ਟਾਈਪ  ਪ੍ਰਸ਼ਨ ਪੁਛੇ ਜਾਣਗੇ। ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਵਿੱਚ ਵਰਗ: (ੳ) ਮਿਡਲ ਸ਼੍ਰੇਣੀ ਤੱਕ, ਵਰਗ: (ਅ) ਨੌਵੀ ਤੋਂ 12ਵੀਂ ਤੱਕ ਅਤੇ ਵਰਗ: (ੲ) ਬੀ.ਏ./ਬੀ.ਕਾਮ./ਬੀ.ਐੱਸ.ਸੀ. ਅਤੇ ਬੀ.ਸੀ.ਏ. (ਗ੍ਰੈਜੂਏਸ਼ਨ ਤੱਕ) ਭਾਗ ਲੈ ਸਕਦੇ ਹਨ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਨਕਦ ਰਾਸ਼ੀ, ਸਰਟੀਫਿਕੇਟ ਅਤੇ ਕਿਤਾਬਾਂ ਦਿੱਤੀਆਂ ਜਾਣਗੀਆਂ। ਹਰ ਵਰਗ ਲਈ ਇਕ ਸੰਸਥਾਂ ਤੋਂ ਵੱਧ ਤੋਂ ਵੱਧ ਦੋ ਵਿਦਿਆਰਥੀ ਹੀ ਭਾਗ ਲੈ ਸਕਦੇ ਹਨ। ਭੁਪਿੰਦਰ ਓਤਰੇਜਾ (ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਾਜ਼ਿਲਕਾ) ਅਤੇ ਪਰਮਿੰਦਰ ਸਿੰਘ ( ਖੋਜ ਅਫ਼ਸਰ, ਫ਼ਾਜ਼ਿਲਕਾ) ...
ਜਿ਼ਲ੍ਹੇ ਵਿੱਚ ਨਸਿ਼ਆਂ ਵਿਰੁੱਧ ਜੋਨ ਪੱਧਰੀ ਨਾਟਕ ਮੁਕਾਬਲਿਆਂ ਦਾ ਆਯੋਜਨ

ਜਿ਼ਲ੍ਹੇ ਵਿੱਚ ਨਸਿ਼ਆਂ ਵਿਰੁੱਧ ਜੋਨ ਪੱਧਰੀ ਨਾਟਕ ਮੁਕਾਬਲਿਆਂ ਦਾ ਆਯੋਜਨ

Politics, Punjab
ਸ੍ਰੀ ਮੁਕਤਸਰ ਸਾਹਿਬ, 23 ਜੁਲਾਈ ਜਿਲ੍ਹਾ ਪ੍ਰਸ਼ਾਸ਼ਨ  ਵੱਲੋਂ ਨਸਿ਼ਆਂ  ਵਿਰੁੱਧ ਜਾਗਰੂਕਤਾ ਲਈ ਸਬੰਧਤ ਜੋਨ ਪੱਧਰੀ  ਨਾਟਕ ਮੁਕਾਬਲਿਆਂ ਵਿੱਚ ਜਿਲ੍ਹੇ ਦੇ ਨਾਲ ਸਬੰਧਤ 132 ਸਕੂਲਾਂ ਨੇ ਹਿੱਸਾ ਲਿਆ । ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਸ੍ਰੀ ਹਰਪ੍ਰੀਤ ਸਿੰਘ ਸੂਦਨ ਦੇ ਆਦੇਸ਼ਾਂ ਅਨੁਸਾਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਸਾਰੇ ਹੀ ਸੀਨੀਅਰ ਸੰਕੈਡਰੀ ਸਕੂਲਾਂ ਵੱਲੋਂ ਨਸਿ਼ਆਂ ਦੇ ਖਾਤਮੇ ਲਈ ਸਸਸਸ ਹਰੀਕੇ ਕਲਾਂ ਸ੍ਰੀ ਮੁਕਤਸਰ ਸਾਹਿਬ, ਸਸਸਸ (ਕੁੜੀਆਂ) ਸ੍ਰੀ ਮੁਕਤਸਰ ਸਾਹਿਬ, ਸਸਸਸ (ਕੁੜੀਆਂ) ਗਿੱਦੜਬਾਹਾ, ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛੱਤੇਆਣਾ, ਸਸਸਸ ਸਸਸਸ (ਕੁੜੀਆਂ) ਮਲੋਟ, ਸਸਸ ਕਾਨਿਆਂਵਾਲੀ, ਸਸਸ ਚੱਕ ਸ਼ੇਰੇਵਾਲਾ, ਸਸਸਸ ਦੋਦਾ ਅਤੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਈਨਾਖੇੜਾ ਵਿਖੇ ਖੇਡੇ ਗਏ ਨਾਟਕਾਂ ਵਿੱਚ ਲੱਗਭੱਗ 132 ਸਕੂਲਾਂ ਦੇ ਲੱਗਭੱਗ 1500 ਵਿਦਿਆਰਥੀਆਂ ਨੇ ਸਿੱਧੇ ਤੌਰ ਤੇ ਹਿੱਸਾ ਲਿਆ ਅਤੇ ਇਸ ਤੋਂ ਕਈ ਗੁਣਾ ਜਿ਼ਆਦਾ ਦਰਸ਼ਕਾਂ ਨੇ ਇਨ੍ਹਾਂ ਨਾਟਕਾਂ ਵਿੱਚ ਆਪਣੀ ਹਾਜਰੀ ਲਗਵਾਈ। ਡਾ. ਸੰਜੀਵ ਕੁਮਾਰ, ਪੀ.ਸੀ.ਐਸ. ਉਪ ਮੰਡਲ ਮੈਜਿਸਟਰੇਟ, ਮਲੋਟ  ਅਤੇ ਡਿਪ...
55 ਲੱਖ ਦੀ ਲਾਗਤ ਨਾਲ ਸਿਵਲ ਹਸਪਤਾਲ ਵਿਖੇ ਸਥਾਪਿਤ ਹੋਵੇਗਾ ਡਾਇਲਸਿਸ ਯੂਨਿਟ— ਨਰਿੰਦਰ ਪਾਲ ਸਿੰਘ ਸਵਨਾ

55 ਲੱਖ ਦੀ ਲਾਗਤ ਨਾਲ ਸਿਵਲ ਹਸਪਤਾਲ ਵਿਖੇ ਸਥਾਪਿਤ ਹੋਵੇਗਾ ਡਾਇਲਸਿਸ ਯੂਨਿਟ— ਨਰਿੰਦਰ ਪਾਲ ਸਿੰਘ ਸਵਨਾ

Politics, Punjab
ਫਾਜ਼ਿਲਕਾ, 23 ਜੁਲਾਈ ਪੰਜਾਬ ਸਰਕਾਰ ਸਿਹਤ ਸੰਸਥਾਵਾਂ ਵਿਖੇ ਸਿਹਤ ਸੇਵਾਵਾਂ ਦਾ ਲਗਾਤਾਰ ਵਿਸਥਾਰ ਕਰਨ ਦੇ ਮੰਤਵ ਤਹਿਤ ਉਪਰਾਲੇ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸਿਵਲ ਹਸਪਤਾਲ ਵਿਖੇ 55 ਲੱਖ ਦੀ ਲਾਗਤ ਨਾਲ ਸਥਾਪਿਤ ਕੀਤੇ ਜਾਣ ਵਾਲੇ ਡਾਇਲਸਿਸ ਯੂਨਿਟ ਦਾ ਨਿਰੀਖਣ ਕਰਨ ਮੌਕੇ ਕੀਤਾ। ਫਾਜ਼ਿਲਕਾ ਦੇ ਵਿਧਾਇਕ ਸ੍ਰੀ ਸਵਨਾ ਨੇ ਕਿਹਾ ਕਿ ਡਾਇਲਸਿਸ ਯੁਨਿਟ ਵਿਖੇ 3 ਮਸ਼ੀਨਾਂ ਸਥਾਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮਸ਼ੀਨਾਂ ਦੇ ਸ਼ੁਰੂ ਹੋਣ ਨਾਲ ਕਿਡਨੀ ਨਾਲ ਪੀੜ੍ਹਤ ਮਰੀਜਾਂ ਨੂੰ ਕਾਫੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਸਦਕਾ ਲਗਾਤਾਰ ਸਿਹਤ ਸੇਵਾਵਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਯੂਨਿਟ ਦੀ ਸਥਾਪਨਾ ਨਾਲ ਜਿਥੇ ਮਰੀਜਾਂ ਨੂੰ ਦੂਰ ਦਰਾਡੇ ਜਾਣ ਦੀ ਜਰੂਰਤ ਨਹੀ ਹੋਵੇਗੀ ਉਥੇ ਡਾਇਲਸਿਸ ਦੀ ਸੁਵਿਧਾ ਮੁਫਤ ਉਪਲਬਧ ਰਹੇਗੀ। ਉਨ੍ਹਾਂ ਸਿਵਲ ਹਸਪਤਾਲ ਦਾ ਦੌਰਾ ਕਰਦਿਆਂ ਅਧਿਕਾਰੀਆਂ ਨੁੰ ਹਦਾਇਤ ਕੀਤੀ ਕਿ ਮਰੀਜਾਂ ਨੁੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਕੋਈ ਪ੍ਰੇਸ਼ਾਨੀ ਨਾ ਆਉ...
ਮਿਸ਼ਨ ਗ੍ਰੀਨ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਝੰਜੇੜੀ ਵਿਖੇ ਬੂਟੇ ਲਗਾਏ ਗਏ

ਮਿਸ਼ਨ ਗ੍ਰੀਨ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਝੰਜੇੜੀ ਵਿਖੇ ਬੂਟੇ ਲਗਾਏ ਗਏ

Politics, Punjab
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਜੁਲਾਈ: ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਜਾਰੀ ਹਦਾਇਤਾਂ ਅਤੇ ਅਤੁਲ ਕਸਾਨਾ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੀ ਅਗਵਾਈ ਅਧੀਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਝੰਜੇੜੀ ਵਿਖੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਇਸ ਮੌਕੇ ਤੇ ਸ੍ਰੀਮਤੀ ਸੁਰਭੀ ਪਰਾਸ਼ਰ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਕਾਲਜ ਦੇ ਵਿਦਿਆਰਥੀਆਂ, ਸਟਾਫ਼ ਅਤੇ ਫੈਕਲਟੀ ਮੈਂਬਰਾਂ ਨੂੰ ਅੱਜ ਦੇ ਦੌਰ ਵਿਚ ਵਧਦੇ ਸ਼ਹਿਰੀਕਰਨ, ਸਨਅਤੀਕਰਨ ਦੇ ਮੱਦੇਨਜ਼ਰ ਵੱਡੇ ਪੱਧਰ ਤੇ ਦਰੱਖਤਾਂ ਦੀ ਹੋ ਰਹੀ ਕਟਾਈ ਕਾਰਨ ਵਾਤਾਵਰਨ ਤੇ ਪੈ ਰਹੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਦਿਆਂ ਵੱਧ ਤੋਂ ਵੱਧ ਦਰੱਖਤ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।...
ਵਿਜੀਲੈਂਸ ਬਿਊਰੋ ਨੇ ਪੀ.ਐਸ.ਆਈ.ਈ.ਸੀ. ਪਲਾਟ ਅਲਾਟਮੈਂਟ ਘੁਟਾਲੇ ’ਚ ਸ਼ਾਮਲ ਉੱਪ-ਮੰਡਲ ਇੰਜਨੀਅਰ ਨੂੰ ਕੀਤਾ ਗ੍ਰਿਫਤਾਰ

ਵਿਜੀਲੈਂਸ ਬਿਊਰੋ ਨੇ ਪੀ.ਐਸ.ਆਈ.ਈ.ਸੀ. ਪਲਾਟ ਅਲਾਟਮੈਂਟ ਘੁਟਾਲੇ ’ਚ ਸ਼ਾਮਲ ਉੱਪ-ਮੰਡਲ ਇੰਜਨੀਅਰ ਨੂੰ ਕੀਤਾ ਗ੍ਰਿਫਤਾਰ

Crime, Politics, Punjab
ਚੰਡੀਗੜ੍ਹ, 23 ਜੁਲਾਈ: ਪੰਜਾਬ ਵਿਜੀਲੈਂਸ ਬਿਊਰੋ ਨੇ ਸਨਅਤੀ ਪਲਾਟਾਂ ਦੀ ਅਲਾਟਮੈਂਟ ਵਿੱਚ ਬੇਨਿਯਮੀਆਂ ਕਰਨ ਸਬੰਧੀ ਮਾਮਲੇ ’ਚ ਲੋੜੀਂਦੇ ਮੁਲਜ਼ਮ ਅਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ (ਪੀ.ਐਸ.ਆਈ.ਈ.ਸੀ.) ਦੇ ਉਪ ਮੰਡਲ ਇੰਜਨੀਅਰ (ਐਸ.ਡੀ.ਈ.) ਸਵਤੇਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਬਿਊਰੋ ਨੇ ਪਹਿਲਾਂ ਹੀ ਐਫਆਈਆਰ ਨੰਬਰ 04, ਮਿਤੀ 08.03.2024 ਨੂੰ ਆਈ.ਪੀ.ਸੀ. ਦੀ ਧਾਰਾ 409, 420, 465, 467, 468, 471, 120-ਬੀ  ਅਤੇ 13(1)ਏ  ਸਮੇਤ 13(2) ਤਹਿਤ ਫਲਾਇੰਗ ਸਕੁਐਡ-1 ਪੁਲਿਸ ਥਾਣਾ, ਪੰਜਾਬ ਮੋਹਾਲੀ ਵਿਖੇ, ਮੁਕੱਦਮਾ ਦਰਜ ਕੀਤਾ ਹੋਇਆ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਗੁਰਤੇਜ ਸਿੰਘ ਦੇ ਨਾਂ ’ਤੇ ਮੈਸਰਜ਼ ਗੁਰਤੇਜ ਇੰਡਸਟਰੀਜ਼ ਨਾਂ ਦੀ ਫਰਜ਼ੀ ਫਰਮ ਬਣਾਈ ਹੋਈ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਪੁੱਤਰ ਮਨਰੂਪ ਸਿੰਘ ਅਤੇ ਹੋਰ ਰਿਸ਼ਤੇਦਾਰਾਂ ਦੇ ਖਾਤਿਆਂ ’ਚੋਂ ਪੈਸੇ ਪੀ.ਐੱਸ.ਆਈ.ਈ.ਸੀ. ਨੂੰ ਟਰਾਂਸਫਰ ਕਰਕੇ ਉਕਤ ਫਰਮ ਦੇ ...

ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਐਨਕੋਰਡ ਦੇ ਸਬੰਧ ਵਿਚ ਖੇਡ ਮੁਕਾਬਲੇ ਕਰਵਾਏ ਗਏ

National, Politics, Punjab
ਫਾਜਿਲਕਾ 23 ਜੁਲਾਈ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਐਨਕੋਰਡ ਦੇ ਸਬੰਧ ਵਿੱਚ ਜਿਲ੍ਹਾ ਖੇਡ ਅਫਸਰ ਫਾਜਿਲਕਾ, ਸ੍ਰੀ ਗੁਰਪ੍ਰੀਤ ਸਿੰਘ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿਪਟੀ ਕਮਿਸ਼ਨਰ, ਫਾਜਿਲਕਾ ਡਾ ਸੇਨੂ ਦੁੱਗਲ ਦੁਆਰਾ ਪ੍ਰਾਪਤ ਹੋਏ ਹੁਕਮਾਂ ਅਨੁਸਾਰ ਜਿਲ੍ਹਾ ਅਤੇ ਪੁਲਿਸ ਪ੍ਰਸਾਸ਼ਨ ਫਾਜਿਲਕਾ ਵੱਲੋਂ ਨਸ਼ਿਆ ਖਿਲਾਫ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਮਾੜੇ ਪ੍ਰਭਾਵ ਤੋਂ ਬੱਚਣ ਲਈ ਗਾੱਡਵਿਨ ਪਬਲਿਕ ਸਕੂਲ, ਘੱਲੂ (ਫਾਜਿਲਕਾ) ਵਿਖੇ ਬਾੱਕਸਿੰਗ ਗੇਮ ਦੇ ਫ੍ਰੇਂਡਲੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਅੰ-14, ਅੰ-17 ਅਤੇ ਅੰ-19 ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ ਗਿਆ । ਇਨ੍ਹਾਂ ਖੇਡ ਮੁਕਬਾਲਿਆ ਵਿੱਚ ਅੰਡਰ -14 ਉਮਰ ਵਰਗ ਵਿੱਚ ਗਾੱਡਵਿਨ ਪਬਲਿਕ ਸਕੂਲ, ਘੱਲੂ (ਫਾਜਿਲਕਾ) ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਏਕਮੇ ਪਬਲਿਕ ਸੀਨੀਅਰ ਸਕੈਂਡਰੀ ਸਕੂਲ, ਜਲਾਲਾਬਾਦ (ਪੱ)  ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਅੰਡਰ-17 ਉਮਰ ਵਰਗ ਵਿੱਚ ਗਾੱਡਵਿਨ ਪਬਲਿਕ ਸਕੂਲ, ਘੱਲੂ (ਫਾਜਿਲਕਾ) ਨੇ ਪਹਿਲਾ ਸਥਾਨ ਹ...
ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਵਿਅਕਤੀ ਆਪਣੀਆਂ ਮੁਸ਼ਕਲਾਂ ਦੇ ਹਲ ਲਈ ਬੈਕਫਿੰਕੋ ਦੇ ਦਫਤਰ ‘ਚ ਕਰਨ ਸਪੰਰਕ: ਚੇਅਰਮੈਨ ਸੰਦੀਪ ਸੈਣੀ

ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਵਿਅਕਤੀ ਆਪਣੀਆਂ ਮੁਸ਼ਕਲਾਂ ਦੇ ਹਲ ਲਈ ਬੈਕਫਿੰਕੋ ਦੇ ਦਫਤਰ ‘ਚ ਕਰਨ ਸਪੰਰਕ: ਚੇਅਰਮੈਨ ਸੰਦੀਪ ਸੈਣੀ

Politics, Punjab
ਚੰਡੀਗੜ੍ਹ, ਜੁਲਾਈ 23 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸਮੇਂ-ਸਮੇਂ ਤੇ ਦਿੱਤੇ ਨਿਰਦੇਸ਼ਾਂ ਹੇਠ ਪੰਜਾਬ ਪੱਛੜ੍ਹੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਦੇ ਚੇਅਰਮੈਨ ਸ਼੍ਰੀ ਸੰਦੀਪ ਸੈਣੀ ਵੱਲੋਂ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਵਿਅਕਤੀਆਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾ ਦੇ ਢੁਕਵੇਂ ਹਲ ਤੇਜ਼ੀ ਨਾਲ ਉਪਰਾਲੇ ਕੀਤੇ ਜਾਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੈਕਫਿੰਕੋ ਦੇ ਚੇਅਰਮੈਨ ਸੰਦੀਪ ਸੈਣੀ ਨੇ ਦੱਸਿਆ ਪੰਜਾਬ ਰਾਜ ਦੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਵਿਅਕਤੀ ਆਪਣੀਆਂ ਮੁਸ਼ਕਲਾਂ ਸਬੰਧੀ ਉਨ੍ਹਾਂ ਨੂੰ ਦਫਤਰੀ ਕੰਮ-ਕਾਜ ਵਾਲੇ ਦਿਨ ਹਰੇਕ ਮੰਗਲਵਾਰ ਸਵੇਰੇ 11 ਵਜੇ ਤੋਂ 3 ਵਜੇ ਤੱਕ ਬੈਕਫਿੰਕੋ ਦੇ ਦਫਤਰ ਐਸ.ਸੀ.ਓ. 60-61, ਸੈਕਟਰ-17 ਏ, ਚੰਡੀਗੜ੍ਹ ਵਿਖੇ ਸੰਪਰਕ ਕਰ ਸਕਦੇ ਹਨ। ਚੇਅਰਮੈਨ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਪੱਛੜ੍...
ਸਿਖੋ ਤੇ ਵਧੋ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਆਪਣੇ ਕਰਿਅਰ ਪ੍ਰਤੀ ਹੁਣੇ ਤੋਂ ਸੁਚੇਤ ਹੋਣ ਲਈ ਕੀਤਾ ਪ੍ਰੇਰਿਤ

ਸਿਖੋ ਤੇ ਵਧੋ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਆਪਣੇ ਕਰਿਅਰ ਪ੍ਰਤੀ ਹੁਣੇ ਤੋਂ ਸੁਚੇਤ ਹੋਣ ਲਈ ਕੀਤਾ ਪ੍ਰੇਰਿਤ

National, Politics, Punjab, Trending
ਫਾਜ਼ਿਲਕਾ, 23 ਜੁਲਾਈ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫਾਜ਼ਿਲਕਾ ਵਿਖੇ ਬਚਿਆਂ ਨੂੰ ਕਰੀਅਰ ਪ੍ਰਤੀ ਸੁਚੇਤ ਕਰਨ ਲਈ ਸ਼ੁਰੂ ਕੀਤੇ ਸਿਖੋ ਤੇ ਵਧੋ (ਲਰਨ ਐਂਡ ਗ੍ਰੋਅ) ਪ੍ਰੋਗਰਾਮ ਦੇ ਦੂਜੇ ਫੇਜ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰਖੇੜਾ ਵਿਖੇ ਪ੍ਰੇਰਣਾਦਾਇਕ ਲੈਕਚਰ ਆਯੋਜਿਤ ਕੀਤਾ ਗਿਆ l ਇੱਸ ਪ੍ਰੋਗਰਾਮ ਵਿੱਚ ਡਾ ਵਿਜੇ ਗਰੋਵਰ, ਪ੍ਰਿੰਸੀਪਲ ਡੀ. ਏ. ਵੀ ਕਾਲਿਜ ਆਫ ਐਜੂਕੇਸ਼ਨ ਅਬੋਹਰ ਨੇ ਉਚੇਚੇ ਤੋਰ ਤੇ ਪਹੁੰਚ ਕੇ ਵਿਦਿਆਰਥੀਆਂ ਨੂੰ ਆਪਣੇ ਕਰਿਅਰ ਪ੍ਰਤੀ ਹੁਣੇ ਤੋਂ ਸੁਚੇਤ ਹੋਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀ ਨੂੰ ਉਚੇਰੀ ਪੜਾਈ ਲਈ ਵਿਸਿਆਂ ਦੀ ਚੋਣ ਆਪਣੀ ਰੂਚੀ ਮੁਤਾਬਕ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਅੰਦਰ ਦੇ ਹੁਨਰ ਨੂੰ ਪਹਿਚਾਣਨਾ ਹੋਵੇਗਾ ਤਾਂ ਹੀ ਜਿੰਦਗੀ ਵਿਚ ਖੁਸ਼ ਰਹਿਣ ਦੇ ਨਾਲ-ਨਾਲ ਕਾਬਲ ਬਣ ਸਕਾਂਗੇ। ਡਾ. ਵਿਜੈ ਗਰੋਵਰ ਨੇ ਕਿਹਾ ਕਿ ਹਰੇਕ ਵਿਦਿਆਰਥੀ ਨੁੰ ਆਪਦੇ ਆਪ ਨੂੰ ਨਿਖਾਰਨ ਦੀ ਲੋੜ ਹੈ ਨਾ ਕਿ ਕਿਸੇ ਦੂਸਰੇ ਵਿਦਿਆਰਥੀ ਦੇ ਪਿਛੇ ਲਗ ਕੇ ਉਸ ਵਾਂਗ ਬਣਨ ਦੀ। ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਅੰਦਰ ਵ...
ਪੰਜਾਬ ਨੇ 16ਵੇਂ ਵਿੱਤ ਕਮਿਸ਼ਨ ਨੂੰ ਕੀਤੀ ਪੇਂਡੂ ਵਿਕਾਸ ਦੇ ਫੰਡਾਂ ’ਚ ਵਾਧੇ ਦੀ ਮੰਗ

ਪੰਜਾਬ ਨੇ 16ਵੇਂ ਵਿੱਤ ਕਮਿਸ਼ਨ ਨੂੰ ਕੀਤੀ ਪੇਂਡੂ ਵਿਕਾਸ ਦੇ ਫੰਡਾਂ ’ਚ ਵਾਧੇ ਦੀ ਮੰਗ

International, National, Politics, Punjab, Trending
ਚੰਡੀਗੜ੍ਹ, 22 ਜੁਲਾਈ:   ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ 16ਵੇਂ ਵਿੱਤ ਕਮਿਸ਼ਨ ਨਾਲ ਮੀਟਿੰਗ ਦੌਰਾਨ ਸੂਬੇ ਵਿੱਚ ਪੇਂਡੂ ਸਥਾਨਕ ਇਕਾਈਆਂ ਦੇ ਵਿਕਾਸ ਲਈ ਫੰਡਾਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਹੈ। ਮੀਟਿੰਗ ਦੌਰਾਨ ਦਿੱਤੀ ਪੇਸ਼ਕਾਰੀ ਵਿੱਚ ਵਿਭਾਗ ਨੇ ਆਪਣੇ ਮੁੱਖ ਤਰਜੀਹੀ ਖੇਤਰਾਂ ਨੂੰ ਉਜਾਗਰ ਕੀਤਾ, ਜਿਸ ਵਿੱਚ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ, ਗੰਦੇ ਪਾਣੀ ਦਾ ਪ੍ਰਬੰਧਨ, ਠੋਸ ਰਹਿੰਦ-ਖੂੰਹਦ ਪ੍ਰਬੰਧਨ, ਸਥਾਈ ਊਰਜਾ ਅਤੇ  ਸਾਂਝੀਆਂ ਜਾਇਦਾਦਾਂ ਦੀ ਸਾਂਭ-ਸੰਭਾਲ ਕਰਨਾ ਸ਼ਾਮਲ ਹੈ। ਇਹਨਾਂ ਪਹਿਲਕਦਮੀਆਂ ਦਾ ਉਦੇਸ਼ ਪੰਜਾਬ ਵਿੱਚ ਪੇਂਡੂ ਭਾਈਚਾਰੇ ਲਈ ਮਜ਼ਬੂਤ ਅਤੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣਾ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਥਿਰਤਾ ਦੇ ਟੀਚਿਆਂ (ਐਸਡੀਜੀ ਤੇ ਨੈੱਟ ਜ਼ੀਰੋ) ਦੀ ਸੇਧ ਅਨੁਸਾਰ ਪੇਂਡੂ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ। ਸੂਬੇ ਦਾ ਪੱਖ ਰੱਖਿਦਆਂ ਪੇਂਡੂ ਵਿਕਾਸ ਅਤੇ ਪੰਚਾਇਤਾਂ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ ਨੇ 16ਵੇਂ ਵਿੱਤ ਕਮਿਸ਼ਨ ਨੂੰ 10,000 ਕਰੋੜ ਰੁਪਏ ਦੇ ਵਾਧੂ ਫੰਡ ਪ੍ਰਦਾਨ ਕਰਨ ਦੀ ਬੇਨਤੀ ਕੀਤੀ , ਜਿਸ ਵਿੱਚ 8,000 ਕਰੋੜ ਰੁ...