ਪਲੇਸਮੈਂਟ ਕੈਂਪ 2 ਅਗਸਤ ਨੂੰ : ਜਸਪ੍ਰੀਤ ਸਿੰਘ
ਬਠਿੰਡਾ, 1 ਅਗਸਤ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਉਨ੍ਹਾਂ ਨੂੰ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਲੜੀ ਤਹਿਤ 2 ਅਗਸਤ 2024 ਨੂੰ ਸਥਾਨਕ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ. ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਰੋਜਗਾਰ ਅਫਸਰ ਸ਼੍ਰੀਮਤੀ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਇੰਡੀਆ ਜੌਬ ਕਾਰਟ ਵੱਲੋਂ ਟੀਮ ਲੀਡਰ, ਜੂਨੀਅਰ ਰੈਕਰਿਓਟਰਸ, ਗਰਾਫਿਕਸ ਡਿਜ਼ਾਈਨਰ ਐਸ.ਈ.ਓ. ਸਪੈਸ਼ਲਿਸਟ, ਵੀਡੀਓ ਗਰਾਫਿਕਸ, ਐਡਮਿਸ਼ਨ ਕਾਊਂਸਲਰ, ਐਚ.ਆਰ. ਰੈਕਰਿਓਟਰਸ ਦੀਆਂ ਅਸਾਮੀਆਂ ਲਈ ਲੜਕੇ ਤੇ ਲੜਕੀਆਂ ਦੀ ਚੋਣ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਟੀਮ ਲੀਡਰ ਲਈ ਯੋਗਤਾ ਗਰੈਜੂਏਸ਼ਨ ਨਾਲ ਆਈ.ਟੀ. ਜਾਂ ਨਾਨ ਆਈ.ਟੀ. ਸੈਕਟਰ ’ਚ ਰੈਕਰਿਓਟਮੈਂਟਸ ਦਾ ਇਕ ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ ਤੇ ਤਨਖਾਹ 26,750/- ਤੋਂ 33,250/- ਰੁਪਏ ਪ੍ਰਤੀ ਮਹੀਨਾਂ ਦੇ ਨਾਲ ਬੋਨਸ ਦੀ ਸਹੂ...








