ਕਾਲਾ ਪੀਲੀਆ (ਹੈਪੇਟਾਈਟਸ) ਸੰਬਧੀ ਜਾਗਰੂਕਤਾ ਸਮੱਗਰੀ ਜਾਰੀ ਕੀਤੀ
ਫ਼ਿਰੋਜ਼ਪੁਰ,13 ਅਗਸਤ 2024:
ਜਿਗਰ ਰੋਗ ਹੈਪਾਟਾਈਟਸ ਬੀ ਅਤੇ ਸੀ ਜਾਨਲੇਵਾ ਬੀਮਾਰੀ ਹੈ। ਸਮੇ ’ਤੇ ਇਸ ਬੀਮਾਰੀ ਦਾ ਇਲਾਜ਼ ਕਰਵਾ ਕੇ ਮਨੁੱਖੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ। ਹੈਪਾਟਾਈਟਸ ਦੇ ਪੀੜਤਾਂ ਨੂੰ ਸਿਹਤ ਵਿਭਾਗ ਵੱਲੋਂ ਮੁਫਤ ਡਾਕਟਰੀ ਮੁਆਇਨਾ ਕਰਨ ਦੇ ਨਾਲ-ਨਾਲ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਇਸ ਬਿਮਾਰੀ ਦੇ ਲੱਛਣਾਂ ਅਤੇ ਬਚਾਓ ਸੰਬਧੀ ਜਾਗਰੂਕਤਾ ਸਮੱਗਰੀ ਜਾਰੀ ਕਰਦਿਆਂ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਕੀਤਾ।
ਇਸ ਮੌਕੇ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ 2030 ਤੱਕ ਇਸ ਜਾਨਲੇਵਾ ਬਿਮਾਰੀ ਨੂੰ ਜੜੋਂ ਖਤਮ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇਸ ਲਈ ਲੋਕਾਂ ਦਾ ਜਾਗਰੂਕ ਹੋਣਾ ਬੜਾ ਜ਼ਰੁਰੀ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਦੂਸ਼ਿਤ ਪਾਣੀ, ਦੂਸ਼ਿਤ ਫਲ ਅਤੇ ਸਬਜ਼ੀਆਂ ਦੇ ਵਰਤੋਂ ਅਤੇ ਬਿਨਾਂ ਹੱਥਾਂ ਨੂੰ ਧੌਤੇ ਖਾਣ ਵਾਲਿਆਂ ਵਸਤਾ ਦੀ ਵਰਤੋਂ ਨਾਲ ਹੈਪਾਟੀਟਸ ਏ ਅਤੇ ਈ ਰੋਗ ਮਨੁੱਖੀ ਸਰੀਰ ਵਿੱਚ ਫੈਲਦਾ ਹੈ। ਉਨ੍ਹਾਂ ਦੱਸਿਆ ਕੀ ਹੈਪੀਟੀਟਸ ਬੀ ਅਤੇ ਸੀ ਜਾਨਲੇਵਾ ਹੈ ਅਤੇ ਇਸ ਦੇ ਲੱਛਣ ਨਜ਼ਰ ਆਉਣ ’ਤੇ ਤੁਰੰਤ ਇਲਾਜ ਕਰਵਾਣਾ ਚਾਹੀਦਾ ਹੈ। ਉਨ੍...








