ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਕੀਤਾ ਜਾਂਦਾ ਹੈ ਗੈਰ ਸੰਚਾਰੀ ਬਿਮਾਰੀਆਂ ਦਾ ਮੁਫ਼ਤ ਇਲਾਜ: ਡਾ ਚੰਦਰ ਸ਼ੇਖਰ ਸਿਵਲ ਸਰਜਨ

ਫਾਜਿਲਕਾ 19 ਮਾਰਚ
ਸਿਹਤ ਵਿਭਾਗ ਵੱਲੋਂ ਸਮਾਜ ਵਿੱਚ ਵੱਧ ਰਹੀਆਂ ਗੈਰ ਸੰਚਾਰੀ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧ ਵਿਚ ਡਾ ਚੰਦਰ ਸ਼ੇਖਰ ਸਿਵਲ ਸਰਜਨ ਫ਼ਾਜ਼ਿਲਕਾ ਦੀ ਪ੍ਰਧਾਨਗੀ ਹੇਠ ਜਿਲ੍ਹੇ ਵਿਚ ਕੰਮ ਕਰ ਰਹੇ ਸੀਨੀਅਰ ਮੈਡੀਕਲ ਅਫਸਰਾਂ, ਮੈਡੀਕਲ ਅਫ਼ਸਰ, ਬਲਾਕ ਐਕਸਟੈਨਸ਼ਨ ਅਜੂਕੈਟਰ  ਕੰਮਿਊਨਟੀ ਹੈਲਥ ਅਫਸਰਾਂ, ਬਲਾਕ ਸਟੈਟੀਕਲ ਅਸਿਸਟੈਂਟ, ਕੰਪਿਊਟਰ ਅਪਰੇਟਰ ਦੀ ਗੈਰ ਸੰਚਾਰੀ ਰੋਗਾਂ ਸੰਬਧੀ ਵਿਸ਼ੇਸ਼ ਵਰਕਸ਼ਾਪ ਮੀਰਾ ਮੈਡੀਕਲ ਇੰਸੀਚਿਊਟ ਅਬੋਹਰ ਵਿਖੇ ਲਗਾਈ ਗਈ । ਇਸ ਮੋਕੇ ਡਾ ਚੰਦਰ ਸ਼ੇਖਰ ਸਿਵਲ ਸਰਜਨ ਨੇ ਕਿਹਾ ਕਿ 60 ਪ੍ਰਤੀਸ਼ਤ ਤੋਂ ਜਿਆਦਾ ਮੌਤਾਂ ਗੈਰ ਸੰਚਾਰੀ ਬਿਮਾਰੀਆਂ ਜਿਵੇ ਸ਼ੂਗਰ, ਕੈਸਰ, ਬਲੱਡ ਪ੍ਰੈਸ਼ਰ, ਸਟ੍ਰੋਕ ਅਤੇ ਦਿਲ ਦੀਆ ਬਿਮਾਰੀਆਂ ਕਾਰਨ ਹੋ ਰਹੀਆਂ ਹਨ। ਜੇਕਰ ਇਨ੍ਹਾਂ ਬਿਮਾਰੀਆਂ ਦੀ ਸਮੇਂ ਸਿਰ ਜਾਂਚ ਕਰਕੇ ਇਲਾਜ ਕਰਵਾਇਆ ਜਾਵੇ ਤਾਂ ਇਨ੍ਹਾਂ ਦੇ ਬੁਰੇ ਪ੍ਰਭਾਵਾਂ ਅਤੇ ਹੋਣ ਵਾਲੀਆਂ ਮੌਤਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿਚੋਂ 36 ਪ੍ਰਤੀਸ਼ਤ ਲੋਕ ਬਲੱਡ ਪ੍ਰੈਸ਼ਰ ਦੀ ਬੀਮਾਰੀ ਤੋਂ ਪੀੜਤ ਹਨ ਜਿਸ ਕਾਰਨ ਬਹੁਤ ਸਾਰੀਆਂ ਬੀਮਾਰੀਆਂ ਹੋ ਰਹੀਆਂ ਹਨ ਇਸ ਲਈ  18  ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦਾ ਬਲੱਡ ਪ੍ਰੈਸ਼ਰ ਜਾਂਚ ਕਰਕੇ ਅਤੇ ਵੱਧ ਪੈ੍ਰਸ਼ਰ ਵਾਲੇ ਲੋਕਾਂ ਦਾ ਇਕ ਪੋਰਟਲ ਰਾਹੀਂ ਡਾਟਾ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾ ਦੀ ਨਿਗਰਾਨੀ ਕੀਤੀ ਜਾ ਸਕੇ ਅਤੇ ਉਨ੍ਹਾ ਦਾ ਇਲਾਜ ਰੈਗੂਲਰ ਤੌਰ ਤੇ ਕੀਤਾ ਜਾ ਸਕੇ।ਇਸ ਸਬੰਧ ਵਿਚ ਜਿਲ੍ਹੇ ਦੇ ਸਾਰੇ ਕੰਮਿਊਨਟੀ ਹੈਲਥ ਅਫਸਰਾਂ, ਮੈਡੀਕਲ ਅਫਸਰਾਂ, ਬਲਾਕ ਸਟੈਟੀਕਲ ਅਸਿਸਟੈਂਟ, ਸਟਾਫ ਨਰਸਾਂ ਨੂੰ ਇਸ ਪੋਰਟਲ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।ਉਨ੍ਹਾ ਕਿਹਾ ਕਿ ਹਾਈ ਬਲੱਡ ਪ੍ਰੇਸ਼ਰ ਦਿਲ ਦੀ ਇੱਕ ਖਾਸ ਬਿਮਾਰੀ ਹੈ। ਇਸ ਨੂੰ ਸਾਈਲੈਂਟ ਕਿਲਰ ਕਰਕੇ ਵੀ ਜਾਣਿਆ ਜਾਂਦਾ ਹੈ।ਇਸ ਸਮੇਂ ਡਾ ਕਵਿਤਾ ਸਿੰਘ  ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ   30 ਸਾਲ ਤੋਂ ਉਪਰ ਦੇ ਲੋਕਾਂ ਨੂੰ ਹਰੇਕ ਸਾਲ ਆਪਣੇ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਕੈਂਸਰ ਦੇ ਟੈਸਟ ਕਰਵਾਉਣੇ ਚਾਹੀਦੇ ਹਨ। ਡਾ ਬਦਿਸ਼ਾ ਦਾਸ ਨੇ ਟ੍ਰੇਨਿੰਗ ਦੌਰਾਨ ਦੱਸਿਆ ਕਿ ਬਲੱਡ ਪ੍ਰੇਸ਼ਰ ਵਧਣ ਨਾਲ ਲੋਕਾਂ ਨੂੰ ਦਿਲ ਦਾ ਦੌਰਾ ਪੈਣ, ਦਿਮਾਗ ਦੀ ਨਾੜੀ ਦਾ ਫੱਟਣਾ, ਦਿਲ ਦਾ ਫੇਲ੍ਹ ਹੋਣਾ, ਗੁਰਦੇ ਖਰਾਬ ਹੋਣਾ, ਸ਼ੂਗਰ ਦੀ ਬਿਮਾਰੀ, ਅੱਖਾਂ ਦੀ ਰੋਸ਼ਨੀ ਦਾ ਖਤਮ ਹੋਣਾ, ਮਾਨਸਿਕ ਤਣਾਅ ਤੇ ਚਿੰਤਾ ਆਦਿ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਉਹਨਾਂ ਦੱਸਿਆਂ ਕਿ ਜਿਆਦਾਤਰ ਲੋਕ ਸ਼ਰਾਬ ਅਤੇ ਤੰਬਾਕੂ ਪਦਾਰਥਾਂ, ਫੈਟ ਵਾਲੀਆਂ, ਤਲੀਆਂ, ਫਾਸਟ ਫੂਡ, ਮਸਾਲੇਦਾਰ ਚੀਜਾਂ, ਸੋਫਟ ਅਤੇ ਹਾਰਡ ਡਰਿੰਕ, ਤੰਬਾਕੂ ਅਤੇ ਸਿਗਰਟ ਦੀ ਵਰਤੋਂ ਕਰਨ ਨਾਲ ਅਤੇ ਸਰੀਰਕ ਕੰਮ ਨਾ ਕਰਨ ਨਾਲ ਇਸ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ। ਸਾਨੂੰ ਅਤੇ ਆਪਣੇ ਬੱਚਿਆਂ ਨੁੰ ਇਨ੍ਹਾ ਚੀਜਾਂ ਦੀ ਵਰਤੋਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਸੰਤੁਲਿਤ ਭੋਜਨ, ਹਰੇ ਪੱਤੇਦਾਰ ਸ਼ਬਜੀਆਂ, ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਆਪਣੇ ਭਾਰ ਨੂੰ ਕੰਟਰੋਲ ਵਿੱਚ ਰੱਖਣਾ ਚਾਹੀਦਾ ਹੈ। ਲੂਣ ਅਤੇ ਖੰਡ ਦੀ ਮਾਤਰਾ ਘੱਟ ਲੈਣੀ ਚਾਹੀਦੀ। ਯੋਗਾ ਅਤੇ ਧਿਆਨ ਕਰਕੇ ਮਾਨਸਿਕ ਤਣਾਓ ਨੂੰ ਘੱਟ ਕਰੋ। ਅੱਜ ਦੀ ਜਿੰਦਗੀ ਚ ਮਾਨਸਿਕ ਤਣਾਅ ਨੂੰ ਘਟਾਉਣ ਲਈ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਨਾਲ ਸਮਾਂ ਬਿਤਾਓ ਅਤੇ ਉਹਨਾ ਨਾਲ ਕੁਝ ਸਮਾਂ ਖੇਡੋ। ਰੋਜਾਨਾ ਘੱਟੋ ਘੱਟ 30 ਮਿੰਟ ਸੈਰ ਅਤੇ ਕਸਰਤ ਕਰਨੀ ਚਾਹੀਦੀ ਹੈ। ਤੰਬਾਕੂਨੋਸ਼ੀ ਅਤੇ ਸ਼ਰਾਬ ਤੋਂ ਪ੍ਰਹੇਜ਼ ਕਰੋ।ਹਾਈ ਬਲੱਡ ਪ੍ਰੈਸ਼ਰ ਨਾਲ ਅੱਖਾਂ ਤੇ ਵੀ ਬਹੁਤ ਬੁਰੇ ਪ੍ਰਭਾਵ ਪੈਂਦੇ ਹਨ।ਇਸ ਲਈ ਡਾਕਟਰੀ ਸਲਾਹ ਅਨੁਸਾਰ ਨਿਯਮਿਤ ਦਵਾਈ ਖਾਯੋ ।ਇਸ ਸਮੇਂ ਵਿਸ਼ਵ ਸਿਹਤ ਸੰਸਥਾ ਤੋਂ ਡਾ ਬਦੀਸ਼ਾ ਦਾਸ, ਰਾਜਵੰਤ ਕੌਰ ਐਸ.ਟੀ.ਐਸ.,ਡਾ ਜੀ ਐਸ ਮਿੱਤਲ ਚੇਅਰਮੈਨ, ਡਾ ਰਾਮ ਸਰੂਪ ਸ਼ਰਮਾ ਪ੍ਰਿੰਸੀਪਲ, ਰਹੀਸ਼ ਵਾਈਸ ਪ੍ਰਿਸੀਪਲ, ਰਾਜੇਸ਼ ਕੁਮਾਰ ਡੀ.ਪੀ.ਐਮ.,  ਡਾਕਟਰ ਸਨਮਾਨ ਮਿੱਡਾ, ਡਾਕਟਰ ਸੁਖਮਨ ਕੌਰ , ਡਾਕਟਰ ਦੁਸ਼ਯੰਤ ਯਾਦਵ, ਡਾਕਟਰ ਸਕਸ਼ਮ ਕੰਬੋਜ ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ,  ਬਲਾਕ ਐਜ਼ੂਕੇਟਰ ਦਿਵੇਸ਼ ਕੁਮਾਰ  ਹਰਮੀਤ ਸਿੰਘ ਸੁਨੀਲ ਟੰਡਨ ਸੁਸ਼ੀਲ ਕੁਮਾਰ , ਰਾਜੇਸ਼ ਕੁਮਾਰ  ਬਲਜੀਤ ਸਿੰਘ  ਹਾਜ਼ਰ ਸਨ।

Leave a Reply

Your email address will not be published. Required fields are marked *